Sunday, March 24, 2019
FOLLOW US ON

Article

ਅਮੁਲੀ ਦਾਤ//ਡਾ: ਰਿਪੁਦਮਨ ਸਿੰਘ

February 20, 2019 09:08 PM

 
 ਇਕ ਦਿਨ ਤੜਕੇ ਸਾਰ ਮੈਂ ਵੇਖਿਆ ਕਿ ਜੀਵਾਂ ਦੀ ਬੜੀ ਲੰਮੀ ਕਤਾਰ ਲਗੀ ਹੋਈ ਹੈ, ਹਰ ਕੋਈ ਛੇਟੇ ਵੱਡੇ ਪਾਤਰ ਆਪਣੇ ਆਪਣੇ ਹੱਥਾਂ ਵਿਚ ਫੜੀ ਹੋਲੀ ਹੋਲੀ ਵਾਰੋ ਵਾਰ ਅੱਗੇ ਵੱਧਦੇ ਜਾ ਰਹੇ ਸਨ ਹੈਰਾਨ ਹੁੰਦਾ ਹੋਇਆ ਮੈਂ ਇਕ ਨੂੰ ਪੁਛਿਆ ਬਾਈ ਕਾਹਦੀ ਲਾਈਨ ਲਗੀ ਹੈ ਬੰਦਾ ਬੋਲਿਆ ਪਿਛੇ ਲਗ ਜਾਓ, ਪਤਾ ਨਹੀਂ ਕੀ ਮਿਲ ਰਿਹਾ ਹੈ ਪਰ ਕੁਝ ਮਿਲ ਜਰੂਰ ਰਿਹਾ ਹੈ। ਮੇਰੀ ਵਾਰੀ ਆਈ ਤਾਂ ਇਕ ਅਵਾਜ਼ ਸੁਣਾਈ ਦਿਤੀ ਕਾਕਾ ਕਿਥੇ ਅਏ ਤੇਰਾ ਭਾਡਾਂ, ਮੈਂ ਬੋਲਿਆ, ਜੀ ਨਹੀਂ ਹੈ ਮੇਰੇ ਕੋਲ, ਉਹ ਬੋਲਿਆ ਪਲਾ ਕਰ, ਮੈਂ ਕਿਹਾ ਜੀ ਫੱਟਿਆ ਹੋਇਆ ਹੈ ਇਹ ਤਾਂ। ਫਿਰ ਉਹ ਬੋਲਿਆ ਕਿਥੇ ਪਾਵਾਂ ਤੇਰਾ ਹਿਸਾ, ਮੈਂ ਕਿਹ ਬੈਠਾ ਹਜ਼ੂਰ ਮੇਰੇ ਕੋਲ ਤਾਂ ਇਹੋ ਦੋ ਹੱਥ ਹੀ ਹਨ ਜੀ ਇਹਨਾਂ ਵਿਚ ਹੀ ਪਾ ਦਿਓ ਜੋ ਦੇਣਾਂ ਹੈ।
 ਉਹ ਖਿੜ ਖਿੜਾ ਕੇ ਹੱਸ ਪਿਆ ਆਖਣ ਲਗਾ ਕਾਕਾ ਰਿਪਦਮਨ ਸਿੰਹਾਂ ਬਹਿਸ ਵਿਚ ਤੇਨੂੰ ਕੋਈ ਜਿੱਤ ਨਾਹੀਂ ਸਕਦਾ, ਇਹ ਮੈਂ ਜਾਣਦਾ ਹਾਂ ਕਿਉ ਕਿ ਇਹ ਗੁਣ ਤਾਂ ਮੈਂ ਹੀ ਦਿਤਾ ਹੈ ਤੈਨੂੰ,
 ਮੈਂ ਜੁੜੇ ਹੱਥ ਉਸ ਅੱਗੇ ਕੀਤੇ, ਉਸ ਨੇ ਉਹਨਾਂ ਨੂੰ ਛੁਹਿਆ ਤੇ ਬੋਲਿਆ ਕਾਕਾ ਇਹਨਾਂ ਵਿਚ ਮੈਂ ਆਪਣੀ ਹੀ ਸ਼ਕਤੀ ਰੱਖ ਸਕਦਾ ਹਾਂ ਹੋਰ ਇਸ ਤੋਂ ਵੱਧ ਕੁਝ ਨਹੀਂ।
 ਲੈ ਰੱਖ ਦਿਤੀ ਕਾਕਾ, ਉਸੇ ਵੇਲੇ ਇਕ ਅਲੋਕਿਕ ਰੰਗੀਨ ਰੋਸ਼ਨੀ ਚਾਰੋ ਬੰਨ੍ਹੇ ਫੈਲ ਗਈ.... ਉਸ ਮਾਲਿਕ ਦੀ ਦਿਤੀ ਉਹ ਸ਼ਕਤੀ ਮੇਰੇ ਕੋਲ ਹੈ ਅੱਜ ਜੋ ਸੰਸਾਰ ਵਿਚ ਸ਼ਾਇਦ ਕਿਸੇ ਹੋਰ ਕੋਲ ਨਾ ਹੋਵੇ ਤੇ ਮੈਂ ਮਾਲਿਕ ਦੀ ਰਜ਼ਾ ਅੱਗੇ ਨਿਮਸਤਿਕ ਹੋ ਗਿਆ....

Have something to say? Post your comment