Sunday, March 24, 2019
FOLLOW US ON

News

ਹੱਟ-ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ

February 21, 2019 09:29 PM

ਹੱਟ-ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ
ਬੀਰਇੰਦਰ ਸਿੰਘ ਜ਼ੈਲਦਾਰ ਨੇ 'ਦਾੜੀ ਤੇ ਮੁੱਛਾਂ' ਦੇ ਮੁਕਾਬਲੇ ਵਿਚ 'ਬੈਸਟ ਮੁੱਛਾਂ' ਤੇ 'ਬੈਸਟ ਰੱਖ-ਰਖਾਵ' ਦਾ ਮੁਕਾਬਲਾ ਜਿੱਤਿਆ
ਔਕਲੈਂਡ 21 ਫਰਵਰੀ  (ਹਰਜਿੰਦਰ ਸਿੰਘ ਬਸਿਆਲਾ)-ਹੌਂਸਲੇ ਬੁਲੰਦ ਹੋਣ ਤਾਂ ਪੰਜਾਬੀ ਅਖਾੜਿਆਂ ਦਾ ਉਤਰ ਜਿੱਤ ਦੇ ਨਾਲ ਦਿੰਦੇ ਹਨ ਅਤੇ ਸਵਾਲ ਮੁੱਛ ਦਾ ਰੱਖਦੇ ਹਨ। ਇਸ ਮੁੱਛ ਦੀ ਪੁੱਛ-ਗਿੱਛ ਜਿਨ੍ਹਾਂ ਨੇ ਰੱਖਣੀ ਹੁੰਦੀ ਹੈ ਉਹ ਇਸਦੀ ਸਾਂਭ-ਸੰਭਾਲ ਵੀ ਦਿਲ ਲਗਾ ਕੇ ਕਰਦੇ ਹਨ। ਇਸੇ ਦੀ ਹੀ ਜਾਂਚ-ਪੜ੍ਹਤਾਲ ਕਰਨ ਦੇ ਇਰਾਦੇ ਨਾਲ 'ਨਿਊਜ਼ੀਲੈਂਡ ਬੀਅਰਡ ਐਂਡ ਮਸਟੈਸ਼ ਕੰਪੀਟੀਨਸ਼' ਇਸ ਵਾਰ ਛੇਵੇਂ ਸਾਲ ਵਿਚ ਦਾਖਲ ਹੋ ਗਿਆ। ਇਸ ਵਾਰ ਇਹ ਮੁਕਾਬਲਾ ਪੰਜਾਬੀ ਭਾਈਚਾਰੇ ਲਈ ਕੁਝ ਖਾਸ ਰਿਹਾ ਕਿਉਂਕਿ ਪਟਿਆਲਾ ਸ਼ਹਿਰ ਦੇ 27 ਸਾਲਾ ਪੰਜਾਬੀ ਨੌਜਵਾਨ ਬੀਰਇੰਦਰ ਸਿੰਘ ਜ਼ੈਲਦਾਰ (ਇੰਦਰ ਜ਼ੈਲਦਾਰ) ਪੁੱਤਰ ਸ. ਜਰਨੈਲ ਸਿੰਘ ਜ਼ੈਲਦਾਰ ਨੇ ਗਾਇਕ ਹਰਦੀਪ ਗਿੱਲ ਦੇ ਗੀਤ ਕਿ 'ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗਭਰੂ ਨੇ ਸੋਹਣੇ' ਨੂੰ ਦੁਹਰਾ ਦਿੱਤਾ। ਇਸ ਨੌਜਵਾਨ ਬੀਤੇ ਦਿਨੀਂ 'ਦਾੜੀ ਅਤੇ ਮੁੱਛਾਂ' ਦੇ ਹੋਏ ਮੁਕਾਬਲੇ ਦੇ ਵਿਚ 'ਬੈਸਟ ਮੁੱਛਾਂ' ਦਾ ਅਤੇ 'ਬੈਸ’ਟ ਰੱਖ-ਰਖਾਵ' ਐਵਾਰਡ ਆਪਣੇ ਨਾਂਅ ਕਰਕੇ ਗਲ ਦੇ ਵਿਚ ਦੋ ਤਮਗੇ ਪਵਾਏ ਅਤੇ ਜੇਤੂ ਟ੍ਰਾਫੀ ਦੇ ਨਾਲ ਵਕਾਰੀ ਕੰਪਨੀ ਦੇ ਉਤਪਾਦ ਪ੍ਰਾਪਤ ਕੀਤੇ। ਇਹ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਅਜਿਹਾ ਕਰਨ ਦੀ ਤਮੰਨਾ ਪੂਰੀ ਕਰਨ ਦੀ ਕੋਸ਼ਿਸ਼ ਵਿਚ ਸੀ ਕਿ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ  ਛੱਡਣ ਅਤੇ ਦਾੜੀ ਮੁੱਛ ਰੱਖਣ ਦੇ ਸੰਦੇਸ਼ ਨਾਲ ਕਿਸੀ ਤਰ੍ਹਾਂ ਆਪਣਾ ਯੋਗਦਾਨ ਪਾ ਸਕੇ। ਪਿਛਲੇ ਸਾਲ ਵੀ ਇਸ ਨੌਜਵਾਨ ਨੇ ਅਜਿਹੇ ਹੀ ਇਕ ਮੁਕਾਬਲੇ ਵਿਚ ਹਿੱਸਾ ਲਿਆ ਸੀ ਅਤੇ ਟਾਪ-3 ਵਿਚ ਆ ਗਿਆ ਸੀ। ਇਸਨੇ ਕਈ ਲੋਕਾਂ ਦੀਆਂ ਟਿੱਚਰਾਂ ਨੂੰ ਟਿੱਚ ਜਾਣਦਿਆਂ ਆਪਣਾ ਸ਼ੌਕ ਜਾਰੀ ਰੱਖਿਆ ਅਤੇ ਜੱਜਾਂ ਦੇ ਸਾਹਮਣੇ ਤਿੰਨ ਰਾਊਂਡ ਦੇ ਵਿਚ ਹੋਏ ਮੁਕਾਬਲੇ ਵਿਚ ਐਨੇ ਨੂੰ ਨੰਬਰ ਹਾਸਿਲ ਕਰ ਲਏ ਕਿ ਲਗਪਗ 30 ਪ੍ਰਤੀਯੋਗੀਆਂ ਦੇ ਵਿਚੋਂ ਪਹਿਲਾ ਸਥਾਨ ਹਾਸਿਲ ਕਰ ਲਿਆ। ਇਸ ਨੌਜਵਾਨ ਦਾ ਸੁਪਨਾ ਹੈ ਕਿ ਇਕ ਦਿਨ ਉਹ ਪੰਜਾਬ ਦੇ ਵਿਚ ਵੀ ਅਜਿਹੇ ਮੁਕਾਬਲੇ ਵੇਖਣ ਦਾ ਇਛੁੱਕ ਹੈ ਅਤੇ ਇਸ ਸਬੰਧੀ ਉਸਦੇ ਦਿਲ ਵਿਚ ਬਹੁਤ ਕੁਝ ਹੈ। ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਵੱਲੋਂ ਬੀਰਇੰਦਰ ਸਿੰਘ ਜ਼ੈਲਦਾਰ ਨੂੰ ਬਹੁਤ ਬਹੁਤ ਵਧਾਈ।!

Have something to say? Post your comment

More News News

Tribute to Martyr Shaheed Bhagat Singh in St. Soldier Elite Convent School ਪੰਜਾਬੀ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ ਮਿਤੀ 23/03/2019 ਦਿਨ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਾਹਕੋਟ-ਮਲਸੀਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀਆਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਸ਼ਾਹਕੋਟ ਪੁਲਿਸ ਨੇ ਬਾਊਪੁਰ ਬੰਨ ਤੋਂ ਲਾਹਣ ਬਰਾਮਦ ਕੀਤੀ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਇਸ ਵਾਰ ਤਿੰਨ ਨਵੇਂ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਸਾਹਕੋਟ ਪੁਲਿਸ ਪਰ ਕਾਰਵਾਈ ਨਾ ਕਰਨ ਦੇ ਲੱਗੇ ਅਰੋਪ ਮੱਲਣ ਪਰਿਵਾਰ ਵਲੋ ਬਾਬਾ ਨਾਮਦੇਵ ਭਵਨ ਵਿਖੇ ਕਰਵਾਇਆ ਧਾਰਮਿਕ ਸਮਾਗਮ ਨਰਿੰਦਰ ਸਿੰਘ ਅਹੂਜਾ ਵੱਲੋਂ ਰਚਿਤ ਪੁਸਤਕ ``ਮੌਲਿਕ ਤੇ ਵਿਲੱਖਣ ਸਿੱਖ ਧਰਮ" ਲੋਕ ਅਰਪਿਤ। ਮਾਨਸਾ ਸਹਿਰ ਚ੍ ਸਫ਼ਾਈ ਮੁੰਹਿਮ ਚਲਾ ਕੇ ਦਿੱਤੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ- ਅਪਨੀਤ ਰਿਆਤ ਸਰਕਾਰ ਨੇ ਅਨੇਕਾਂ ਕੰਪਨੀਆਂ ਰਾਹੀਂ ਲੋਕਾਂ ਦਾ ਲੁੱਟ ਕੇ ਕੰਪਨੀਆਂ ਨੂੰ ਬੰਦ ਕਰਵਾ ਦਿੱਤਾ
-
-
-