Wednesday, May 22, 2019
FOLLOW US ON

News

ਪਿੰਡ ਟਿੱਬਾ ਵਿਖੇ ਅਪਰ ਲਸਾੜਾ ਡਰੇਨ 'ਤੇ ਬਣਿਆ ਪੁਲ ਸੜਕ ਹਾਦਸੇ ਨੂੰ ਦੇ ਰਿਹਾ ਸੱਦਾ

February 21, 2019 09:57 PM
ਪਿੰਡ ਟਿੱਬਾ ਵਿਖੇ ਅਪਰ ਲਸਾੜਾ ਡਰੇਨ 'ਤੇ ਬਣਿਆ ਪੁਲ ਸੜਕ ਹਾਦਸੇ ਨੂੰ ਦੇ ਰਿਹਾ ਸੱਦਾ 

ਮੈਂ ਰੋ - ਰੋ ਭੁੱਬਾਂ ਮਾਰੀਆਂ , ਮੇਰੀ ਕਿਸੇ ਨਾ ਪੁੱਛੀ ਬਾਤ : ਖਸਤਾ ਹਾਲ ਪੁਲ

ਸ਼ੇਰਪੁਰ, 21 ਫਰਵਰੀ (ਹਰਜੀਤ ਕਾਤਿਲ) ਧੂਰੀ-ਰਾਏਕੋਟ ਸੜਕ ਮਾਰਗ 'ਤੇ ਪਿੰਡ ਟਿੱਬਾ ਵਿਖੇ ਅਪਰ ਲਸਾੜਾ ਡਰੇਨ 'ਤੇ ਬਣਿਆ ਪੁਲ ਸੜਕ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਪੁਲ ਦਾ ਨਿਰਮਾਣ ਦੇਸ਼ ਦੀ ਆਜ਼ਾਦੀ ਸਮੇਂ ਹੋਇਆ ਸੀ ਅਤੇ ਹੁਣ ਇਸ ਪੁਲ ਦੀ ਹਾਲਤ ਖਸਤਾ ਹੋ ਚੁੱਕੀ ਹੈ,ਜਿਸ ਕਰਕੇ ਇਸ ਪੁਲ ਦਾ ਵੱਡਾ ਹਿੱਸਾ ਦੱਬ ਜਾਣ ਕਾਰਣ ਟੁੱਟਣ ਕਿਨਾਰੇ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਫ਼ੌਜੀ ਅਤੇ ਨੌਜਵਾਨ ਆਗੂ ਹਰਬੰਸ ਸਿੰਘ ਬੰਸਾ ਸਮੇਤ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਤੁਰੰਤ ਇਸ ਪੁਲ ਦਾ ਨਿਰਮਾਣ ਕੀਤਾ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ। ਬਸਪਾ ਆਗੂ ਅਤੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਇਹ ਸੜਕ ਮਾਰਗ ਧੂਰੀ ਤੋਂ ਵਾਇਆ ਕਾਤਰੋਂ, ਬੜੀ, ਟਿੱਬਾ ਤੋਂ ਮਨਾਲ ਹੁੰਦਾ ਹੋਇਆ ਰਾਏਕੋਟ ਨਾਲ ਜੋੜਦਾ ਹੈ ਅਤੇ ਬੱਸ ਸਰਵਿਸ ਵੀ ਇਸ ਰੂਟ ਤੇ ਬਹੁਤ ਜ਼ਿਆਦਾ ਚੱਲਦੀ ਹੈ , ਹੁਣ ਤਾਂ ਇੰਝ ਲੱਗਦਾ ਜਿਵੇਂ ਪੁੱਲ ਕਹਿ ਰਿਹਾ ਹੋਵੇ " ਮੈਂ ਰੋ - ਰੋ ਭੁੱਬਾਂ ਮਾਰੀਆਂ ,,ਮੇਰੀ ਕਿਸੇ ਨਾ ਪੁੱਛੀ ਬਾਤ।" ਉਨ੍ਹਾਂ ਦੱਸਿਆ ਕਿ ਪਿੰਡ ਟਿੱਬਾ ਦੇ ਲਸਾੜਾ ਡਰੇਨ ਦਾ ਇਹ ਖਸਤਾਹਾਲ ਪੁਲ ਦੀ ਜੇਕਰ ਤੁਰੰਤ ਸਾਰ ਨਾ ਲਈ ਗਈ ਤਾਂ ਹਲਕਾ ਮਹਿਲਕਲਾਂ ਅਤੇ ਸ਼ੇਰਪੁਰ ਬਲਾਕ ਦੇ ਪਿੰਡਾਂ ਦਾ ਸੰਪਰਕ ਬਿਲਕੁਲ ਟੁੱਟ ਸਕਦਾ ਹੈ। ਇਸ ਸਮੇਂ ਲਖਵੀਰ ਸਿੰਘ ਪੰਚ, ਸੁਖਵਿੰਦਰ ਸਿੰਘ ਕਾਕਾ ਪੰਚ, ਕਾਂਗਰਸੀ ਆਗੂ ਕਰਮਜੀਤ ਸਿੰਘ ਧਾਲੀਵਾਲ, ਬਲਵੀਰ ਸਿੰਘ, ਕੁਲਵੰਤ ਸਿੰਘ ਨੀਲਾ, ਜਸਵੀਰ ਸਿੰਘ ਜੱਸੀ, ਜਗਜੀਤ ਸਿੰਘ ਸਰਾਂ,ਸਮਿੰਦਰ ਸਿੰਘ ਜਵੰਦਾ ਆਦਿ ਆਗੂਆਂ ਨੇ ਕਿਹਾ ਕਿ ਪਿੰਡ ਵਾਸੀ ਜਲਦ ਹੀ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਪੁਲ ਦੇ ਨਿਰਮਾਣ ਲਈ ਬੇਨਤੀ ਕਰਨਗੇ।

ਕੀ ਕਹਿੰਦੇ ਹਨ ਹਲਕਾ ਵਿਧਾਇਕ-
ਇਸ ਪੁਲ ਸਬੰਧੀ ਜਦੋਂ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਇਸ ਪੁਲ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਗੱਲ ਕਰਨਗੇ ਅਤੇ ਇਸ ਮਸਲੇ ਦਾ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਅੰਦਰ ਜ਼ਿੰਨ੍ਹੇ ਵੀ ਅਜਿਹੇ ਖਸਤਾਹਾਲ ਪੁਲ ਹਨ ਉਹਨਾਂ ਦਾ ਮੁੜ ਤੋਂ ਨਿਰਮਾਣ ਕਰਵਾਏ। ਹਾਦਸੇ ਵਾਪਰਨ ਤੋਂ ਬਾਅਦ ਲੋਕਾਂ ਨੂੰ ਮੁਆਵਜਾ ਦੇਣ ਦੀ ਥਾਂ ਸਰਕਾਰ, ਸਮੇਂ ਰਹਿੰਦੇ ਹਾਦਸਿਆਂ ਨੂੰ ਰੋਕੇ।
Have something to say? Post your comment

More News News

ਹਾਲੈਂਡ ਵਿੱਚ ਲੱਗ ਰਹੇ 15 ਜੁਲਾਈ ਤੋਂ 19 ਜੁਲਾਈ ਤੱਕ ਖਾਲਸਾ ਕੈਂਪ ਦਾ ਹਿੱਸਾ ਬਣੋ ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ। 2 ਜੂਨ ਦੇ ਰੋਸ ਮੁਜਾਹਰੇ ਬਾਰੇ ਸੰਤ ਭਿੰਡਰਾਂਵਾਲਿਆਂ ਦੀਆਂ ਹਾਈਵੇਅਜ਼ ਦੇ ਲੱਗੀਆਂ ਡਿਜੀਟਲ ਸਕਰੀਨਾਂ ਬਣੀਆਂ ਖਿੱਚ ਦਾ ਕੇਂਦਰ ਮਨੁੱਖੀ ਹੱਕਾਂ ਲਈ ਲੜਨ ਵਾਲੀ ਉੱਘੀ ਵਕੀਲ ਦੀਪਿਕਾ ਸਿੰਘ ਰਾਜਾਵਤ ਦਾ ਐਬਟਸਫੋਰਡ 'ਚ ਭਾਸ਼ਣ 19 ਮਈ ਐਤਵਾਰ ਨੂੰ ਹਲਕਾ ਸੰਗਰੂਰ ਤੋਂ 25 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ ਚ ਬੰਦ 'ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ' ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ ਨਜਾਇਜ ਤੌਰ ਤੇ ਵੋਟਾਂ ਕੱਟੀਆਂ, ਵੋਟ ਪਾਉਣ ਤੋਂ ਵਾਂਝਾ ਰਿਹਾ ਮਾਨਸਾ ਦਾ ਉੱਘਾ ਖੂਨ ਦਾਨੀ ਦਸਵੀਂ 'ਤੇ ਬਾਰਵੀਂ ਦੇ ਨਤੀਜਿਆਂ 'ਚ ਸਰਕਾਰੀ ਸਕੂਲਾਂ ਨੇ ਸਿਰਜਿਆ ਇਤਿਹਾਸ -- ਲੇਖਕ : ਪ੍ਰਮੋਦ ਧੀਰ ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ 'ਤੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ ਮਾਲਵੇ ਦੀਆਂ ਤਿੰਨ ਸੀਟਾਂ ਤੇ ਮੁਕਾਬਲਾ ਸਖਤ, ਅਕਾਲੀ ਦਲ ਵੱਕਾਰ ਦਾਅ ਤੇ ਲੱਗਾ
-
-
-