Sunday, March 24, 2019
FOLLOW US ON

News

ਨਵਾਂ ਸ਼ਹਿਰ ਦੀ ਐੱਨ.ਆਰ.ਆਈ. ਟੀਮ ਨੇ ਦਿੱਤੇ

February 14, 2019 10:36 PM
ਨਵਾਂ ਸ਼ਹਿਰ ਦੀ ਐੱਨ.ਆਰ.ਆਈ. ਟੀਮ ਨੇ ਦਿੱਤੇ
 
10 ਸਕੂਲਾਂ ਨੂੰ 10 ਸਮਾਰਟ ਐਲਸੀਡੀ ਤੇ 10 ਟੈਬਲੇੱਟ
 
ਵਿਦੇਸ਼ਾਂ 'ਚ ਵਸਦੇ ਪੰਜਾਬੀ ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਵਿੱਚ ਆ ਰਹੇ ਸੁਧਾਰ ਤੋਂ ਖੁਸ਼ - ਐੱਨਆਰਆਈ ਗੁਰਚਰਨ ਬੜਿੰਗ
 
ਐੱਸ.ਏ.ਐੱਸ. ਨਗਰ 14 ਫਰਵਰੀ (ਕੁਲਜੀਤ ਸਿੰਘ  ) ਸਿੱਖਿਆ ਵਿਭਾਗ ਪੰਜਾਬ ਦੇ ਸਮਾਰਟ ਸਕੂਲ ਬਣਾਉਣ ਦੇ ਉਪਰਾਲਿਆਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਸਿੱਖਿਆ ਮੰਤਰੀ ਓ ਪੀ ਸੋਨੀ ਦੀ ਰਹਿਨੁਮਾਈ ਹੇਠ ਸਰਕਾਰੀ ਸਕੂਲਾਂ ਦੇ ਸੁੰਦਰੀਕਰਨ ਦੇ ਨਾਲ ਸਮਾਰਟ ਕਲਾਸਰੂਮ ਵੀ ਤਿਆਰ ਕੀਤੇ ਜਾ ਰਹੇ ਹਨ| ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਸਦਕਾ ਯੂ. ਐੱਸ. ਏ.  ਤੋਂ ਉਚੇਚੇ ਤੌਰ ਤੇ ਮੁੱਖ ਦਫਤਰ ਵਿਖੇ ਪਹੁੰਚ ਕੇ ਸਭਸ ਨਗਰ ਦੇ 10 ਸਕੂਲਾਂ ਨੂੰ ਸਮਾਰਟ ਐਲ.ਈ.ਡੀ. ਤੇ ਮਲਟੀਮੀਡੀਆ ਟੈਬਲੈੱਟ ਮੁਫਤ ਦਿੱਤੇ ਗਏ| ਇਹਨਾਂ ਸਕੂਲਾਂ ਵਿੱਚ ਸਪਸ ਖਟਕੜ ਕਲਾਂ, ਸਪਸ ਬਜੀਦਪੁਰ, ਸਪਸ ਭਾਰਟਾ ਕਲਾਂ, ਸਪਸ ਭਾਰਟਾ ਖੁਰਦ, ਸਪਸ ਕੰਗ, ਸਪਸ ਦਰਿਆਪੁਰ, ਸਪਸ ਰਾਹੋਂ (ਮੁੰਡੇ), ਸਪਸ ਬੈਂਸ, ਸਪਸ ਕਾਹਮਾ ਤੇ ਸਪਸ ਗੜ੍ਹਸ਼ੰਕਰ ਰੋਡ ਨਵਾਂ ਸ਼ਹਿਰ ਸ਼ਾਮਿਲ ਹਨ|
 
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਤਰਲੋਚਨ ਸਿੰਘ, ਗੁਰਚਰਨ ਸਿੰਘ ਯੂ.ਐੱਸ.ਏ. ਤੇ ਹਰਜੀਤ ਸਿੰਘ ਦੇ ਨਾਲ ਨਾਲ ਉਨ੍ਹਾਂ ਦੇ ਸਾਥੀਆਂ ਦਾ ਸਰਕਾਰੀ ਸਕੂਲਾਂ ਵਿੱਚ ਦਿੱਤੇ ਜਾਣ ਵਾਲੇ ਸਹਿਯੋਗ ਲਈ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ ਦਸਵੀਂ ਤੱਕ ਦੇ ਪਾਠਕ੍ਰਮ ਦਾ ਈ-ਕੰਟੈਂਟ ਤਿਆਰ ਕੀਤਾ ਜਾ ਚੁੱਕਾ ਹੈ ਤੇ ਇਸ ਲਈ ਸਿੱਖਿਆ ਵਿਭਾਗ 21000 ਦੇ ਕਰੀਬ ਸਮਾਰਟ ਕਲਾਸਰੂਮ ਤਿਆਰ ਕੀਤੇ ਜਾ ਰਹੇ ਹਨ ਤੇ ਐੱਨ.ਆਰ.ਆਈ. ਸੱਜਣਾਂ, ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾਂ ਦੇ ਮਿਲ ਰਹੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿੱਖਣ ਸਿਖਾਉਣ ਲਈ ਹੋਰ ਵੀ ਵਧੀਆ ਤੇ ਸੌਖਾਵਾਂ ਮਾਹੌਲ ਮਿਲਣਾ ਹੈ|
ਇਸ ਮੌਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਲਟੀਮੀਡੀਆ ਤਕਨੀਕ ਨਾਲ ਸਿੱਖਣ ਸਬੰਧੀ ਵੀ ਜਾਣਕਾਰੀ ਹਰਜੀਤ ਸਿੰਘ ਯੂ.ਐੱਸ.ਏ. ਨੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ| ਉਹਨਾਂ ਮਲਟੀਮੀਡੀਆ ਤਕਨੀਕ ਦੀ ਵਰਤੋਂ ਸਬੰਧੀ ਸਮਾਰਟ ਤਕਨੀਕ ਦਾ ਡੈਮੋ ਵੀ ਦਿੱਤਾ|
ਐੱਨ. ਆਰ. ਆਈ. ਗੁਰਚਰਨ ਸਿੰਘ ਬੜਿੰਗ ਨੇ ਹਰ ਪੰਜਾਬੀ ਨੂੰ ਸਰਕਾਰੀ ਸਕੂਲਾਂ ਦੀ ਸਿੱਖਿਆ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਸੁਨੇਹਾ ਦਿੱਤਾ| 
ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਆਏ ਹੋਏ ਐੱਨ.ਆਰ.ਆਈ. ਦਾਨੀ ਸੱਜਣਾਂ ਦੇ ਸਾਹਮਣੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗੁਣਾਤਮਿਕ ਸਿੱਖਿਆ ਦੇ ਪੱਧਰ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਉਹਨਾਂ ਦੇ ਸਕਾਰਾਤਮਕ ਨਤੀਜਿਆਂ ਦਾ ਜਿਕਰ ਕੀਤਾ| ਪੰਜਾਬ ਵਿੱਚ ਬਣਾਏ ਜਾ ਰਹੇ ਸਮਾਰਟ ਸਕੂਲਾਂ ਅਤੇ ਉਹਨਾਂ ਦੇ ਸੁੰਦਰੀਕਰਨ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ, ਅਧਿਆਪਕਾਂ ਤੇ ਪੰਜਾਬੀਆਂ ਦੇ ਸਹਿਯੋਗ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ| ਉਹਨਾਂ ਕਿਹਾ ਕਿ ਮਲਟੀਮੀਡੀਆ ਤਕਨਾਲੋਜੀ ਸਰਕਾਰੀ ਸਕੂਲਾਂ ਵਿੱਚ ਚਲ ਰਹੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੇ ਬੋਧਿਕ ਵਿਕਾਸ ਲਈ ਸਹਾਈ ਹੋਵੇਗੀ|
ਇਸ ਮੌਕੇ ਤੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, , ਹਰੀਸ਼ ਦੁਆ ਲੁਧਿਆਣਾ ਤੋਂ, ਹੈਪੀ ਨਵਾਂ ਸ਼ਹਿਰ ਤੋਂ, ਰਾਜੇਸ਼ ਸਲੋਤਰਾ ਚੰਡੀਗੜ੍ਹ ਤੋਂ, ਪੂਜਾ ਡਿਸੂਜਾ ਯੂ.ਐੱਸ.ਏ., ਚਰਨਜੀਤ ਕੌਰ ਯੂ.ਐੱਸ.ਏ., ਮੋਨਾ ਪੈਟ ਯੂ.ਐੱਸ.ਏ., ਹਰਮੇਲ ਕੈਂਡੀ ਯੂ.ਐੱਸ.ਏ., ਡੈਲਵੇਅਰ ਯੂ.ਐੱਸ.ਏ. ਤੋਂ, ਸਮਾਰਟ ਕਿਡਜ਼ ਕਲੱਬ ਤੋਂ ਗੁਰਦੀਪ ਸਿੰਘ, ਧੀਰਜ, ਮਯੰਕ, ਅਭਿਸ਼ੇਕ, ਲਖਵਿੰਦਰ ਸਿੰਘ, ਨਿਰਮਲ ਕੌਰ, ਹਰਪ੍ਰੀਤ ਕੌਰ ਸਟੇਟ ਕੋਆਰਡੀਨੇਟਰ ਅੰਗਰੇਜ਼ੀ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ, ਬਲਾਕ ਮਾਸਟਰ ਟਰੇਨਰ, ਨਵਾਂ ਸ਼ਹਿਰ ਦੇ ਸਕੂਲਾਂ ਦੇ ਅਧਿਆਪਕ ਤੇ ਹੋਰ ਸਨਮਾਨਿਤ ਸਖਸ਼ੀਅਤਾਂ ਵੀ ਹਾਜ਼ਰ ਸਨ|
Have something to say? Post your comment

More News News

Tribute to Martyr Shaheed Bhagat Singh in St. Soldier Elite Convent School ਪੰਜਾਬੀ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ ਮਿਤੀ 23/03/2019 ਦਿਨ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਾਹਕੋਟ-ਮਲਸੀਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀਆਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਸ਼ਾਹਕੋਟ ਪੁਲਿਸ ਨੇ ਬਾਊਪੁਰ ਬੰਨ ਤੋਂ ਲਾਹਣ ਬਰਾਮਦ ਕੀਤੀ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਇਸ ਵਾਰ ਤਿੰਨ ਨਵੇਂ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਸਾਹਕੋਟ ਪੁਲਿਸ ਪਰ ਕਾਰਵਾਈ ਨਾ ਕਰਨ ਦੇ ਲੱਗੇ ਅਰੋਪ ਮੱਲਣ ਪਰਿਵਾਰ ਵਲੋ ਬਾਬਾ ਨਾਮਦੇਵ ਭਵਨ ਵਿਖੇ ਕਰਵਾਇਆ ਧਾਰਮਿਕ ਸਮਾਗਮ ਨਰਿੰਦਰ ਸਿੰਘ ਅਹੂਜਾ ਵੱਲੋਂ ਰਚਿਤ ਪੁਸਤਕ ``ਮੌਲਿਕ ਤੇ ਵਿਲੱਖਣ ਸਿੱਖ ਧਰਮ" ਲੋਕ ਅਰਪਿਤ। ਮਾਨਸਾ ਸਹਿਰ ਚ੍ ਸਫ਼ਾਈ ਮੁੰਹਿਮ ਚਲਾ ਕੇ ਦਿੱਤੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ- ਅਪਨੀਤ ਰਿਆਤ ਸਰਕਾਰ ਨੇ ਅਨੇਕਾਂ ਕੰਪਨੀਆਂ ਰਾਹੀਂ ਲੋਕਾਂ ਦਾ ਲੁੱਟ ਕੇ ਕੰਪਨੀਆਂ ਨੂੰ ਬੰਦ ਕਰਵਾ ਦਿੱਤਾ
-
-
-