Sunday, March 24, 2019
FOLLOW US ON

News

ਵੋਟ ਬਣਾਉਣ ਅਤੇ ਵੋਟ ਪਾਉਣ ਦੀ ਮੁਹਿੰਮ ਤਹਿਤ ਨੌਜਵਾਨਾਂ ਨੂੰ ਕੀਤਾ ਜਾਗਰੂਕ

February 15, 2019 10:49 PM

ਵੋਟ ਬਣਾਉਣ ਅਤੇ ਵੋਟ ਪਾਉਣ ਦੀ ਮੁਹਿੰਮ ਤਹਿਤ ਨੌਜਵਾਨਾਂ ਨੂੰ ਕੀਤਾ ਜਾਗਰੂਕ
ਅੰਮ੍ਰਿਤਸਰ, 15 ਫਰਵਰੀ: ਕੁਲਜੀਤ ਸਿੰਘ
 ਸਵੀਮ ਮੁਹਿੰਮ ਤਹਿਤ ਇਨੀਸ਼ੀਏਟਰ ਆਫ ਚੈਂਜ ਨਾਮ ਦੀ ਐਨ;ਜੀ:ਓ ਵੱਲੋਂ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਦੇ ਸਹਿਯੋਗ ਨਾਲ ਆਈ ਵੋਟ ਆਈ ਲੀਡ ਦੀ ਮੁਹਿੰਮ ਦੇ ਤਹਿਤ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਇਕ ਕੈਂਪ ਲਗਾਇਆ ਗਿਆ। ਕੈਂਪ ਨੂੰ ਸੰਬੋਧਨ ਕਰਦਿਆਂ ਸ੍ਰੀ ਗੌਰਵਦੀਪ ਸਿੰਘ  ਇਨੀਸ਼ੀਏਟਰ ਆਫ ਚੈਂਜ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਨੌਜਵਾਨਾਂ ਦੇ ਵੋਟ ਬਣਾਉਣਾ ਅਤੇ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਹੈ। 
 ਉਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਸਵੀਪ ਮੁਹਿੰਮ ਤਹਿਤ ਸਾਡੀ ਐਨ:ਜੀ:ਓ ਵੱਲੋਂ ਅੰਮ੍ਰਿਤਸਰ ਜਿਲੇ ਦੇ 20 ਕਾਲਜਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਅਤੇ ਇਨਾਂ ਕੈਂਪਾਂ ਵਿੱਚ ਆਈ ਵੋਟ ਆਈ ਲੀਡ ਦੀ ਮੁਹਿੰਮ ਤਹਿਤ ਨੌਜਵਾਨਾਂ ਨੂੰ ਵੋਟ ਦੀ ਮਹੱਤਤਾ ਬਾਰੇ ਦੱਸਿਆ ਜਾ ਰਿਹਾ ਹੈ। ਸ੍ਰੀ ਗੌਰਵਦੀਪ ਨੇ ਦੱਸਿਆ ਕਿ ਸਾਡੀ ਐਨ:ਜੀ:ਓ ਦੇ ਲੱਗਭੱਗ 2000 ਵਲੰਟੀਅਰ ਇਸ ਸਬੰਧੀ ਕੰਮ ਕਰ ਰਹੇ ਹਨ। ਇਸ ਮੌਕੇ ਉਨਾਂ ਨੇ ਜਿਲਾ ਪ੍ਰਸਾਸ਼ਨ ਅਤੇ ਸਵੀਪ ਅਧਿਕਾਰੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਇਸ ਸੈਮੀਨਾਰ ਵਿੱਚ ਲੱਗਭੱਗ 1000 ਵਿਦਿਆਰਥੀਆਂ ਨੇ ਭਾਗ ਲਿਆ। 
 ਇਸ ਕੈਂਪ ਵਿੱਚ ਡਾ: ਰਣਦੀਪ ਕੌਰ ਮੁਖੀ ਖੇਤੀਬਾੜੀ ਵਿਭਾਗ, ਸ੍ਰ ਇੰਦਰਜੀਤ ਸਿੰਘ ਚੋਣ ਕਾਨੂੰਗੋ, ਸ੍ਰੀ ਪ੍ਰਦੀਪ ਆਨੰਦ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੂੰਪੁਰ, ਸ੍ਰੀ ਰਾਕੇਸ਼ ਕੁਮਾਰ, ਸ੍ਰੀ ਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ। 

Have something to say? Post your comment

More News News

Tribute to Martyr Shaheed Bhagat Singh in St. Soldier Elite Convent School ਪੰਜਾਬੀ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ ਮਿਤੀ 23/03/2019 ਦਿਨ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਾਹਕੋਟ-ਮਲਸੀਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀਆਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਸ਼ਾਹਕੋਟ ਪੁਲਿਸ ਨੇ ਬਾਊਪੁਰ ਬੰਨ ਤੋਂ ਲਾਹਣ ਬਰਾਮਦ ਕੀਤੀ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਇਸ ਵਾਰ ਤਿੰਨ ਨਵੇਂ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਸਾਹਕੋਟ ਪੁਲਿਸ ਪਰ ਕਾਰਵਾਈ ਨਾ ਕਰਨ ਦੇ ਲੱਗੇ ਅਰੋਪ ਮੱਲਣ ਪਰਿਵਾਰ ਵਲੋ ਬਾਬਾ ਨਾਮਦੇਵ ਭਵਨ ਵਿਖੇ ਕਰਵਾਇਆ ਧਾਰਮਿਕ ਸਮਾਗਮ ਨਰਿੰਦਰ ਸਿੰਘ ਅਹੂਜਾ ਵੱਲੋਂ ਰਚਿਤ ਪੁਸਤਕ ``ਮੌਲਿਕ ਤੇ ਵਿਲੱਖਣ ਸਿੱਖ ਧਰਮ" ਲੋਕ ਅਰਪਿਤ। ਮਾਨਸਾ ਸਹਿਰ ਚ੍ ਸਫ਼ਾਈ ਮੁੰਹਿਮ ਚਲਾ ਕੇ ਦਿੱਤੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ- ਅਪਨੀਤ ਰਿਆਤ ਸਰਕਾਰ ਨੇ ਅਨੇਕਾਂ ਕੰਪਨੀਆਂ ਰਾਹੀਂ ਲੋਕਾਂ ਦਾ ਲੁੱਟ ਕੇ ਕੰਪਨੀਆਂ ਨੂੰ ਬੰਦ ਕਰਵਾ ਦਿੱਤਾ
-
-
-