Wednesday, May 22, 2019
FOLLOW US ON

News

ਲੁਧਿਆਣਾ ਬਲਾਤਕਾਰ ਮਾਮਲੇ ਵਿਚ ਵੱਡਾ ਖੁਲਾਸਾ : 9 ਦਿਨਾਂ ਵਿਚ ਪੰਜ ਲੜਕੀਆਂ ਨਾਲ ਕੀਤਾ ਸਮੂਹਿਕ ਬਲਾਤਕਾਰ

February 21, 2019 05:08 PM

ਲੁਧਿਆਣਾ ਬਲਾਤਕਾਰ ਮਾਮਲੇ ਵਿਚ ਵੱਡਾ ਖੁਲਾਸਾ : 9 ਦਿਨਾਂ ਵਿਚ ਪੰਜ ਲੜਕੀਆਂ ਨਾਲ ਕੀਤਾ ਸਮੂਹਿਕ ਬਲਾਤਕਾਰ
ਪਿੰਡ ਈਸੇਵਾਲ ਵਿਚ ਸਮੂਹਿਕ ਬਲਾਤਕਾਰ ਦੇ ਮਾਮਲੇ ਵਿਚ ਗ੍ਰਿਫਤਾਰ ਛੇ ਮੁਲਜ਼ਮਾਂ ਨੇ ਪੁਲਿਸ ਰਿਮਾਂਡ ਵਿਚ ਸਨਸਨੀਖੇਜ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਪੁਛਗਿੱਛ ਵਿਚ ਦੱਸਿਆ ਕਿ ਛੇ ਮਹੀਨੇ ਵਿਚ 15 ਲੁੱਟ ਅਤੇ ਸਮੂਹਿਕ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ। ਸੂਤਰਾਂ ਮੁਤਾਬਕ ਲੁਧਿਆਣਾ ਦੇ ਈਸੇਵਾਲ ਦੀ ਘਟਨਾ ਤੋਂ ਇਲਾਵਾ ਮੁਲਜ਼ਮ ਚਾਰ ਹੋਰ ਲੜਕੀਆਂ ਨਾਲ ਸਮੂਹਿਕ ਬਲਾਤਕਾਰ ਕਰ ਚੁੱਕੇ ਹਨ। ਹੈਰਾਨੀ ਵਾਲੀ ਗੱਲ Îਇਹ ਹੈ ਕਿ ਇਹ ਪੰਜ ਵਾਰਦਾਤਾਂ Îਇੱਕ ਤੋਂ 9 ਫਰਵਰੀ ਦੀ ਰਾਤ ਵਿਚਾਲੇ ਕੀਤੀਆਂ ਗਈਆਂ। ਈਸੇਵਾਲ ਵਿਚ 9 ਫਰਵਰੀ ਦੀ ਰਾਤ ਹੀ ਇਨ੍ਹਾਂ ਨੇ ਪ੍ਰੇਮੀ ਜੋੜਿਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਸਾਰਿਆਂ ਨਾਲ ਲੁੱਟਖੋਹ ਵੀ ਕੀਤੀ। ਪਿਛਲੇ ਮਾਮਲਿਆਂ ਵਿਚ ਕੋਈ ਵਿਅਕਤੀ ਪੁਲਿਸ ਦੇ ਕੋਲ ਸ਼ਿਕਾਇਤ ਕਰਨ ਨਹੀਂ ਪੁੱਜਿਆ ਸੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਮੁਲਜ਼ਮਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਉਹ ਇੱਕ ਤੋਂ ਬਾਅਦ ਇੱਕ ਘਟਨਾ ਨੂੰ ਅੰਜਾਮ ਦਿੰਦੇ ਰਹੇ। ਪੁਲਿਸ ਮੁਤਾਬਕ ਇਸ ਦੀ ਜਾਂਚ ਚਲ ਰਹੀ ਹੈ ਕਿ ਅਜੇ ਹੋਰ ਕਿੰਨੇ ਮੁਲਜ਼ਮ ਅਜਿਹੇ ਮਾਮਲਿਆਂ ਵਿਚ ਸ਼ਾਮਲ ਹਨ। ਪੁਲਿਸ ਜਾਂਚ ਵਿਚ ਖੁਲਾਸਾ ਹੋਇਆ ਕਿ ਇਹ ਛੇ ਮੁਲਜ਼ਮ ਸ਼ਾਮ ਢਲਦੇ ਹੀ ਈਸੇਵਾਲ ਦੇ ਆਸ ਪਾਸ ਖੇਤਰ ਵਿਚ ਸਰਗਰਮ ਹੋ ਜਾਂਦੇ ਸਨ। ਇਨ੍ਹਾਂ ਦਾ ਟਾਰਗੈਟ ਹੁੰਦਾ ਸੀ ਕਿ ਰਾਤ ਦੇ ਹਨ੍ਹੇਰੇ ਵਿਚ ਕਿਹੜਾ ਜੋੜਾ ਸੁੰਨਸਾਨ ਖੇਤਰ ਵੱਲ ਜਾਂਦਾ ਹੈ। ਜਿਵੇਂ ਹੀ ਕੋਈ ਉਸ ਵੱਲ Îਨਿਕਲਦਾ ਮੁਲਜ਼ਮ ਮਿਲ ਕੇ ਉਸ ਨੂੰ ਅਪਣੇ ਟਾਰਗੈਟ 'ਤੇ ਲੈਂਦੇ ਸਨ। 9 ਫਰਵਰੀ ਰਾਤ ਨੂੰ ਪਹਿਲਾਂ ਵੇਰਵਾ ਮਿਲਕ ਪਲਾਂਟ ਕੋਲ ਇਕੱਠੇ ਹੋਏ। ਸ਼ਾਮ ਢਲਣ ਤੋਂ ਬਾਅਦ ਇਹ ਗਿਰੋਹ ਸਰਗਰਮ ਹੋ ਗਿਆ। Àਸ ਦਿਨ ਉਨ੍ਹਾਂ ਦੇ ਟਾਰਗੈਟ 'ਤੇ ਲੜਕੀ ਅਤੇ ਉਸ ਦਾ ਦੋਸਤ ਆ ਗਏ। ਉਸ ਨਾਲ ਲੁੱਟਖੋਹ ਤੋਂ ਬਾਅਦ ਮੁਲਜ਼ਮਾਂ ਨੇ ਸਮੂਹਿਕ ਬਲਾਤਕਾਰ ਨੂੰ ਅੰਜਾਮ ਦਿੱਤਾ। ਆਖਰਕਾਰ ਸਾਰੇ ਮੁਲਜ਼ਮ ਪੁਲਿਸ ਦੇ ਅੜਿੱਕੇ ਆ ਗਏ।

Have something to say? Post your comment

More News News

ਹਾਲੈਂਡ ਵਿੱਚ ਲੱਗ ਰਹੇ 15 ਜੁਲਾਈ ਤੋਂ 19 ਜੁਲਾਈ ਤੱਕ ਖਾਲਸਾ ਕੈਂਪ ਦਾ ਹਿੱਸਾ ਬਣੋ ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ। 2 ਜੂਨ ਦੇ ਰੋਸ ਮੁਜਾਹਰੇ ਬਾਰੇ ਸੰਤ ਭਿੰਡਰਾਂਵਾਲਿਆਂ ਦੀਆਂ ਹਾਈਵੇਅਜ਼ ਦੇ ਲੱਗੀਆਂ ਡਿਜੀਟਲ ਸਕਰੀਨਾਂ ਬਣੀਆਂ ਖਿੱਚ ਦਾ ਕੇਂਦਰ ਮਨੁੱਖੀ ਹੱਕਾਂ ਲਈ ਲੜਨ ਵਾਲੀ ਉੱਘੀ ਵਕੀਲ ਦੀਪਿਕਾ ਸਿੰਘ ਰਾਜਾਵਤ ਦਾ ਐਬਟਸਫੋਰਡ 'ਚ ਭਾਸ਼ਣ 19 ਮਈ ਐਤਵਾਰ ਨੂੰ ਹਲਕਾ ਸੰਗਰੂਰ ਤੋਂ 25 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ ਚ ਬੰਦ 'ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ' ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ ਨਜਾਇਜ ਤੌਰ ਤੇ ਵੋਟਾਂ ਕੱਟੀਆਂ, ਵੋਟ ਪਾਉਣ ਤੋਂ ਵਾਂਝਾ ਰਿਹਾ ਮਾਨਸਾ ਦਾ ਉੱਘਾ ਖੂਨ ਦਾਨੀ ਦਸਵੀਂ 'ਤੇ ਬਾਰਵੀਂ ਦੇ ਨਤੀਜਿਆਂ 'ਚ ਸਰਕਾਰੀ ਸਕੂਲਾਂ ਨੇ ਸਿਰਜਿਆ ਇਤਿਹਾਸ -- ਲੇਖਕ : ਪ੍ਰਮੋਦ ਧੀਰ ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ 'ਤੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ ਮਾਲਵੇ ਦੀਆਂ ਤਿੰਨ ਸੀਟਾਂ ਤੇ ਮੁਕਾਬਲਾ ਸਖਤ, ਅਕਾਲੀ ਦਲ ਵੱਕਾਰ ਦਾਅ ਤੇ ਲੱਗਾ
-
-
-