News

ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ (ਰਜਿ.) ਵੱਲੋਂ ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ 'ਚ '੧੫ਵਾਂ ਵਿਰਾਸਤ ਮੇਲਾ' ਅੱਜ (੨੨ ਫਰਵਰੀ) ਤੋਂ ਸ਼ੁਰੂ

February 21, 2019 09:48 PM

ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ (ਰਜਿ.) ਵੱਲੋਂ
ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ 'ਚ '੧੫ਵਾਂ ਵਿਰਾਸਤ ਮੇਲਾ' ਅੱਜ (੨੨ ਫਰਵਰੀ) ਤੋਂ ਸ਼ੁਰੂ
ਬਠਿੰਡਾ (ਗੁਰਬਾਜ ਗਿੱਲ) -ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ (ਰਜਿ.) ਬਠਿੰਡਾ ਵੱਲੋਂ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੀ ੧੦੦ ਸਾਲਾ ਯਾਦ ਵਿੱਚ “ਪੰਦਰਵਾਂ ਵਿਰਾਸਤ ਮੇਲਾ“ ਬਠਿੰਡਾ ਵਿਖੇ ਸਥਾਪਿਤ ਵਿਰਾਸਤੀ ਪਿੰਡ ਜੈਪਾਲਗੜ (ਪਿੱਛੇ ਖੇਡ ਸਟੇਡੀਅਮ) ਬਠਿੰਡਾ ਵਿੱਚ ੨੨, ੨੩ ਤੇ ੨੪ ਫਰਵਰੀ ਨੂੰ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬੀ ਵਿਰਸੇ ਨੂੰ ਦਰਸਾਉਦੀਆ ਵੱਖ-ਵੱਖ ਤਰਾਂ ਦੀਆ ਝਾਕੀਆ, ਪ੍ਰਦਰਸ਼ਨੀਆ, ਲੋਕ-ਨਾਚ, ਲੋਕ-ਰੰਗ ਅਤੇ ਸਾਡੇ ਵਿਰਸੇ ਦੀਆ ਬਹੁ-ਰੰਗੀ ਵਿਸ਼ੇਸ਼ਤਾਵਾਂ ਨੂੰ ਦਰਸਾਉਦੇ ਹੋਰ ਬਹੁਤ ਸਾਰੇ ਰੰਗ ਦੇਖਣ ਨੂੰ ਮਿਲਣਗੇ, ਜਿੰਨਾਂ ਵਿੱਚ ੨੨ ਫਰਵਰੀ ਨੂੰ ਵਿਰਾਸਤੀ ਕਾਫਲਾ ਗੁਰੂਦੁਆਰਾ ਹਾਜੀ ਰਤਨ ਸਾਹਿਬ ਤੋਂ ਪਿੰਡ ਜੈਪਾਲਗੜ ਤੱਕ ਜਾਵੇਗਾ।ਇਸੇ ਦਿਨ ਸ਼ਾਮ ਨੂੰ ਨਾਟਕਾਂ ਦੀ ਵੀ ਪੇਸ਼ਕਾਰੀ ਕੀਤੀ ਜਾਵੇਗੀ।ਇਸੇ ਤਰਾਂ ੨੩ ਫਰਵਰੀ ਨੂੰ ਨਾਰਥ ਜੋਨ ਕਲਚਰ ਦੀਆ ਟੀਮਾਂ ਵੱਲੋਂ ਵੱਖ-ਵੱਖ ਪੇਸ਼ਕਾਰੀਆ ਜਿਵੇਂ ਭੰਡ, ਜੋਗੀ, ਨਚਾਰ ਅਤੇ ਹੋਰਨਾਂ ਸੂਬਿਆ ਦੇ ਨਾਚ ਆਦਿ ਦੀ ਪੇਸ਼ਕਾਰੀ ਕੀਤੀ ਜਾਵੇਗੀ ਅਤੇ ਫਿਰ ਸ਼ਾਮ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਗਿੱਲ ਹਰਦੀਪ ਆਪਣੀ ਗਾਇਕੀ ਨਾਲ ਦਰਸਕਾਂ ਦਾ ਮੰਨੋਰੰਜਨ ਕਰਨਗੇ।੨੪ ਫਰਵਰੀ ਨੂੰ ਦੇਸ਼ੀ ਘੋਲ, ਰੱਸਾਕਸੀ, ਬਾਜੀ ਅਤੇ ਹੋਰ ਵਿਰਾਸਤੀ ਖੇਡਾਂ ਹੋਣਗੀਆ ਅਤੇ ਸਾਮ ਨੁੰ ਸੂਫੀ ਗਾਇਕ ਸਰਦਾਰ ਅਲੀ ਤੇ ਅਮਰਿੰਦਰ ਬੌਬੀ ਆਪਣੀ ਗਾਇਕੀ ਦੀ ਪੇਸ਼ਕਾਰੀ ਕਰਨਗੇ।ਇੰਨਾਂ ਗਾਇਕਾ ਤੋਂ ਇਲਾਵਾ ਤਿੰਨੋਂ ਹੀ ਦਿਨ ਪ੍ਰਸਿੱਧ ਗਾਇਕ ਗੁਰਵਿੰਦਰ ਬਰਾੜ, ਗੋਰਾ ਚੱਕ ਵਾਲ, ਬਲਵੀਰ ਚੋਟੀਆ-ਜਸਮੀਨ ਚੋਟੀਆ, ਗੁਲਸਨ ਕੋਮਲ-ਰੂਪਜੀਤ ਬਰਾੜ ਅਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਆਪਣੀ ਹਾਜ਼ਰੀ ਲਵਾਉਣਗੇ।ਇਸ ਮੇਲੇ ਦੇ ਸ੍ਰਪਰਸਤ ਹਰਵਿੰਦਰ ਸਿੰਘ ਖਾਲਸਾ, ਚੇਅਰਮੈਨ ਚਮਕੌਰ ਸਿੰਘ ਮਾਨ, ਵਾਈਸ ਚੇਅਰਮੈਨ ਰਾਮ ਪ੍ਰਕਾਸ, ਕਨਵੀਨਰ ਇੰਦਰਜੀਤ ਸਿੰਘ, ਗੀਤ-ਸੰਗੀਤ ਦੇ ਮੁੱਖ ਪ੍ਰਬੰਧਕ ਰਮਨ ਸੇਖੋਂ, ਸਕੱਤਰ ਸੁਖਦੇਵ ਸਿੰਘ ਗਰੇਵਾਲ, ਕੋ-ਕਨਵੀਨਰ ਪਵਨ ਸ਼ਰਮਾ, ਮੁੱਖ ਸਲਾਹਕਾਰ ਡੀ ਸੀ ਸ਼ਰਮਾ, ਪ੍ਰੈਸ ਸਕੱਤਰ ਗੁਰਅਵਤਾਰ ਸਿੰਘ ਗੋਗੀ, ਕੈਸੀਅਰ ਗੁਰਤੇਜ ਸਿੰਘ ਸਿੱਧੂ ਤੋਂ ਇਲਾਵਾ ਨਰਿੰਦਰਪਾਲ ਸਿੰਘ, ਬਲਦੇਵ ਸਿੰਘ ਚਹਿਲ, ਗੁਰਮੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਭੋਲਾ, ਰੁਪਿੰਦਰ ਸਿੰਘ ਗੋਦਾਰਾ, ਸਲੀਮ ਮੁਹੰਮਦ, ਜਗਜੀਤ ਸਿੰਘ ਧਨੋਲਾ, ਸੁਦਰਸਨ ਸ਼ਰਮਾ ਅਤੇ ਬਹਾਦਰ ਸਿੰਘ ਸੋਨੀ ਇਸ ਮੇਲੇ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਭ ਨੂੰ ਖੁੱਲਾ ਸੱਦਾ ਹੈ।ਇਸ ਮੇਲੇ ਦਾ ਮੰਚ ਸੰਚਾਲਨ ਹਰਮੀਤ ਸਿਵੀਆ ਅਤੇ ਜਗਦੀਪ ਜੋਗਾ ਜੀ ਕਰਨਗੇ।

Have something to say? Post your comment

More News News

ਨਵਾਂ ਜੋਸ਼ ਤੇ ਉਤਸ਼ਾਹ ਭਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਤੀ ਮੁਹਿੰਮ ਦਾ ਆਗਾਜ਼ - ਕਲੇਰ 'ਰਬਾਬ ਤੋਂ ਨਗਾਰਾ' ਪ੍ਰਦਰਸ਼ਨੀ ਦਾ ਵਿਰਾਸਤ-ਏ-ਖਾਲਸਾ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੀਤਾ ਉਦਘਾਟਨ। Capt Amarinder protests UP government’s arbitrary & undemocratic detention of Priyanka ਪਾਵਰਕਾਮ ਵੱਲੋਂ ਕਿਸਾਨਾਂ ਦੀਆਂ ਟਿਊਬਵੈਲ ਮੋਟਰਾਂ ਦਾ ਜਬਰੀ ਵਾਧੂ ਲੋਡ ਭਰਵਾਉਣ ਦਾ ਪੰਜਾਬ ਕਿਸਾਨ ਯੂਨੀਅਨ ਨੇ ਕੀਤਾ ਵਿਰੋਧ। Won’t tolerate indiscipline, says Capt Amarinder on reports of resentment against Sidhu’s re-appointment as STF chief ਮਾਨਸਾ ਜਿਲ੍ਹੇ ’ਚ ਲਾਏ ਜਾ ਰਹੇ ਹਨ ਡੇਢ ਲੱਖ ਪੌਦੇ - ਡੀਐਫਓ Mission Plant a Tree to Save Environment ਸਿਨੇਮਾ ਰੋਡ ਮਾਨਸਾ ਉੱਪਰ ਸੀਵਰੇਜ਼ ਅਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਵਿਰੋਧ ਵਿੱਚ ਰੋਸ ਧਰਨਾਂ 22 ਨੂੰ ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਦੀ ਨਵੀਂ ਕਮੇਟੀ। ਸਾਡਾ ਪਾਣੀ ਸਾਡਾ ਹਂਕ ਪੰਜਾਬ ਦੇ ਹਰ ਘਰ ਨੂੰ ਜਾਣੂ ਕਰਾਵਾਗੇ. ਬੈਸ
-
-
-