Wednesday, May 22, 2019
FOLLOW US ON

News

ਫ਼ਿਲਮ ਸੰਗੀਤ ਅਤੇ ਗਲੈਮਰ ਸੰਸਾਰ ਦੀ ਮਾਣਮੱਤੀ ਮੁਟਿਆਰ

February 21, 2019 09:52 PM

ਫ਼ਿਲਮ ਸੰਗੀਤ ਅਤੇ ਗਲੈਮਰ ਸੰਸਾਰ ਦੀ ਮਾਣਮੱਤੀ ਮੁਟਿਆਰ
ਆਪਣੇ ਬਣਾਏ ਰਾਹ 'ਤੇ ਤੁਰਨ ਦੀ ਚਾਹਵਾਨ - ਸਵਿਤਾ ਜਮਵਾਲ
ਜੋ ਇਨਸਾਨ ਆਪਣੇ ਆਪ ਵਿੱਚ ਹਿੰਮਤ ਅਤੇ ਮਿਹਨਤ ਕਰਨ ਦੀ ਭਾਵਨਾ ਰਖਦੇ ਹੋਣ, ਉਹ ਦੂਜਿਆਂ ਵੱਲੋਂ ਬਣਾਏ ਰਸਤਿਆਂ ਨੂੰ ਛੱਡਕੇ ਆਪਣੀ ਅਜਿਹੀ ਪਗਡੰਡੀ ਬਣਾ ਕੇ ਤੁਰਦੇ ਹਨ, ਕਿ ਉਹ ਦੂਸਰੇ ਲੋਕਾਂ ਨੂੰ ਵੀ ਆਪਣੇ ਪਿੱਛੇ ਚੱਲਣ ਲਈ ਮਜਬੂਰ ਕਰ ਲੈਂਦੇ ਹਨ। ਇਹ ਇੱਕ ਅਟੱਲ ਸੱਚਾਈ ਹੈ ਕਿਸਮਾਂ ਕਦੇ ਵੀ ਕਿਸੇ ਦੇ ਪਿੱਛੇ ਨਹੀਂ ਚੱਲਿਆ, ਸਗੋਂ ਸਾਨੂੰ ਸਮੇਂ ਦੇ ਨਾਲ ਨਾਲ ਚੱਲਣਾ ਪੈਂਦਾ ਹੈ। ਜਿਹੜੇ ਲੋਕ ਅੱਜ ਵੀ ਲੜਕੀਆਂ ਦੇ ਕੰਮ ਕਰਨ ਨੂੰ ਮਾੜਾ ਸਮਝਦੇ ਹਨ, ਉਹ ਆਪਣੀ ਸੋਚ ਦਾ ਸਮਾਂ ਲੰਘਾ ਚੁੱਕੇ ਹਨ। ਅੱਜ ਔਰਤ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਕਈ ਖੇਤਰਾਂ ਵਿੱਚ ਤਾਂ ਉਹ ਲੜਕਿਆਂ ਨਾਲੋਂ ਅੱਗੇ ਜਾ ਰਹੀ ਹੈ। ਇਸੇ ਤਰਾਂ ਦਾ ਹੀ ਇੱਕ ਖੇਤਰ ਹੈ ਫ਼ਿਲਮ ਨਿਰਮਾਣ ਬਹੁਤ ਸਾਰੇ ਲੋਕ ਸਮਝਦੇ ਹਨ ਕਿ ਫ਼ਿਲਮ ਨਿਰਮਾਣ ਦਾ ਖੇਤਰ ਲੜਕੀਆਂ ਲਈ ਨਹੀਂ ਹੈਅਤੇ ਉਹਨਾਂ ਨੂੰ ਇਸ ਵਿੱਚ ਬਹੁਤ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ, ਪਰ ਸਵਿਤਾ ਜਮਵਾਲ ਨੇ ਇਸ ਧਾਰਨਾ ਨੂੰ ਗਲਤ ਸਾਬਤ ਕਰ ਦਿਖਾਇਆ ਹੈ। ਬਹੁਤ ਹੀ ਥੋੜੇ ਸਮੇਂ ਵਿੱਚ ਉਸ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਆਪਣੀ ਵੱਖਰੀ ਪਹਿਚਾਣ ਸਥਾਪਿਤ ਕਰ ਲਈ ਹੈ।
ਸਵਿਤਾ ਜਮਵਾਲ ਦਾ ਜਨਮ 8 ਜੂਨ 1990 ਨੂੰ ਪਿੰਡ ਅਲੀ ਦੀ ਬੱਸੀ, ਜ਼ਿਲਾ ਹੁਸ਼ਿਆਰਪੁਰ ਵਿਖੇ ਪਿਤਾ ਸ. ਜਗਮਾਨ ਸਿੰਘ ਦੇ ਘਰ ਮਾਤਾ ਅਨੀਤਾ ਦੀ ਕੁੱਖੋਂ ਹੋਇਆ। ਸਵਿਤਾ ਨੂੰ ਬਚਪਨ ਤੋਂ ਹੀ ਸੰਗੀਤ ਅਤੇ ਫ਼ਿਲਮਾਂ ਦਾ ਸ਼ੌਕ ਸੀ, ਜਿਸ ਕਾਰਨ ਉਸ ਨੇ ਇਸ ਖਿੱਤੇ ਵਿੱਚ ਆਪਣਾ ਕੈਰੀਅਰ ਚੁਣਨ ਦਾ ਸੁਪਨਾ ਲਿਆ। ਸ਼ੁਰੂ-ਸ਼ੁਰੂ ਵਿੱਚ ਉਸ ਨੂੰ ਬਹੁਤ ਸਾਰੇ ਲੋਕਾਂ ਨੇ ਇਸ ਫ਼ੀਲਡ ਵਿੱਚ ਨਾ ਜਾਣ ਦੀ ਸਲਾਹ ਦਿੱਤੀ, ਪਰ ਸਵਿਤਾ ਜਮਵਾਲ ਨੇ ਆਪਣੇ ਦ੍ਰਿੜ-ਇਰਾਦੇ ਅਤੇ ਮਿਹਨਤ ਸਦਕਾ ਉਹਨਾਂ ਲੋਕਾਂ ਦੀ ਧਾਰਨਾ ਨੂੰ ਗਲਤ ਸਾਬਤ ਕਰ ਦਿੱਤਾ ਹੈ, ਜਿਹੜੇ ਉਸ ਨੂੰ ਫ਼ਿਲਮ ਨਿਰਮਾਣ ਜਾਂ ਗਲੈਮਰ ਵਰਲਡ ਵਿੱਚ ਜਾਣ ਤੋਂ ਰੋਕਦੇ ਸਨ। ਸਵਿਤਾ ਜਮਵਾਲ ਨੇ ਇਸ ਸਮੇਂ ਮਿਸੇਜ਼ ਪੰਜਾਬਣ ਵਰਗੇ ਵੱਡੇ ਸ਼ੋਅ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਣ ਦਾ ਸੁਪਨਾ ਲਿਆ ਹੈ ਅਤੇ ਇਸ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਹੈ। ਉਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਅਤੇ ਇਸ ਲਈ ਉਸ ਨੇ ਆਪਣੀ ਟੀਮ ਵਿੱਚ ਬਹੁਤ ਸਾਰੇ ਪ੍ਰਤਿਭਾਵਾਨ ਲੋਕਾਂ ਨੂੰ ਚੁਣਿਆ ਹੈ ਤਾਂ ਕਿ ਉਹ ਸਫ਼ਲਤਾ ਨਾਲ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ ਸਕੇ।
ਆਉਣ ਵਾਲੇ ਸਮੇਂ ਵਿੱਚ ਸਵਿਤਾ ਜਮਵਾਲ ਦਾ ਪੰਜਾਬੀ ਫ਼ਿਲਮ ਸੰਗੀਤ ਅਤੇ ਗਲੈਮਰ ਸੰਸਾਰ ਵਿੱਚ ਇੱਕ ਵੱਖਰਾ ਮੁਕਾਮ ਹੋਵੇਗਾ। ਪ੍ਰਮਾਤਮਾ ਅੱਗੇ ਇਹੋ ਅਰਦਾਸ ਕਰਦੇ ਹਾਂ, ਕਿ ਇਹ ਮਾਣਮੱਤੀ ਮੁਟਿਆਰ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ, ਪੰਜਾਬੀ ਫ਼ਿਲਮ ਸੰਗੀਤ ਅਤੇ ਗਲੈਮਰ ਇੰਡਸਟਰੀ ਨੂੰ ਅਗਲੇ ਮੁਕਾਮ ਤੱਕ ਪਹੁੰਚਾਵੇ ਅਤੇ ਸਵਿਤਾ ਜਮਵਾਲ ਦਾ ਹਰ ਇੱਕ ਸੁਪਨਾ ਪੂਰਾ ਹੋਵੇ। ਆਮੀਨ!
ਗੁਰਬਾਜ ਗਿੱਲ 

Have something to say? Post your comment

More News News

ਹਾਲੈਂਡ ਵਿੱਚ ਲੱਗ ਰਹੇ 15 ਜੁਲਾਈ ਤੋਂ 19 ਜੁਲਾਈ ਤੱਕ ਖਾਲਸਾ ਕੈਂਪ ਦਾ ਹਿੱਸਾ ਬਣੋ ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ। 2 ਜੂਨ ਦੇ ਰੋਸ ਮੁਜਾਹਰੇ ਬਾਰੇ ਸੰਤ ਭਿੰਡਰਾਂਵਾਲਿਆਂ ਦੀਆਂ ਹਾਈਵੇਅਜ਼ ਦੇ ਲੱਗੀਆਂ ਡਿਜੀਟਲ ਸਕਰੀਨਾਂ ਬਣੀਆਂ ਖਿੱਚ ਦਾ ਕੇਂਦਰ ਮਨੁੱਖੀ ਹੱਕਾਂ ਲਈ ਲੜਨ ਵਾਲੀ ਉੱਘੀ ਵਕੀਲ ਦੀਪਿਕਾ ਸਿੰਘ ਰਾਜਾਵਤ ਦਾ ਐਬਟਸਫੋਰਡ 'ਚ ਭਾਸ਼ਣ 19 ਮਈ ਐਤਵਾਰ ਨੂੰ ਹਲਕਾ ਸੰਗਰੂਰ ਤੋਂ 25 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ ਚ ਬੰਦ 'ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ' ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ ਨਜਾਇਜ ਤੌਰ ਤੇ ਵੋਟਾਂ ਕੱਟੀਆਂ, ਵੋਟ ਪਾਉਣ ਤੋਂ ਵਾਂਝਾ ਰਿਹਾ ਮਾਨਸਾ ਦਾ ਉੱਘਾ ਖੂਨ ਦਾਨੀ ਦਸਵੀਂ 'ਤੇ ਬਾਰਵੀਂ ਦੇ ਨਤੀਜਿਆਂ 'ਚ ਸਰਕਾਰੀ ਸਕੂਲਾਂ ਨੇ ਸਿਰਜਿਆ ਇਤਿਹਾਸ -- ਲੇਖਕ : ਪ੍ਰਮੋਦ ਧੀਰ ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ 'ਤੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ ਮਾਲਵੇ ਦੀਆਂ ਤਿੰਨ ਸੀਟਾਂ ਤੇ ਮੁਕਾਬਲਾ ਸਖਤ, ਅਕਾਲੀ ਦਲ ਵੱਕਾਰ ਦਾਅ ਤੇ ਲੱਗਾ
-
-
-