Article

ਸੋਚੀਏ ਅਤੇ ਵਿਚਾਰੀਏ//ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

February 21, 2019 09:26 PM
Prabhjot Kaur Dhillon

ਸੋਚੀਏ ਅਤੇ ਵਿਚਾਰੀਏ

1)ਹਰ ਸੈਨਿਕ ਦੇਸ਼ ਦੀ ਰੱਖਿਆ ਕਰਨ ਲਈ ਭਰਤੀ ਹੁੰਦਾ ਹੈ ਨਾ ਕਿ ਸ਼ਹੀਦ ਹੋਣ ਲਈ।ਪਰ ਉਹ ਸ਼ਹੀਦੀ ਦਾ ਮੈਡਲ ਵੀ ਚੁੰਮ ਲੈਂਦਾ ਹੈ।
2) ਅੱਜ ਸ਼ਹੀਦਾਂ ਦੀ ਸ਼ਹਾਦਤ ਨੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਰਿਸ਼ਵਤਖੋਰਾਂ ਅਤੇ ਭ੍ਰਿਸ਼ਟਾਚਾਰੀਆਂ ਲਈ ਮਾਂਵਾਂ ਦੇ ਪੁੱਤ ਸ਼ਹੀਦ ਹੋ ਗਏ।
3) ਲੋਕ ਫੌਜੀਆਂ ਦਾ ਮਜ਼ਾਕ ਉਡਾਉਂਦੇ ਹਨ ਪਰ ਕਦੇ ਉਨ੍ਹਾਂ ਵਾਂਗ ਮੌਤ ਨੂੰ ਮਖੌਲਾਂ ਕਰਕੇ ਵੀ ਵੇਖੋ।
4) ਹਰ ਸੈਨਿਕ ਦੇਸ਼ ਲਈ ਆਖਰੀ ਸਾਹ ਤੱਕ ਇਮਾਨਦਾਰੀ ਨਾਲ ਲੜਦਾ ਹੈ।ਉਸਨੂੰ ਸਨਮਾਨ ਮਿਲੇ,ਇਹ ਉਸਦਾ ਹੱਕ ਹੈ।
5) ਸੈਨਿਕ ਝੰਡੇ ਵਿੱਚ ਲਿਪਟ ਕੇ ਜਦੋਂ ਘਰ ਨੂੰ ਤੁਰਦਾ ਹੈ ਤਾਂ ਆਪਣੇ ਦੇਸ਼ ਪਿਆਰ ਅਤੇ ਇਮਾਨਦਾਰੀ ਦਾ ਹੋਕਾ ਦਿੰਦਾ ਆਉਂਦਾ ਹੈ।ਸਿਰਫ਼ ਸੁਣਨ ਵਾਲੇ ਇਮਾਨਦਾਰ ਕੰਨ ਚਾਹੀਦੇ ਹਨ।
6)ਜਿੰਨਾ ਨੂੰ ਸੈਨਿਕਾਂ ਦੀ ਕਦਰ ਨਹੀਂ, ਉਨ੍ਹਾਂ ਨੂੰ ਦੇਸ਼ ਨਾਲ ਪਿਆਰ ਨਹੀਂ ਹੈ।ਸੈਨਿਕਾਂ ਦੀ ਬਦੌਲਤ ਦੇਸ਼ ਅਤੇ ਸਾਡੀ ਹੋਂਦ ਹੈ।
7) ਹਰ ਸੈਨਿਕ ਸਾਡੇ ਲਈ ਜਾਨ ਤੇ ਖੇਡਦਾ ਹੈ।ਕੋਈ ਸ਼ਹੀਦ ਹੋ ਜਾਂਦਾ ਹੈ ਅਤੇ ਕੋਈ ਆਪਣੀ ਆਖਰੀ ਸਾਹ ਤੱਕ ਸਾਡੀ ਹਿਫ਼ਾਜ਼ਤ ਲਈ ਸਰਹੱਦ ਤੇ ਡਟਿਆ ਰਹਿੰਦਾ ਹੈ।
8) ਅੱਜ ਹਰ ਦੇਸ਼ ਵਾਸੀ ਨੂੰ ਸੌਂਹ ਖਾਣੀ ਚਾਹੀਦੀ ਹੈ ਕਿ ਅਸੀਂ ਦੇਸ਼ ਲਈ ਇਮਾਨਦਾਰ ਰਹਾਂਗੇ।ਸਾਡੀ ਇਹ ਕੁਰਬਾਨੀ ਹੀ ਸ਼ਹੀਦਾਂ ਲਈ ਸ਼ਰਧਾਂਜਲੀ ਹੋਏਗੀ।
9)ਹਰ ਸੈਨਿਕ ਦੇਸ਼ ਤੋਂ ਕੁਰਬਾਨ ਹੋਣ ਲਈ ਤਿਆਰ ਰਹਿੰਦਾ ਹੈ।ਇੱਕ ਵਾਰ ਵੀ ਸੋਚਦਾ ਨਹੀਂ।ਦੇਸ਼ ਵਿੱਚ ਅਸੀਂ ਸਾਰੇ ਵੀ ਹਾਂ,ਉਨ੍ਹਾਂ ਦਾ ਸਨਮਾਨ ਕਰਨਾ ਸਾਡਾ ਸੱਭ ਦਾ ਫਰਜ਼ ਹੈ।
10) ਜੇਕਰ ਸ਼ਹਾਦਤ ਨੂੰ ਦਿਲ ਨਾਲ ਮਹਿਸੂਸ ਕੀਤਾ ਜਾਵੇ ਤਾਂ ਹਕੀਕਤ ਇਹ ਹੈ ਕਿ ਸ਼ਹੀਦਾਂ ਦੀ ਸ਼ਹਾਦਤ ਲਿਖਣ ਲਈ ਸ਼ਬਦਾਂ ਦੀ ਘਾਟ ਮਹਿਸੂਸ ਹੁੰਦੀ ਹੈ।
 
Have something to say? Post your comment

More Article News

"ਦੇਸੀ ਯਾਰ" ਗੀਤ ਨੂੰ ਲੈ ਕੇ ਚਰਚਾ ਵਿਚ ਆਇਆ ਸੀ ਪੰਜਾਬੀ ਗਾਇਕ - ਕੁਲਦੀਪ ਚੋਬਰ ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ
-
-
-