Article

'ਨਾਢੂ ਖਾ' ਬਣਿਆ ਹਰੀਸ਼ ਵਰਮਾਪੰਜਾਬੀ ਦਰਸ਼ਕਾਂ ਦਾ ਚਹੇਤਾ ਅਦਾਕਾਰ ਜੱਟ ਟਿੰਕਾ ਉਰਫ ਹਰੀਸ਼ ਵਰਮਾਪੰਜਾਬੀ ਫਿਲਮ ਜਗਤ ਦਾ ਉਹ ਬੁਲੰਦ ਸਿਤਾਰਾ ਹੈ

February 21, 2019 10:16 PM

'ਨਾਢੂ ਖਾ' ਬਣਿਆ ਹਰੀਸ਼ ਵਰਮਾਪੰਜਾਬੀ   ਦਰਸ਼ਕਾਂ   ਦਾ   ਚਹੇਤਾ   ਅਦਾਕਾਰ   ਜੱਟ   ਟਿੰਕਾ   ਉਰਫ   ਹਰੀਸ਼   ਵਰਮਾਪੰਜਾਬੀ ਫਿਲਮ ਜਗਤ ਦਾ ਉਹ ਬੁਲੰਦ ਸਿਤਾਰਾ ਹੈ, ਜੋ ਆਪਣੀ ਹਰ ਫਿਲਮ 'ਚ ਇਕਵੱਖਰੇ ਅਵਤਾਰ 'ਚ ਨਜ਼ਰ ਆਉਂਦਾ ਹੈ। ਸਾਲ 'ਚ ਗਿਣੀਆਂ ਚੁਣੀਆਂ ਫਿਲਮਾਂਹੀ ਕਰਨ  ਵਾਲਾ   ਹਰੀਸ਼   ਵਰਮਾ   ਆਪਣੇ   ਇਨ੍ਹਾਂ   ਅਸੂਲਾਂ   ਸਦਕਾ   ਹੀ ਪੰਜਾਬੀਗਾਇਕਾਂ ਦੀ ਭਰਮਾਰ ਵਾਲੀ ਫਿਲਮ ਇੰਡਸਟਰੀ 'ਚ ਆਪਣੀ ਵੱਖਰੀ ਪਹਿਚਾਣਰੱਖਦਾ ਹੈ। ਗਾਇਕ ਤੋਂ ਅਦਾਕਾਰ ਬਣੇ ਕਲਾਕਾਰਾਂ ਦੀ ਭੀੜ 'ਚ ਹਰੀਸ਼ ਉਹਪਹਿਲਾ   ਅਦਾਕਾਰ   ਹੈ   ਜੋ   ਅਦਾਕਾਰ   ਤੋਂ   ਗਾਇਕ   ਬਣਿਆ   ਹੈ।   ਉਹ   ਆਪਣੀਗਾਇਕੀ   ਦਾ   ਇਜ਼ਹਾਰ   ਆਪਣੇ   ਤਿੰਨ   ਖੂਬਸੂਰਤ   ਗੀਤਾਂ   ਰਾਹੀਂ   ਕਰਚੁੱਕਿਆ ਹੈ। ਅੱਜ ਕੱਲ੍ਹ ਆਪਣੀ ਨਵੀਂ ਫਿਲਮ 'ਮੁੰਡਾ ਹੀ ਚਾਹੀਦੈ' ਦੀਸ਼ੂਟਿੰਗ 'ਚ ਰੁੱਝਿਆ ਹਰੀਸ਼ ਵਰਮਾ ਇਸ ਸਾਲ ਤਿੰਨ ਪੰਜਾਬੀ ਫਿਲਮਾਂ 'ਚਨਜ਼ਰ ਆਵੇਗਾ। ਹਰੀਸ਼ ਵਰਮਾ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘਦਾ ਸ਼ਗਿਰਦ ਹੈ। ਹਰੀਸ਼ ਨੇ ਉਨ੍ਹਾਂ ਦੀ ਨਿਗਰਾਨੀ ਹੇਠ ਦਰਜਨਾਂ ਨਾਟਕ ਖੇਡੇ।ਭਾਈ ਮੰਨਾ ਸਿੰਘ ਦਾ ਥਾਪੜਾ ਤੇ ਰੰਗਮੰਚ ਤੋਂ ਅਦਾਕਾਰੀ ਦੀ ਗੁੜਤੀ ਲੈਣ ਤੋਂਬਾਅਦ ਹੀ ਉਹ ਆਪਣੀ ਕਿਸਮਤ ਅਜਮਾਉਣ ਮੁੰਬਈ ਗਿਆ ਸੀ। ਉਸ ਨੇ ਆਪਣੀਸ਼ੁਰੂਆਤ ਟੈਲੀਵਿਜ਼ਨ ਤੋਂ ਕੀਤੀ ਸੀ। ਚਰਚਿਤ ਸੀਰੀਅਲ 'ਨਾ ਆਨਾ ਇਸਦੇਸ਼ ਲਾਡੋ' ਨਾਲ ਉਸ ਦੀ ਪਹਿਚਾਣ ਬਣੀ। ਸਾਲ 2009 ਆਏ ਇਸ ਸੀਰੀਅਲਤੋਂ ਬਾਅਦ ਉਸ ਨੂੰ ਸਾਲ 2010 ਵਿੱਚ ਪੰਜਾਬੀ ਫਿਲਮ 'ਪੰਜਾਬਣ' ਵਿੱਚ ਕੰਮਕਰਨ   ਦਾ   ਮੌਕਾ   ਮਿਲਿਆ,   ਪਰ   ਇਹ   ਫਿਲਮ   ਚੱਲੀ   ਨਹੀਂ।   ਨਾਮਵਰ   ਨਿਰਦੇਸ਼ਕਅਨੁਰਾਗ ਸਿੰਘ ਵੱਲੋਂ ਸਾਲ 2011 ਵਿੱਚ ਬਣਾਈ ਗਈ ਪੰਜਾਬੀ ਫਿਲਮ 'ਯਾਰਅਣਮੁੱਲੇ' ਨੇ ਹਰੀਸ਼ ਵਰਮਾ ਨੂੰ ਪੰਜਾਬੀ ਅਦਾਕਾਰ ਵਜੋਂ ਨਾ ਕੇਵਲ ਪਹਿਚਾਣਦਿੱਤੀ ਬਲਕਿ ਉਸ ਨੂੰ ਇਕ ਨਵਾਂ ਨਾਂਅ 'ਜੱਟ ਟਿੰਕਾ' ਵੀ ਦਿੱਤਾ। ਅੱਜਵੀ ਬਹੁਤੇ ਦਰਸ਼ਕ ਉਸ ਨੂੰ ਜੱਟ ਟਿੰਕੇ ਵਜੋਂ ਹੀ ਜਾਣਦੇ ਹਨ। ਦਰਜਨ ਦੇ ਨੇੜੇਪੰਜਾਬੀ   ਫਿਲਮਾਂ   ਵਿੱਚ   ਕੰਮ   ਕਰ   ਚੁੱਕਾ   ਹਰੀਸ਼   ਹਰ   ਫਿਲਮ   ਦੀ   ਚੋਣ   ਬੜੀਸਮਝਦਾਰੀ ਨਾਲ ਕਰਦਾ ਹੈ। ਇਹ ਹੀ ਕਾਰਨ ਹੈ ਕਿ ਉਸ ਦੀ ਹਰ ਫਿਲਮ 'ਚ ਨਵਾਂਪਣਹੁੰਦਾ  ਹੈ।   ਇਸ ਗੱਲ   ਦਾ ਸਬੂਤ   ਪਿਛਲੇ ਸਾਲ   ਰਿਲੀਜ਼ ਹੋਈ   ਉਸਦੀ ਫਿਲਮ'ਗੋਲਕ ਬੁਗਨੀ ਬੈਂਕ ਤੇ ਬੂਟਆਂ' ਅਤੇ ਛੇਤੀ ਰਿਲੀਜ਼ ਹੋ ਰਹੀ ਫਿਲਮ 'ਨਾਢੂਖਾ' ਹੈ। ਹਰੀਸ਼ ਵਰਮਾ ਮੁਤਾਬਕ ਉਹ ਆਪਣੇ ਆਪ ਨੂੰ ਕਿਸੇ ਇਕ ਇਮੇਜ ਵਿੱਚਬੰਨਣਾ ਨਹੀਂ ਚਾਹੁੰਦਾ ਹੈ। ਉਹ ਕਲਾਕਾਰ ਹੈ ਅਤੇ ਹਰ ਤਰ੍ਹਾ ਦੇ ਕਿਰਦਾਰ ਨਿਭਾਉਣਦਾ ਇੁਛੱਕ ਹੈ। ਉਸਦੀ ਫਿਲਮ 'ਮੁੰਡਾ ਹੀ ਚਾਹੀਦੈ' ਜਿਥੇ ਉਸਨੂੰ ਇੱਕਵੱਖਰੇ ਕਿਰਦਾਰ 'ਚ ਪੇਸ਼ ਕਰੇਗੀ ਉਥੇ ਹੀ ਉਸਦੀ ਫਿਲਮ 'ਨਾਢੂ ਖਾ'ਉਸਦੀ   ਅਦਾਕਾਰੀ   ਪ੍ਰਤਿਭਾ   ਦਾ   ਮੁਜ਼ਾਹਰਾ   ਕਰੇਗੀ।   ਇਮਰਾਨ   ਸ਼ੇਖ਼   ਵੱਲੋਂਨਿਰਦੇਸ਼ਤ   ਕੀਤੀ   ਇਹ   ਅਜਿਹੀ   ਫਿਲਮ   ਹੈ,   ਜਿਸ   ਨੂੰ   ਕੰਮ   ਕਰਦਿਆਂ   ਉਸਦੇਅੰਦਰਲੇ ਕਲਾਕਾਰ ਦੀ ਪੂਰਤੀ ਹੋਈ ਹੈ। ਇਸ ਫਿਲਮ ਜ਼ਰੀਏ ਉਸਨੇ ਪਹਿਲੀਵਾਰ  ਕਿਸੇ ਪੀਰੀਅਡ ਡਰਾਮਾ  ਫਿਲਮ   ਵਿੱਚ   ਮੁੱਖ   ਭੂਮਿਕਾ  ਨਿਭਾਈ   ਹੈ।   26ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਸ ਫਿਲਮ 'ਚ ਉਸ ਨਾਲ ਵਾਮਿਕਾ ਗੱਬੀ ਨੇਮੁੱਖ   ਭੂਮਿਕਾ   ਨਿਭਾਈ   ਹੈ।   ਦੋਵੇਂ   ਜਣੇ   ਇਸ   ਫਿਲਮ   ਵਿੱਚ   ਪਹਿਲੀ   ਵਾਰਇੱਕਠੇ ਨਜ਼ਰ ਆਉਂਣਗੇ। ਹਰੀਸ਼ ਮੁਤਾਬਕ ਇਹ ਫਿਲਮ ਪੰਜਾਬੀ ਸਿਨੇਮੇ ਦੀਖੂਬਸੂਰਤੀ ਵਿੱਚ ਹੋਰ ਵਾਧਾ ਕਰੇਗੀ। 1940 ਦੇ ਆਸ ਪਾਸ ਦੇ ਪੀਰੀਅਡਨੂੰ ਪਰਦੇ 'ਤੇ ਪੇਸ਼ ਕਰਦੀ ਇਸ ਫਿਲਮ ਦੀ ਸ਼ੂਟਿੰਗ ਕਰਨਾ ਹੀ ਉਸ ਲਈਬੇਹੱਦ ਰੁਮਾਂਚਿਤ ਰਿਹਾ ਹੈ। ਦਰਸ਼ਕ ਉਸ ਨੂੰ ਇਸ ਫਿਲਮ ਵਿੱਚ ਭਲਵਾਨੀ ਕਰਦੇਵੀ ਦੇਖਣਗੇ। ਉਸ ਨੂੰ ਇਕ ਤਰ੍ਹਾਂ ਦੀਆਂ ਚੁਣੌਤੀਪੂਰਵਕ ਤੇ ਵੱਖਰੇ ਕਿਸਮਦੀਆਂ ਫਿਲਮਾਂ ਵਿੱਚ ਕੰਮ ਕਰੇ ਸਕੂਨ ਮਿਲਦਾ ਹੈ। 
ਰਾਜਸਥਾਨ ਵਿੱਚ ਇਸ ਫਿਲਮ ਦੀ ਸ਼ੂਟਿੰਗ ਲਈ ਕਈ ਵਿਸ਼ਾਲ ਸੈੱਟ ਲਗਾਏਗਏ ਸਨ। ਉਸਦੀ ਇਹ ਫਿਲਮ ਇਕ ਪਰਿਵਾਰਕ ਡਰਾਮਾ ਹੈ ਜਿਸ ਜ਼ਰੀਏ ਜਿੰਦਗੀਦੇ ਵੱਖ ਵੱਖ ਰੰਗਾਂ ਨੂੰ ਪੇਸ਼ ਕੀਤਾ ਗਿਆ ਹੈ। ਹਰੀਸ਼ ਵਰਮਾ ਦੱਸਦਾ ਹੈ ਕਿਪੰਜਾਬੀ ਸਿਨੇਮਾ ਹੁਣ ਬਿਲਕੁਲ ਬਦਲ ਗਿਆ ਹੈ। ਹੁਣ ਇਥੇ ਉਹੀ ਫਿਲਮ ਟਿਕਦੀ ਹੈਜੋ ਦਰਸ਼ਕਾਂ ਨੂੰ ਕੁਝ ਵਖਰਾ ਦਿਖਾਉਂਦੀ ਹੈ। ਇਸ ਹਾਲਾਤ ਵਿੱਚ ਕਲਾਕਾਰਾਂਦੀ ਜਿੰਮੇਵਾਰੀ ਹੋਰ ਵੀ ਵੱਡੀ ਹੋ ਗਈ ਹੈ। ਉਸ ਨੂੰ ਦਰਸ਼ਕਾਂ ਦੇ ਦਿਲਾਂ 'ਚਟਿਕੇ ਰਹਿਣ ਲਈ ਹਰ ਵਾਰ ਕੁਝ ਨਾ ਕੁਝ ਨਵਾਂ ਪੇਸ਼ ਕਰਨਾ ਹੀ ਪੈਣਾ ਹੈ। ਉਹਹਮੇਸ਼ਾ ਹੀ ਇਸ ਚੁਣੌਤੀ ਨੂੰ ਸਵਿਕਾਰ ਕਰਕੇ ਅੱਗੇ ਵੱਧਦਾ ਹੈ। ਉਸਦੀਜ਼ਿੰਦਗੀ ਵਿਚ ਇਸ ਸਾਲ 2019 ਦੀ ਬਹੁਤ ਅਹਿਮੀਅਤ ਹੈ। ਇਸ ਸਾਲ ਉਸਦੀਆਂਤਿੰਨ ਫਿਲਮਾਂ ਰਿਲੀਜ ਹੋਣੀਆਂ ਹਨ। ਇਹਨਾਂ ਫਿਲਮਾਂ ਦੇ ਨਤੀਜਿਆਂ ਨੇਹੀ ਉਸਦੇ ਅਗਲੇ ਸਾਲਾਂ ਦਾ ਭਵਿੱਖ ਦੱਸਣਾ ਹੈ। ਆਸ਼ਿਮਾਸੱਚਦੇਵਾ73072 66783

Have something to say? Post your comment

More Article News

"ਦੇਸੀ ਯਾਰ" ਗੀਤ ਨੂੰ ਲੈ ਕੇ ਚਰਚਾ ਵਿਚ ਆਇਆ ਸੀ ਪੰਜਾਬੀ ਗਾਇਕ - ਕੁਲਦੀਪ ਚੋਬਰ ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ
-
-
-