Article

ਮਿੰਨੀ ਕਹਾਣੀ " ਗੁਣ "

February 21, 2019 09:21 PM
           ਮਿੰਨੀ ਕਹਾਣੀ " ਗੁਣ "
ਇੱਕ ਦਿਨ ਗਰੀਬ ਔਰਤ ਆਪਣੇ ਕੋਲ ਮੰਜੇ ਤੇ ਬੈਠੀ ਆਪਣੀ ਜਵਾਨ ਧੀ ਨੂੰ ਗੱਲੀਂ ਬਾਤੀਂ ਕਹਿਣ ਲੱਗੀ , ਪੁੱਤ ਹੁਣ ਤੂੰ ਜਵਾਨ ਹੋ ਗਈ ? ਐਨੇ ਨੂੰ ਉਸਦੀ ਸਹੇਲੀ ਮੀਨਾ ਵੀ ਆ  ਗਈ ਕਹਿਣ ਲੱਗੀ , ਕੀ ਗੱਲ ਹੈ ? ਮਾਵਾਂ ਧੀਆਂ ਬਹੁਤ ਖੁਸ਼ ਹੋ । ਪੁੱਤ ਮੈਂ ਵੀਨਾ ਨੂੰ ਕਹਿ ਰਹੀ ਸੀ , ਤੂੰ ਜਵਾਨ ਹੋ ਗਈ ਤੇਰੀ ਮੰਗਣੀ ਕਰ ਦਈਏ , ਤੈਨੂੰ ਕਿਹੋ ਪਤੀ ਚਾਹੀਦਾ ਹੈ ? ਹਾਂ ਹਾਂ ਛੇਤੀ ਦੱਸ ਆਂਟੀ ਨੂੰ ਹੱਸਦੀ ਹੋਈ ਨੇ ਕਿਹਾ । ਮੈਨੂੰ ਤਾਂ ਪਤੀ ਦੇਸ਼ ਧ੍ਰੋਹੀ , ਰਿਸ਼ਵਤ ਖੋਰੀ , ਨਸ਼ੇ ਦਾ ਸਦਾਗਰ ਹੋਵੇ , ਗ੍ਰਾਂਟਾਂ ਦੇ ਪੈਸੇ ਖਾਣ ਵਾਲਾ , ਦੇਸ਼ ਦਾ ਵਿਕਾਸ ਨਾ ਕਰਨ ਵਾਲਾ , ਸ਼ਹੀਦਾਂ ਦੇ ਪ੍ਰੀਵਾਰਾਂ ਨੂੰ ਮਿਲਦੀ ਰਾਸ਼ੀ ਖਾਣ ਵਾਲਾ ,ਦੇਸ਼ ਵਿੱਚ ਦੰਗੇ ਫ਼ਸਾਦ ਕਰਵਾਉਣ ਵਾਲਾ , ਸਰਕਾਰੀ ਦਫ਼ਤਰਾਂ 'ਚ ਅਯਾਲੀ ਕੰਮ ਕਰਵਾਉਣ ਵਾਲਾ , ਧੱਕੇ ਨਾਲ ਥਾਣਿਆਂ ਵਿੱਚੋਂ ਮੁਲਜ਼ਮਾਂ ਨੂੰ ਛਡਾਉਣ ਵਾਲਾ , ਵੀਨਾ ਦੀ ਗੱਲ ਨੂੰ ਕੱਟ ਦੀ ਹੋਈ ਉਸਦੀ ਸਹੇਲੀ ਬੋਲੀ‌‌ ਬੱਸ ਬੱਸ ਰਹਿਣ ਦੇ , ਕੰਮ ਗਰੀਬਾਂ ਵਾਲੇ ਕਰ ? ਰਹਿਣਾ ਝੋਪੜੀਆਂ ' ਚ ਸੁਪਨੇ ਦੇਖਣੇ ਅਮੀਰਾਂ ਵਾਲੇ , ਤੇਰਾ ਮਤਲਬ ਕੀ ਹੈ ? ਇਹ ਸਾਰੇ ਗੁਣ ਭਾਰਤ ਦੇ ਲੀਡਰਾਂ ਅਤੇ ਅਫਸਰਾਂ ਵਿੱਚ ਨੇ । ਇਹ ਗੱਲ ਸੁਣਕੇ ਮਾਵਾਂ ਧੀਆਂ ਉਹਦੇ ਮੂੰਹ ਵੱਲ ਤੱਕ ਦੀਆਂ ਰਹਿ ਗਈਆਂ ।
                                      ਹਾਕਮ ਸਿੰਘ ਮੀਤ ਬੌਂਦਲੀ
                                              ਮੰਡੀ ਗੋਬਿੰਦਗੜ੍ਹ
Have something to say? Post your comment

More Article News

"ਦੇਸੀ ਯਾਰ" ਗੀਤ ਨੂੰ ਲੈ ਕੇ ਚਰਚਾ ਵਿਚ ਆਇਆ ਸੀ ਪੰਜਾਬੀ ਗਾਇਕ - ਕੁਲਦੀਪ ਚੋਬਰ ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ
-
-
-