Wednesday, May 22, 2019
FOLLOW US ON

Article

ਔਰਤਾਂ ਨੂੰ ਉਹਨਾਂ ਦਾ ਹੱਕ ਵਰਤਣ ਦੇਓ

February 15, 2019 10:41 PM

    ਔਰਤਾਂ ਨੂੰ ਉਹਨਾਂ ਦਾ ਹੱਕ ਵਰਤਣ ਦੇਓ
ਪਿਛਲੇ ਦਿਨੀਂ ਹੋਇਆ ਪੰਚਾਇਤੀ ਚੋਣਾਂ ਵਿੱਚ ਰਾਜ ਵਿਚ ਲਗਭਗ ਪੰਜਾਹ ਪ੍ਰਤੀਸ਼ਤ ਔਰਤਾਂ ਪੰਚ ਸਰਪੰਚ ਚੁਣ ਕੇ ਆਇਆ ਹਨ।ਜਿਨ੍ਹਾਂ ਵਿੱਚੋ ਕਿੰਨੀਆਂ ਕੋ ਔਰਤਾਂ ਪੰਚੀ ਸਰਪੰਚੀ ਕਰਦੀਆ ਹਨ? ਸਭ ਨੂੰ ਭਲੀਭਾਤ ਪਤਾ ਹੈ। ਜੇ ਇਹਨਾਂ ਔਰਤ ਪੰਚਾ ਸਰਪੰਚਾ ਦੇ ਦਸਖ਼ਤ ਚੈੱਕ ਕੀਤੇ ਤਾਂ ਗੱਲ ਸਾਫ਼ ਹੋ ਜਾਵੇਗੀ ਕਿ ਆਮ ਫਾਰਮਾਂ ਤੇ ਵੱਡੀ ਮਾਤਰਾ ਵਿੱਚ ਮੋਹਰ ਤੇ ਦਸਖ਼ਤ ਔਰਤ ਪੰਚ ਸਰਪੰਚ ਦੇ ਪਤੀ ਜਾਂ ਪੁੱਤ ਹੀ ਕਰ ਦਿੰਦੇ ਹਨ ਤੇ ਲਿਖਦੇ ਹਨ ਕਿ ਫਲਾਨੀ ਕੌਰ। ਮੇਰਾ ਇਕ ਦੋਸਤ ਨੇ ਦੱਸਿਆ ਕਿ ਮੈਂ ਆਪਣੇ ਪਿੰਡ ਕਿਸੇ ਫਾਰਮ ਤੇ ਪੰਚ ਦੀ ਗਵਾਈ ਪਵਾਉਣ ਗਿਆ ਜਦੋਂ ਮੈਂ ਪੰਚ ਦਾ ਬੂਹਾ ਖੜਕਾਇਆ ਤਾਂ ਅੱਗੋਂ ਜਿਸ ਨੇ ਬੂਹਾ ਖੋਲਿਆ ਮੈਂ ਉਸ ਨੂੰ ਪੰਚ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ,ਪੰਚ ਤਾਂ ਘਰੇ ਐ ਪਰ ਸ ਹਰਦੀਪ ਸਿੰਘ ਘਰ ਨਹੀਂ ਐ। ਅੱਗੋਂ ਉਹ ਹੈਰਾਨ ਕਿ ਇਹ ਗੱਲ ਕੀ ਬਣੀ। ਉਸ ਨੂੰ ਉਸ ਸਮੇਂ ਪਤਾ ਲੱਗਾ ਕਿ ਅਸਲ ਵਿੱਚ ਹਰਦੀਪ ਸਿੰਘ ਦੇ ਘਰ ਵਾਲੀ ਪੰਚ ਐ ਪਰ ਮੇਰੇ ਸਮੇਤ ਸਾਰਾ ਪਿੰਡ ਕਹਿੰਦਾ ਹਰਦੀਪ ਮੈਂਬਰ ਹੀ ਸੀ। ਸੋ ਪਿੰਡਾ ਵਿੱਚ ਔਰਤ ਪੰਚ ਸਰਪੰਚ ਦੀ ਬਹੁਤ ਘੱਟ ਪਹਿਚਾਣ ਐ। ਸੋ ਜੇ ਸਰਕਾਰ ਸੱਚੇ ਦਿਲੋਂ ਔਰਤ ਨੂੰ ਇਸ ਪਾਸੇ ਲਿਆਉਣਾ ਚਹਾਉਦੀ ਹੈ ਤਾਂ ਇਸ ਪਾਸੇ ਹਲੇ ਲੰਮਾਂ ਸੰਘਰਸ਼ ਲੜਨ ਦੀ ਲੋੜ ਹੈ। ਔਰਤਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਇਸ ਲਈ ਪਿੰਡ ਪਿੰਡ ਕੈਪ ਲਾਉਣੇ ਚਾਹੀਦੇ ਹਨ।ਔਰਤਾਂ ਦੀ ਥਾਂ ਸਰਪੰਚੀ ਪੰਚੀ ਕਰਨ ਵਾਲੇ ਮਰਦਾ ਤੇ ਸਖ਼ਤੀ ਕਰਨੀ ਚਾਹੀਦੀ ਹੈ। ਤਾਂ ਕਿ ਸਵਿਧਾਨਿਕ ਤੌਰ ਤੇ ਮਿਲੀ ਪੰਚੀ ਸਰਪੰਚੀ ਨੂੰ ਔਰਤਾਂ ਮਾਣ ਸਕਣ। 
ਜਸਕਰਨ ਲੰਡੇ
ਪਿੰਡ ਤੇ ਡਾਕ ਲੰਡੇ
ਜਿਲ੍ਹਾ ਮੋਗਾ
 

Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-