Wednesday, May 22, 2019
FOLLOW US ON

News

ਪੰਜਾਬੀ ਪੱਤਰਕਾਰੀ ਸਬੰਧੀ ਕੋੜਾ ਸੱਚ - -ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ

February 21, 2019 02:24 PM

ਕੌਮਾਂਤਰੀ ਮਾਂ ਬੋਲੀ ਦਿਵਸ 'ਤੇ

ਪੰਜਾਬੀ ਪੱਤਰਕਾਰੀ ਸਬੰਧੀ ਕੋੜਾ ਸੱਚ

ਅੱਜ 21 ਫਰਵਰੀ ਨੂੰ ਕੌਮਾਂਤਰੀ ਪੱਧਰ 'ਤੇ ਮਾਂ ਬੋਲੀ ਦਿਨ ਮਨਾਇਆ ਜਾ ਰਿਹਾ ਹੈ। ਕਿਸੇ ਵੀ ਭਾਸ਼ਾ ਨੂੰ ਉਚਾ ਚੁੱਕਾ ਚੁੱਕਣ, ਪ੍ਰਫੁਲਤ ਕਰਨ, ਸਾਹਿਤ, ਸਭਿਆਚਾਰਕ ਕਦਰਾਂ ਕੀਮਤਾਂ ਨੂੰ ਉਸ ਕੌਮ ਤੱਕ ਪੁੱਜਦਾ ਕਰਨ ਲਈ ਉਸ ਭਾਸ਼ਾ ਦੀ ਪੱਤਰਕਾਰੀ ਦਾ ਬਹੁਤ ਰੋਲ ਹੁੰਦਾ ਹੈ। ਪਰ ਪੰਜਾਬੀ ਪੱਤਰਕਾਰੀ ਸਬੰਧੀ ਇਹ ਕੋੜਾ ਸੱਚਾ ਹੈ ਕਿ ਪੰਜਾਬੀ ਪੱਤਰਕਾਰਾਂ ਨੂੰ ਅਦਾਰੇ ਸਮਝਦੇ ਹੀ ਕੁਝ ਨਹੀਂ। ਕਾਸ਼ ਜੇ ਪੰਜਾਬੀ ਪੱਤਰਕਾਰਾਂ ਨੂੰ ਅੰਗਰੇਜੀ ਪੱਤਰਕਾਰਾਂ ਦੇ ਬਰਾਬਰ ਨਾ ਤਾਂ ਘੱਟੋਂ ਘੱਟ ਹਿੰਦੀ ਵਾਲੇ ਪੱਤਰਕਾਰਾਂ ਜਾ ਹਿੰਦੀ ਵਾਲਿਆਂ ਤੋਂ ਅੱਧੀਆਂ ਹੀ ਤਨਖਾਹਾਂ ਦਿੱਤੀਆਂ ਜਾਂਦੀਆਂ ਤਾਂ ਪੰਜਾਬੀ ਪੱਤਰਕਾਰਤਾ ਵਿੱਚ ਵਰਤੀ ਜਾਂਦੀ ਪੰਜਾਬੀ ਭਾਸ਼ਾ ਕਿਤੇ ਬੇਹਤਰ ਹੋਣੀ ਸੀ, ਇਸ ਦੀ ਗੁਣਵੱਤਤਾ ਵਿੱਚ ਵਾਧਾ ਹੋਣਾ ਸੀ। ਪੰਜਾਬੀ ਅਖ਼ਬਾਰਾਂ ਦੇ ਮਾਲਕਾਂ ਨੇ ਆਪਣੀਆਂ ਸਲਤਨਤਾਂ ਤਾਂ ਖੜੀਆਂ ਕਰ ਲਈਆਂ ਪਰ ਪੰਜਾਬੀ ਪੱਤਰਕਾਰੀ ਰੋਲ ਦਿੱਤੀ। ਜਦੋਂ ਵੀ ਚੋਣਾਂ ਆਉਦੀਆਂ ਹਨ ਤਾਂ ਅਖ਼ਬਾਰਾਂ ਦੇ ਮਾਲਕ ਜਾਂ ਪ੍ਰਬੰਧਕ ਪੰਜਾਬੀ ਪੱਤਰਕਾਰਾਂ ਨੂੰ ਆਹਦੇ ਨੇ ਕਿ ਸਾਡੇ ਸਾਹਮਣੇ ਇਸ ਵੇਲੇ ਹਿੰਦੀ ਪੱਤਰਕਾਰਤਾ ਦੀ ਬਹੁਤ ਵੱਡੀ ਚੁਣੌਤੀ ਹੈ। ਹਾਂ ਇਹ ਚੁਣੌਤੀ ਤਾਂ ਹੈ ਪਰ ਇਸ ਨਾਲ ਨਿਪਟਨ ਲਈ ਪੰਜਾਬੀ ਦੇ ਵਧੀਆ ਪੱਤਰਕਾਰਾਂ ਤੋਂ ਕੰਮ ਕਰਵਾਉਣ ਲਈ ਉਹਨਾਂ ਨੂੰ ਪੈਸ਼ੇ ਤਾਂ ਦੇਣੇ ਪੈਣਗੇ ਹੀ। ਅਗਲੇ ਨੇ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਵੀ ਭਰਨਾ ਹੈ। ਪੰਜਾਬੀ ਮੁਕਾਬਲੇ ਅੰਗਰੇਜੀ ਦੇ ਪੱਤਰਕਾਰਾਂ ਨੂੰ 40-40 ਹਜ਼ਾਰ ਤੋਂ 70-80 ਹਜ਼ਾਰ ਤੇ ਕਈਆਂ ਨੂੰ ਇਸ ਤੋਂ ਵੱਧ ਰੁਪਏ ਮਿਲਦੇ ਨੇ ਤੇ ਪੰਜਾਬੀ ਵਾਲਿਆਂ ਨੂੰ ਠਣ ਠਣ ਗੁਪਾਲ, ਜਦੋਂ ਕਿ ਬਹੁਤੇ ਪੰਜਾਬੀ ਪੱਤਰਕਾਰ ਅੰਗਰੇਜੀ ਵਾਲਿਆਂ ਨਾਲੋਂ ਕਿਤੇ ਵੱਧ ਕੰਮ ਕਰਦੇ ਹਨ। ਇਹ ਕੋਈ ਈਰਖਾ ਨਹੀਂ ਸਗੋਂ ਸੱਚ ਹੈ। ਭਾਰਤ ਦੇ ਅਨੇਕਾਂ ਭਾਸ਼ਾ ਵਾਲੇ ਪੱਤਰਕਾਰਾਂ ਨਾਲ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਪੰਜਾਬੀ ਪੱਤਰਕਾਰਤਾ ਹੀ ਮੁਫ਼ਤ ਜਾ ਘੱਟ ਪੈਸਿਆਂ ਨਾਲ ਕਰਵਾਈ ਜਾ ਰਹੀ ਹੈ। ਫਿਰ ਤਾਂ ਓਹੀ ਗੱਲ ਹੈ ਜਿਵੇਂ ਕਿਹਾ ਜਾਦਾ ਕਿ ਜਿੰਨਾ ਕੁ ਗੁੜ ਹੋਵੇਗਾ ਓਨਾਂ ਕੁ ਹੀ ਮਿੱਠਾ ਹੋਵੇਗਾ।
-ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ

Have something to say? Post your comment

More News News

ਹਾਲੈਂਡ ਵਿੱਚ ਲੱਗ ਰਹੇ 15 ਜੁਲਾਈ ਤੋਂ 19 ਜੁਲਾਈ ਤੱਕ ਖਾਲਸਾ ਕੈਂਪ ਦਾ ਹਿੱਸਾ ਬਣੋ ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ। 2 ਜੂਨ ਦੇ ਰੋਸ ਮੁਜਾਹਰੇ ਬਾਰੇ ਸੰਤ ਭਿੰਡਰਾਂਵਾਲਿਆਂ ਦੀਆਂ ਹਾਈਵੇਅਜ਼ ਦੇ ਲੱਗੀਆਂ ਡਿਜੀਟਲ ਸਕਰੀਨਾਂ ਬਣੀਆਂ ਖਿੱਚ ਦਾ ਕੇਂਦਰ ਮਨੁੱਖੀ ਹੱਕਾਂ ਲਈ ਲੜਨ ਵਾਲੀ ਉੱਘੀ ਵਕੀਲ ਦੀਪਿਕਾ ਸਿੰਘ ਰਾਜਾਵਤ ਦਾ ਐਬਟਸਫੋਰਡ 'ਚ ਭਾਸ਼ਣ 19 ਮਈ ਐਤਵਾਰ ਨੂੰ ਹਲਕਾ ਸੰਗਰੂਰ ਤੋਂ 25 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ ਚ ਬੰਦ 'ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ' ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ ਨਜਾਇਜ ਤੌਰ ਤੇ ਵੋਟਾਂ ਕੱਟੀਆਂ, ਵੋਟ ਪਾਉਣ ਤੋਂ ਵਾਂਝਾ ਰਿਹਾ ਮਾਨਸਾ ਦਾ ਉੱਘਾ ਖੂਨ ਦਾਨੀ ਦਸਵੀਂ 'ਤੇ ਬਾਰਵੀਂ ਦੇ ਨਤੀਜਿਆਂ 'ਚ ਸਰਕਾਰੀ ਸਕੂਲਾਂ ਨੇ ਸਿਰਜਿਆ ਇਤਿਹਾਸ -- ਲੇਖਕ : ਪ੍ਰਮੋਦ ਧੀਰ ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ 'ਤੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ ਮਾਲਵੇ ਦੀਆਂ ਤਿੰਨ ਸੀਟਾਂ ਤੇ ਮੁਕਾਬਲਾ ਸਖਤ, ਅਕਾਲੀ ਦਲ ਵੱਕਾਰ ਦਾਅ ਤੇ ਲੱਗਾ
-
-
-