Wednesday, May 22, 2019
FOLLOW US ON

News

ਪਿੰਡਾਂ ਨੂੰ ਬਾਲ ਵਿਆਹ ਤੇ ਬਾਲ ਮਜ਼ਦੂਰੀ ਮੁਕਤ ਕਰਨ ਲਈ ਪੰਚਾਇਤਾਂ ਦੇਣ ਸਹਿਯੋਗ-ਡਿਪਟੀ ਕਮਿਸ਼ਨਰ

February 14, 2019 10:42 PM
ਪਿੰਡਾਂ ਨੂੰ ਬਾਲ ਵਿਆਹ ਤੇ ਬਾਲ ਮਜ਼ਦੂਰੀ ਮੁਕਤ ਕਰਨ ਲਈ ਪੰਚਾਇਤਾਂ ਦੇਣ ਸਹਿਯੋਗ-ਡਿਪਟੀ ਕਮਿਸ਼ਨਰ
ਨਵੇਂ ਸਰਪੰਚਾਂ ਨੂੰ ਰਿਕਾਰਡ ਨਾ ਦੇਣ ਵਾਲੇ ਸਾਬਕਾ ਸਰਪੰਚਾਂ ਖਿਲਾਫ ਹੋਵੇਗੀ ਕਾਰਵਾਈ
ਆਂਗਣਵਾੜੀ ਸੈਂਟਰਾਂ 'ਤੇ ਨਿਗਰਾਨੀ ਰੱਖਣ ਪੰਚਾਇਤਾਂ
ਫਾਜ਼ਿਲਕਾ 14 ਫਰਵਰੀ ਕੁਲਜੀਤ ਸਿੰਘ
 ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਕਿਹਾ ਕਿ ਪਿੰਡਾਂ ਨੂੰ ਬਾਲ ਵਿਆਹ ਤੇ ਬਾਲ ਮਜ਼ਦੂਰੀ ਮੁਕਤ ਕਰਨ ਲਈ ਪੰਚਾਇਤਾਂ ਵੱਧ ਤੋਂ ਵੱਧ ਸਹਿਯੋਗ ਦੇਣ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਕਾਰਗੁਜ਼ਾਰੀ ਸਬੰਧੀ ਕੀਤੀ ਗਈ ਮੀਟਿੰਗ ਦੌਰਾਨ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਵੱਧ ਤੋਂ ਵੱਧ ਬਾਲ ਅਧਿਕਾਰਾਂ ਬਾਰੇ ਪਿੰਡਾਂ ਨੂੰ ਜਾਗਰੂਕ ਕਰਨ ਤਾਂ ਜੋ ਇਸ ਸਮਾਜਿਕ ਬੁਰਾਈ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। 
 ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹਲਕਾ ਜਲਾਲਾਬਾਦ ਨਾਲ ਸਬੰਧਤ ਕੁਝ ਪਿੰਡਾਂ ਦੇ ਨਵੇਂ ਸਰਪੰਚਾਂ ਨੂੰ ਪੁਰਾਣੇ ਸਰਪੰਚਾਂ ਵੱਲੋਂ ਰਿਕਾਰਡ ਨਾ ਦੇਣ ਦੀ ਆ ਰਹੀ ਸਮੱਸਿਆ ਦੇ ਹੱਲ ਲਈ ਮੌਕੇ 'ਤੇ ਹੀ ਮੌਜੂਦ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਲਾਲਾਬਾਦ ਨੂੰ ਹਦਾਇਤ ਕੀਤੀ ਕਿ ਨਵੇਂ ਸਰਪੰਚਾਂ ਨੂੰ ਰਿਕਾਰਡ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਰਿਕਾਰਡ ਨਾ ਜਮ੍ਹਾ ਕਰਵਾਉਣ ਵਾਲੇ ਸਾਬਕਾ ਸਰਪੰਚਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
 ਡਿਪਟੀ ਕਮਿਸ਼ਨਰ ਨੇ ਬੀ.ਡੀ.ਪੀ.ਓ. ਜਲਾਲਾਬਾਦ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਨੂੰ ਬੱਚਿਆਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਨਾਲ ਰਾਬਤਾ ਕਾਇਮ ਕਰਨ।
 ਡਿਪਟੀ ਕਮਿਸ਼ਨਰ ਨੇ ਪੰਚਾਇਤਾਂ ਨੂੰ ਕਿਹਾ ਕਿ ਉਹ ਆਂਗਣਵਾੜੀ ਸੈਂਟਰਾਂ 'ਤੇ ਵੀ ਆਪਣੀ ਨਿਗਰਾਣੀ ਬਣਾਈ ਰੱਖਣ ਤਾਂ ਜੋ ਪਿੰਡਾਂ 'ਚ ਚੱਲ ਰਹੇ ਇਨ੍ਹਾਂ ਸੈਂਟਰਾਂ ਤੋਂ ਲੋੜਵੰਦ ਬੱਚਿਆਂ ਨੂੰ ਲੋੜੀਂਦਾ ਲਾਹਾ ਮਿਲ ਸਕੇ।  ਉਨ੍ਹਾਂ ਪੰਚਾਇਤ ਨੂੰ ਹੋਰ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਿੰਡਾਂ ਵਿੱਚ ਬਾਲ ਵਿਆਹ, ਬਾਲ ਮਜ਼ਦੂਰੀ, ਬਾਲ ਸ਼ੋਸ਼ਣ ਤੇ ਬੱਚਿਆਂ ਨਾਲ ਸਬੰਧਤ ਕੇਸਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਚਾਇਲਡ ਹੈਲਪ ਲਾਈਨ ਨੰਬਰ 1098 'ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਪੰਚਾਇਤਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਦੌਰਾਨ ਜਾਇਜ਼ ਸਮੱਸਿਆਵਾਂ ਦਾ ਉਨ੍ਹਾਂ ਵੱਲੋਂ ਮੌਕੇ 'ਤੇ ਹੀ ਨਿਪਟਾਰਾ ਵੀ ਕੀਤਾ ਗਿਆ।
 ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ(ਐਲੀਮੈਂਟਰੀ) ਮੈਡਮ ਕੁਲਵਿੰਦਰ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮੈਡਮ ਮਨਜੀਤ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮੈਡਮ ਰੀਤੂ ਬਾਲਾ, ਬੀ.ਡੀ.ਪੀ.ਓ. ਜਲਾਲਾਬਾਦ ਸ. ਭੁਪਿੰਦਰ ਸਿੰਘ, ਸੀ.ਡੀ.ਪੀ.ਓ. ਜਲਾਲਾਬਾਦ,  ਆਂਗਣਵਾੜੀ ਸੁਪਰਵਾਈਜ਼ਰਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਤੇ ਹੋਰ ਅਧਿਕਾਰੀ ਮੌਜ਼ੂਦ ਸਨ।
Have something to say? Post your comment

More News News

ਹਾਲੈਂਡ ਵਿੱਚ ਲੱਗ ਰਹੇ 15 ਜੁਲਾਈ ਤੋਂ 19 ਜੁਲਾਈ ਤੱਕ ਖਾਲਸਾ ਕੈਂਪ ਦਾ ਹਿੱਸਾ ਬਣੋ ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ। 2 ਜੂਨ ਦੇ ਰੋਸ ਮੁਜਾਹਰੇ ਬਾਰੇ ਸੰਤ ਭਿੰਡਰਾਂਵਾਲਿਆਂ ਦੀਆਂ ਹਾਈਵੇਅਜ਼ ਦੇ ਲੱਗੀਆਂ ਡਿਜੀਟਲ ਸਕਰੀਨਾਂ ਬਣੀਆਂ ਖਿੱਚ ਦਾ ਕੇਂਦਰ ਮਨੁੱਖੀ ਹੱਕਾਂ ਲਈ ਲੜਨ ਵਾਲੀ ਉੱਘੀ ਵਕੀਲ ਦੀਪਿਕਾ ਸਿੰਘ ਰਾਜਾਵਤ ਦਾ ਐਬਟਸਫੋਰਡ 'ਚ ਭਾਸ਼ਣ 19 ਮਈ ਐਤਵਾਰ ਨੂੰ ਹਲਕਾ ਸੰਗਰੂਰ ਤੋਂ 25 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ ਚ ਬੰਦ 'ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ' ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ ਨਜਾਇਜ ਤੌਰ ਤੇ ਵੋਟਾਂ ਕੱਟੀਆਂ, ਵੋਟ ਪਾਉਣ ਤੋਂ ਵਾਂਝਾ ਰਿਹਾ ਮਾਨਸਾ ਦਾ ਉੱਘਾ ਖੂਨ ਦਾਨੀ ਦਸਵੀਂ 'ਤੇ ਬਾਰਵੀਂ ਦੇ ਨਤੀਜਿਆਂ 'ਚ ਸਰਕਾਰੀ ਸਕੂਲਾਂ ਨੇ ਸਿਰਜਿਆ ਇਤਿਹਾਸ -- ਲੇਖਕ : ਪ੍ਰਮੋਦ ਧੀਰ ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ 'ਤੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ ਮਾਲਵੇ ਦੀਆਂ ਤਿੰਨ ਸੀਟਾਂ ਤੇ ਮੁਕਾਬਲਾ ਸਖਤ, ਅਕਾਲੀ ਦਲ ਵੱਕਾਰ ਦਾਅ ਤੇ ਲੱਗਾ
-
-
-