Sunday, March 24, 2019
FOLLOW US ON

News

ਤੀਸਰੀ ਪੰਜਾਬ ਪੈਰਾ ਐਥਲੈਟਿਕਸ ਅਤੇ ਪੈਰਾ ਬੋਸ਼ੀਆ ਸਟੇਟ ਚੈਂਪੀਅਨਸ਼ਿਪ 19 ਅਤੇ 20 ਫਰਵਰੀ ਨੂੰ

February 14, 2019 10:29 PM

ਤੀਸਰੀ  ਪੰਜਾਬ ਪੈਰਾ ਐਥਲੈਟਿਕਸ ਅਤੇ ਪੈਰਾ ਬੋਸ਼ੀਆ ਸਟੇਟ ਚੈਂਪੀਅਨਸ਼ਿਪ 19 ਅਤੇ 20 ਫਰਵਰੀ ਨੂੰ
ਬੋਸ਼ੀਆ ਖੇਡ ਲਈ ਰਜਿਸਟ੍ਰੇਸ਼ਨ 13 ਤੋਂ 18 ਫਰਵਰੀ ਤੱਕ ਹੋਵੇਗੀ
ਬਠਿੰਡਾ (ਗੁਰਬਾਜ ਗਿੱਲ) –ਪੈਰਾ ਬੋਸ਼ੀਆ ਸਪੋਰਟਸ ਵੈਲਫੇਅਰ ਸੋਸਾਇਟੀ ਇੰਡੀਆ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ ਦੌਰਾਨ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੀਸਰੀ  ਪੰਜਾਬ ਪੈਰਾ ਐਥਲੈਟਿਕਸ ਅਤੇ ਪੈਰਾ ਬੋਸ਼ੀਆ ਸਟੇਟ ਚੈਂਪੀਅਨਸ਼ਿਪ 19 ਅਤੇ 20 ਫਰਵਰੀ 2019 ਨੂੰ ਯੂਨੀਵਰਸਿਟੀ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਵਿਖੇ ਕਰਵਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਬੋਸ਼ੀਆ ਇੰਡੀਆ ਦੇ ਜਨਰਲ ਸਕੱਤਰ ਸ਼ਮਿੰਦਰ ਸਿੰਘ ਢਿੱਲੋਂ ਅਤੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੋਸ਼ੀਆ ਖੇਡ ਲਈ ਰਜਿਸਟ੍ਰੇਸ਼ਨ 13 ਤੋਂ 18 ਫਰਵਰੀ ਤੱਕ ਚੱਲੇਗੀ ਜੋ ਕਿ ਪੈਰਾ ਸਪੋਰਟਸ ਪੰਜਾਬ ਡਾਟ ਕਾਮ ਵੈਬਸਾਈਟ ਦੇ  ਲਿੰਕ http://parasportspunjab.com/state-championships-੨੦੧੯/ ਤੇ ਕਲਿੱਕ ਕਰਕੇ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ 19 ਫਰਵਰੀ ਨੂੰ ਖਿਡਾਰੀਆਂ ਦਾ ਵਰਗੀਕਰਨ ਕੀਤਾ ਜਾਵੇਗਾ ਅਤੇ 20 ਫਰਵਰੀ ਨੂੰ ਮੁਕਾਬਲੇ ਕਰਵਾਏ ਜਾਣਗੇ।  ਬੋਸ਼ੀਆ ਪੰਜਾਬ ਦੇ ਪ੍ਰਧਾਨ ਟਫੀ ਬਰਾੜ ਨੇ ਦੱਸਿਆ ਕਿ ਇਹਨਾਂ ਖੇਡਾਂ ਦਾ ਉਦਘਾਟਨ ਮਾਨਯੋਗ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 20 ਫਰਵਰੀ ਨੂੰ ਸਵੇਰੇ 10:30 ਵਜੇ ਕਰਨਗੇ । ਉਹਨਾਂ ਵੱਧ ਤੋਂ ਵੱਧ ਖਿਡਾਰੀਆਂ ਨੂੰ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੀਟਿੰਗ ਦੌਰਾਨ ਪੈਰਾ ਬੋਸ਼ੀਆ ਸਪੋਰਟਸ ਵੈਲਫੇਅਰ ਸੋਸਾਇਟੀ ਇੰਡੀਆ ਦੇ ਅਹੁਦੇਦਾਰ ਜਸਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ, ਸ਼ਮਿੰਦਰ ਸਿੰਘ ਢਿੱਲੋਂ, ਟਫੀ ਬਰਾੜ ਪ੍ਰਧਾਨ ਪੰਜਾਬ, ਜਸਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਹਰਿਆਣਾ, ਡਾ. ਰਮਨਦੀਪ ਸਿੰਘ, ਪ੍ਰਮੋਦ ਧੀਰ, ਮਨਪ੍ਰੀਤ ਸਿੰਘ ਸੇਖੋਂ, ਗੁਰਜੀਤ ਸਿੰਘ, ਰੀਸ਼ੂ ਗਰਗ ਸੀ.ਏ, ਗੁਰਪ੍ਰੀਤ ਸਿੰਘ, ਖੁਸ਼ਦੀਪ ਕੌਰ ਬਰਾੜ, ਜਸ਼ਇੰਦਰ ਢਿੱਲੋਂ ਆਦਿ ਹਾਜ਼ਰ ਸਨ।

Have something to say? Post your comment

More News News

Tribute to Martyr Shaheed Bhagat Singh in St. Soldier Elite Convent School ਪੰਜਾਬੀ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ ਮਿਤੀ 23/03/2019 ਦਿਨ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਾਹਕੋਟ-ਮਲਸੀਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀਆਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਸ਼ਾਹਕੋਟ ਪੁਲਿਸ ਨੇ ਬਾਊਪੁਰ ਬੰਨ ਤੋਂ ਲਾਹਣ ਬਰਾਮਦ ਕੀਤੀ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਇਸ ਵਾਰ ਤਿੰਨ ਨਵੇਂ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਸਾਹਕੋਟ ਪੁਲਿਸ ਪਰ ਕਾਰਵਾਈ ਨਾ ਕਰਨ ਦੇ ਲੱਗੇ ਅਰੋਪ ਮੱਲਣ ਪਰਿਵਾਰ ਵਲੋ ਬਾਬਾ ਨਾਮਦੇਵ ਭਵਨ ਵਿਖੇ ਕਰਵਾਇਆ ਧਾਰਮਿਕ ਸਮਾਗਮ ਨਰਿੰਦਰ ਸਿੰਘ ਅਹੂਜਾ ਵੱਲੋਂ ਰਚਿਤ ਪੁਸਤਕ ``ਮੌਲਿਕ ਤੇ ਵਿਲੱਖਣ ਸਿੱਖ ਧਰਮ" ਲੋਕ ਅਰਪਿਤ। ਮਾਨਸਾ ਸਹਿਰ ਚ੍ ਸਫ਼ਾਈ ਮੁੰਹਿਮ ਚਲਾ ਕੇ ਦਿੱਤੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ- ਅਪਨੀਤ ਰਿਆਤ ਸਰਕਾਰ ਨੇ ਅਨੇਕਾਂ ਕੰਪਨੀਆਂ ਰਾਹੀਂ ਲੋਕਾਂ ਦਾ ਲੁੱਟ ਕੇ ਕੰਪਨੀਆਂ ਨੂੰ ਬੰਦ ਕਰਵਾ ਦਿੱਤਾ
-
-
-