Sunday, March 24, 2019
FOLLOW US ON

News

ਵੀ. ਐਸ. ਰਿਕਾਰਡਜ਼ ਵੱਲੋਂ ਬਬਲਾ ਧੂਰੀ ਦਾ ਟਰੈਕ “ਬਿੱਲੇ ਨੈਣ“ ਜਲਦ ਹੋਵੇਗਾ ਰਿਲੀਜ਼

February 14, 2019 10:47 PM

ਵੀ. ਐਸ. ਰਿਕਾਰਡਜ਼ ਵੱਲੋਂ ਬਬਲਾ ਧੂਰੀ ਦਾ ਟਰੈਕ “ਬਿੱਲੇ ਨੈਣ“ ਜਲਦ ਹੋਵੇਗਾ ਰਿਲੀਜ਼
“੭ ਬੈਂਡ“ ਤੇ “ਯੂ ਐਸ ਏ ਕਬੱਡੀ ਕੱਪ“ ਵਾਂਗੂੰ ਇਸ ਟਰੈਕ ਨੂੰ ਵੀ ਮਿਲੇਗਾ ਭਰਵਾਂ ਹੁੰਗਾਰਾ
ਬਠਿੰਡਾ (ਗੁਰਬਾਜ ਗਿੱਲ) –“ਸ਼ੌਂਕੀ ਪੁੱਤ“, “ਗੱਭਰੂ ਕਰੇਜ਼“, “ਬਚਪਨ ਦੀਆਂ ਯਾਦਾਂ“, “ਤੇਰੇ ਆਲਾ ਜੱਟ“, “ਪੀਟਰ ਬਿਲਟ“, “ਹੌਸਲਾ“, “ਫੁਕਰੀ“ ਆਦਿ ਐਲਬੰਮਾਂ ਨਾਲ ਆਪਣੇ ਚਾਹੁੰਣ ਵਾਲਿਆ ਚ' ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਅਤੇ ਪਿੱਛੇ ਜਿਹੇ ਆਪਣੇ ਰਿਲੀਜ਼ ਹੋਏ, ਬਾਈ ਧਾਲੀਵਾਲ ਕਨੇਡਾ ਦੇ ਕਲਮ-ਬੱਧ ਕੀਤੇ ਟਰੈਕ “੭ ਬੈਂਡ“ ਅਤੇ “ਯੂ ਐਸ ਏ ਕਬੱਡੀ ਕੱਪ“ ਨਾਲ ਖੂਬ ਚਰਚਾ 'ਚ ਰਹਿਣ ਵਾਲਾ, ਬੁਲੰਦ ਅਵਾਜ਼ ਦਾ ਧਨੀ ਗਾਇਕ ਬਬਲਾ ਧੂਰੀ ਮਿਊਜ਼ਿਕ ਕੰਪਨੀ ਵੀ. ਐਸ. ਰਿਕਾਰਡਜ਼ ਅਤੇ ਪ੍ਰੋਡਿਊਸਰ ਵਿਕਾਸ ਸੇਠੀ ਦੀ ਰਹਿਨੁਮਾਈ ਵਿੱਚ ਅਤੇ ਵਿਸ਼ੇਸ਼ ਸਹਿਯੋਗੀ ਸੁੱਖੀ ਬਾਠ (ਪੰਜਾਬ ਭਵਨ ਕੈਨੇਡਾ), ਗਿੰਨੀ ਸੱਗੂ (ਆਸਟ੍ਰੇਲੀਆ), ਦਵਿੰਦਰ ਬੈਨੀਪਾਲ (ਪ੍ਰਾਈਮ ਏਸੀਆ ਟੀ ਵੀ ਕੈਨੇਡਾ), ਪੰਜਾਬ ਅਤੇ ਪੰਜਾਬੀਅਤ ਐਨ ਆਰ ਆਈ ਦੋਸਤਾ/ ਮਿੱਤਰਾਂ ਦੇ ਸਹਿਯੋਗ ਨਾਲ ਅਤੇ ਅਤੇ ਆਪਣੇ ਉਸਤਾਦ ਜਨਾਬ ਹਰਵਿੰਦਰ ਓਹੜਪੁਰੀ ਸਾਹਬ ਦੇ ਆਸੀਰਵਾਦ ਸਦਕਾ ਆਪਣਾ ਨਵਾਂ ਟਰੈਕ “ਬਿੱਲੇ ਨੈਣ“ ਲੈ ਕੇ ਜਲਦੀ ਹੀ ਆਪਣੇ ਚਹੇਤਿਆਂ ਦੇ ਸਨਮੁੱਖ ਹੋਵੇਗਾ। ਇਸ ਨਵੇਂ ਟਰੈਕ ਬਾਰੇ ਗਾਇਕ ਬਬਲਾ ਧੂਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਰੇ ਪਹਿਲੇ ਟਰੈਕਾਂ ਵਾਂਗੂੰ ਇਹ ਟਰੈਕ ਵੀ ਚਾਹੁੰਣ ਵਾਲਿਆ ਦੀਆ ਉਮੀਦਾ 'ਤੇ ਖਰਾ ਉੱਤਰੇਗਾ ਅਤੇ ਅਸੀ ਉਮੀਦ ਕਰਦੇ ਹਾਂ ਕਿ ਜਿੱਦਾਂ ਸਾਡੇ ਗੀਤਾਂ ਨੂੰ ਪਹਿਲਾ ਮਨਾਂ-ਮੂੰਹੀਂ ਪਿਆਰ/ ਸਤਿਕਾਰ ਦਿੱਤਾ, ਇਸ ਟਰੈਕ ਨੂੰ ਵੀ ਭਰਵਾਂ ਹੁੰਗਾਰਾ ਦੇਵੋਗੇ। ਪ੍ਰਸਿੱਧ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ ਦੁਆਰਾ ਕਲਮ-ਬੱਧ ਕੀਤੇ, ਇਸ ਟਰੈਕ ਦਾ ਸੰਗੀਤ ਹਾਰਟ ਹੈਕਰ ਨੇ ਬੜੀ ਰੂਹ ਨਾਲ ਤਿਆਰ ਕੀਤਾ ਹੈ। ਇਸ ਟਰੈਕ ਦਾ ਜਲਦੀ ਹੀ ਵੀਡੀਓ ਫ਼ਿਲਮਾਂਕਣ ਕੀਤਾ ਜਾਵੇਗਾ, ਜੋ ਵੱਖ-ਵੱਖ ਚੈਨਲਾਂ ਦਾ ਸਿੰਗਾਰ ਬਣੇਗਾ।

Have something to say? Post your comment

More News News

Tribute to Martyr Shaheed Bhagat Singh in St. Soldier Elite Convent School ਪੰਜਾਬੀ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ ਮਿਤੀ 23/03/2019 ਦਿਨ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਾਹਕੋਟ-ਮਲਸੀਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀਆਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਸ਼ਾਹਕੋਟ ਪੁਲਿਸ ਨੇ ਬਾਊਪੁਰ ਬੰਨ ਤੋਂ ਲਾਹਣ ਬਰਾਮਦ ਕੀਤੀ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਇਸ ਵਾਰ ਤਿੰਨ ਨਵੇਂ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਸਾਹਕੋਟ ਪੁਲਿਸ ਪਰ ਕਾਰਵਾਈ ਨਾ ਕਰਨ ਦੇ ਲੱਗੇ ਅਰੋਪ ਮੱਲਣ ਪਰਿਵਾਰ ਵਲੋ ਬਾਬਾ ਨਾਮਦੇਵ ਭਵਨ ਵਿਖੇ ਕਰਵਾਇਆ ਧਾਰਮਿਕ ਸਮਾਗਮ ਨਰਿੰਦਰ ਸਿੰਘ ਅਹੂਜਾ ਵੱਲੋਂ ਰਚਿਤ ਪੁਸਤਕ ``ਮੌਲਿਕ ਤੇ ਵਿਲੱਖਣ ਸਿੱਖ ਧਰਮ" ਲੋਕ ਅਰਪਿਤ। ਮਾਨਸਾ ਸਹਿਰ ਚ੍ ਸਫ਼ਾਈ ਮੁੰਹਿਮ ਚਲਾ ਕੇ ਦਿੱਤੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ- ਅਪਨੀਤ ਰਿਆਤ ਸਰਕਾਰ ਨੇ ਅਨੇਕਾਂ ਕੰਪਨੀਆਂ ਰਾਹੀਂ ਲੋਕਾਂ ਦਾ ਲੁੱਟ ਕੇ ਕੰਪਨੀਆਂ ਨੂੰ ਬੰਦ ਕਰਵਾ ਦਿੱਤਾ
-
-
-