Wednesday, May 22, 2019
FOLLOW US ON

Article

ਗੈਰੀ ਹਠੂਰ ਟਰਾਂਟੋਂ ਦੇ ਗੀਤ “ਸਰਦਾਰਨੀ“ ਨਾਲ ਖੂਬ ਚਰਚਾ 'ਚ – ਦਰਸਨ ਖੇਲਾ

February 13, 2019 09:52 PM

ਪੰਜਾਬੀ ਗਾਇਕੀ ਦੀ ਬੁਲੰਦ ਅਵਾਜ਼
ਗੈਰੀ ਹਠੂਰ ਟਰਾਂਟੋਂ ਦੇ ਗੀਤ “ਸਰਦਾਰਨੀ“ ਨਾਲ ਖੂਬ ਚਰਚਾ 'ਚ – ਦਰਸਨ ਖੇਲਾ
ਪੰਜਾਬੀ ਸੰਗੀਤਕ ਪਿੜ ਅੰਦਰ ਬਹੁਤ ਸਾਰੇ ਫ਼ਨਕਾਰ ਆਪਣੀ ਹਾਜ਼ਰੀ ਲਵਾ ਰਹੇ ਹਨ, ਪਰ ਪ੍ਰਵਾਨ ਉਹੀ ਚੜਦੇ ਹਨ, ਜੋ ਸ਼ੁਰ ਤੇ ਤਾਲ ਦੀ ਸਮਝ ਰੱਖਦੇ ਹਨ। ਸਾਫ-ਸੁਥਰਾ ਤੇ ਪਰਿਵਾਰਿਕ ਗੀਤ ਗਾਉਣ ਵਾਲੇ ਗਾਇਕ ਹੀ ਲੋਕ-ਮਨਾਂ 'ਤੇ ਰਾਜ ਕਰਦੇ ਹਨ। ਉਹਨਾਂ ਵਿੱਚੋਂ ਈ ਇੱਕ ਹੈ, ਪੰਜਾਬੀ ਗਾਇਕੀ ਦੀ ਬੁਲੰਦ ਅਵਾਜ਼, ਜੋ ਅੱਜਕੱਲ ਗੈਰੀ ਟਰਾਂਟੋਂ ਦੇ ਗੀਤ “ਸਰਦਾਰਨੀ“ ਨਾਲ ਖੂਬ ਚਰਚਾ 'ਚ ਐ – ਦਰਸਨ ਖੇਲਾ
ਗਾਇਕ ਦਰਸਨ ਖੇਲਾ ਨੇ ਪਿੰਡ ਤਲਵੰਡੀ (ਨੇੜੇ ਸੁਧਾਰ) ਦੇ ਵਸਨੀਕ ਪਿਤਾ ਸ. ਬਲਵੰਤ ਸਿੰਘ ਅਤੇ ਮਾਤਾ ਅਮਰਜੀਤ ਕੌਰ ਦੇ ਘਰ ਜਨਮ ਲਿਆ। ਸਕੂਲੀ ਪੜਾਈ ਪਿੰਡ ਦੇ ਸਕੂਲ ਤੋਂ ਕਰਨ ਉਪਰੰਤ ਉਸ ਨੇ ਕਾਲਜ ਦੀ ਬੀ. ਏ. ਤੱਕ ਦੀ ਪੜਾਈ ਖਾਲਸਾ ਕਾਲਜ ਸੁਧਾਰ ਤੋਂ ਕੀਤੀ। ਫੇਰ ਉਸ ਨੇ ਕੈਨੇਡਾ ਜਾ ਡੇਰੇ ਲਾਏ ਅਤੇ ਬਹੁਤ ਹੀ ਅਣਥੱਕ ਮਿਹਨਤ ਕੀਤੀ, ਜਿਸ ਦੇ ਸਦਕਾ ਅੱਜ ਉਹਦਾ ਸਮੁੱਚਾ ਪਰਿਵਾਰ ਕੈਨੇਡੀਅਨ ਬਣ ਚੁੱਕਾ ਹੈ। ਗਾਇਕੀ ਦਾ ਸ਼ੌਂਕ ਉਹਨੂੰ ਬਚਪਨ ਤੋਂ ਹੀ ਸੀ, ਸਕੂਲੀ ਪੜਾਈ ਦੌਰਾਨ ਬਾਲ-ਸਭਾ ਵਿੱਚ ਅਤੇ ਫੇਰ ਕਾਲਜ ਕੰਪੀਟੀਸ਼ਨਾਂ 'ਚ ਵੱਧ ਚੜਕੇ ਹਿੱਸਾ ਲੈਣਾ। ਉਹਦਾ ਇਹ ਬਚਪਨ ਦਾ ਸ਼ੌਂਕ ਉਹਨੂੰ ਫੇਰ ਪੰਜਾਬ ਲੈ ਆਇਆ, ਫੇਰ ਉਹ ਆਪਣੇ ਉਸਤਾਦ ਪ੍ਰਸਿੱਧ ਗ਼ਜ਼ਲ ਗਾਇਕ ਨਿਸੀਕਾਂਤ ਬਾਲੀ ਜੀ ਤੋਂ ਸੰਗੀਤ ਦੀਆ ਬਾਰੀਕੀਆ ਬਾਰੇ ਬਾਖੂਬੀ ਸਿੱਖਣ ਉਪਰੰਤ ਪੱਕੇ ਪੈਰੀ ਗਾਇਕੀ ਖੇਤਰ ਵੱਲ ਆਇਆ। ਆਪਣੀ ਪਹਿਲੀ ਐਲਬੰਮ “ਤੇਰਾ ਘੱਗਰਾ ਕਰੇ ਕਲੋਲਾ“ ਲੋਕ ਕਚਹਿਰੀ ਪੇਸ਼ ਕੀਤੀ, ਜਿਸ ਵਿੱਚੋਂ ਗੀਤਕਾਰੀ ਵਿੱਚ ਚਰਚਿਤ ਨਾਂ ਗੈਰੀ ਹਠੂਰ ਦਾ ਲਿਖਿਆ ਗੀਤ “ਭੰਨ ਚੂੜੀਆ ਪਿਆਰ ਤੇਰਾ ਦੇਖਦੀ ਨੇ ਹੱਥ 'ਚ ਮਰਾਲੀ ਵੰਗ ਵੇ“ ਸੁਪਰ-ਡੁਪਰ ਰਿਹਾ। ਗਾਇਕ ਦਰਸਨ ਖੇਲਾ ਦੇ ਸਹਿਯੋਗ ਸਦਕਾ, ਏਸੇ ਗੀਤ ਨਾਲ ਪ੍ਰਸਿੱਧ ਗਾਇਕਾ ਮਿਸ ਪੂਜਾ ਨੇ ਆਪਣੇ ਗਾਇਕੀ ਖੇਤਰ ਦਾ ਆਗ਼ਾਜ ਕਰਿਆ ਸੀ, ਜਿੱਥੇ ਗਾਇਕ ਦਰਸਨ ਖੇਲਾ ਨੇ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਇਸ ਪਹਿਲੀ ਐਲਬੰਮ ਨਾਲ ਆਪਣਾ ਕੱਦ ਨਾਪਿਆ, ਉੱਥੇ ਗਾਇਕਾ ਮਿਸ ਪੂਜਾ ਵੀ ਪਹਿਲੀ ਕਤਾਰ ਵਿੱਚ ਖੜ ਗਈ। ਇਸ ਤੋਂ ਮਗਰੋਂ ਗਾਇਕ ਦਰਸਨ ਖੇਲਾ ਨੇ ਮੁੜਕੇ ਪਿਛਾਂਹ ਨਹੀਂ ਦੇਖਿਆ ਅਤੇ ਆਪਣੀ ਬੁਲੰਦ ਅਵਾਜ਼ ਨਾਲ ਐਸੀ ਪੰਜਾਬੀ ਗਾਇਕੀ ਖੇਤਰ ਵਿੱਚ ਧਾਂਕ ਜਮਾਈ ਕਿ ਹਰ ਪਾਸੇ ਖੇਲਾ-ਖੇਲਾ ਹੋਣ ਲੱਗ ਪਈ। ਉਸ ਤੋਂ ਮਗਰੋਂ “ਫੇਰ ਕਦੋਂ ਮੇਲ ਹੋਣਗੇ“, “ਚਿੱਠੀਆ“, “ਪਰਪੋਜ਼“, “ਵੰਨਸ ਅਗੇਨ“, “ਮਿੱਠੀਏ ਸਰਦਾਰੀ“, “ਤੇਰੀ ਜਾਨ ਬਣਕੇ“, “ਫੁਲਕਾਰੀ“ ਸਮੇਤ ਅਣਗਿਣਤ ਐਲਬੰਮਾਂ ਆਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਕਰੀਆ। ਜਿੰਨਾਂ ਦੇ ਕਰਕੇ ਗਾਇਕ ਦਰਸਨ ਖੇਲਾ ਅੰਤਰਰਾਸਟਰੀ ਗਾਇਕ ਵਜੋਂ ਪ੍ਰਵਾਨਿਤ ਹੋਇਆ। ਉਸ ਤੋਂ ਬਾਅਦ ਉਸ ਸਮੇਂ ਤਾਂ ਸਭ ਪੰਜਾਬੀਆ ਦੇ ਕੰਨ ਖੜੇ ਹੋ ਗਏ, ਜਦ ਸੋਲੋ ਟਰੈਕ “ਕਾਮਾਗਾਟਾਮਾਰੂ ਲਈ ਮਾਫੀ ਦੀ ਗੂੰਜ“ ਕੈਨੇਡਾ ਪਾਰਲੀਮੈਂਟ ਜਾ ਪਈ, ਹੁਣ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋਂ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਬੁਲਾ ਕੇ ਗਾਇਕ ਦਰਸਨ ਖੇਲਾ ਨੂੰ  ਉਚੇਚੇ ਤੌਰ 'ਤੇ ਸਨਮਾਨਿਤ ਕੀਤਾ। ਜੋ ਪੰਜਾਬੀ ਗਾਇਕੀ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ।
ਗਾਇਕ ਦਰਸਨ ਖੇਲਾ ਹੁਣ ਆਪਣੇ ਨਵੇਂ ਟਰੈਕ “ਸਰਦਾਰਨੀ“ ਨਾਲ ਆਪਣੇ ਚਹੇਤਿਆਂ ਦੇ ਰੂ-ਬ-ਰੂ ਹੋਇਆ ਹੈ। ਪ੍ਰਸਿੱਧ ਗੀਤਕਾਰ ਗੈਰੀ ਹਠੂਰ ਟਰਾਂਟੋਂ ਦੇ ਲਿਖੇ ਅਤੇ ਸੰਗੀਤਕਾਰ ਆਰ ਥਰੀ ਦੁਆਰਾ ਸੰਗੀਤ-ਬੱਧ ਕੀਤੇ, ਇਸ ਗੀਤ ਨੂੰ ਜਸ ਰਿਕਾਰਡਜ਼ ਵੱਲੋਂ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਵਿੱਚ ਰਿਲੀਜ਼ ਕੀਤਾ ਗਿਆ। ਵੀਡੀਓ ਡਾਇਰੈਕਟਰ ਓਵਰਸੀਜ਼ ਮੱਦੋਕੇ ਦੁਆਰਾ ਬੁਲਾਡੇਵਾਲਾ ਫ਼ਿਲਮ ਸਿਟੀ ਦੀਆ ਖੂਬਸੂਰਤ ਲੋਕੇਸ਼ਨਾਂ ਤੇ ਜਗਸੀਰ ਲੁਹਾਰਾ ਉਰਫ ਜਾਗਰ ਅਮਲੀ, ਜਸਮੀਤ ਸਿੱਧੂ, ਮਨਿੰਦਰ ਕੌਰ ਸਿੱਧੂ ਅਤੇ ਛਿੰਦਾ ਧਾਲੀਵਾਲ ਕੁਰਾਈਵਾਲਾ ਜਿਹੇ ਕਲਾਕਾਰਾਂ ਨੂੰ ਲੈ ਕੇ ਫ਼ਿਲਮਾਂਕਣ ਕੀਤੇ ਅਤੇ ਇਸ ਵੇਲੇ ਵੱਖ-ਵੱਖ ਚੈਨਲਾਂ ਦਾ ਸ਼ਿੰਗਾਰ ਬਣੇ “ਸਰਦਾਰਨੀ“ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ। ਜਿਸ ਨਾਲ ਗਾਇਕ ਦਰਸਨ ਖੇਲਾ ਪੂਰੀ ਚਰਚਾ ਚ' ਹੈ।
ਸ਼ਾਲਾ! ਇਹ ਮਾਣਮੱਤਾ ਗਾਇਕ ਦਰਸਨ ਖੇਲਾ ਸੰਗੀਤ ਪ੍ਰੇਮੀਆ ਦੇ ਦਿਲਾਂ 'ਤੇ ਰਾਜ਼ ਕਰੇ ਅਤੇ ਹਰ ਦਿਨ ਨਵੀਆਂ ਬੁਲੰਦੀਆਂ ਛੂਹੇ।
ਗੁਰਬਾਜ ਗਿੱਲ

Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-