Wednesday, May 22, 2019
FOLLOW US ON

News

ਬਠਿੰਡਾ ਦੇ ਰੇਤਲੇ ਇਲਾਕੇ ਨੂੰ ਹਰਿਆ-ਭਰਿਆ ਬਣਾਉਣ ਲਈ 7,73,572 ਬੂਟੇ ਲਾਏ ਗਏ:

February 14, 2019 10:28 PM

ਬਠਿੰਡਾ ਦੇ ਰੇਤਲੇ ਇਲਾਕੇ ਨੂੰ ਹਰਿਆ-ਭਰਿਆ ਬਣਾਉਣ ਲਈ 7,73,572 ਬੂਟੇ ਲਾਏ ਗਏ:

ਡਿਪਟੀ ਕਮਿਸ਼ਨਰ ਪਹਿਲੇ ਪਾਤਿਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਪਿੰਡ ਵਿੱਚ 550 ਬੂਟੇ ਲਾਉਣ ਦੀ ਮੁਹਿੰਮ ਤਹਿਤ 16 ਪਿੰਡ ਕਵਰ ਕੀਤੇ

ਭੁੱਚੋ ਮੰਡੀ, ਨਥਾਣਾ: ਗੁਰਸੇਵਕ ਸੇਕੀ, ਜਸਵਿੰਦਰ ਪੂਹਲੀ 
ਜ਼ਿਲਾ ਬਠਿੰਡਾ ਦੇ ਰੇਤਲੇ ਇਲਾਕੇ ਨੂੰ ਹਰਿਆ-ਭਰਿਆ ਬਣਾਉਣ ਤਹਿਤ ਜ਼ਿਲੇ ਵਿੱਚ ਸਾਲ 2018-19 ਦੌਰਾਨ ਕੁੱਲ 7 ਲੱਖ 73 ਹਜ਼ਾਰ 572 ਬੂਟੇ ਲਾਏ ਗਏ ਹਨ ਜਦਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਪਿੰਡ ਵਿੱਚ 550 ਬੂਟੇ ਲਾਉਣ ਦੀ ਮੁਹਿੰਮ ਤੱਕ ਹੁਣ ਤੱਕ ਜ਼ਿਲੇ ਦੇ 16 ਪਿੰਡਾਂ ਨੂੰ ਕਵਰ ਕਰ ਲਿਆ ਗਿਆ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਨੇ ਅੱਜ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਵਾਤਾਵਰਣ ਬਚਾਉਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਗੱਲਬਾਤ ਕਰਦਿਆਂ ਕੀਤਾ। ਉਨਾਂ ਦੱਸਿਆ ਕਿ ਜ਼ਿਲਾ ਬਠਿੰਡਾ ਦਾ ਵਾਤਾਵਰਣ ਖ਼ੁਸ਼ਕ ਅਤੇ ਰੇਤਲਾ ਹੋਣ ਕਾਰਨ ਗਰਮੀਆਂ ਵਿੱਚ ਜ਼ਿਆਦਾ ਗਰਮੀ ਅਤੇ ਸਰਦੀਆਂ ਵਿਚ ਜ਼ਿਆਦਾ ਸਰਦੀ ਪੈਂਦੀ ਹੈ। ਜੰਗਲਾਂ ਦੀ ਘਾਟ ਕਾਰਨ ਇਹ ਰੇਤਲਾ ਇਲਾਕਾ ਹੋਰ ਵੀ ਖ਼ੁਸ਼ਕ ਹੋ ਰਿਹਾ ਹੈ। ਮਨੁੱਖੀ ਜੀਵਨ 'ਤੇ ਇਸ ਵਰਤਾਰੇ ਦੇ ਬੁਰਾ ਪ੍ਰਭਾਵ ਤੋਂ ਬਚਣ ਲਈ ਵਣ ਵਿਭਾਗ ਵੱਧ ਤੋਂ ਵੱਧ ਰੁੱਖ ਲਾਉਣ ਲਈ ਯਤਨਸ਼ੀਲ ਹੈ। ਸਾਲ 2018-19 ਦੌਰਾਨ ਜ਼ਿਲੇ ਦੇ ਸਰਕਾਰੀ ਜੰਗਲਾਂ ਵਿੱਚ 2.14 ਲੱਖ ਪੌਦੇ ਲਾਏ ਗਏ ਹਨ। ਇਸੇ ਤਰਾਂ ਜ਼ਿਲੇ ਨੂੰ ਹਰਿਆ-ਭਰਿਆ ਬਣਾਉਣ ਲਈ ਵਿਭਾਗ ਵੱਲੋਂ ਸਿੱਧੇ ਤੌਰ 'ਤੇ ਅਤੇ ਮੋਬਾਈਲ ਐਪਲੀਕੇਸ਼ਨ ਰਾਹੀਂ 5,06,557 ਬੂਟੇ ਪੰਚਾਇਤਾਂ, ਕਲੱਬਾਂ, ਗ਼ੈਰ ਸਰਕਾਰੀ ਸੰਸਥਾਵਾਂ, ਲੋਕਾਂ ਦੀਆਂ ਜ਼ਮੀਨਾਂ, ਸਕੂਲਾਂ/ਕਾਲਜਾਂ ਆਦਿ ਨੂੰ ਮੁਫ਼ਤ ਵਿੱਚ ਸਪਲਾਈ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਾਲ ਭਰ ਚੱਲਣ ਵਾਲੇ ਸਮਾਗਮ ਦੀ ਲੜੀ ਤਹਿਤ ਹਰ ਪਿੰਡ ਵਿੱਚ 550 ਬੂਟੇ ਲਾਉਣ ਦੀ ਮੁਹਿੰਮ ਵੀ ਜ਼ਿਲੇ ਵਿੱਚ ਜੰਗੀ ਪੱਧਰ 'ਤੇ ਚਲ ਰਹੀ ਹੈ ਅਤੇ ਹੁਣ ਤੱਕ ਜ਼ਿਲੇ ਦੇ 16 ਪਿੰਡਾਂ ਵਿੱਚ ਪ੍ਰਤੀ ਪਿੰਡ 550 ਪੌਦੇ ਵਣ ਮੰਡਲ ਬਠਿੰਡਾ ਵੱਲੋਂ ਲਾਏ ਜਾ ਚੁੱਕੇ ਹਨ। ਇਸ ਮੁਹਿੰਮ ਤਹਿਤ ਜ਼ਿਲੇ ਦੇ ਪਿੰਡਾਂ ਵਿਚ ਵੱਖ-ਵੱਖ ਧਾਰਮਿਕ ਅਸਥਾਨਾਂ, ਪੰਚਾਇਤੀ ਥਾਵਾਂ, ਛੱਪੜਾਂ, ਸੜਕਾਂ, ਫਿਰਨੀਆਂ, ਸਿੱਖਿਆ ਸੰਸਥਾਵਾਂ, ਸ਼ਮਸ਼ਾਨਘਾਟਾਂ, ਮੈਦਾਨਾਂ, ਸਰਕਾਰੀ ਸੰਸਥਾਵਾਂ, ਮੰਡੀਆਂ, ਨਿੱਜੀ ਥਾਵਾਂ ਅਤੇ ਪੰਚਾਇਤੀ ਜ਼ਮੀਨਾ ਆਦਿ ਉਪਰ 8420 ਪੌਦੇ ਲਗਵਾਏੇ ਗਏ ਹਨ। ਉਨਾਂ ਕਿਹਾ ਕਿ ਜ਼ਿਲੇ ਦੇ ਸਮੂਹ 314 ਪਿੰਡਾਂ ਵਿੱਚ ਪ੍ਰਤੀ ਪਿੰਡ 550 ਪੌਦੇ ਲਾਉਣ ਦੀ ਮੁਹਿੰਮ ਨੂੰ ਸਤੰਬਰ ਮਹੀਨੇ ਤੱਕ ਹਰ ਹੀਲੇ ਮੁਕੰਮਲ ਕੀਤਾ ਜਾਵੇਗਾ।
ਫ਼ਸਲੀ ਵਿਭਿੰਨਤਾ ਤਹਿਤ ਬੂਟੇ ਲਾਉਣ ਦੀ ਸਕੀਮ ਬਾਰੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਨੂੰ ਹਰਾ-ਭਰਾ ਬਣਾਉਣ ਅਤੇ ਫ਼ਸਲੀ ਵਿਭਿੰਨਤਾ ਲਿਆਉਣ ਲਈ ਵੱਧ ਤੋਂ ਵੱਧ ਰਕਬਾ ਜੰਗਲਾਂ ਅਧੀਨ ਲਿਆਉਣ ਦੇ ਮੰਤਵ ਨਾਲ ਕਿਸਾਨਾਂ ਨੂੰ ਵਣ ਵਿਭਾਗ ਵੱਲੋਂ ਬੂਟੇ ਦੇ ਕੇ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਐਗਰੋ-ਫ਼ਾਰੈਸਟਰੀ ਸਕੀਮ ਤਹਿਤ ਰੁੱਖ ਆਧਾਰਤ ਖੇਤੀ ਨੂੰ ਉਤਸ਼ਾਹਤ ਕਰਨ ਲਈ ਕਿਸਾਨਾਂ ਨੂੰ ਪੌਦਿਆਂ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਜ਼ਿਲੇ ਦੇ ਕਿਸਾਨਾਂ ਨੂੰ ਬਣਦੀ 4.67 ਲੱਖ ਰੁਪਏ ਸਬਸਿਡੀ ਵਿੱਚੋਂ 3 ਲੱਖ 45 ਹਜ਼ਾਰ ਰੁਪਏ ਦੀ ਸਬਸਿਡੀ ਮੁਹੱਈਆ ਕਰਵਾ ਕੇ ਇਸ ਸਾਲ 44,595 ਪੌਦੇ ਕਿਸਾਨਾਂ ਰਾਹੀਂ ਲਗਾਏ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਕਿਸਾਨ ਐਗਰੋ-ਫ਼ਾਰੈਸਟਰੀ ਮਿਸ਼ਨ ਤਹਿਤ ਰਜਿਸਟਰਡ ਹੋਣ ਉਪਰੰਤ ਬਹੁਮੁੱਲੀ ਲੱਕੜ ਨਾਲ ਵਿੱਤੀ ਸਹਾਇਤਾ ਸਣੇ ਦਰੱਖ਼ਤ ਲਾਉਣ ਲਈ ਨਿਰੰਤਰ ਪ੍ਰੇਰਿਤ ਹੋ ਰਹੇ ਹਨ।
ਸ਼੍ਰੀ ਪ੍ਰਨੀਤ ਨੇ ਦੱਸਿਆ ਕਿ ਜੰਗਲਾਤ ਵਿਭਾਗ ਨੇ ਐਂਡਰੌਇਡ ਅਤੇ ਆਈ.ਓ.ਐਸ. ਆਧਾਰਤ ਮੋਬਾਈਲ ਐਪਲੀਕੇਸ਼ਨ ''ਆਈ-ਹਰਿਆਲੀ'' ਸ਼ੁਰੂ ਕੀਤੀ ਜਿਸ ਰਾਹੀਂ ਲੋਕ ਵਿਭਾਗ ਦੀ ਨੇੜਲੀ ਨਰਸਰੀ ਤੋਂ ਮੁਫ਼ਤ ਵਿੱਚ ਪੌਦੇ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਵਿੱਤੀ ਵਰੇ ਦੌਰਾਨ ਇਸ ਮੋਬਾਈਲ ਐਪ ਰਾਹੀਂ ਵੀ ਪੌਦਿਆਂ ਦੀ ਸਪਲਾਈ ਕੀਤੀ ਗਈ ਹੈ।

ਮਿੰਨੀ ਚਿੜੀਆਘਰ ਦਾ ਵਿਆਖਿਆ ਕੇਂਦਰ ਕਰ ਰਿਹੈ ਗਿਆਨ ਵਿੱਚ ਵਾਧਾ:
ਉਨਾਂ ਦੱਸਿਆ ਕਿ ਜੰਗਲੀ ਜਾਨਵਰਾਂ ਸਬੰਧੀ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਮੰਤਵ ਨਾਲ ਸ਼ਹਿਰ ਨੇੜਲੇ ਪਿੰਡ ਬੀੜ ਤਲਾਬ ਵਿਖੇ ਬਣੇ ਮਿੰਨੀ ਚਿੜੀਆਘਰ-ਕਮ-ਹਿਰਨ ਸਫ਼ਾਰੀ ਵਿਖੇ ਵਿਆਖਿਆ ਕੇਂਦਰ ਵਿੱਚ ਲੋਕਾਂ ਨੂੰ ਜਾਨਵਰਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ। ਇਥੇ ਲੋਕਾਂ ਦੇ ਮਨੋਰੰਜਨ ਲਈ ਹਿਰਨ ਸਫਾਰੀ ਦੇ ਨਾਲ-ਨਾਲ ਕਈ ਤਰਾਂ ਦੇ ਜਾਨਵਰ ਜਿਵੇਂ ਕਾਲਾ ਹਿਰਨ, ਚੀਤਲ ਅਤੇ ਪਿਛਲੇ ਸਮੇਂ ਦੌਰਾਨ ਲਿਆਂਦਾ ਤੇਂਦੂਆ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਜੈਵਿਕ ਵਿਭਿੰਨਤਾ ਪਾਰਕ ਵਿੱਚ 52 ਕਿਸਮ ਦੇ ਦਰੱਖ਼ਤ:
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀੜ ਦਿਆਲਪੁਰਾ ਵਿਚ ਜੈਵਿਕ ਵਿਭਿੰਨਤਾ (ਬਾਇਉ-ਡਾਇਰਵਰਸਿਟੀ) ਪਾਰਕ ਬਣ ਗਿਆ ਹੈ ਜਿਸ ਦਾ ਉਦੇਸ਼ ਜੰਗਲੀ ਜੀਵਾਂ/ਪੰਛੀਆਂ ਦੀ  ਸੰਭਾਲ ਅਤੇ ਪੌਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਪਾਰਕ ਵਿੱਚ 52 ਕਿਸਮਾਂ ਦੇ ਦਰੱਖ਼ਤ ਅਤੇ 7 ਕਿਸਮ ਦੇ ਥਣਧਾਰੀ ਪ੍ਰਾਣੀ ਹਨ।
ਉਨਾਂ ਦੱਸਿਆ ਕਿ ਬਠਿੰਡਾ ਜੰਗਲਾਤ ਵਿਭਾਗ ਵੱਲੋਂ ਲੋਕਾਂ ਨੂੰ ਕੁਦਰਤ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਬੀੜ ਮੰਡੀ ਫੂਲ (ਰਾਮਪੁਰਾ ਰੇਂਜ) ਵਿਖੇ 121 ਏਕੜ ਰਕਬੇ ਵਿਚ ''ਨੇਚਰ  ਪਾਰਕ'' ਬਣ ਚੁੱਕਾ ਹੈ ਅਤੇ ਪਿੰਡ ਜੋਗਾਨੰਦ ਰੋਡ ਨਾਲ ਲਗਦੀ ਬਠਿੰਡਾ ਬ੍ਰਾਂਚ ਨਹਿਰ ਦੇ ਸੱਜੇ ਪਾਸੇ ਇੱਕ ਜੈਵਿਕ ਵਿਭਿੰਨਤਾ ਪਾਰਕ ਉਸਾਰੀ ਅਧੀਨ ਹੈ।

2.
ਨਸ਼ਾ ਮੁਕਤ ਪੰਜਾਬ ਦਾ ਸੁਪਨਾ ਸਾਕਾਰ ਕਰਨ ਲਈ ਜ਼ਿਲੇ ਵਿੱਚ 38,352 ਡੈਪੋ ਅਤੇ 1,01,623 ਬੱਡੀਜ਼ ਸਰਗਰਮ

ਡੈਪੋਜ਼ ਪ੍ਰੋਗਰਾਮ ਤਹਿਤ ਜ਼ਿਲੇ ਵਿੱਚ ਸਕੂਲਾਂ ਤੇ ਕਾਲਜਾਂ ਅਤੇ ਸ਼ਹਿਰਾਂ ਦੀਆਂ ਜਨਤਕ ਸਥਾਨਾਂ 'ਤੇ 549 ਸੈਮੀਨਾਰ, ਰੈਲੀਆਂ ਤੇ ਮੀਟਿੰਗਾਂ ਕਰਵਾਈਆਂ ਗਈਆਂ 
ਬੱਡੀਜ਼ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਹਰ ਹਫ਼ਤੇ ਕਰਵਾਏ ਜਾ ਰਹੇ ਹਨ ਭਾਸ਼ਣ, ਪੇਂਟਿੰਗ ਤੇ ਲੇਖ ਮੁਕਾਬਲੇ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾ ਰਿਹੈ ਜਾਗਰੂਕ
ਭੁੱਚੋ ਮੰਡੀ, ਨਥਾਣਾ :ਗੁਰਸੇਵਕ ਸੇਕੀ, ਜਸਵਿੰਦਰ ਪੂਹਲੀ 
ਨਸ਼ਾ ਮੁਕਤ ਪੰਜਾਬ ਦਾ ਸੁਪਨਾ ਸਾਕਾਰ ਕਰਨ ਲਈ ਜ਼ਿਲਾ ਬਠਿੰਡਾ ਵਿੱਚ 38,352 ਨਸ਼ਾ ਰੋਕਥਾਮ ਅਫ਼ਸਰ (ਡੈਪੋ) ਅਤੇ 1,01,623 ਬੱਡੀਜ਼ ਪੂਰੀ ਤਰਾਂ ਸਰਗਰਮ ਹਨ ਅਤੇ ਨਸ਼ੇ ਵਿਰੁੱਧ ਜਾਗਰੂਕਤਾ ਮੁਹਿੰਮ ਨੂੰ ਤੇਜ਼ ਰਫ਼ਤਾਰ ਦੇਣ ਲਈ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਡੈਪੋਜ਼ ਦਾ ਵੇਰਵਾ ਦਿੰਦਿਆਂ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਜ਼ਿਲਾ ਬਠਿੰਡਾ ਦੇ ਸਮੂਹ ਸਾਂਝ ਕੇਂਦਰਾਂ ਵਿੱਚ ਹੁਣ ਤੱਕ 38,352 ਡੈਪੋ ਰਜਿਸਟਰਡ ਕੀਤੇ ਜਾ ਚੁੱਕੇ ਹਨ, ਜਿਨਾਂ ਨੂੰ 16 ਮਾਸਟਰ ਟਰੇਨਰ ਅਤੇ 180 ਗਰਾਊਂਡ ਲੈਵਲ ਟਰੇਨਰ ਸਮੇਂ-ਸਮੇਂ 'ਤੇ ਸਿਖਲਾਈ ਦੇ ਰਹੇ ਹਨ। ਜ਼ਿਲਾ ਤੇ ਸਬ-ਡਿਵੀਜ਼ਨ ਪੱਧਰ 'ਤੇ ਵੱਖ-ਵੱਖ ਸਮਾਗਮਾਂ ਵਿੱਚ ਨਸ਼ਾ ਰੋਕਥਾਮ ਅਫ਼ਸਰਾਂ ਨੂੰ ਟ੍ਰੇਨਿੰਗ ਦੇ ਕੇ ਨਸ਼ੇ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਸੰਵੇਦਨਸ਼ੀਲ ਵਿਅਕਤੀਆਂ ਨੂੰ ਨਸ਼ੇ ਦੀਆਂ ਦਲਦਲ ਵਿੱਚੋਂ ਬਾਹਰ ਕੱਢਣ ਵਿੱਚ ਸਹਾਇਤ ਕਰਨ ਲਈ ਪ੍ਰੇਰਿਆ ਗਿਆ। ਉਨਾਂ ਦੱਸਿਆ ਕਿ ਹਾਲ ਹੀ ਵਿੱਚ ਨਵੇਂ ਚੁਣੇ ਗਏ ਪੰਚਾਂ-ਸਰਪੰਚਾਂ ਨੂੰ ਵੀ ਜ਼ਿਲਾ ਪੱਧਰੀ ਸਹੁੰ ਚੁੱਕ ਸਮਾਗਮ ਦੌਰਾਨ ਡੈਪੋ ਵਜੋਂ ਸਹੁੰ ਚੁਕਾਈ ਗਈ ਹੈ।ਡਾ. ਨਾਨਕ ਸਿੰਘ ਨੇ ਦੱਸਿਆ ਕਿ ਜ਼ਿਲਾ ਬਠਿੰਡਾ ਦੇ ਸਮੂਹ ਥਾਣਿਆਂ ਅਤੇ ਸਾਂਝ ਕੇਂਦਰਾਂ ਵੱਲੋਂ ਆਮ ਲੋਕਾਂ ਤੇ ਡੈਪੋਜ਼ ਨੂੰ ਜਾਗਰੂਕ ਕਰਨ ਅਤੇ ਨਸ਼ੇ ਦੀ ਭੈੜੀ ਲੱਤ ਨੂੰ ਤਿਆਗਣ ਲਈ ਸਕੂਲਾਂ, ਕਾਲਜਾਂ, ਜਨਤਕ ਸਥਾਨਾਂ, ਪਿੰਡਾਂ, ਮੁਹੱਲਿਆਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸੈਮੀਨਾਰ, ਰੈਲੀਆਂ ਅਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਨਾਲ ਲੋਕਾਂ ਵਿੱਚ ਜਾਗਰੂਕਤਾ ਆ ਰਹੀ ਹੈ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕ ਪੁਲਿਸ ਨੂੰ ਨਸ਼ਾ ਵੇਚਣ ਜਾਂ ਕਰਨ ਵਾਲੇ ਮਾੜੇ ਅਨਸਰਾਂ ਬਾਰੇ ਜਾਣਕਾਰੀ ਦੇ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲਾ ਬਠਿੰਡਾ ਵਿੱਚ 1 ਅਪ੍ਰੈਲ ਤੋਂ 31 ਦਸੰਬਰ, 2018 ਤੱਕ 549 ਸੈਮੀਨਾਰ, ਰੈਲੀਆਂ ਅਤੇ ਮੀਟਿੰਗਾਂ ਕੀਤੀਆਂ ਗਈਆਂ, ਜਿਨਾਂ ਵਿੱਚ ਕਰੀਬ 15,487 ਵਿਅਕਤੀਆਂ ਨੇ ਸ਼ਮੂਲੀਅਤ ਕੀਤੀ।ਉਨਾਂ ਦੱਸਿਆ ਕਿ ਜ਼ਿਲਾ ਬਠਿੰਡਾ ਅੰਦਰ ਰਜਿਸਟਰਡ ਸਰਕਾਰੀ ਅਤੇ ਪ੍ਰਾਈਵੇਟ ਡੈਪੋਜ਼ ਦਾ ਰਿਕਾਰਡ ਸਬੰਧਤ ਥਾਣਿਆਂ ਤੋਂ ਤਸਦੀਕ ਕਰਵਾਇਆ ਜਾ ਚੁੱਕਾ ਹੈ ਅਤੇ ਅਯੋਗ ਪਾਏ ਗਏ ਵਿਅਕਤੀਆਂ ਨੂੰ ਇਸ ਪ੍ਰੋਗਰਾਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਸਹਾਇਕ ਸਿੱਖਿਆ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਬੱਡੀਜ਼ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿੱਚ ਕੁੱਲ 1 ਲੱਖ 1 ਹਜ਼ਾਰ 623 ਬੱਡੀਜ਼ ਕਾਰਆਮਦ ਹਨ, ਜਿਨਾਂ ਵਿੱਚੋਂ 236 ਸਰਕਾਰੀ ਸਕੂਲਾਂ ਦੇ 57407 ਬੱਡੀਜ਼ ਅਤੇ 227 ਪ੍ਰਾਈਵੇਟ ਸਕੂਲਾਂ ਦੇ 44216 ਬੱਡੀਜ਼ ਸ਼ਾਮਲ ਹਨ। ਉਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ 12261 ਬੱਡੀਜ਼ ਗਰੁੱਪ ਤੇ 2033 ਸੀਨੀਅਰ ਬੱਡੀਜ਼ ਅਤੇ ਪ੍ਰਾਈਵੇਟ ਸਕੂਲਾਂ ਵਿੱਚ 8342 ਬੱਡੀਜ਼ ਗੁਰੱਪ ਤੇ 1573 ਸੀਨੀਅਰ ਬੱਡੀਜ਼ ਬਣਾਏ ਗਏ ਹਨ, ਜੋ ਹਰ ਹਫ਼ਤੇ ਅੱਧੇ ਘੰਟੇ ਦੇ ਪ੍ਰੋਗਰਾਮ ਰਾਹੀਂ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਂਦੇ ਹਨ। ਉਨਾਂ ਦੱਸਿਆ ਕਿ ਜ਼ਿਲੇ ਦੇ ਸਾਰੇ ਸਕੂਲਾਂ ਵਿੱਚ ਹਰ ਰੋਜ਼ ਸਵੇਰ ਦੀ ਸਭਾ ਵਿੱਚ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਇਆ ਜਾ ਰਿਹਾ ਹੈ। ਹਰ ਹਫ਼ਤੇ ਘੱਟ ਤੋਂ ਘੱਟ 30 ਮਿੰਟਾਂ ਲਈ ਕੋਈ ਵੀ ਇੱਕ ਗਤੀਵਿਧੀ ਜਿਵੇਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਭਾਸ਼ਣ ਮੁਕਾਬਲੇ, ਪੇਂਟਿੰਗ ਮੁਕਾਬਲੇ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਜਾ ਰਹੇ ਹਨ

Have something to say? Post your comment

More News News

ਹਾਲੈਂਡ ਵਿੱਚ ਲੱਗ ਰਹੇ 15 ਜੁਲਾਈ ਤੋਂ 19 ਜੁਲਾਈ ਤੱਕ ਖਾਲਸਾ ਕੈਂਪ ਦਾ ਹਿੱਸਾ ਬਣੋ ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ। 2 ਜੂਨ ਦੇ ਰੋਸ ਮੁਜਾਹਰੇ ਬਾਰੇ ਸੰਤ ਭਿੰਡਰਾਂਵਾਲਿਆਂ ਦੀਆਂ ਹਾਈਵੇਅਜ਼ ਦੇ ਲੱਗੀਆਂ ਡਿਜੀਟਲ ਸਕਰੀਨਾਂ ਬਣੀਆਂ ਖਿੱਚ ਦਾ ਕੇਂਦਰ ਮਨੁੱਖੀ ਹੱਕਾਂ ਲਈ ਲੜਨ ਵਾਲੀ ਉੱਘੀ ਵਕੀਲ ਦੀਪਿਕਾ ਸਿੰਘ ਰਾਜਾਵਤ ਦਾ ਐਬਟਸਫੋਰਡ 'ਚ ਭਾਸ਼ਣ 19 ਮਈ ਐਤਵਾਰ ਨੂੰ ਹਲਕਾ ਸੰਗਰੂਰ ਤੋਂ 25 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ ਚ ਬੰਦ 'ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ' ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ ਨਜਾਇਜ ਤੌਰ ਤੇ ਵੋਟਾਂ ਕੱਟੀਆਂ, ਵੋਟ ਪਾਉਣ ਤੋਂ ਵਾਂਝਾ ਰਿਹਾ ਮਾਨਸਾ ਦਾ ਉੱਘਾ ਖੂਨ ਦਾਨੀ ਦਸਵੀਂ 'ਤੇ ਬਾਰਵੀਂ ਦੇ ਨਤੀਜਿਆਂ 'ਚ ਸਰਕਾਰੀ ਸਕੂਲਾਂ ਨੇ ਸਿਰਜਿਆ ਇਤਿਹਾਸ -- ਲੇਖਕ : ਪ੍ਰਮੋਦ ਧੀਰ ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ 'ਤੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ ਮਾਲਵੇ ਦੀਆਂ ਤਿੰਨ ਸੀਟਾਂ ਤੇ ਮੁਕਾਬਲਾ ਸਖਤ, ਅਕਾਲੀ ਦਲ ਵੱਕਾਰ ਦਾਅ ਤੇ ਲੱਗਾ
-
-
-