Wednesday, May 22, 2019
FOLLOW US ON

Article

ਪੰਜਾਬ ਬਾਸਕਟਬਾਲ ਵਾਲਿਆਂ ਦੀਆਂ ਕਿਆ ਬਾਤਾਂ, ਜੇਤੂ ਖਿਡਾਰੀਆਂ ਨੂੰ ਦਿੱਤੇ ਸਨਮਾਨ ਤੇ ਸੁਗਾਤਾਂ

February 21, 2019 09:31 PM
ਪੰਜਾਬ ਬਾਸਕਟਬਾਲ ਵਾਲਿਆਂ ਦੀਆਂ ਕਿਆ ਬਾਤਾਂ, ਜੇਤੂ ਖਿਡਾਰੀਆਂ ਨੂੰ ਦਿੱਤੇ ਸਨਮਾਨ ਤੇ ਸੁਗਾਤਾਂ
 
ਪੰਜਾਬ ਬਾਸਕਟਬਾਲ ਐਸੋਸੀਏਸ਼ਨ, ਪੰਜਾਬ ਦੀਆਂ ਖੇਡਾਂ 'ਚ ਇੱਕੋ ਇੱਕ ਅਜਿਹੀ ਸੰਸਥਾ ਹੈ ਜੋ ਆਪਣੀ ਖੇਡ ਦੀ ਬਿਹਤਰੀ ਲਈ ਤਾਂ ਵੱਡੇ ਉਪਰਾਲੇ ਕਰਦੀ ਹੀ ਹੈ, ਸਗੋਂ ਦੂਸਰੀਆਂ ਖੇਡਾਂ ਦੇ ਖਿਡਾਰੀਆਂ ਤੇ ਕੋਚਾਂ ਦੇ ਮਾਣ ਸਨਮਾਨ ਦਾ ਵੀ ਪੂਰਾ ਖਿਆਲ ਰੱਖਦੀ ਹੈ। ਪੰਜਾਬ ਬਾਸਕਟਬਾਲ ਦੇ ਉਪਰਾਲੇ ਵਾਕਿਆ ਹੀ ਕਾਬਿਲੇ ਤਾਰੀਫ਼ ਹਨ। ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਕੌਮੀ ਪੱਧਰ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਰੱਖਿਆ ਗਿਆ। ਪੰਜਾਬ ਬਾਸਕਟਬਾਲ ਦੀਆਂ ਟੀਮਾਂ ਜੋ ਖੇਲੋ ਇੰਡੀਆ, ਜੂਨੀਅਰ ਅਤੇ ਸੀਨੀਅਰ ਪੱਧਰ ਦੀਆਂ ਕੌਮੀ ਚੈਂਪੀਅਨਸ਼ਿਪ 'ਚ ਪ੍ਰਾਪਤੀਆਂ ਕਰਨ ਵਾਲੇ ਮੁੰਡੇ ਕੁੜੀਆਂ ਨੂੰ ਨਗਦ ਰਾਸ਼ੀ ਦੇ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਿਆ ਗਿਆ। ਇਹ ਸਮਾਗਮ ਖੇਡ ਸਮਰਥਕ ਅਧਿਕਾਰੀ ਅਤੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਰਾਜਦੀਪ ਸਿੰਘ ਗਿੱਲ, ਸਾਬਕਾ ਡੀਜੀਪੀ ਹੁਰਾਂ ਦੀ ਸਰਪ੍ਰਸਤੀ ਹੇਠ ਕਰਾਇਆ ਗਿਆ। ਜਿਸ 'ਚ ਸ਼੍ਰੀ ਐਸਐਸ ਸੰਧਰ ਚੇਅਰਮੈਨ ਵਾਹਦ ਖੰਡ ਮਿੱਲ੍ਹ ਫਗਵਾੜਾ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੁੱਜੇ। ਪੰਜਾਬ ਦੀਆਂ ਬਾਸਕਟਬਾਲ ਟੀਮਾਂ ਦੀਆਂ ਅਹਿਮ ਪ੍ਰਾਪਤੀਆਂ ਦੀਆਂ ਜ਼ਿਕਰ ਕਰਦਿਆਂ ਸ. ਰਾਜਦੀਪ ਸਿੰਘ ਗਿੱਲ ਨੇ ਆਖਿਆ ਕਿ ਬੀਤੇ ਵਰ੍ਹੇ 'ਚ ਪੰਜਾਬ ਨੇ ਵੱਖ ਵੱਖ ਕੌਮੀ ਚੈਂਪੀਅਨਸ਼ਿਪ ਮੁਕਾਬਲਿਆਂ 'ਚ 5 ਗੋਲਡ, 2 ਸਿਲਵਰ ਅਤੇ 3 ਦੇ ਕਰੀਬ ਕਾਂਸੀ ਤਗਮੇ ਜਿੱਤਣ ਦਾ ਮਾਣ ਹਾਸਲ ਕੀਤਾ। ਜਿਥੇ ਪੰਜਾਬ ਦੇ ਖਿਡਾਰੀਆਂ ਨੇ ਹਿੰਦੁਸਤਾਨ ਦੀਆਂ ਕੌਮੀ ਟੀਮਾਂ 'ਚ ਵੱਡੇ ਪੱਧਰ 'ਤੇ ਸ਼ਮੂਲੀਅਤ ਕਰ ਰਹੇ ਹਨ, ਉਥੇ ਪੰਜਾਬ ਦੇ ਖਿਡਾਰੀ ਐਨ.ਬੀ.ਏ ਲੀਗ 'ਚ ਵੀ ਆਪਣਾ ਖੇਡ ਹੁਨਰ ਦਰਸਾਉਣ ਲੱਗ ਪਏ ਹਨ। ਸ. ਗਿੱਲ ਨੇ ਪੰਜਾਬ ਬਾਸਕਟਬਾਲ ਦੀਆਂ ਹੋਰ ਗਤੀਵਿਧੀਆਂ ਅਤੇ ਖੇਡ ਦੀ ਬਿਹਤਰੀ ਲਈ ਹੋਰ ਬਣਾਈਆਂ ਜਾ ਰਹੀਆਂ ਵਿਉਂਤਬੰਦੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।  ਇਸ ਤੋਂ ਇਲਾਵਾ ਜਿਥੇ ਉਨ੍ਹਾਂ ਇਕੱਲੇ-ਇਕੱਲੇ ਖਿਡਾਰੀ ਦੀ ਪ੍ਰਾਪਤੀ ਦਾ ਜ਼ਿਕਰ ਕੀਤਾ, ਉਥੇ ਹੀ ਵੱਖ ਵੱਖ ਖੇਡਾਂ ਦੇ ਖੇਤਰ 'ਚ ਆਪੋ ਆਪਣੀ ਵਿਲੱਖਣ ਭੂਮਿਕਾ ਨਿਭਾਉਣ ਵਾਲੀਆਂ ਸ਼ਖਸੀਅਤਾਂ ਦਾ ਉਚੇਚਾ ਜ਼ਿਕਰ ਕੀਤਾ। ਖ਼ਾਸ ਕਰਕੇ ਪੰਜਾਬ ਦੀ ਬਾਸਕਟਬਾਲ ਜਿਸ ਨੇ ਗੁਜਰਾਤ ਵਿਖੇ ਹੁਣੇ ਹੁਣੇ ਕੌਮੀ ਚੈਂਪੀਅਨਸ਼ਿਪ ਜਿੱਤਣ ਦਾ ਮਾਣ ਹਾਸਲ ਕੀਤਾ। ਪੰਜਾਬ ਦਾ ਅਜ਼ਾਦੀ ਤੋਂ ਬਾਅਦ ਇਹ 7ਵਾਂ ਕੌਮੀ ਖਿਤਾਬ ਸੀ। ਪੰਜਾਬ ਦੇ ਸੀਨੀਅਰ ਖਿਡਾਰੀਆਂ ਦਾ ਸਨਮਾਨ ਪੂਰੇ ਸਮਾਗਮ 'ਚ ਮੁੱਖ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਸਮਾਗਮ 'ਚ ਪਹੁੰਚੇ 3 ਦ੍ਰੋਣਾਚਾਰਿਆ ਐਵਾਰਡੀ ਕੋਚ ਭਾਰਤੀ ਬਾਕਸਿੰਗ ਦੇ ਚੀਫ ਕੋਚ ਜੀਐਸ ਸੰਧੂ, ਹਾਕੀ ਦੇ ਦ੍ਰੋਣਾਚਾਰਿਆ ਕੋਚ ਬਲਦੇਵ ਸਿੰਘ ਸ਼ਾਹਬਾਦ ਮਾਰਕੰਡਾ, ਅਥਲੈਟਿਕਸ ਦੇ ਦ੍ਰੋਣਾਚਾਰਿਆ ਐਵਾਰਡੀ ਐਸ.ਐਸ.ਪੰਨੂੰ ਨੇ ਵੀ ਆਪਣੀ ਜ਼ਿੰਦਗੀ ਦੇ ਤਜ਼ਰਬੇ ਬੱਚਿਆਂ ਨਾਲ ਸਾਂਝੇ ਕਰਦਿਆਂ ਉਨ੍ਹਾਂ ਨੂੰ ਜ਼ਿੰਦਗੀ ਦੀ ਅਸਲ ਮੰਜ਼ਿਲ 'ਤੇ ਪੁੱਜਣ ਦੇ ਰਸਤਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਮਾਗਮ ਨੂੰ ਨੇਪਰੇ ਚਾੜ੍ਹਨ 'ਚ ਤੇਜਾ ਸਿੰਘ ਧਾਲੀਵਾਲ ਨੇ ਤਾਂ ਇੱਕ ਮਾਂ ਵਾਲੀ ਭੂਮਿਕਾ ਨਿਭਾਈ। ਕਿਉਂਕਿ ਸ. ਧਾਲੀਵਾਲ ਪਿਛਲੇ 50 ਸਾਲਾਂ ਤੋਂ ਪੰਜਾਬ ਬਾਸਕਟਬਾਲ ਦੀ ਤਰੱਕੀ ਲਈ ਆਪਣੀ ਜ਼ਿੰਦਗੀ ਸਮਰਪਤ ਕੀਤੀ ਹੋਈ ਹੈ। 
ਇਸ ਮੌਕੇ ਅਰਜੁਨ ਐਵਾਰਡੀ ਬਹਾਦਰ ਸਿੰਘ, ਸੁਖਪਾਲ ਸਿੰਘ ਬਰਾੜ (ਵਾਲੀਬਾਲ), ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਜਗਦੀਪ ਸਿੰਘ ਗਿੱਲ ਹਾਕੀ, ਮੁਖਵਿੰਦਰ ਸਿੰਘ ਐਸਪੀ ਪੰਜਾਬ ਪੁਲਿਸ,  ਅੰਤਰਰਾਸ਼ਟਰੀ ਅਥਲੀਟ ਨਿਰਮਲ ਸਿੰਘ, ਓਲੰਪੀਅਨ ਗੁਰਦੇਵ ਸਿੰਘ, ਗੁਰਜੀਤ ਸਿੰਘ ਰੋਮਾਣਾ, ਵਿਜੈ ਚੋਪੜਾ, ਜੇਪੀ ਸਿੰਘ, ਬਰਿਜ ਗੋਇਲ, ਜਗਮੋਹਣ ਸਿੰਘ ਸਿੱਧੂ, ਜਸਬੀਰ ਵਾਲੀਆ, ਅੰਕਿਤ ਭਨੋਟ, ਮਹਿੰਦਰਪਾਲ ਸਿੰਘ, ਅਜੈਪਾਲ ਸਿੰਘ ਪੁਨੀਆ, ਅਮਰੀਕ ਸਿੰਘ ਮਿਨਹਾਂਸ, ਅਰਜੁਨਾ ਐਵਾਰਡੀ ਸੁਮਨ ਸ਼ਰਮਾ, ਸ਼੍ਰੀਮਤੀ ਪ੍ਰਭਜੋਤ ਕੌਰ, ਆਦਿ ਹੋਰ ਖੇਡ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।  ਮੰਚ ਦਾ ਸੰਚਾਲਨ ਪ੍ਰੋ. ਰਜਿੰਦਰ ਸਿੰਘ ਅਤੇ ਏ.ਪੀ.ਐਸ ਬਰਾੜ ਹੁਰਾਂ ਨੇ ਬਾਖੂਬੀ ਨਿਭਾਇਆ। ਜਿਥੇ ਕਿਤੇ ਕਿਸੇ ਖਿਡਾਰੀ ਜਾਂ ਕੋਚ ਦੇ ਪ੍ਰਾਪਤੀ ਦੇ ਜ਼ਿਕਰ ਤੋਂ ਸਟੇਜ ਸੈਕਟਰੀ ਖੁੰਝ ਜਾਂਦਾ ਸੀ ਤਾਂ ਤੇਜਾ ਸਿੰਘ ਧਾਲੀਵਾਲ ਮਾਈਕ ਫੜ ਕੇ ਉਸਦੀਆਂ ਪ੍ਰਾਪਤੀਆਂ ਦਾ ਉਚੇਚਾ ਜ਼ਿਕਰ ਕਰ ਦਿੰਦੇ ਸੀ। ਗੱਲ ਕੀ, ਹਰ ਖਿਡਾਰੀ ਅਤੇ ਬੱਚਾ ਸਨਮਾਨ ਲੈ ਕੇ ਸਕੂਨ ਲੈ ਰਿਹਾ ਸੀ ਤੇ ਦੂਸਰੀਆਂ ਖੇਡਾਂ ਵਾਲੇ ਓਲੰਪੀਅਨ, ਦ੍ਰੋਣਾਚਾਰਿਆ ਕੋਚ ਆਪਣੀਆਂ ਫੈਡਰੇਸ਼ਨਾਂ ਵਾਲਿਆਂ ਨੂੰ ਕੋਸ ਰਹੇ ਸਨ ਕਿ ਜੇ ਪੰਜਾਬ ਨੂੰ ਖੇਡਾਂ ਦੇ ਕਿਸੇ ਮੁਕਾਮ 'ਤੇ ਲੈ ਕੇ ਜਾਣਾ ਹੈ ਤਾਂ ਦੂਜੀਆਂ ਖੇਡਾਂ ਵਾਲੇ ਸ. ਰਾਜਦੀਪ ਸਿੰਘ ਗਿੱਲ ਅਤੇ ਉਨ੍ਹਾਂ ਦੀ ਟੀਮ ਤੋਂ ਹੀ ਕੁਝ ਸੇਧ ਲੈ ਲੈਣ। ਅਖੀਰ ਭਾਵਨਗਰ ਗੁਜਰਾਤ ਵਿਖੇ ਕੌਮੀ ਚੈਂਪੀਅਸ਼ਿਪ ਜਿੱਤਣ ਵਾਲੇ ਪੰਜਾਬ ਦੀ ਟੀਮ ਦੇ ਜੇਤੂ ਸੁਪਰਸਟਾਰ ਖਿਡਾਰੀ ਅੰਮ੍ਰਿਤਪਾਲ ਸਿੰਘ ਮਾਨ, ਸੁਖਦੀਪ ਸਿੰਘ, ਅੰਮ੍ਰਿਤਪਾਲ ਸਿੰਘ ਜੂਨੀਅਰ, ਰਾਜਬੀਰ ਸਿੰਘ, ਅਨਮੋਲ ਫਰੀਦਕੋਟ, ਜਗਦੀਪ ਸਿੰਘ ਲੁਧਿਆਣਾ ਅਕੈਡਮੀ,  ਅਰਸ਼ਪ੍ਰੀਤ ਸਿੰਘ ਭੁੱਲਰ, ਗੌਰਵ ਤੇ ਸੌਰਵ ਪਥਵਾਲ, ਪ੍ਰਿੰਸਪਾਲ ਸਿੰਘ, ਰਜਿੰਦਰ ਸਿੰਘ ਗਿੱਲ ਅਤੇ ਪ੍ਰਭਨੂਰ ਸਿੰਘ ਤੇ ਉਨ੍ਹਾਂ ਦੇ ਕੋਚ ਰਜਿੰਦਰ ਸਿੰਘ ਬਾਬਾ, ਦਵਿੰਦਰ ਸਿੰਘ ਕੁਲਕੁਲ ਆਦਿ ਹੋਰ ਜੇਤੂ ਖਿਡਾਰੀਆਂ ਨੇ ਨਾ ਸਿਰਫ ਹਰ ਇੱਕ ਨੇ ਸਨਮਾਨ ਕੀਤਾ ਸਗੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਲੂਟ ਵੀ ਕੀਤਾ। ਕੁੱਲ ਮਿਲਾ ਕੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੀ ਜਿੰਨੀ ਤਰੀਫ਼ ਕੀਤੀ ਜਾਵੇ, ਉਨੀ ਥੋੜ੍ਹੀ ਹੈ। ਪ੍ਰਮਾਤਮਾ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੀਆਂ ਟੀਮਾਂ ਤੇ ਪ੍ਰਬੰਧਕਾਂ 'ਤੇ ਹਮੇਸ਼ਾ ਰਹਿਮਤ ਰੱਖੇ। ਰੱਬ ਰਾਖਾ
Have something to say? Post your comment

More Article News

ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲੇ ਬੋਲ ਗਾਉਣ ਨਾਲੋਂ ਨਾ ਗਾਉਣਾ ਹੀ ਚੰਗਾ- ਗਾਇਕ ਜਸਟਿਨ ਸਿੱਧੂ/ਮਿੰਟੂ ਖੁਰਮੀ ਹਿੰਮਤਪੁਰਾ
-
-
-