Sunday, March 24, 2019
FOLLOW US ON

News

ਰਣਧੀਰ ਵਰਮੇ ਨੇ ਜੱਜ ਨਹੀ ਇੱਕ ਕੱਟੜ ਹਿੰਦੂ ਬਣ ਸੁਣਾਇਆ ਨਾਦਰਸ਼ਾਹੀ ਫੁਰਮਾਂਨ: ਚੈਨਪ੍ਰੀਤ ਸਿੰਘ ਬੂਟਾ

February 20, 2019 08:53 PM

ਰਣਧੀਰ ਵਰਮੇ ਨੇ ਜੱਜ ਨਹੀ ਇੱਕ ਕੱਟੜ ਹਿੰਦੂ ਬਣ ਸੁਣਾਇਆ ਨਾਦਰਸ਼ਾਹੀ ਫੁਰਮਾਂਨ: ਚੈਨਪ੍ਰੀਤ ਸਿੰਘ ਬੂਟਾ
ਮਾਮਲਾ ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾਈ ਉਮਰਕੈਦ ਦਾ 
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਪੰਜਾਬ ਦੇ ਜਿਲ੍ਹਾ ਨਵਾਂ ਸ਼ਹਿਰ ਦੀ ਇੱਕ ਅਦਾਲਤ ਦੇ ਜੱਜ ਰਣਧੀਰ ਵਰਮਾਂ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਖਾਲਿਸਤਾਨ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਪੜਨਯੋਗ ਸਮੱਗਰੀ ਰੱਖਣ ਦੇ ਹਾਸੋਹੀਣੇ ਜੁਰਮ ਅਧੀਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਨਾਲ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਸਮੇਤ ਅਜ਼ਾਦੀ ਪਸੰਦ ਘੱਟ ਗਿਣਤੀਆਂ ਦੇ ਹਿਰਦੇ ਵਲੂਧਰੇ ਗਏ ਹਨ। 1947 ਦੀ ਖੂਨੀੰ ਵੰਡ ਬਾਅਦ ਜਦ ਸਿੱਖ ਪਾਕਿਸਤਾਨ 'ਤੋਂ ਉੱਜੜ ਕੇ ਭਾਰਤ ਆਏ ਤਾਂ ਆਉਦਿਆਂ ਨੂੰ ਹੀ ਨਹਿਰੂ-ਪਟੇਲ ਜੋੜੀ ਨੇ ਜਰਾਇਮ-ਪੇਸ਼ਾ ਕੌਂਮ ਦਾ ਖਿਤਾਬ ਦੇ ਕੇ ਸਿੱਖਾਂ ਤੇ ਵਿਸੇæਸ਼ ਨਿਗਰਾਨੀ ਰੱਖਣ ਦਾ ਫੁਰਮਾਂਨ ਸੁਣਾ ਦਿੱਤਾ ਸੀ। ਨਹਿਰੂ-ਪਟੇਲ ਬੇਸੱਕ ਇਸ ਜਹਾਨੋ ਤੁਰ ਗਏ ਪਰ ਉਹਨਾਂ ਦੇ ਵਾਰਸ ਸਿੱਖਾਂ ਸਮੇਤ ਘੱਟ-ਗਿਣਤੀਆਂ ਦੀ ਸੰਂਘੀ ਘੁੱਟਣ ਦੀ ਜਿੰਮੇਬਾਰੀ ਬਾਖੂਬੀ ਨਿਭਾ ਰਹੇ ਹਨ।
ਗੰਗੂ ਦੇ ਵਾਰਸਾਂ ਵੱਲੋਂ ਪੰਜਾਬ ਭਰ ਵਿੱਚੋਂ ਚੁੱਕ-ਚੁੱਕ ਕੇ ਮਾਰੇ ਸਿੱਖ ਨੌਜਵਾਨਾਂ ਦੀ ਬੇਪਛਾਣ ਕਹਿ ਸਾੜੀਆਂ ਗਈਆਂ ਲਾਸਾਂ ਦਾ ਮਾਮਲਾ ਜਦ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਨਤਕ ਪੱਧਰ ਤੇ ਚੁੱਕਿਆ ਤਾਂ ਉਹਨਾਂ ਨੂੰ ਵੀ ਸ਼ਰੇਆਂਮ ਧਮਕੀ ਦੇ ਸ਼ਹੀਦ ਕਰ ਦਿੱਤਾ ਤੇ ਪਰਿਵਾਰ ਨੂੰ ਲਾਸ਼ ਵੀ ਨਹੀ ਦਿੱਤੀ। ਸਰਦਾਰ ਸਿਮਰਨਜੀਤ ਸਿੰਘ ਮਾਂਨ ਦੇ ਸਮੱਰਥਕ ਚੈਨਪ੍ਰੀਤ ਸਿੰਘ ਬੂਟਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਹਾਂਲਾਕਿ ਸਿੱਖ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਂਨ ਨੇ ਖਾਲਿਸਤਾਂਨ ਦੀ ਅਜ਼ਾਦੀ ਲਈ ਸਾਂਤਮਈ ਲੜਾਈ ਲੜਨ ਦਾ ਕੇਸ ਭਾਰਤੀ ਉੱਚ ਅਦਾਲਤ ਵਿੱਚੋਂ ਜਿੱਤਿਆ ਹੋਇਆ ਹੈ ਪਰ ਫਿਰ ਵੀ ਜੱਜ ਰਣਧੀਰ ਵਰਮੇ ਨੇ ਸਭ ਕਾਨੂਨਾਂ ਨੂੰ ਛਿੱਕੇ ਟੰਗਦਿਆਂ ਤਿੰਨ ਸਿੱਖ ਨੌਜਵਾਂਨਾ ਵਿਰੁੱਧ ਤਾਲਿਬਾਂਨਾ ਫਰਮਾਂਨ ਸੁਣਾ ਦਿੱਤਾ। ਉਹਨਾਂ ਕਿਹਾ ਕਿ ਅਜਿਹੇ ਫੈਸਲਿਆਂ ਵਿਰੁੱਧ ਸਾਰੀ ਸਿੱਖ ਕੌਂਮ ਨੂੰ ਇੱਕ ਮੰਚ ਤੇ ਆ ਕੇ ਵਿਰੋਧ ਕਰਨਾਂ ਚਾਹੀਦਾਂ ਹੈ ਤਾਂ ਕਿ ਕੋਈ ਹੋਰ ਜੱਜ ਸਿੱਖਾਂ ਨੂੰ ਚਿੜਾਉਣ ਲਈ ਵਰਮੇਂ ਵਰਗੀ ਘਟੀਆ ਹਰਕਤ ਨਾਂ ਕਰ ਸਕੇ।


ਜਾਣ ਤੇ ਤਿੱਖਾ ਪ੍ਰਤੀਕਰਮ ਪ੍ਰਗਟਾਉਦਿਆਂ ਜਰਮਨੀ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਕਰੜੀ ਨਿੰਦਾਂ ਕੀਤੀ ਗਈ ਹੈ। ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਅਜ਼ਾਦ ਸਿੱਖ ਰਾਜ ਲਈ ਸੰਘਰਸ਼ੀਲ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਬੱਬਰ ਖਾਲਸਾ, ਸਿੱਖ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂਆਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨਿਆਣ, ਸਰਦਾਰ ਸੋਹਣ ਸਿੰਘ ਕੰਗ ਅਤੇ ਭਾਈ ਲਖਵਿੰਦਰ ਸਿੰਘ ਮੱਲ੍ਹੀ ਅਤੇ ਯੂਥ ਵਿੰਗ ਅਕਾਲੀ ਦਲ ਅਮ੍ਰਿਤਸਰ ਦੇ ਆਗੂ ਹਰਪ੍ਰੀਤ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਇੱਕ ਪਾਸੇ ਤਾਂ ਭਾਰਤ ਦੀ ਸੁਪਰੀਮ ਕੋਰਟ ਖਾਲਿਸਤਾਨ ਦੇ ਸਾਂਤਮਈ ਪ੍ਰਚਾਰ ਨੂੰ ਜੁਰਮ ਨਹੀ ਮੰਨਦੀ ਤੇ ਦੂਜੇ ਪਾਸੇ ਭਾਰਤੀ ਅਦਾਲਤਾਂ ਆਏ ਦਿਨ ਘੱਟ ਗਿਣਤੀ ਭਾਈਚਾਰੇ ਨੂੰ ਦਬਾਉਣ ਲਈ, ਅਜ਼ਾਦੀ ਦੀ ਲਹਿਰ ਕੁਚਲਣ ਲਈ ਅਤੇ ਘੱਟ ਗਿਣਤੀ ਭਾਈਚਾਰਿਆਂ ਵਿੱਚ ਡਰ ਅਤੇ ਸਹਿਮ ਦਾ ਮਹੌਲ ਪੈਦਾ ਕਰਨ ਲਈ ਅਜਿਹੇ ਨਾਦਰਸ਼ਾਹੀ ਫੈਸਲੇ ਸੁਣਾਉਣੀਆਂ ਰਹਿੰਦੀਆਂ ਹਨ ਜੋ ਭਾਰਤੀ ਇਜੰਸੀਆਂ ਦੇ ਘੱਟ ਗਿਣਤੀ ਭਾਈਚਾਰੇ ਨੂੰ ਕੁਚਲਣ ਦੀਆਂ ਚਾਲਾਂ ਦਾ ਹੀ ਅਹਿਮ ਹਿੱਸਾ ਹੈ। ਉਪਰੋਕਤ ਆਗੂਆਂ ਦਾ ਕਹਿਣਾ ਹੈ ਕਿ ਅਖੌਤੀ ਅਜ਼ਾਦੀ Ḕਤੋਂ ਬਾਅਦ ਭਾਰਤ ਵੇੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਤੇ ਹੋਏ ਜੁਲਮ ਦੀ ਦਾਸਤਾਂਨ ਪੂਰਾ ਅੰਤਰਾਸਟਰੀ ਭਾਈਚਾਰਾ ਸਬੂਤਾਂ ਸਮੇਤਾਂ ਜਾਣਦਾ ਹੈ ਪਰ ਇਹਨਾਂ ਕਤਲੇਆਮਾਂ ਬਾਰੇ ਹਿੰਦੋਸਤਾਨੀ ਸਰਕਾਰਾਂ ਅਤੇ ਅਦਾਲਤਾਂ ਦੀ ਭੇਦਭਰੀ ਸੈਤਾਂਨੀ ਚੁੱਪ ਉਹਨਾਂ ਦੇ ਗੁਨਾਂਹਾ ਨੂੰ ਕਬੂਲ ਕਰਨ ਦੀ ਹਾਂਮੀ ਭਰਦੀ ਹੈ। ਉਪਰੋਕਤ ਜਥੇਬੰਦੀਆਂ ਨੇ ਦੁਨੀਆਂ ਭਰ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਇਹਨਾਂ ਨੌਜਵਾਨਾਂ ਨੁੰ ਸੁਣਾਈ ਗਈ ਅਣਮਨੁੱਖੀ ਸਜ਼ਾ ਵਿਰੁੱਧ ਅਵਾਜ਼ ਉਠਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਭਾਰਤ ਸਰਕਾਰ ਦਾ ਜਾਲਮੀ ਦਸਤਾ ਕਿਸੇ ਹੋਰ ਨੂੰ ਅਪਣੀ ਸ਼ਾਜਿਸ ਦਾ ਸ਼ਿਕਾਰ ਨਾਂ ਬਣਾ ਸਕੇ। 

Have something to say? Post your comment

More News News

Tribute to Martyr Shaheed Bhagat Singh in St. Soldier Elite Convent School ਪੰਜਾਬੀ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ ਮਿਤੀ 23/03/2019 ਦਿਨ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਾਹਕੋਟ-ਮਲਸੀਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀਆਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਸ਼ਾਹਕੋਟ ਪੁਲਿਸ ਨੇ ਬਾਊਪੁਰ ਬੰਨ ਤੋਂ ਲਾਹਣ ਬਰਾਮਦ ਕੀਤੀ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਇਸ ਵਾਰ ਤਿੰਨ ਨਵੇਂ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਸਾਹਕੋਟ ਪੁਲਿਸ ਪਰ ਕਾਰਵਾਈ ਨਾ ਕਰਨ ਦੇ ਲੱਗੇ ਅਰੋਪ ਮੱਲਣ ਪਰਿਵਾਰ ਵਲੋ ਬਾਬਾ ਨਾਮਦੇਵ ਭਵਨ ਵਿਖੇ ਕਰਵਾਇਆ ਧਾਰਮਿਕ ਸਮਾਗਮ ਨਰਿੰਦਰ ਸਿੰਘ ਅਹੂਜਾ ਵੱਲੋਂ ਰਚਿਤ ਪੁਸਤਕ ``ਮੌਲਿਕ ਤੇ ਵਿਲੱਖਣ ਸਿੱਖ ਧਰਮ" ਲੋਕ ਅਰਪਿਤ। ਮਾਨਸਾ ਸਹਿਰ ਚ੍ ਸਫ਼ਾਈ ਮੁੰਹਿਮ ਚਲਾ ਕੇ ਦਿੱਤੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ- ਅਪਨੀਤ ਰਿਆਤ ਸਰਕਾਰ ਨੇ ਅਨੇਕਾਂ ਕੰਪਨੀਆਂ ਰਾਹੀਂ ਲੋਕਾਂ ਦਾ ਲੁੱਟ ਕੇ ਕੰਪਨੀਆਂ ਨੂੰ ਬੰਦ ਕਰਵਾ ਦਿੱਤਾ
-
-
-