Sunday, March 24, 2019
FOLLOW US ON

Article

ਦਰਸ਼ਕਾਂ ਵੱਲੋਂ ਫਿਲਮ 'ਹਾਈਐਂਡ ਯਾਰੀਆਂ' ਦੇ ਨਵੇਂ ਗੀਤ 'ਰਸੀਦਾ ਦਿਲ ਦਿਆਂ' ਨੂੰ ਭਰਵਾਂ ਹੁੰਗਾਰਾ

February 13, 2019 10:00 PM



 22 ਫਰਵਰੀ ਨੂੰ ਸਿਨੇਮਾਘਰਾਂ 'ਚ ਪਰਦਾਪੇਸ਼ ਹੋਣ ਜਾ ਰਹੀ ਜੱਸੀ ਗਿੱਲ , ਰਣਜੀਤ ਬਾਵਾ ਅਤੇ ਨਿੰਜਾ ਸਟਾਰਰ ਪੰਜਾਬੀ ਫਿਲਮ 'ਹਾਈ ਐਂਡ ਯਾਰੀਆਂ' ਦਾ ਨਵਾਂ ਗੀਤ 'ਰਸੀਦਾ ਦਿਲ ਦਿਆਂ' 'ਜੰਗਲੀ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ । ਇਸ ਗੀਤ 'ਚ  ਰਣਜੀਤ ਬਾਵਾ ਤੇ ਮੁਸਕਾਨ ਸੇਠੀ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।ਇਸ ਗੀਤ ਨੂੰ  ਗਾਇਕ ਸਾਜ ਵੀ ਨੇ ਆਵਾਜ਼ ਦਿੱਤੀ ਹੈ ਅਤੇ ਗੀਤ ਦੇ ਬੋਲ ਧਨੀ ਕਲਮ ਦੇ ਗੀਤਕਾਰ ਵਿੰਦਰ ਨੱਥੂਮਾਜਰਾ ਨੇ ਲਿਖੇ ਹਨ, ਜਦਕਿ ਮਿਊਜ਼ਿਕ  ਜੈਦੇਵ ਕੁਮਾਰ ਨੇ ਦਿੱਤਾ ਹੈ।ਦੱਸ ਦਈਏ ਕਿ ਪਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ, ਪੰਕਜ ਬੱਤਰਾ ਫ਼ਿਲਮਜ਼ ਅਤੇ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਨਿਰਮਾਤਾ ਸੰਦੀਪ ਬਾਂਸਲ, ਪੰਕਜ ਬੱਤਰਾ,ਦਿਨੇਸ਼ ਔਲਖ ਅਤੇ ਬਲਵਿੰਦਰ ਕੋਹਲੀ ਦੀ ਇਸ ਫ਼ਿਲਮ ਨੂੰ  ਡਾਇਰੈਕਰ ਪੰਕਜ ਬਤਰਾ ਨੇ ਡਾਇਰੈਕਟ ਕੀਤਾ ਹੈ।ਗੁਰਜੀਤ ਸਿੰਘ ਦੀ ਕਹਾਣੀ  ਤੇ ਪਟਕਥਾ ਅਧਾਰਤ ਇਸ ਫ਼ਿਲਮ ਦੇ ਡਾਇਲਾਗ ਜਤਿੰਦਰ ਲੱਲ ਤੇ ਅਮੇਰ ਸੋਇਬ  ਨੇ ਲਿਖੇ ਹਨ।ਆਮ ਫ਼ਿਲਮਾਂ ਤੋਂ ਹਟਕੇ ਬਿਲਕੁੱਲ ਨਵੇਂ ਵਿਸ਼ੇ  ਦੀ ਇਹ ਕਹਾਣੀ ਵਿਦੇਸ਼ ਪੜ੍ਹਾਈ ਕਰਨ ਗਏ ਤਿੰਨ ਦੋਸਤਾਂ ਦੀ ਪਿਆਰ,ਹਾਸੇ ਮਜ਼ਾਕ ਅਤੇ ਮਜਬੂਰੀਆਂ ਭਰੀ ਜ਼ਿੰਦਗੀ ਅਧਾਰਤ ਹੈ ਜੋ ਕਿ ਮਨੋਰੰਜਨ ਦੇ ਨਾਲ ਨਾਲ ਕੁਝ ਕਰ ਵਿਖਾਉਣ ਦਾ ਜ਼ਜਬਾ ਰੱਖਣ ਵਾਲੇ ਨੌਜਵਾਨਾਂ ਦੀਆਂ ਭਾਵਨਾਵਾਂ, ਦੋਸਤੀ, ਪਿਆਰ–ਮੁਹੱਬਤ ਜਿਹੇ ਭਾਵਕੁਤਾ ਭਰੇ ਰਿਸ਼ਤਿਆਂ ਦੀ ਅਹਿਮੀਅਤ ਦਰਸ਼ਾਵੇਗੀ। ਜੱਸੀ ਗਿੱਲ, ਰਣਜੀਤ ਬਾਵਾ, ਨਿੰਜਾ, ਗੁਰਨਾਮ ਭੁੱਲਰ,ਨਵਨੀਤ ਕੌਰ ਢਿੱਲੋਂ, ਮੁਸ਼ਕਾਨ ਕੌਰ ਸੇਠੀ, ਆਰੂਸ਼ੀ ਸ਼ਰਮਾ, ਨੀਤ ਕੌਰ ਅਤੇ ਹੌਬੀ ਧਾਲੀਵਾਲ ਆਦਿ ਨੇ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ।  22 ਫਰਵਰੀ ਨੂੰ ਇਹ ਫ਼ਿਲਮ ਓਮ ਜੀ ਗਰੁੱਪ ਵਲੋਂ ਵਿਸ਼ਵ ਭਰ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ।

ਗੁਰਨੈਬ ਸਿੰਘ ਗੀਗਾ ਮਾਜਰਾ  

Have something to say? Post your comment