Article

ਰਿਸਤੇ ਰੂਹਾਂ ਦੇ,, ਕਾਵਿ ਸੰਗ੍ਰਹਿ ਲੈ ਕੇ ਜਲਦੀ ਹਾਜਿਰ ਹੋਣਗੇ ਜਸਪ੍ਰੀਤ ਕੌਰ ਮਾਂਗਟ ਜੀ

February 20, 2019 08:58 PM
ਜਿੰਨਾਂ ਅੰਦਰ ਕੁੱਝ ਕਰਨ ਦੀ ਤਾਂਗ ਹੁੰਦੀ ਹੈ।ਓਹ ਕਦੇ ਨਾ ਕਦੇ ਆਪਣਾ ਕੁੱਝ ਕਰ ਵਿਖਾਓਂਦੇ ਹਨ।ਹੱਥਾਂ ਤੇ ਹੱਥ ਧਰ ਕੇ ਬੈਠਣ ਨਾਲ ਕਦੇ ਕਾਮਯਾਬੀ ਹਾਸਿਲ ਨਹੀਂ ਹੁੰਦੀ।ਜਿੰਦਗੀ ਉਲਝਣਤਾਈਆਂ ਵਾਲੀ ਹੁੰਦੀ ਹੈ।ਹਰ ਇੱਕ ਵਿਅਕਤੀ ਇਸ ਦੇ ਝੰਜਟਾਂ ਵਿੱਚ ਫਸਿਆ ਪਿਆ ਹੈ।ਮੁਸੀਬਤਾਂ,ਦੁੱਖ ਤਕਲੀਫਾਂ ਨੂੰ ਠੋਕਰਾਂ ਮਾਰਦਾ ਜੋ ਮੰਜਿਲ ਪ੍ਰਾਪਤ ਕਰ ਲੈਂਦਾ ਹੈ।ਅਜਿਹੇ ਇਨਸਾਨ ਵਿਰਲੇ ਹੀ ਹੁੰਦੇ ਹਨ।ਜੋ ਹਰ ਰੋਜ ਆਪਣੇ ਦਿਲ ਦੀ ਅਵਾਜ ਨੂੰ ਕਲਮ ਰਾਹੀਂ ਪੰਨੇ ਤੇ ਉਕਰ ਲੈਂਦੇ ਹਨ।ਓਹਨੂੰ ਕਵਿਤਾ,ਲੇਖ ,ਕਹਾਣੀ,ਗਜਲ ਗੀਤ ਆਦਿ ਦਾ ਨਾਮ ਦਿੱਤਾ ਜਾਂਦਾ ਹੈ।ਲੇਖਿਕ ਬਹੁਤ ਕੁੱਝ ਸੋਚ ਕੇ ਵਿਚਾਰ ਕੇ ਸਬਦਾਂ ਦੀ ਚੋਣ ਕਰਕੇ ਆਪਣੀ ਲਿਖਤ ਨੂੰ ਕੋਈ ਚੰਗਾ ਰੂਪ ਦਿੰਦਾ ਹੈ।
ਆਪ ਸਭ ਜਾਣਦੇ ਹੀ ਹੋ ਲੇਖਿਕਾ ਜਸਪ੍ਰੀਤ ਮਾਂਗਟ ,ਜੀ ਨੂੰ ਆਏ ਦਿਨ ਵੱਖ ਵੱਖ ਅਖਬਾਰਾਂ ਵਿੱਚ ,ਇਹਨਾਂ ਦੇ ਆਰਟੀਕਲ ਕਵਿਤਾਵਾਂ ਅਤੇ ਕਹਾਣੀਆਂ ਛੱਪਦੀਆਂ ਰਹਿੰਦੀਆਂ ਹਨ।
ਜਸਪ੍ਰੀਤ ਕੌਰ ਮਾਂਗਟ ਜੀ ਬੜੇ ਚਿਰਾਂ ਤੋਂ ਜਿੰਦਗੀ ਦੇ ਔਖੇ ਸੌਖੇ ਵੇਲਿਆਂ ਤੇ ਲਿਖਤਾਂ ਲਿਖਦੀ ਆਈ ਹੈ।ਅੱਜ ਕੱਲ ਓਹ ਆਪਣੀਆਂ ਲਿਖਤਾਂ ਨੂੰ ਇਕੱਤਰ ਕਰਕੇ ਕਿਤਾਬ ਦਾ ਰੂਪ ਦੇ ਰਹੇ ਹਨ।ਜਿੰਦਗੀ ਦੇ ਰਾਹਾਂ ਵਿੱਚ ਆਓਂਦੇ ਉਤਰਾਅ ਚੜਾਅ ਨੂੰ ਲੈ ਕੇ ,ਆਪਣੇ ਦਿਲੀ ਜ਼ਜਬਾਤਾਂ ਨਾਲ ਲਿਖੀ ਕਿਤਾਬ ਰਿਸਤੇ ਰੂਹਾਂ ਦੇ ਲੈ ਕੇ ਆ ਰਹੇ ਹਨ।
ਇਸ ਕਿਤਾਬ ਦੇ ਵਿੱਚ ਮਾਂਗਟ ਜੀ ਨੇ ਹਰ ਰਿਸਤੇ ਦੀ ਗੱਲ ਕੀਤੀ ਹੈ।ਰਿਸਤੇ ਨੂੰ ਬਹੁਤ ਹੀ ਸੋਹਣੇ ਢੰਗ ਤਰੀਕੇ ਨਾਲ ਸਜਾਇਆ ਹੈ।ਮਾਂਗਟ ਜੀ ਜਿੰਦਗੀ ਦੇ ਇੱਕ ਅਜਿਹੇ ਮੋੜ ਤੋਂ ਮੁੜੇ ਹਨ।ਜਿੱਥੋਂ ਸਾਇਦ ਬਹੁਤ ਘੱਟ ਲੋਕ ਮੁੜੇ ਹੋਣ।ਮਾਂਗਟ ਜੀ ਛਾਂਤੀ ਦੇ ਕੈਂਸਰ ਨਾਲ ਵੀ ਲੰਮਾ ਸਮਾਂ ਲੜਦੇ ਰਹੇ।ਇਸ ਦੇ ਵਿੱਚੋਂ ਸਹੀ ਸਲਾਮਤ ਹੋ ਕੇ ਨਿਕਲਕੇ ਦੁਆਰਾ ਆਪਣੀ ਕਲਮ ਚੁੱਕੀ।ਆਪਣੀ ਜਿੰਮੇਵਾਰੀ ਨੂੰ ਫਿਰ ਤੋਂ ਸਾਂਭਿਆ।ਮਾਂਗਟ ਜੀ ਨੇ ਹਰ ਲਿਖਤ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸਿੰਗਾਰਿਆ ਹੈ।ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੇ ਹਰਫਾਂ ਦੀ ਲੜੀ ਇਂੰਝ ਹੀ ਜੁੜਦੀ ਰਹੇ ਤੇ ਕਲਮ ਪਰਾਓਂਦੀ ਰਹੇ।ਰਿਸਤੇ ਰੂਹਾਂ ਦੇ ਵਿੱਛ ਓਹਨਾਂ ਨੇ ਵੱਖੋ ਵੱਖਰੇ ਅਨੁਭਵਾਂ ਤੇ ਜਿੰਦਗੀ ਦੇ ਹੁਣ ਤੱਕ ਦੇ ਤਜੱਰਬਿਆਂ ਤੋਂ ਦਿਲੀ ਜ਼ਜਬਾਤ ਲਿਖੇ ਹਨ।ਅਸੀਂ ਉਮੀਦ ਕਰਦੇ ਹਾਂ ਕਿ ਹਮੇਸਾਂ ਹੀ ਮਾਂਗਟ ਜੀ ਐਂਵੇ ਹੀ ਸੋਹਣਾ ਲਿਖਦੇ ਰਹਿਣਗੇ।
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ।
Have something to say? Post your comment

More Article News

"ਦੇਸੀ ਯਾਰ" ਗੀਤ ਨੂੰ ਲੈ ਕੇ ਚਰਚਾ ਵਿਚ ਆਇਆ ਸੀ ਪੰਜਾਬੀ ਗਾਇਕ - ਕੁਲਦੀਪ ਚੋਬਰ ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ
-
-
-