Wednesday, May 22, 2019
FOLLOW US ON

Article

ਬਚਪਨ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਪਿਆਰਾ ਪੜਾਅ ਹੈ ।

February 14, 2019 10:32 PM
ਬਚਪਨ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਪਿਆਰਾ ਪੜਾਅ ਹੈ । ਕਹਿੰਦੇ ਹਨ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ। ਜਾਣੀ ਕਿ ਉਨ੍ਹਾਂ ਵਿੱਚ ਝੂਠ ,ਫਰੇਬੀ ,ਧੋਖੇ ਵਰਗੇ ਵਿਕਾਰ ਨਹੀਂ ਹੁੰਦੇ ਉਨ੍ਹਾਂ ਦਾ ਦਿਲ ਸੱਚਾ ਤੇ ਸਾਫ਼ ਹੁੰਦਾ ਹੈ । ਅਸਲ ਵਿੱਚ ਬੱਚੇ ਦਾ ਦਿਲ ਤੇ ਦਿਮਾਗ਼ ਕੋਰੇ ਵਰਕੇ ਵਰਗੇ ਹੁੰਦੇ ਹਨ । ਮਾਂ - ਬਾਪ, ਸਕੂਲ, ਦੋਸਤ ਅਤੇ ਰਿਸ਼ਤੇਦਾਰਾਂ ਤੋਂ ੳੁਹ ਜੋ ਵੀ ਸਿੱਖਿਆ ਗ੍ਰਹਿਣ ਕਰਦਾ ਹੈ ਉਹ ੳੁਸ ਤਰ੍ਹਾ ਦਾ ਹੀ ਬਣਦਾ ਜਾਂਦਾ ਹੈ ਇਸ ਲਈ ਬਚਪਨ ਵਿੱਚ ਚੰਗੀ ਪਰਵਰਿਸ਼ ਅਤੇ ਗੁਣੀ ਸੰਸਕਾਰਾਂ ਦਾ ਮਿਲਣਾ ਬਹੁਤ ਜ਼ਰੂਰੀ ਹੈ । ਪਰ ਅਫਸੋਸ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਬੱਚਿਆਂ ਨੂੰ ਚੰਗੇ ਗੁਣ ਸਿਖਾਉਣ ਦੀ ਬਜਾਏ ਉਨ੍ਹਾਂ ਨੂੰ ਮੋਬਾਇਲ ਫੋਨ ਆਦਿ ਚੀਜ਼ਾਂ ਨਾਲ ਜੋੜਿਆ ਜਾ ਰਿਹਾ ਹੈ । ਅੱਜ ਕੱਲ ਦੇ ਬੱਚੇ ਬਾਹਰ ਖੇਡਣ ਜਾਣ ਦੀ ਬਜਾਏ ਮੋਬਾਈਲ ਫੋਨ ਤੇ ਵੀਡੀਓ ਗੇਮ ਖੇਡਣਾ ਵਧੇਰੇ ਪਸੰਦ ਕਰਦੇ ਹਨ ਅਤੇ ਮਾਂ ਪਿਓ ਵੀ ਬੱਚਿਆਂ ਦੀਆ ਇਨ੍ਹਾਂ ਜਿੱਦਾਂ ਨੂੰ ਸਵੀਕਾਰ ਕਰਦੇ ਹਨ । ਸਿੱਟੇ ਵਜੋਂ ਬੱਚਿਆਂ ਦਾ ਬਚਪਨ ਮੋਬਾਈਲ ਫੋਨ ਨੇ ਆਪਣੇ ਹੱਥ ਵਿੱਚ ਕਰ ਲਿਆ ਹੈ । ਇਸ ਨਾਲ ਮਾਨਸਿਕ ਵਿਕਾਸ ਤੇ ਤਾਂ ਅਸਰ ਹੁੰਦਾ ਹੀ ਹੈ ਸਗੋਂ ਸਰੀਰਕ ਵਿਕਾਸ ਤੇ ਵੀ ਇਸ ਦਾ ਬਹੁਤ ਗਲਤ ਪ੍ਰਭਾਵ ਪੈਂਦਾ ਹੈ । ਜੋ ਸਮਾਂ ਪਹਿਲਾਂ ਬੱਚੇ ਇੱਕ ਦੂਜੇ ਨਾਲ ਬਾਹਰ ਖੇਡ ਕੇ ਸਰੀਰਕ ਕਸਰਤ ਕਰ ਕੇ ਬਿਤਾਉਂਦੇ ਸਨ ਹੁਣ ਉਹ ਸਮਾਂ ਬੱਚੇ ਕੰਪਿਊਟਰ, ਟੀ ਵੀ , ਮੋਬਾਈਲ ਫੋਨ ਤੇ ਖਰਾਬ ਕਰ ਦਿੰਦੇ ਹਨ। ਹਾਂ ..! ਇਹ ਸਭ ਚੀਜ਼ਾਂ ਵੀ ਜ਼ਰੂਰੀ ਹਨ ਪਰ ਇੱਕ ਸੀਮਾ ਤੱਕ । ਪਰ ਅੱਜਕਲ ਇਨ੍ਹਾਂ ਚੀਜ਼ਾਂ ਦਾ ਵੱਧਦਾ ਰੁਝਾਨ ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਖੋਹ ਰਿਹਾ ਹੈ ਅਤੇ ਉਨ੍ਹਾਂ ਨੂੰ ਸਿੱਖਿਆ ਦੀ ਪੌੜੀ ਤੋਂ ਦੂਰ ਲੈ ਕੇ ਜਾ ਰਿਹਾ ਹੈ । ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਤੇ ਵੀ ਬਹੁਤ ਭਾਰੀ ਅਸਰ ਪਾ ਰਿਹਾ ਹੈ । ਇਸ ਲਈ ਮਾਪਿਆਂ ਦੀ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨ । ਉਨ੍ਹਾਂ ਨੂੰ ਕੇਵਲ ਟੈਕਨਾਲੋਜੀ ਨਾਲ ਹੀ ਨਾ ਜੋੜਨ । ਬਲਕਿ ਜੀਵਨ ਨੂੰ ਸੇਧ ਦੇਣ ਵਾਲੀਆਂ ਚੰਗੀਆਂ ਗੱਲਾਂ , ਚੰਗੇ ਸੰਸਕਾਰ ਵੀ ਦੇਣ ਉਨ੍ਹਾਂ ਨੂੰ ਸਰੀਰਕ ਵਿਕਾਸ ਦਾ ਮਹੱਤਵ ਸਮਝਾ ਖੇਡਾਂ ਪ੍ਰਤੀ ਵੀ ਪ੍ਰੇਰਿਤ ਕੀਤਾ ਜਾਵੇ । ਵਰਨਾ ਜੇਕਰ ਇਹੀ ਹਾਲ ਰਿਹਾ ਤਾ ੳੁਹ ਦਿਨ ਦੂਰ ਨਹੀਂ ਜਦੋਂ ਅਸੀਂ ਲੋਕ ਸਰੀਰਕ ਤੌਰ ਤੇ ਬਿਲਕੁਲ ਨਿਕੰਮੇ ਹੋ ਜਾਵਾਂਗੇ ਅਤੇ ਖਿਡਾਰੀ ਵਰਗ ਬਹੁਤ ਪੱਛੜ ਜਾਵੇਗਾ । ਇਸ ਲਈ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਮਾਪਿਅਾ ਨੂੰ ਬੱਚਿਆਂ ਦੇ ਵਿਕਾਸ ਤੇ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਬੱਚਾ ਮਾਨਸਿਕ ਅਤੇ ਸਰੀਰਕ ਦੋਹਾਂ ਪੱਖਾਂ ਤੋਂ ਹੀ ਚੰਗਾ ਪ੍ਰਫੁੱਲਤ ਹੋਵੇ । 
ਕਿਰਨਪ੍ਰੀਤ ਕੌਰ
Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-