Article

ਚਿੜੀਆਂ //ਜਰਨੈਲ ਸਿੰਘ ਚਹਿਲਾਂ

February 20, 2019 08:57 PM
 ਚਿੜੀਆਂ
 
ਸੱਜਰੀ ਸਵੇਰ ਸੰਘਣੀ ਧੁੰਦ ਨਾਲ ਮੌਸਮ ਬੜਾ ਠੰਡਾ ਸੀ !
ਚਾਹ ਪੀ ਕੇ ਕਮਰੇ ਦੇ ਬੂਹੇ ਕੋਫਲ ਆਣ ਖਲੋਇਆ ਹੀ ਸੀ ਕਿ ਅਚਾਨਕ ਘਰ ਦੇ ਮੁੱਖ ਦਰਵਾਜ਼ੇ ਉਪਰੋਂ ਲੰਘਦੀਆਂ ਬਿਜਲੀ ਦੀ ਤਾਰਾਂ ਤੇ ਇੱਕ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਿਆ 
ਛੋਟੇ ਜਹੇ ਪੰਛੀਆਂ ਦੀ ਇੱਕ ਡਾਰ ਲੰਮੀ ਕਤਾਰ ਵਿੱਚ ਬੈਠੀ ਆਪਣੀ ਮੌਜ ਚ ਗੀਤ ਗਾ ਰਹੀ ਸੀ (ਚੀਂ ਚੀਂ )  ਦੀ ਆਵਾਜ਼ ਕੰਨੀਂ ਪਈ ਤਾਂ ਮਹਿਸੂਸ ਹੋਇਆ ਕਿ ਇਹ ਤਾਂ ਉਹ ਚਿੜੀਆਂ ਜਾਪਦੀਆਂ ਨੇ ਜਿਹਨਾਂ ਨੂੰ ਦੇਖੇ ਲੰਮਾ ਅਰਸਾ ਬੀਤ ਗਿਆ !
 
ਪੁਰਾਣੇ ਬਾਲਿਆਂ ਵਾਲੇ ਘਰਾਂ ਜਾਂ ਕਾਨਿਆਂ (ਸਰਕੜੇ) ਦੀ ਛੱਤ ਵਾਲੇ ਘਰਾਂ ਵਿੱਚ ਅਕਸਰ ਇਹਨਾਂ ਦੇ ਗੀਤ ਗੂੰਜਦੇ ਹੁੰਦੇ ਸੀ !
( ਦੁਬਈ ਰਹਿੰਦਿਆਂ ਜ਼ਰੂਰ Deria Clock Tower ਕੋਲੋ ਲੰਘਦਿਆਂ ਕਦੇ ਨਜ਼ਰੀਂ ਪੈ ਜਾਂਦੀਆਂ ਨੇ  )
ਦੇਖਦੇ ਸਾਰ ਸੁੰਬਰ ਸੂਹਰ ਕਰਦੀ ਬੇਬੇ ਨੂੰ ਹਾਕ ਮਾਰ ਕੇ ਆਖਿਆ !
ਆਜਾ ਮਾਤਾ ਘਰ ਪ੍ਰਹੌਣੇ ਆਏ ਆ ਬੇਬੇ ਵੀ ਫੱਟ ਦੇਣੇ ਬਾਹਰ ਆ ਗਈ 
-ਦਿਖਦੇ ਤਾਂ ਹੈ ਨੀ ?
-ਉਹ ਦੇਖ ਮਾਤਾ ਤਾਰਾਂ ਤੇ ਬੈਠੇ ਆ !
ਚਿੜ੍ਹੀਆਂ ਦੀ ਲੰਬੀ ਡਾਰ ਦੇਖਦਿਆਂ ਸਾਰ ਬੇਬੇ ਦੇ ਚਹਿਰੇ ਤੇ ਅਲੱਗ ਜਹੀ ਖੁਸ਼ੀ ਆ ਗਈ 
- ਵਾਹ " ਵਾਹਿਗੁਰੂ ਅੱਜ ਤਾਂ ਭਲਾ ਵੇਲਾ ਆਇਐ !
ਇਹ ਤਾਂ ਨਿੱਕੀਆਂ ਚਿੜੀਆਂ ਨੇ ਇਹ ਕਿਧਰੋਂ ਆਇਆ ਗਈਆਂ ਅੱਜ ?
-ਉਡਾ ਨਾਂ ਦਈਂ ਮੈਂ ਹੁਣੇ ਆਈ !
- ਬੇਬੇ ਰਸੋਈ ਚ ਗਈ ਵਹੀਆਂ ਰੋਟੀਆਂ ਛੰਨੇ ਚ ਬਰੀਕ - ਬਰੀਕ ਚੂਰਦੀ ਹੋ ਛੰਨਾ ਭਰ ਲਿਆਈ !
ਲੈ ਫੜ ਪੁੱਤ ਕੋਠੇ ਤੇ ਪਾ ਕੇ ਆ ਜਲਦੀ 
ਮੀਂਹ ਆਲਾ  ਮੌਸਮ ਦਾਣਾ ਫੱਕਾ ਵੀ ਨੀ ਕਿਤੇ ਲੱਭਦਾ ਹੋਣਾ ਇਹ ਜੇ ਮੌਸਮ ਚ ਇਹਨਾਂ ਨੂੰ  ਭੁੱਖੀਆਂ ਹੋਣਗੀਆਂ ! 
-ਬੇਬੇ ਕੋਠੇ ਤੇ ਕਿਉਂ ਵਿਹੜੇ ਚ' ਕਿਉਂ ਨਹੀਂ ?
 
-ਪੁੱਤ ਉਹ ਭਲਾ ਵੇਲਾ ਪਹਿਲਾਂ ਸੀ ਜਦੋਂ ‌ਚਿੜੀਆਂ ਘਰਾਂ ਚ ਆਮ ਹੁੰਦੀਆਂ ਸੀ ਚੁੱਲੇ ਚੌਕੇਂ ਚ' ਰੋਟੀ- ਟੁੱਕ ਕਰਦਿਆਂ ਵੀ ਰੋਟੀ ਚੂਰ ਕੇ ਚੁੱਲ੍ਹੇ ਚੌਂਕੇ ਦੇ ਨੇੜੇ ਈ ਪਾ ਦੇਣੀ ਤਾਂ ਉੱਥੇ ਵੀ ਆ ਜਾਂਦੀਆਂ ਸੀ ਖਾਣ!
ਵਿਹੜੇ ਜੇ ਕੋਈ ਬਜ਼ੁਰਗ ਮੰਜੀ ਤੇ ਬੈਠਾ ਹੋਣਾ ਉਹਨਾਂ ਅਕਸਰ ਆਪਣੀ ਥਾਲੀ ਆਲ਼ੀ ਰੋਟੀ ਚੂਰ ਕੇ ਪਾ ਦੇਣੀ ਤਾਂ ਚਿੜੀਆਂ, ਗਟਾਰਾਂ ਨੇੜੇ ਆ ਕੇ ਖਾ ਲੈਂਦੀਆਂ ਸੀ ਲਾਗੇ ਪਈ ਬਜ਼ੁਰਗਾਂ ਦੀ ਸੋਟੀ ਤੋਂ ਵੀ ਨੀ ਸੀ ਡਰਦੀਆਂ ! 
ਪਰ ਹੁਣ ਉਹ ਸਮਾਂ ਨੀ ਰਿਹਾ ਹੁਣ ਇਹ ਡਰਦੀਆਂ ਨੇ ਇਨਸਾਨ ਤੋਂ ਇਹਦੇ ਬੋਜੇ ਚ' ਪਾਏ ਹੋਏ ਮਬੈਲਾਂ ਦੀਆਂ ਕਿਰਨਾਂ ਤੋਂ !
ਉਹ ਭਲੇ ਵੇਲਿਆਂ ਦੀ ਗੱਲਾਂ ਹੁਣ ਕਿੱਥੇ ਭਲਾ !
ਚੱਲ ਤੂੰ ਛੇਤੀ ਕੋਠੇ ਤੇ ਜਾ ਕੇ ਰੋਟੀ ਪਾ ਦੇ ਪੁੱਤ
ਕੀ ਪਤਾ ਕਬੂਤਰਾਂ ਵਾਂਗ ( ਦਾਣੇ ਚੁਗਣ ਆਉਂਦੇ ਗੋਲੇ ਕਬੂਤਰ) ਇਹ ਵੀ ਤੇਰੇ ਕੋਲ ਆ ਜਾਣ  
ਨਿੱਤ ਗਿੱਝ ਜਾਣ ਦਾਣਾ ਚੁਗਣਾ !
ਕੋਠੇ ਉੱਪਰ ਚਲਾ ਗਿਆ ਉਹੀ ਰੌਣਕ ਸੀ ਜਨੌਰ ਉਡੀਕ ਚ ਬੈਠੇ ਸਨ !
ਚੋਗਾ ਪਾ ਰਿਹਾ ਸੀ ਨਾਲੇ ਨਵੇਂ ਜਮਾਨੇ ਨੂੰ ਕੋਸ ਰਿਹਾ ਸੀ ਕਿ ਮਨੁੱਖ ਕੁਦਰਤ ਤੇ ਅਨੰਦ ਤੋਂ ਕਿੰਨਾ ਦੂਰ ਹੋ ਰਿਹਾ ਹੈ ! 
ਇਹਨਾਂ ਚਿੜੀਆਂ ਦੀ ਗੱਲ ਤਾਂ ਸਾਂਝੀ ਕੀਤੀ ਕਿਉਂਕਿ ਇਹ ਘਰਾਂ ਦੇ ਵਿਹੜਿਆਂ ਦਾ ਸ਼ਿੰਗਾਰ ਸਨ ਪੁਰਾਣੇ ਸਮੇਂ ਆਮ ਹੁੰਦੀਆਂ ਸੀ ! 
ਇਹ ਭੋਲੀਆਂ ਜਿਹੀਆਂ ਦੀ ਅੱਲ ਘਰ ਦੇ ਨਿਆਣਿਆਂ ਨੂੰ ਅਕਸਰ ਪਾ ਦਿੱਤੀ ਜਾਂਦੀ ਸੀ 
ਮਾਪਿਆਂ ਧੀ ਪੁੱਤ ਨੂੰ ਪਿਆਰ ਨਾਲ ਆਖਣਾ
ਮੇਰੀ ਚਿੜੀ ਜਿਹੀ ! 
ਜਵਾਕ ਨੇ ਰੋਣਾ ਬੇਬੇ ਨੇ ਰੋਟੀ ਲਾਉਂਦੀ ਨੇ ਆਟੇ ਦੀ ਚਿੜੀ ਬਣਾ ਕੇ ਪਕਾ ਕੇ ਦੇ ਦੇਣੀ ਜਵਾਕ ਖੁਸ਼ ਹੋ ਜਾਂਦਾ ਸੀ ! 
( ਇਹ ਅਨੰਦ ਮੈਂ ਖੁਦ ਵੀ ਮਾਣਿਐ )
ਧੀਆਂ ਦੀ ਵਿਹੜੇਚ ਲੱਗੀ  ਰੌਣਕ ਨੂੰ ਅਕਸਰ ਚਿੜੀਆਂ ਦੇ ਚੰਬਾ ਕਹਿ ਬੁਲਾਇਆ ਜਾਂਦਾ ਸੀ 
ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਵੀ ਪਹੁ ਫੁਟਾਲੇ ਵੇਲੇ  ਵੇਲੇ ਚਿੜੀ ਦੀਚਹਿਕ ਦਾ ਜ਼ਿਕਰ ਆਇਆ ਹੈ ! 
*ਚਿੜੀ ਚਹੁਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ॥*
ਪੰਨਾ ਨੰਬਰ - 319
 
ਹੋਰ ਵਧੇਰੀਆਂ ਕਹਉਤਾਂ ਚਿੜੀਆਂ ਦੇ ਨਾਂ ਤੇ ਖਿੱਤੇ ਪੰਜਾਬ ਚ ਆਮ ਬੋਲੀਆਂ ਜਾਂਦੀਆਂ ਸਨ ! 
ਆਉ ਇਸ ਵਿਗਿਆਨ ਦੇ ਯੁੱਗ ਚ' ਬਾਕੀ ਸਾਧਨਾਂ ਵਾਂਗ ਇਹਨਾਂ  ਚਿੜੀ-ਜਨੌਰਾਂ ਨਾਲ ਵੀ ਪਿਆਰ ਕਰੀਏ!
ਇਹਨਾਂ ਦੇ ਰੈਣ ਬਸੇਰੇ ਦਰੱਖਤਾਂ ਨੂੰ ਨਾ ਵੱਡੀਏ !
ਇਹਨਾਂ ਵਾਸਤੇ ਵੀ ਸਾਫ਼ ਸੁੱਥਰਾ ਪਾਣੀ ਬਚਾ ਕੇ ਰੱਖੀਏ !
ਜਰਨੈਲ ਸਿੰਘ ਚਹਿਲਾਂ 
Have something to say? Post your comment

More Article News

"ਦੇਸੀ ਯਾਰ" ਗੀਤ ਨੂੰ ਲੈ ਕੇ ਚਰਚਾ ਵਿਚ ਆਇਆ ਸੀ ਪੰਜਾਬੀ ਗਾਇਕ - ਕੁਲਦੀਪ ਚੋਬਰ ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ
-
-
-