News

ਸ਼ੇਰਪੁਰ ਵਿੱਚ 35 ਸਾਲਾ ਫੁੱਟਬਾਲ ਲੀਗ ਸ਼ੁਰੂ

January 20, 2019 10:10 PM
ਸ਼ੇਰਪੁਰ ਵਿੱਚ 35 ਸਾਲਾ ਫੁੱਟਬਾਲ ਲੀਗ ਸ਼ੁਰੂ 

ਸ਼ੇਰਪੁਰ 20 ਜਨਵਰੀ ( ਹਰਜੀਤ ਕਾਤਿਲ ) ਕਸਬਾ ਸ਼ੇਰਪੁਰ ਦੇ ਨਵੇਂ ਗਰਾਊਂਡ ਵਿੱਚ ਅੱਜ 35 ਸਾਲਾ ਫੁੱਟਬਾਲ ਲੀਗ ਸ਼ੁਰੂ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਫ਼ੁਟਬਾਲ ਕੋਚ ਮਨਜਿੰਦਰ ਸਿੰਘ ' ਸਰਪੰਚ ' ਨੇ ਦੱਸਿਆ ਕਿ ਇਸ ਵਿੱਚ ਕਸਬੇ ਦੀਆਂ 6 ਟੀਮਾਂ ਸ਼ੇਰਪੁਰ, ਕਾਤਰੋਂ, ਖੇੜੀ , ਮਾਹਮਦਪੁਰ, ਧੂਰੀ ਅਤੇ ਬਨਭੋਰਾ ਹਿੱਸਾ ਲੈ ਰਹੀਆਂ ਹਨ ਲੀਗ ਮੈਚ ਹਰ ਐਤਵਾਰ ਦੁਪਹਿਰੇ 12 ਵਜੇ ਸ਼ੁਰੂ ਹੋਣਗੇ । ਅੱਜ ਹੋਏ ਸ਼ੇਰਪੁਰ - ਮਾਮਦਪੁਰ ਮੈਚ ਵਿਚੋਂ ਸ਼ੇਰਪੁਰ ਟੀਮ 6 -2 ਨਾਲ ਜੇਤੂ ਰਹੀ , ਦੂਸਰਾ ਮੈਚ ਬਨਭੋਰਾ ਨੇ ਧੂਰੀ ਨੂੰ 3 - 1 ਨਾਲ ਹਰਾਕੇ ਜਿੱਤਿਆ। ਤੀਸਰਾ ਮੈਚ ਖੇੜੀ ਚਹਿਲਾਂ ਨੇ ਬਨਭੋਰਾ ਨੂੰ 1- 0 ਨਾਲ ਹਰਾਕੇ ਆਪਣੇ ਨਾਮ ਕਰਿਆ। ਇੱਥੇ ਇਹ ਕਹਿਣਾ ਜਿਕਰਯੋਗ ਹੈ ਕਿ ਸ਼ੇਰਪੁਰ ਦੀ ਟੀਮ ਪਹਿਲਾਂ ਨਾਰੋਮਾਜਰਾ ਅਤੇ ਬਨਭੋਰਾ ਪਿੰਡ ਵਿੱਚ ਹੋਈ ਲੀਗ ਵੱਡੇ ਫ਼ਰਕ ਨਾਲ ਆਪਣੇ ਨਾਮ ਕਰ ਚੁੱਕੀ ਹੈ। ਸ਼ੇਰਪੁਰ ਫੁੱਟਬਾਲ ਟੀਮ ਵੱਲੋ ਮਨਜਿੰਦਰ ਸਿੰਘ ਸਰਪੰਚ, ਗੁਰਦੀਪ ਸਿੰਘ ਦੀਪ , ਮਨਜੀਤ ਗਿੱਲ ਕੈਨਡਾ, ਰਵਿੰਦਰ ਸਿੰਘ ਰਵੀ, ਹਰਪਾਲ ਸਿੰਘ, ਡਾ. ਅਮਰਦੀਪ ਸਿੰਘ , ਡਾਕਟਰ ਅੰਮ੍ਰਿਤਪਾਲ ਸਿੰਘ, ਜਗਵਿੰਦਰ ਸਿੰਘ, ਜਗਸੀਰ ਸਿੰਘ ਖੇਡ ਰਹੇ ਹਨ । ਰੈਫ਼ਰੀ ਦੀ ਜਿੰਮੇਵਾਰੀ ਤਲਵਿੰਦਰ ਸਿੰਘ ਸੱਗੂ ਧਾਲੀਵਾਲ ਅਤੇ ਸੰਦੀਪ ਸਿੰਘ ਸਨੀ ਵੱਲ਼ੋਂ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ ਜਾਂ ਰਹੀ ਹੈ।
Have something to say? Post your comment