News

ਜਿਲੇ ਵਿਚ ਹਰ ਮਹੀਨੇ ਦੀ 20 ਤਰੀਕ ਨੂੰ ਲੱਗਿਆ ਕਰਨਗੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਵਿਸ਼ੇਸ਼ ਕੈਂਪ- ਰਵਿੰਦਰ ਸਿੰਘ

January 20, 2019 10:08 PM

ਜਿਲੇ ਵਿਚ ਹਰ ਮਹੀਨੇ ਦੀ 20 ਤਰੀਕ ਨੂੰ ਲੱਗਿਆ ਕਰਨਗੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਵਿਸ਼ੇਸ਼ ਕੈਂਪ- ਰਵਿੰਦਰ ਸਿੰਘ


• ਸਮਾਜ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਚਨਬੱਧ –ਦਿਲਰਾਜ ਸਿੰਘ ਸਰਕਾਰੀਆ
ਹਰਸ਼ਾ ਛੀਨਾ ਵਿਖੇ ਲੱਗਾ ਜ਼ਿਲ•ਾ ਪੱਧਰੀ ਕੈਂਪ 
ਅੰਮ੍ਰਿਤਸਰ,  20 ਜਨਵਰੀ (       ਕੁਲਜੀਤ ਸਿੰਘ       )-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਜ ਦੇ ਸਾਰੇ ਵਰਗਾਂ ਦੇ ਸੰਪੂਰਨ ਵਿਕਾਸ ਅਤੇ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਵਿਸ਼ੇਸ਼ ਕੈਂਪ ਹੁਣ ਹਰ ਮਹੀਨੇ ਦੀ 20 ਤਰੀਕ ਨੂੰ ਜਿਲ•ੇ ਵਿੱਚ ਲਗਾਇਆ ਜਾਵੇਗਾ । ਇਹ ਐਲਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਨੇ ਅੱਜ ਹਰਸ਼ਾ ਛੀਨਾ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਜ਼ਿਲ•ਾ ਪੱਧਰੀ ਕੈਂਪ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਭਲਾਈ ਯੋਜਨਾਵਾਂ ਨੂੰ ਹਰ ਯੋਗ ਲਾਭਪਾਤਰੀ ਤੱਕ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਅਜਿਹੇ ਕੈਂਪਾਂ ਰਾਹੀਂ ਲੋਕਾਂ ਨੂੰ ਬਿਨ•ਾਂ ਖੱਜਲ-ਖੁਆਰੀ ਦੇ ਸਰਕਾਰੀ ਸਹੂਲਤਾਂ ਦਾ ਲਾਭ ਦਿੱਤਾ ਜਾਵੇਗਾ।
ਇਸ ਮੌਕੇ ਨੌਜਵਾਨ ਆਗੂ ਸ. ਦਿਲਰਾਜ ਸਿੰਘ ਸਰਕਾਰੀਆ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਉਠਾਉਣ ਲਈ ਅੱੱੱਗੇ ਆਉਣ। ਉਨ•ਾਂ ਕਿਹਾ ਕਿ ਗਰੀਬ ਅਤੇ ਲੋੜਵੰਦਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦਿਵਾਉਣ ਵਿੱਚ ਸਹਾਇਤਾ ਕਰਕੇ ਸਾਡੇ ਨੌਜਵਾਨ ਆਗੂ ਅਤੇ ਪੰਚਾਇਤਾਂ ਵੀ ਆਪਣਾ ਫਰਜ ਨਿਭਾਉਣ।
ਮਨਰੇਗਾ ਯੋਜਨਾ ਬਾਰੇ ਗੱਲ ਕਰਦਿਆਂ ਸ. ਸਰਕਾਰੀਆ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਇਹ ਯੋਜਨਾ ਗਰੀਬ ਪੱਖੀ ਹੈ ਅਤੇ ਪਿੰਡਾਂ ਦੇ ਵਿਕਾਸ ਵਿੱਚ ਇਸ ਯੋਜਨਾ ਦਾ ਬਹੁਤ ਅਹਿਮ ਯੋਗਦਾਨ ਹੈ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਦ੍ਰਿੜ ਹੈ ਅਤੇ ਇਸ ਵਿਚ ਰਤੀ ਭਰ ਵੀ ਢਿੱਲ ਨਹੀਂ  ਆਉਣ ਦਿੱਤੀ ਜਾਵੇਗੀ। 
ਇਸ ਮੌਕੇ ਸ੍ਰੀ ਰਵਿੰਦਰ ਸਿੰਘ ਅਤੇ ਸ. ਸਰਕਾਰੀਆ ਨੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲੱਗੇ ਜ਼ਿਲ•ਾ ਪੱਧਰੀ ਕੈਂਪ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜਾ ਲਿਆ ਅਤੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕੀਤੀ। ਇਸੇ ਦੌਰਾਨ ਸ. ਬਾਜਵਾ ਨੇ ਮਨਰੇਗਾ ਕਾਮਿਆਂ ਨੂੰ ਨਵੇਂ ਜਾਬ ਕਾਰਡ ਵੀ ਤਕਸੀਮ ਕੀਤੇ। ਇਸ ਮੌਕੇ ਵੱਖ-ਵੱਖ ਸਕੀਮਾਂ ਦਾ ਲਾਭ ਲਾਭਪਾਤਰੀਆਂ ਨੂੰ ਦਿੱਤਾ। 

Have something to say? Post your comment

More News News

ਰਣਯੋਧ ਰਿਕਾਰਡਸ ਤੇ ਗੀਤਕਾਰ ਕਾਲਾ ਖਾਨਪੁਰੀ ਫਿਰ ਇਕ ਵਾਰ ਲੈ ਕੇ ਆ ਰਹੇ ਨੇ ਰਣਯੋਧ ਯੋਧੂ ਦੀ ਬੁਲੰਦ ਆਵਾਜ਼ ਵਿੱਚ “ਤੂੰ ਫਿਰਦੀ”* ਦਿਲਜੀਤ ਦੁਸਾਂਝ ਦਾ 'ਮੁੱਛ ' ਗੀਤ ਹੋਇਆ ਰਿਲੀਜ਼, ਸ਼ਰੋਤਿਆ ਵੱਲੋਂ ਭਰਵਾਂ ਹੁੰਗਾਰਾ -ਕਪਤਾਨ ਕਾਲਮਨਵੀਸਾਂ ਨੂੰ ਸਿਹਤ ਬੀਮਾ ਸਹੂਲਤ ਦੇਵੇ ਸਰਕਾਰ --ਪਲਾਹੀ ਮਾਨਸਾ ਨੂੰ ਪੋਸ਼ਣ ਅਭਿਆਨ ਵਿਚ ਉੱਤਮ ਭੂਮਿਕਾ ਨਿਭਾਉਣ ਤੇ ਮਿਲਿਆ ਅਵਾਰਡ The sarpanch and people of village Dharar nabbed two thieves who carried out the incidents of theft, 1 absconding. ਹੜ ਪੀੜਤਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਿਆਰ-:ਕੁਲਵਿੰਦਰ ਸਿੰਘ ਰਮਦਾਸ। ਹੈਰੀ ਮਰਦਾਨਪੁਰ ਦੇ ਪਲੇਠੇ ਗੀਤ 'ਬਾਪੂ ਦਾ ਵੱਡਾ ਸਾਬ' ਨੂੰ ਦਰਸ਼ਕਾਂ ਦਾ ਮਿਲਿਆ ਵੱਡਾ ਹੁੰਗਾਰਾ - ਸੋਨੀ ਧੀਮਾਨ St. Soldier Elite Convent School Jandiala Guru won in the sports matches. ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ
-
-
-