Wednesday, May 22, 2019
FOLLOW US ON

Article

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਖੇਡ ਸੱਭਿਆਚਾਰ ਨੂੰ ਸੰਭਾਲਣ ਲਈ ਪਹਿਲਕਦਮੀ ਕਰੇ

February 14, 2019 10:35 PM
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਖੇਡ ਸੱਭਿਆਚਾਰ ਨੂੰ ਸੰਭਾਲਣ ਲਈ ਪਹਿਲਕਦਮੀ ਕਰੇ
 
ਬੀਤੇ ਦਿਨੀਂ ਅੰਤਰਰਾਸ਼ਟਰੀ ਸਿੱਖ ਸਪੋਰਟਸ ਕੌਂਸਲ ਵੱਲੋਂ ਕੇਸਧਾਰੀ ਸਿੱਖ ਖਿਡਾਰੀਆਂ 'ਤੇ ਅਧਾਰਤ ਅੰਡਰ-19 ਦਾ ਹਾਕੀ ਟੂਰਨਾਮੈਂਟ ਮੋਹਾਲੀ ਵਿਖੇ ਕਰਾਇਆ ਗਿਆ ਜਿਸ 'ਚ ਸਾਰੇ ਹੀ ਕੇਸਧਾਰੀ ਖਿਡਾਰੀ ਖੇਡੇ ਅਤੇ ਉਨ੍ਹਾਂ ਦਾ ਹਾਕੀ ਹੁਨਰ ਖੂਬ ਚਮਕਿਆ। ਅੰਤਰਰਾਸ਼ਟਰੀ ਸਿੱਖਸ ਸਪੋਰਟਸ ਕਾਉਂਸਲ ਦਾ ਇਹ ਉਪਰਾਲਾ ਵਾਕਿਆ ਹੀ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਨੀ ਹੀ ਥੋੜ੍ਹੀ ਹੈ ਪਰ ਇੱਕ ਅੱਧਾ ਟੂਰਨਾਮੈਂਟ ਕਰਾਉਣ ਨਾਲ ਅਸੀਂ ਸਿੱਖ ਖੇਡ ਸੱਭਿਆਚਾਰ 'ਚ ਨਿਖਾਰ ਨਹੀਂ ਲਿਆ ਸਕਦੇ। ਇਸ ਲਈ ਇੱਕ ਲੰਬੀ ਯੋਜਨਾ ਦੀ ਲੋੜ ਹੈ। ਸਰਕਾਰਾਂ ਸ਼ਾਇਦ ਕਿਸੇ ਖਾਸ ਕਮਿਉਨਿਟੀ ਦੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵੱਖਰਾ ਉਪਰਾਲਾ ਨਹੀਂ ਕਰਨਗੀਆਂ ਤੇ ਨਾ ਹੀ ਉਨ੍ਹਾਂ ਦੀ ਅਜਿਹੀ ਕਦੇ ਮਨਸ਼ਾ ਹੋਵੇਗੀ ਕਿ ਉਹ ਸਿੱਖ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਕਿਉਂਕਿ ਸਾਰੀਆਂ ਇਹੀ ਰਾਜਸੀ ਪਾਰਟੀਆਂ ਸਿਰਫ ਆਪਣਾ ਵੋਟ ਹਿਤ ਦੇਖਦਿਆਂ ਹਨ। ਉਨ੍ਹਾਂ ਦਾ ਕਿਸੇ ਕੌਮ ਜਾਂ ਫਿਰਕੇ ਨਾਲ ਕੋਈ ਲਗਾਵ ਨਹੀਂ ਹੁੰਦਾ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੀ ਧਾਰਮਿਕ ਖੇਤਰ 'ਚ ਨੁਮਾਇੰਦਗੀ ਕਰਦੀ ਹੈ। ਜੇਕਰ ਉਹ ਚਾਹੇ ਕਿ ਉਹ ਖੇਡਾਂ ਦੀ ਬਿਹਤਰੀ ਖਾਸ ਕਰਕੇ ਪੰਜਾਬ ਦੇ ਸਿੱਖ ਨੌਜਵਾਨ ਅਤੇ ਸਿੱਖ ਖੇਡ ਸੱਭਿਆਚਾਰ ਨੂੰ ਵੱਡੇ ਪੱਧਰ 'ਤੇ ਵਧੀਆ ਤਰੀਕੇ ਨਾਲ ਪ੍ਰਫੁੱਲਤ ਕਰ ਸਕਦੀ ਹੈ। 
 
ਭਾਵੇਂ ਸ਼੍ਰੋਮਣੀ ਕਮੇਟੀ ਹਰ ਸਾਲ ਸਿੱਖਾਂ ਖਿਡਾਰੀਆਂ ਦੀਆਂ ਖੇਡਾਂ ਕਰਵਾਉਂਦੀ ਹੈ। ਸ਼੍ਰੋਮਣੀ ਕਮੇਟੀ ਨੇ ਕਬੱਡੀ, ਹਾਕੀ ਆਦਿ ਦੀਆਂ ਟੀਮਾਂ ਵੀ ਤਿਆਰ ਕੀਤੀਆਂ ਹਨ। ਇਹ ਉਪਰਾਲੇ ਉਸਦੇ ਨਾ ਕਰਨ ਨਾਲੋਂ ਤਾਂ ਚੰਗੇ ਹਨ, ਪਰ ਜੇਕਰ ਸਿੱਖ ਖਿਡਾਰੀਆਂ ਦੇ ਮੁਕਾਮ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲੈ ਕੇ ਜਾਣਾ ਹੈ ਜਾਂ ਸਿੱਖ ਖੇਡ ਸੱਭਿਆਚਾਰ ਨੂੰ ਦੁਨੀਆ 'ਚ ਦਰਸਾਉਣਾ ਹੈ ਤਾਂ ਸਾਨੂੰ ਸ਼੍ਰੋਮਣੀ ਕਮੇਟੀ ਨੂੰ ਇੱਕ ਵੱਖਰੀ ਨੀਤੀ ਅਖਤਿਆਰ ਕਰਨੀ ਪਏਗੀ। ਉਸੇ ਨੀਤੀ ਤਹਿਤ ਸਿੱਖ ਨੌਜਵਾਨ ਖੇਡਾਂ 'ਚ ਅੱਗੇ ਆਉਣਗੇ। ਜੇਕਰ ਅਜਿਹਾ ਸਾਰਥਕ ਉਪਰਾਲਾ ਹੋਵੇਗਾ ਤਾਂ ਇਹ ਕੋਈ ਖਾਨਾਪੂਰਤੀ ਨਹੀਂ, ਸਗੋਂ ਆਧੁਨਿਕ ਸਹੂਲਤਾਂ ਨਾਲ ਲੈਸ ਅੰਤਰਰਾਸ਼ਟਰੀ ਪੱਧਰ ਦਾ ਇੱਕ ਖੇਡ ਢਾਂਚਾ ਤਿਆਰ ਕਰਨਾ ਪਏਗਾ। ਜਿਸ 'ਚ ਅੰਤਰਰਾਸ਼ਟਰੀ ਪੱਧਰ ਦੀ ਕੋਚਿੰਗ, ਟ੍ਰੇਨਿੰਗ ਵਗੈਰਾ ਦਾ ਪ੍ਰਬੰਧ ਕਰਨਾ ਪਵੇਗਾ। ਇੱਕ ਲੰਬੀ ਯੋਜਨਾ ਬਣਾਉਣੀ ਪਵੇਗੀ। ਜਿਸ 'ਚ ਕੁਝ ਕੁ ਖੇਡਾਂ ਦੀ ਹੀ ਚੋਣ ਕੀਤੀ ਜਾਵੇ। ਜਿਸ 'ਚ ਸਿੱਖ ਖਿਡਾਰੀ ਆਪਣੀ ਖੇਡ ਹੁਨਰ ਨੂੰ ਕੌਮਾਂਤਰੀ ਪੱਧਰ 'ਤੇ ਦਰਸਾ ਸਕਣ। ਇੰਨ੍ਹਾਂ ਖੇਡਾਂ 'ਚ ਸਭ ਤੋਂ ਮੋਹਰੀ ਖੇਡਾਂ ਹਾਕੀ, ਅਥਲੈਟਿਕਸ, ਕਬੱਡੀ, ਕੁਸ਼ਤੀ, ਮੁੱਕੇਬਾਜ਼ੀ, ਟੈਨਿਸ, ਵੇਟਲਿਫਟਿੰਗ, ਆਦਿ ਹੋਰ ਅਜਿਹੀਆਂ ਖੇਡਾਂ ਹਨ ਜਿੰਨ੍ਹਾਂ 'ਚ ਪੰਜਾਬੀਆਂ ਨੇ ਖਾਸ ਕਰਕੇ ਸਿੱਖ ਖਿਡਾਰੀਆਂ ਨੇ ਹਮੇਸ਼ਾ ਹੀ ਚੰਗੇ ਨਤੀਜੇ ਦਿੱਤੇ ਹਨ ਨਾ ਸਿਰਫ ਮੁਲਕ ਸਗੋਂ ਸਿੱਖ ਕੌਮ ਦਾ ਨਾਮ ਵੀ ਦੁਨੀਆ 'ਚ ਰੌਸ਼ਨ ਕੀਤਾ ਹੈ। ਇੱਕ ਵਕਤ ਸੀ ਜਦੋਂ ਹਿੰਦੁਸਤਾਨ ਦੀ ਹਾਕੀ ਟੀਮ 'ਚ 9-10 ਸਿੱਖ ਖਿਡਾਰੀ ਜੂੜਿਆਂ ਵਾਲੇ ਖੇਡਦੇ ਹੁੰਦੇ ਸੀ। ਉੱਡਣਾ ਸਿੱਖ ਮਿਲਖਾ ਸਿੰਘ ਵਰਗਾ ਅਥਲੀਟ ਓਲੰਪਿਕ ਖੇਡਾਂ ਦਾ ਫਾਈਨਲ ਖੇਡਦਾ ਸੀ। ਵਿਸ਼ਵ ਪੱਧਰ 'ਤੇ ਸਿੱਖ ਖਿਡਾਰੀ ਜਦੋਂ ਜਿੱਤਦੇ ਸੀ ਤਾਂ ਪੂਰੀ ਦੁਨੀਆ 'ਚ ਸਿੱਖ ਕੌਮ ਦੀ ਗੱਲ ਹੁੰਦੀ ਸੀ। ਲੋਕ ਸਿੱਖ ਇਤਿਹਾਸ ਨੂੰ ਘੋਖਦੇ ਸਨ, ਪੜ੍ਹਦੇ ਸਨ ਅਤੇ ਪੂਰੀ ਦੁਨੀਆ ਨੂੰ ਸਿੱਖਾਂ ਬਾਰੇ ਜਾਣਕਾਰੀ ਮਿਲਦੀ ਸੀ। ਇਹ ਉਸ ਵੇਲੇ ਦੇ ਸਿੱਖ ਖਿਡਾਰੀਆਂ ਦੀਆਂ ਆਪਣੀਆਂ ਮਿਹਨਤਾਂ ਦਾ ਨਤੀਜਾ ਸੀ ਪਰ ਹੁਣ ਜ਼ਮਾਨਾ ਬਦਲ ਗਿਆ ਹੈ ਅਤੇ ਕੰਪਿਊਟਰ ਯੁੱਗ ਆ ਗਿਆ ਹੈ। ਬੱਚੇ ਖੇਡਾਂ ਨਾਲੋਂ ਇੰਟਰਨੈੱਟ, ਸੋਸ਼ਲ ਮੀਡੀਆ ਵੱਲ੍ਹ ਜ਼ਿਆਦਾ ਆਕਰਸ਼ਿਤ ਹੋ ਗਏ ਹਨ। ਉਸ ਵਕਤ ਮਨੋਰੰਜਨ ਸਿਰਫ ਖੇਡਾਂ ਹੀ ਸਨ ਪਰ ਹੁਣ ਮਨੋਰੰਜਨ ਦੇ ਸਾਧਨ ਬਹੁਤ ਵਧ ਗਏ ਹਨ। ਪਰ ਇਸ ਬਦਲਦੀ ਦੁਨੀਆ 'ਚ ਜੇਕਰ ਅਸੀਂ ਆਪਣੇ ਆਪ ਨੂੰ ਦੁਨੀਆ ਦੇ ਹਾਣੀ ਬਣਨਾ ਹੈ ਤਾਂ ਸਾਨੂੰ ਗੱਲਾਂ ਬਾਤਾਂ ਨਾਲ ਨਹੀਂ ਸਗੋਂ ਇੱਕ ਅਮਲੀ ਜਾਮਾ ਪਹਿਨਾੳਣਾ ਪਵੇਗਾ। 
 
ਸਰਕਾਰਾਂ 'ਤੇ ਟੇਕ ਨਹੀਂ ਰੱਖਣੀ ਚਾਹੀਦੀ ਕਿਉਂਕਿ ਖੇਡਾਂ ਨੂੰ ਤਾਂ ਇੱਕ ਸਿਰਫ ਫਾਲਤੂ ਚੀਜ਼ ਹੀ ਸਮਝਿਆ ਜਾਂਦਾ ਹੈ। ਇਸ ਲਈ ਜੇਕਰ ਪੰਜਾਬ ਦੀ ਸਿੱਖ ਪਨੀਰੀ ਅਤੇ ਨੌਜਵਾਨੀ ਨੂੰ ਸਹੀ ਰਸਤੇ ਤੋਰਨਾ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਇਹ ਪਹਿਲਕਦਮੀ ਕਰਨੀ ਹੋਵੇਗੀ। ਕਿਉਂਕਿ ਇਹੀ ਸਿੱਖਾਂ ਦੀ ਇੱਕ ਅਸਲ ਨੁਮਾਇੰਦਗੀ ਕਰਨ ਵਾਲੀ ਸੰਸਥਾ ਹੈ। ਸ਼੍ਰੋਮਣੀ ਕਮੇਟੀ ਇੱਕ ਖੇਡ ਬੋਰਡ ਦੀ ਸਥਾਪਨਾ ਕਰੇ। ਉਸ ਬੋਰਡ ਦਾ ਅਜਿਹਾ ਵਿਧੀ ਵਿਧਾਨ ਬਣੇ ਜੋ ਖੇਡਾਂ ਨੂੰ ਸਮਰਪਤ ਹੋਵੇ। ਉਸ ਵਿਚ ਕੋਰੀ ਰਾਸ਼ਟਰੀ ਦਖਲ ਨਾ ਹੋਵੇ। ਉਸ ਖੇਡ ਬੋਰਡ ਦਾ ਇਕ ਵੱਖਰਾ ਬਜਟ ਹੋਵੇ। ਸ਼੍ਰੋਮਣੀ ਕਮੇਟੀ ਸਪੋਰਟਸ ਸਕੂਲਾਂ ਅਤੇ ਕਾਲਜਾਂ ਦੀ ਸਥਾਪਨਾ ਕਰੇ। ਆਪਣੇ ਅਧੀਨ ਚਲਦੇ ਸਾਰੇ ਵਿਦਿਆਕ ਅਦਾਰਿਆਂ 'ਚ ਖੇਡਾਂ ਨੂੰ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰੇ। ਇਸ ਤੋਂ ਇਲਾਵਾ ਕੁਝ ਅਜਿਹੀਆਂ ਕੋਚਿੰਗ ਅਕੈਡਮੀਆਂ ਸਥਾਪਤ ਕੀਤੀਆਂ ਜਾਣ ਜਿੰਨ੍ਹਾਂ 'ਚ ਹੁਸ਼ਿਆਰ ਬੱਚਿਆਂ ਨੂੰ ਆਈਪੀਐਸ, ਆਇਏਐਸ, ਪੀਸੀਐਸ ਦੀ ਤਿਆਰੀ ਦੀ ਟ੍ਰੇਨਿੰਗ ਕਰਾਈ ਜਾਵੇ। ਸਾਰੇ ਇਸ ਸਿਸਟਮ ਦੀ ਇਕ ਉਸਾਰੂ ਅਤੇ ਲੰਬੀ ਯੋਜਨਾ ਬਣੇ। ਇਸ 'ਚ ਅੰਤਰਰਾਸ਼ਟਰੀ ਮਾਹਿਰਾਂ ਦੀ ਰਾਇ ਲੈ ਕੇ ਇਸਨੂੰ ਵਧੀਆ ਤਰੀਕੇ ਲਾਗੂ ਕੀਤਾ ਜਾਵੇ। ਜੇਕਰ ਅਜਿਹਾ ਸ਼੍ਰੋਮਣੀ ਕਮੇਟੀ ਕਰ ਦਿੰਦੀ ਹੈ ਤਾਂ ਆਉਣ ਵਾਲੇ 10 ਸਾਲਾਂ 'ਚ ਸਿੱਖ ਖਿਡਾਰੀ, ਸਿੱਖ ਵਿਦਿਆਰਥੀ ਦੁਨੀਆ ਦੇ ਖੇਡ ਨਕਸ਼ੇ 'ਤੇ ਸਿੱਖ ਕੌਮ ਨੂੰ ਇਕ ਵੱਡੀ ਪਹਿਚਾਣ ਦੇ ਜਾਣਗੇ। ਇਥੇ ਹੀ ਬੱਸ ਨਹੀਂ ਹੋਵੇਗੀ ਇਸਦੇ ਨਾਲ ਪੰਜਾਬ ਦੀ ਸਿੱਖ ਜਵਾਨੀ 'ਤੇ ਜੋ ਡਰੱਗ ਦਾ ਕਲੰਕ ਲੱਗਿਆ ਹੈ, ਉਹ ਆਪਣੇ ਆਪ ਹੀ ਕੁਝ ਦਿਨਾਂ 'ਚ ਹੀ ਮਿਟ ਜਾਵੇਗਾ। ਕਿਉਂਕਿ ਅੱਜ ਵੱਡੀ ਲੋੜ ਸਿੱਖ ਖਿਡਾਰੀਆਂ ਨੂੰ ਸਹੀ ਰਸਤੇ 'ਤੇ ਤੋਰਨ ਦੀ ਹੈ। ਦੁਨੀਆ 'ਚ ਕੋਈ ਵੀ ਕੰਮ ਅਸੰਭਵ ਨਹੀਂ ਹੈ। ਜੇਕਰ 40 ਲੱਖ ਦੀ ਅਬਾਦੀ ਵਾਲਾ ਕ੍ਰੋਏਸ਼ੀਆ ਮੁਲਕ ਵਿਸ਼ਵ ਕੱਪ ਫੁਟਬਾਲ ਦਾ ਫਾਈਨਲ ਖੇਡ ਸਕਦਾ ਹੈ , ਪੰਜਾਬ ਨਾਲੋਂ ਵੀ ਅੱਧਾ ਮੁਲਕ ਇਕ ਕਰੋੜ ਦੀ ਅਬਾਦੀ ਵਾਲਾ ਬੈਲਜੀਅਮ ਹਾਕੀ ਦਾ ਵਿਸ਼ਵ ਚੈਂਪੀਅਨ ਬਣ ਸਕਦਾ ਹੈ ਤਾਂ ਫਿਰ ਪੰਜਾਬ ਜਿਸਨੇ ਹਮੇਸ਼ਾ ਹੀ ਹਰ ਖੇਤਰ 'ਚ ਇਤਿਹਾਸ ਸਿਰਜਿਆ, ਹਰ ਆਫ਼ਤ ਨਾਲ ਲੋਹਾ ਲਿਆ, ਦੁਨੀਆ ਦੀਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਭਾਵੇਂ ਉਹ ਧਰਮ ਦੀਆਂ ਹੋਣ, ਭਾਵੇਂ ਉਹ ਦੇਸ਼ ਦੀ ਅਜ਼ਾਦੀ ਦੀਆਂ ਹੋਣ, ਹਮੇਸ਼ਾ ਸਿੱਖਾਂ ਨੇ ਹੀ ਕੀਤੀਆਂ ਹਨ। ਫਿਰ ਅੱਜ ਜਦੋਂ ਸਾਡੀ ਹੋਂਦ ਖਤਰੇ 'ਚ ਹੈ, ਸਾਡੀ ਜਵਾਨੀ ਖਤਰੇ 'ਚ ਹੈ, ਸਾਡੀ ਦੁਨੀਆ ਦੇ ਖੇਡ ਨਕਸ਼ੇ ਤੋਂ ਪਹਿਚਾਣ ਮੱਧਮ ਪੈ ਰਹੀ ਹੈ। 
 
ਨੌਜਵਾਨ ਸਹੀ ਰਸਤਾ ਲੱਭਣ ਦੀ ਤਾਕ 'ਚ ਹਨ। ਸ਼੍ਰੋਮਣੀ ਕਮੇਟੀ ਜਿਸ ਕੋਲ ਅਰਬਾਂ ਦਾ ਬਜਟ ਹੈ, ਉਸਦਾ ਮਕਸਦ ਵੀ ਮਾਨਵਤਾ ਦੀ ਸੇਵਾ ਹੈ। ਫਿਰ ਉਹ ਇਸ ਸੁਚੱਜੇ ਕਾਰਜ ਲਈ ਕਿਉਂ ਨਹੀਂ ਕੋਈ ਪਹਿਲਕਦਮੀ ਕਰਦੀ। ਕੁਝ ਕਰੋੜਾਂ 'ਚ ਹੀ ਪੰਜਾਬ ਦੀ ਜਵਾਨੀ ਸਹੀ ਰਸਤੇ ਵੱਲ੍ਹ ਨੂੰ ਤੁਰਦੀ ਹੋਵੇ ਤਾਂ ਸ਼੍ਰੋਮਣੀ ਕਮੇਟੀ ਨੂੰ ਬਿਨਾ ਸੋਚਿਆ ਸਮਝਿਆਂ ਇਹ ਖੇਡ ਢਾਂਚਾ ਤਿਆਰ ਕਰਨਾ ਚਾਹੀਦਾ ਹੈ। ਇਸ ਨਾਲ ਜਿਥੇ ਪੰਜਾਬ ਦੀ ਸਿੱਖ ਜਵਾਨੀ ਸਹੀ ਰਸਤੇ ਵੱਲ੍ਹ ਤੁਰੇਗੀ, ਸਾਡਾ ਸਿੱਖ ਖੇਡ ਸੱਭਿਆਚਾਰ ਪੂਰੀ ਦੁਨੀਆ 'ਚ ਪ੍ਰਫੁੱਲਤ ਹੋਵੇਗਾ। ਬੱਸ ਲੋੜ ਹੈ ਸ਼੍ਰੋਮਣੀ ਕਮੇਟੀ ਨੂੰ ਇਸ ਪਹਿਲਕਦਮੀ 'ਤੇ ਅਮਲੀ ਜਾਮਾ ਪਹਿਨਾਉਣ ਦੀ ਗੁਰੂ ਰਹਿਮਤ ਬਖਸ਼ੇ। ਰੱਬ ਰਾਖਾ
Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-