Sunday, March 24, 2019
FOLLOW US ON

News

ਭਾਰਤ ਵਿੱਚ ਸਿੱਖਾਂ ਨੂੰ ਵਾਰ ਵਾਰ ਗੁਲਾਮੀਂ ਦਾ ਅਹਿਸਾਸ ਕਰਵਾਇਆ ਜਾ ਰਿਹਾ- ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

February 12, 2019 08:59 PM

ਭਾਰਤ ਵਿੱਚ ਸਿੱਖਾਂ ਨੂੰ ਵਾਰ ਵਾਰ ਗੁਲਾਮੀਂ ਦਾ ਅਹਿਸਾਸ ਕਰਵਾਇਆ ਜਾ ਰਿਹਾ- ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ 
" ਤਿੰਨ ਸਿੱਖ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਭਾਰਤੀ ਨਿਆਂਇਕ ਢਾਂਚੇ ਨੇ ਪੱਖਪਾਤੀ ਅਤੇ ਫਿਰਕੂ ਰੰਗ ਦਿਖਾਇਆ"
ਲੰਡਨ - ਭਾਰਤ ਇੱਕ ਹਿੰਦੂ ਬਹੁ ਗਿਣਤੀ ਵਾਲਾ ਦੇਸ਼ ਹੈ ਜਿੱਥੇ ਆਏ ਦਿਨ ਸਿੱਖਾਂ ਸਮੇਤ ਸਮੂਹ ਘੱਟ ਗਿਣਤੀਆਂ ਨਾਲ ਵਿਤਕਰਾ ਅਤੇ ਧੱਕੇਸ਼ਾਹੀਆਂ ਹੋ ਰਹੀਆਂ ਹਨ । ਭਾਰਤ ਦਾ ਨਿਆਂਇਂਕ ਢਾਂਚਾ ਵੀ ਪੂਰੀ ਤਰਾਂ ਪੱਖਪਾਤੀ ਅਤੇ ਭਗਵਾਂਧਾਰੀ ਹੋ ਚੁੱਕਾ ਹੈ । ਸਿੱਖਾਂ ਦੇ ਕਾਤਲਾਂ ਪ੍ਰਤੀ ਸਦਾ ਹੀ ਨਰਮ ਅਤੇ ਰਾਹਤਮਈ ਵਤੀਰਾ ਰੱਖਣ ਵਾਲੇ ਇਸ ਫਿਰਕੂ ਨਿਆਂਇਕ ਢਾਂਚੇ ਵਲੋਂ ਵਾਰ ਵਾਰ ਸਿੱਖਾਂ ਸਮੇਤ ਘੱਟ ਗਿਣਤੀਆਂ ਨਾਲ ਬੇਇਨਸਾਫੀ ਅਤੇ ਪੱਖਪਾਤ ਕੀਤਾ ਜਾਂਦਾ ਹੈ । ਜਿਸ ਦੀਆਂ ਹਜਾਰਾਂ ਹੀ ਮਿਸਾਲਾਂ ਹਨ ਜਦੋਂ ਇਸਨੇ  ਨਿਰਦੋਸ਼ ਸਿੱਖਾਂ ਦੇ  ਕਾਤਲਾਂ ਨੂੰ ਰਾਹਤ ਦਿੱਤੀ ਅਤੇ ਸ਼ਰੇਆਮ ਉਹਨਾਂ ਦਾ ਪੱਖ ਪੂਰਿਆ । ਜਿਸਦਾ ਅਰੰਭ ਮੁੱਖ ਤੌਰ ਤੇ  13 ਸਿੰਘਾਂ ਦੇ ਕਾਤਲ ਗੁਰਬਚਨੇ ਨਰਕਧਾਰੀ ਨੂੰ ਬਰੀ ਕਰਨ ਨਾਲ ਹੋਇਆ ਜੋ ਕਿ ਨਿਰੰਤਰ ਜਾਰੀ ਹੈ । ਇਸਦੀ ਤਾਜਾ ਮਿਸਾਲ ਸ਼ਹੀਦ ਭਗਤ ਸਿੰਘ ਨਗਰ ਦੀ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸਿਰਫ ਇਸ ਕਰਕੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਕਿ ਉਹਨਾਂ ਪਾਸ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ  ਅਤੇ ਸਿੱਖ ਲਿਟਰੇਚਰ  ਸੀ ।  ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ  ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਇਸ ਦੀ ਸਖਤ ਨਿਖੇਧੀ ਕੀਤੀ ਗਈ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਅਦਾਲਤ ਦੇ ਇਸ ਫੈਂਸਲੇ ਨੂੰ ਪੂਰੀ ਤਰਾਂ ਇੱਕ ਪਾਸੜ ਅਤੇ  ਫਿਰਕਾਪ੍ਰਸਤ ਵਰਤਾਰੇ ਤੋਂ ਪ੍ਰੇਰਿਤ ਕਰਾਰ ਦਿੱਤਾ  ਹੈ । ਸਿੱਖ ਜਥੇਬੰਦੀਆਂ ਵਲੋਂ ਭਾਰਤੀ ਨਿਆਂਇਕ ਸਿਸਟਮ ਦੇ ਇਸ ਪੱਖਪਾਤੀ ਅਤੇ ਫਿਰਕੂ ਰਵੱਈਏ ਦੀ ਸਖਤ ਨਿਖੇਧੀ ਕਰਦਿਆਂ ਇਸ ਦਾ ਮੁੱਖ ਕਾਰਨ  ਭਾਰਤ ਵਿੱਚ ਸਿੱਖਾਂ ਦੀ ਗੁਲਾਮੀਂ ਕਰਾਰ ਦਿੱਤਾ ਹੈ ।  ਹਰ ਸਿੱਖ ਨੂੰ ਇਹ ਗੱਲ ਸਮਝ ਅਤੇ ਮਹਿਸੂਸ ਕਰ ਲੈਣੀ ਚਾਹੀਦੀ ਹੈ ਕਿ ਸਿੱਖ ਭਾਰਤ ਵਿੱਚ ਪੂਰੀ ਤਰਾਂ ਗੁਲਾਮ ਹਨ ਅਤੇ ਇਹ ਗੁਲਾਮੀ ਗਲੋਂ ਲਾਹੁਣੀ ਹੈ । ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਅਨੁਸਾਰ  ਉਹਨਾਂ ਵਲੋਂ ਵਿੱਢੇ ਹੋਏ ਖਾਲਿਸਤਾਨ ਦੇ ਸੰਘਰਸ਼ ਵਿੱਚ ਹਰ ਸਿੱਖ ਨੂੰ ਯੋਗਦਾਨ ਪਾ ਕੇ ਕੌਮੀ ਫਰਜ਼ ਅਦਾ ਕਰਨਾ ਬੇਹੱਦ ਜਰੂਰੀ ਹੈ । ਭਾਰਤ ਵਿੱਚ ਪਨਪ ਰਹੇ ਖਤਰਨਾਕ ਭਗਵੇਂ  ਅੱਤਵਾਦ ਦੀ ਚਰਚਾ ਪੂਰੀ ਦੁਨੀਆਂ ਵਿੱਚ ਹੋ ਰਹੀ ਹੈ, ਜਿਸ ਨਾਲ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਆਰæਐੱਸ਼ਐੱਸ ,ਵਿਸ਼ਵ ਹਿੰਦੂ ਪ੍ਰੀਸ਼ਦ ,ਬਜਰੰਗ ਬ੍ਰਿਗੇਡ ਵਰਗੀਆਂ ਅਨੇਕਾਂ  ਹਿੰਦੂਤਵੀ ਜਥੇਬੰਦੀਆਂ ਆਪਣੇ ਕਾਰਕੁਨਾਂ ਨੂੰ ਵੱਡੀ ਪੱਧਰ ਤੇ ਹਥਿਆਰ ਵੰਡ ਰਹੀਆਂ ਹਨ ਅਤੇ ਸਥਿਤੀ ਕਿਸੇ ਵਕਤ ਫਿਸਫੋਟਕ ਬਣ ਸਕਦੀ ਹੈ । ਇਸਦੇ ਟਾਕਰੇ ਵਾਸਤੇ ਭਾਰਤ ਵਿੱਚ ਵਸਦੇ ਹਰ ਸਿੱਖ ਨੂੰ  ਸਵੈ ਰੱਖਿਆ ਅਤੇ ਕੌਮੀ ਅਜਾਦੀ ਲਈ ਸ਼ਸ਼ਤਰਧਾਰੀ ਹੋ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਤੇ ਪਹਿਰਾ ਦੇਣ ਦੀ ਲੋੜ ਹੈ । ਜਿਸ ਦੇਸ਼ ਦੀ ਸਰਵਉੱਚ ਅਦਾਲਤ ਦੇ ਅੰਮ੍ਰਿਤਧਾਰੀ ਵਕੀਲ ਨੂੰ  ਅਦਾਲਤ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਜਾਵੇ ਉੱਥੇ ਆਮ ਵਿਆਕਤੀਆਂ ਦੀ ਹਾਲਤ ਬਾਰ ਅੰਦਾਜ਼ਾ ਲਗਾਉਣਾ ਬਹੁਤਾ ਔਖਾ ਨਹੀਂ । ਉੱਤਰ ਪ੍ਰਦੇਸ਼ ਦੇ ਵਿਧਾਇਕ ਬਿਕਰਮ ਸੈਣੀ ਨੇ ਪਿਛਲੇ ਦਿਨੀਂ ਸ਼ਰੇਆਮ ਬਿਆਨ ਦਿੱਤਾ ਸੀ ਕਿ ਜਿਹਨਾਂ ਲੋਕਾਂ ਨੂੰ ਭਾਰਤ ਵਿੱਚ ਖਤਰਾ ਮਹਿਸੂਸ ਹੁੰਦਾ ਹੈ ਉਹਨਾਂ ਲੋਕਾਂ ਨੂੰ ਬੰਬਾਂ ਨਾਲ ਉਡਾ ਦੇਣਾ ਚਾਹੀਦਾ ਪਰ ਉਸ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਦੂਜੇ ਪਾਸੇ ਵਰਤਮਾਨ ਸਿੱਖ ਇਤਿਹਾਸ ਦੀ ਕਿਤਾਬਾਂ ਰੱਖਣ ਨੂੰ ਦੇਸ਼ ਖਿਲਾਫ ਜੰਗ ਛੇੜਨਾ ਆਖ ਕੇ ਸਿੱਖ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ।

Have something to say? Post your comment

More News News

Tribute to Martyr Shaheed Bhagat Singh in St. Soldier Elite Convent School ਪੰਜਾਬੀ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ ਮਿਤੀ 23/03/2019 ਦਿਨ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਾਹਕੋਟ-ਮਲਸੀਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀਆਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਸ਼ਾਹਕੋਟ ਪੁਲਿਸ ਨੇ ਬਾਊਪੁਰ ਬੰਨ ਤੋਂ ਲਾਹਣ ਬਰਾਮਦ ਕੀਤੀ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਇਸ ਵਾਰ ਤਿੰਨ ਨਵੇਂ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਸਾਹਕੋਟ ਪੁਲਿਸ ਪਰ ਕਾਰਵਾਈ ਨਾ ਕਰਨ ਦੇ ਲੱਗੇ ਅਰੋਪ ਮੱਲਣ ਪਰਿਵਾਰ ਵਲੋ ਬਾਬਾ ਨਾਮਦੇਵ ਭਵਨ ਵਿਖੇ ਕਰਵਾਇਆ ਧਾਰਮਿਕ ਸਮਾਗਮ ਨਰਿੰਦਰ ਸਿੰਘ ਅਹੂਜਾ ਵੱਲੋਂ ਰਚਿਤ ਪੁਸਤਕ ``ਮੌਲਿਕ ਤੇ ਵਿਲੱਖਣ ਸਿੱਖ ਧਰਮ" ਲੋਕ ਅਰਪਿਤ। ਮਾਨਸਾ ਸਹਿਰ ਚ੍ ਸਫ਼ਾਈ ਮੁੰਹਿਮ ਚਲਾ ਕੇ ਦਿੱਤੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ- ਅਪਨੀਤ ਰਿਆਤ ਸਰਕਾਰ ਨੇ ਅਨੇਕਾਂ ਕੰਪਨੀਆਂ ਰਾਹੀਂ ਲੋਕਾਂ ਦਾ ਲੁੱਟ ਕੇ ਕੰਪਨੀਆਂ ਨੂੰ ਬੰਦ ਕਰਵਾ ਦਿੱਤਾ
-
-
-