Wednesday, May 22, 2019
FOLLOW US ON

Article

ਫ਼ਿਲਮ ਨਿਰਮਾਣ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਦੀ ਇੱਛੁਕ- ਹਸਨਪ੍ਰੀਤ ਸਿੱਧੂ

February 14, 2019 10:40 PM

ਫ਼ਿਲਮ ਨਿਰਮਾਣ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਦੀ ਇੱਛੁਕ- ਹਸਨਪ੍ਰੀਤ ਸਿੱਧੂ
ਉਹ ਸਮਾਂ ਲੰਘ ਗਿਆ ਜਦੋਂ ਲੜਕੀਆਂ ਦੇ ਕੰਮ ਕਰਨ ਨੂੰ ਗਲਤ ਨਜ਼ਰੀਏ ਨਾਲ ਦੇਖਿਆ ਜਾਂਦਾ ਸੀ। ਅੱਜਕੱਲ ਦੀਆਂ ਲੜਕੀਆਂ ਆਪਣੀ ਹਿੰਮਤ, ਮਿਹਨਤ ਅਤੇ ਯੋਗਤਾ ਦੇ ਸਿਰ 'ਤੇ ਹਰ ਖੇਤਰ ਵਿੱਚ ਕੈਰੀਅਰ ਬਣਾ ਰਹੀਆਂ ਹਨ। ਇਹਨਾਂ ਵਿੱਚੋਂ ਕੁਝ ਖੇਤਰਾਂ ਵਿੱਚ ਗਿਣੀਆਂ-ਚੁਣੀਆਂ ਲੜਕੀਆਂ ਹੀ ਵਿਖਾਈ ਦਿੰਦੀਆਂ ਹਨ, ਜਿਨਾਂ ਵਿੱਚੋਂ ਫ਼ਿਲਮ ਨਿਰਮਾਣ ਦਾ ਖੇਤਰ ਵੀ ਅਜਿਹਾ ਹੀ ਹੈ। ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਲੜਕੀਆਂ ਦਾ ਆਉਣਾ ਸਾਡੇ ਲਈ ਸ਼ੁਭ ਸ਼ਗਨ ਹੈ। ਕਿਉਂਕਿ ਬਹੁਤੀਆਂ ਲੜਕੀਆਂ ਮਾਡਲਿੰਗ ਕਰਨ ਨੂੰ ਹੀ ਤਰਜੀਹ ਦਿੰਦੀਆਂ ਹਨ, ਜਦ ਕਿ ਤਕਨੀਕੀ ਕੰਮਾਂ ਵਿੱਚ ਵੀ ਲੜਕੀਆਂ ਲਈ ਭਰਪੂਰ ਮੌਕੇ ਉਪਲਬਧ ਹਨ। ਬਹੁਤੀਆਂ ਲੜਕੀਆਂ ਤਕਨੀਕੀ ਖੇਤਰ ਨੂੰ ਸ਼ਾਇਦ ਇਸ ਲਈ ਤਰਜੀਹ ਨਹੀਂ ਦਿੰਦੀਆਂ ਕਿ ਫ਼ਿਲਮੀ ਅਤੇ ਸੰਗੀਤਕ ਖੇਤਰ ਵਿੱਚ ਪੈਰ ਜਮਾਉਣ ਲਈ ਬਹੁਤ ਹੀ ਲੰਮਾ ਸੰਘਰਸ਼ ਕਰਨਾ ਪੈਂਦਾ ਹੈ। ਕਦੇ-ਕਦੇ ਤਾਂ ਸੰਘਰਸ਼ ਵਿੱਚ ਹੀ ਸਾਰੀ ਉਮਰ ਲੰਘ ਜਾਂਦੀ ਹੈ ਤੇ ਕਾਮਯਾਬੀ ਫਿਰ ਵੀ ਨਹੀਂ ਮਿਲਦੀ। ਬਹੁਤ ਹੀ ਘੱਟ ਲੋਕ ਹੁੰਦੇ ਹਨ ਜੋ ਥੋੜੇ ਜਿਹੇ ਸਮੇਂ ਵਿੱਚ ਹੀ ਆਪਣੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦਿਆਂ ਨਾਲ ਆਪਣੀ ਮਿੱਥੀ ਹੋਈ ਮੰਜ਼ਿਲ ਪਾ ਲੈਂਦੇ ਹਨ। ਅਜਿਹੇ ਹੀ ਦ੍ਰਿੜ ਇਰਾਦੇ ਵਾਲੀ ਮੁਟਿਆਰ ਹੈ ਹਸਨਪ੍ਰੀਤ ਕੌਰ ਉਰਫ਼ ਹਸਨਪ੍ਰੀਤ ਸਿੱਧੂ।
ਹਸਨਪ੍ਰੀਤ ਸਿੱਧੂ ਉਹ ਨਿਰਮਾਤਰੀ ਹੈ, ਜਿਹੜੀ ਆਪਣੀ ਅਲੱਗ ਸੋਚ ਨੂੰ ਸਾਹਮਣੇ ਰੱਖਦਿਆਂ ਇਸ ਖ਼ੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਦੇ ਰਾਹ ਤੁਰੀ ਹੋਈ ਹੈ। ਹਸਨਪ੍ਰੀਤ ਸਿੱਧੂ ਦਾ ਜਨਮ ਸ੍ਰ. ਸ਼ਿੰਗਾਰਾ ਸਿੰਘ ਦੇ ਘਰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ 6 ਜਨਵਰੀ 1998 ਨੂੰ ਬਠਿੰਡਾ ਵਿਖੇ ਹੋਇਆ। ਉਸਨੇ ਆਪਣੀ ਸਕੂਲੀ ਵਿੱਦਿਆ ਮੈਰੀਟੋਰੀਅਸ ਸਕੂਲ, ਬਠਿੰਡਾ ਤੋਂ ਪ੍ਰਾਪਤ ਕੀਤੀ। ਹਸਨਪ੍ਰੀਤ ਸਿੱਧੂ ਨੂੰ ਬਚਪਨ ਤੋਂ ਹੀ ਸੰਗੀਤ ਦਾ ਬਹੁਤ ਸ਼ੌਕ ਸੀ, ਜਿਸ ਕਾਰਨ ਉਸਨੇ ਆਪਣੇ ਕੈਰੀਅਰ ਵਜੋਂ ਵੀ ਇਸੇ ਖੇਤਰ ਨੂੰ ਚੁਣਨ ਦੀ ਪਹਿਲ ਕੀਤੀ। ਇਸ ਮਕਸਦ ਦੀ ਪ੍ਰਾਪਤੀ ਲਈ ਉਸਨੇ ਮੁਹਾਲੀ ਦੀ ਪ੍ਰਸਿੱਧ ਟ੍ਰੇਨਿੰਗ ਸੰਸਥਾ ਵਰਚੁਅਲ ਆਈ ਤੋਂ ਪ੍ਰੋਡਿਊਸਰ ਦਾ ਸਰਟੀਫ਼ਿਕੇਟ ਕੋਰਸ ਹਾਸਿਲ ਕੀਤਾ ਅਤੇ ਬਤੌਰ ਨਿਰਮਾਤਾ ਫ਼ਿਲਮ ਨਿਰਮਾਣ ਵਿੱਚ ਆਪਣੀ ਕਿਸਮਤ ਅਜ਼ਮਾਈ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਉਸ ਦੀ ਮੁਲਾਕਾਤ ਮਨਦੀਪ ਸਿੰਘ ਨਾਲ ਹੋਈ ਅਤੇ ਦੋਵਾਂ ਨੇ ਇੱਕ ਦੂਸਰੇ ਨੂੰ ਆਪਣੇ ਜੀਵਨ ਸਾਥੀ ਦੇ ਰੂਪ ਵਿੱਚ ਚੁਣ ਲਿਆ। ਮਨਦੀਪ ਸਿੱਧੂ ਵੀ ਇਸੇ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦਾ ਸੀ। ਬੱਸ, ਫਿਰ ਕੀ ਸੀ, ਦੋਵਾਂ ਨੇ ਫ਼ਿਲਮ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ। ਸ਼ੁਰੂ-ਸ਼ੁਰੂ ਵਿੱਚ ਉਹਨਾਂ ਨੇ ਕੁਝ ਛੋਟੇ-ਛੋਟੇ ਵੀਡੀਓ ਐਲਬਮ ਦੀ ਪ੍ਰੋਡਕਸ਼ਨ ਕੀਤੀ ਅਤੇ ਇਹਨਾਂ ਰਾਹੀਂ ਫ਼ਿਲਮ ਅਤੇ ਵੀਡੀਓ ਨਿਰਮਾਣ ਦੀਆਂ ਬਾਰੀਕੀਆਂ ਸਿੱਖਣੀਆਂ ਸ਼ੁਰੂ ਕੀਤੀਆਂ। ਕਿਉਂਕਿ ਟ੍ਰੇਨਿੰਗ ਦੌਰਾਨ ਜੋ ਕੁਝ ਪੜਾਇਆ ਜਾਂਦਾ ਹੈ, ਉਸਨੂੰ ਪ੍ਰੈਕਟੀਕਲ ਰੂਪ ਵਿੱਚ ਕਰਨ ਨਾਲ਼ ਹੀ ਕੋਈ ਵਿਅਕਤੀ ਕਿਸੇ ਕੰਮ ਵਿੱਚ ਸਫ਼ਲਤਾ ਹਾਸਿਲ ਕਰ ਸਕਦਾ ਹੈ। ਹਸਨਪ੍ਰੀਤ ਦੀ ਮਿਹਨਤ ਉਸ ਸਮੇਂ ਰੰਗ ਲਿਆਈ, ਜਦੋਂ ਉਹਨਾਂ ਦਾ ਮੇਲ ਫੋਕ ਫ਼ਿਲਮ ਸਟੂਡੀਓ ਦੀ ਟੀਮ ਨਾਲ ਹੋਇਆ ਅਤੇ ਇੱਕ ਲਘੂ ਫ਼ਿਲਮ ਬਣਾਉਣ ਦੀ ਪੇਸ਼ਕਸ਼ ਮਿਲੀ। ਹਸਨਪ੍ਰੀਤ ਸਿੱਧੂ ਤੇ ਮਨਦੀਪ ਸਿੱਧੂ ਨੇ ਆਪਣੀ ਟੀਮ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਤਾਲਮੇਲ ਬਿਠਾਉਂਦਿਆਂ ਇਸ ਫ਼ਿਲਮ ਦਾ ਨਿਰਮਾਣ ਕਾਰਜ ਨੇਪਰੇ ਚਾੜਿਆ। ਉਸਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਜਦੋਂ ਇਸ ਫ਼ਿਲਮ ਦਾ ਯੂ-ਟਿਊਬ ਪ੍ਰੀਮੀਅਰ ਪ੍ਰੈਸ ਕਲੱਬ ਚੰਡੀਗੜ ਵਿਖੇ ਹੋਇਆ ਅਤੇ ਉਹਨਾਂ ਦੇ ਕੰਮ ਨੂੰ ਬੇਹੱਦ ਸਲਾਹਿਆ ਗਿਆ।
ਹਸਨਪ੍ਰੀਤ ਸਿੱਧੂ ਨੇ ਫ਼ਿਲਮ ਨਿਰਮਾਣ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਦੀ ਇੱਛਾ ਰਖਦਿਆਂ ਨਾਲ ਦੀ ਨਾਲ ਹੀ ਕਈ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਾਰਜ ਆਰੰਭ ਕਰ ਦਿੱਤਾ ਹੈ, ਜਿਨਾਂ ਵਿੱਚ ਉਸਦੀ ਟੀਮ ਵੱਲੋਂ ਪ੍ਰਸਿੱਧ ਕਹਾਣੀਕਾਰ ਮੋਹਨ ਸ਼ਰਮਾ ਦੀ ਕਹਾਣੀ 'ਸ਼ੇਰਨੀ ਦੀ ਦਹਾੜ' ਅਤੇ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਨਛੱਤਰ ਦੀ ਸ਼ਾਹਕਾਰ ਰਚਨਾ 'ਰੇਤ 'ਚ ਨਹਾਉਂਦੀਆਂ ਚਿੜੀਆਂ' ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ। ਇਹ ਦੋਵੇਂ ਫ਼ਿਲਮਾਂ ਬਹੁਤ ਜਲਦ ਡਿਜੀਟਲ ਪਲੇਟਫ਼ਾਰਮਾਂ 'ਤੇ ਪੇਸ਼ ਹੋਣ ਜਾ ਰਹੀਆਂ ਹਨ, ਜਿਨਾਂ ਨਾਲ ਹਸਨਪ੍ਰੀਤ ਸਿੱਧੂ ਅਤੇ ਉਸ ਦੀ ਟੀਮ ਦਾ ਨਾਮ ਫ਼ਿਲਮੀ ਖੇਤਰ ਵਿੱਚ ਧਰੂ ਤਾਰੇ ਵਾਂਗ ਚਮਕੇਗਾ। ਇਹ ਸਾਡੀ ਦਿਲੀ ਤਮੰਨਾ ਹੈ ਕਿ ਪ੍ਰਮਾਤਮਾ ਹਸਨਪ੍ਰੀਤ ਸਿੱਧੂ ਨੂੰ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖ਼ਸ਼ੇ। ਆਮੀਨ!
ਗੁਰਬਾਜ ਗਿੱਲ 

Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-