Article

“ਸਿਦਕ“ ਧਾਰਮਿਕ ਟਰੈਕ ਲੈ ਕੇ ਹਾਜ਼ਰ – ਸਿੱਧੂ ਜਗਤਾਰ ਤਿੰਨਕੌਣੀ

March 20, 2019 09:32 PM

ਸੰਗੀਤਕ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਬਣਾਉਣਾ ਚਾਹੁੰਦਾ
“ਸਿਦਕ“ ਧਾਰਮਿਕ ਟਰੈਕ ਲੈ ਕੇ ਹਾਜ਼ਰ – ਸਿੱਧੂ ਜਗਤਾਰ ਤਿੰਨਕੌਣੀ
ਜੋ ਇਨਸਾਨ ਆਪਣੇ-ਆਪ ਵਿੱਚ ਹਿੰਮਤ ਦੀ ਭਾਵਨਾ ਰੱਖਦਾ ਹੋਵੇ, ਉਹ ਦੂਜਿਆਂ ਦੁਆਰਾ ਬਣਾਏ ਗਏ ਰਸਤਿਆਂ ਨੂੰ ਛੱਡ ਕੇ ਆਪਣੀ ਅਜਿਹੀ ਪਗਡੰਡੀ ਬਣਾ ਕੇ ਤੁਰਦੇ ਹਨ,ਕਿ ਉਹ ਆਮ ਲੋਕਾਂ ਨੂੰ ਵੀ ਆਪਣੇ ਪਿੱਛੇ ਚੱਲਣ ਲਈ ਮਜਬੂਰ ਕਰ ਲੈਂਦੇ ਨੇ। ਇਹ ਇੱਕ ਅਟੱਲ ਸੱਚਾਈ ਹੈ ਕਿ ਸਮਾਂ ਕਦੇ ਵੀ ਕਿਸੇ ਦੇ ਪਿੱਛੇ ਨਹੀਂ ਚੱਲਿਆ, ਸਗੋਂ ਉਹ ਤਾਂ ਆਪਣੀ ਮਸਤ ਚਾਲੇ ਚੱਲਦਾ ਹੀ ਰਹਿੰਦਾ। ਬਾਕੀ ਬਹੁਤ ਹੀ ਘੱਟ ਲੋਕ ਹੁੰਦੇ ਹਨ, ਜੋ ਸਮੇਂ ਦੀ ਕਦਰ ਕਰਦੇ ਹਨ ਤੇ ਉਹਦੇ ਨਾਲ ਆਪਣਾ ਕਦਮ-ਦਰ-ਕਦਮ ਮਿਲਾਕੇ ਚੱਲਦੇ ਨੇ ਅਤੇ ਜਿਹੜੇ ਅਜਿਹਾ ਕਰਦੇ ਨੇ, ਜਨਾਬ ਉਹੀ ਲੋਕ ਆਪਣੀਆਂ ਮਿਥੀਆਂ ਹੋਈਆ ਮੰਜ਼ਿਲਾਂ ਤੇ ਇੱਕ-ਨਾ-ਇੱਕ ਦਿਨ ਜ਼ਰੂਰ ਪਹੁੰਚਦੇ ਨੇ। ਅੱਜ ਸੰਗੀਤ ਦਾ ਹਰ ਕੋਈ ਦੀਵਾਨਾ ਹੈ ਤੇ ਹਰ ਕੋਈ ਏਸ ਸੰਗੀਤਕ ਖੇਤਰ ਵਿੱਚ ਮੱਲਾਂ ਮਾਰਨੀਆਂ ਚਾਹੁੰਦਾ ਹੈ, ਜਿੰਨਾਂ 'ਚੋ ਬਹੁਤੇ ਤਾਂ ਸੰਗੀਤਕ ਸੂਝ ਪੱਖੋਂ ਬਿਲਕੁੱਲ ਹੀ ਕੋਰੇ ਹੁੰਦੇ ਹਨ, ਜੋ ਆਪਣੇ ਅਮੀਰ ਮਾਪਿਆਂ ਦੀ ਧਨ-ਦੌਲਤ ਨੂੰ ਆਪਣੀ ਫੋਕੀ ਸੋਹਰਤ ਲਈ, ਰਾਤੋਂ-ਰਾਤ ਸਟਾਰ ਬਨਣ ਦੇ ਚਾਹਵਾਨ ਇਸ ਖੇਤਰ ਵਿੱਚ ਆਉਦੇ ਹਨ, ਉਹਨਾਂ ਲਈ ਤਾਂ “ਨਵਾਂ ਨੌ ਦਿਨ ਤੇ ਪੁਰਾਣਾ ਸੌ ਦਿਨ“ ਵਾਲੀ ਕੁਹਾਵਤ ਵਾਲੀ ਗੱਲ ਹੁੰਦੀ ਐ, ਜਿੰਨੀਂ ਦੇਰ ਚੈਨਲਾਂ ਤੇ ਐਡ ਉਹਨਾਂ ਦੇਰ ਉਹਨਾਂ ਦੀ ਬੱਲੇ-ਬੱਲੇ…। ਖ਼ੈਰ…ਇਸ ਦੇ ਉਲਟ ਜੋ ਲੋਕ ਇਸ ਸੰਗੀਤਕ ਖੇਤਰ ਵਿੱਚ ਆਪਣੇ ਉਸਤਾਦਾਂ ਦੀ ਮਾਰ ਸਹਿ-ਸਹਿ ਕੇ, ਜ਼ਿੰਦਗੀ ਦੀਆਂ ਅਨੇਕਾਂ ਤੰਗੀਆਂ -ਤੁਰਸ਼ੀਆਂ 'ਚੋਂ ਗੁਜ਼ਰ ਕੇ, ਆਪਣੀ ਅਣਥੱਕ ਮਿਹਨਤ, ਦ੍ਰਿੜ-ਇਰਾਦੇ ਅਤੇ ਆਪਣੀ ਸ਼ੁਰੀਲੀ ਅਵਾਜ਼ ਦੇ ਨਾਲ ਇਸ ਖੇਤਰ ਵਿੱਚ ਆਉਦੇ ਨੇ, ਉਹਨਾਂ ਦੇ ਕਦਮ ਦੇਰ-ਸਵੇਰ ਆਪਣੀ ਮਿਥੀ ਹੋਈ ਮੰਜ਼ਿਲ ਵੱਲ ਵੱਧਦੇ ਹੀ ਰਹਿੰਦੇ ਨੇ। ਬਾਕੀ ਜਿਸ ਮਨ ਵਿੱਚ ਕੁਝ ਅਲੱਗ ਕਰਨ ਦੀ ਤਮੰਨਾ ਹੋਵੇ, ਜਨਾਬ! ਉਹਦੇ ਲਈ ਉੱਪਰ ਵਾਲਾ ਕੋਈ-ਨਾ-ਕੋਈ ਢੋਹ ਲਾ ਈ ਦਿੰਦਾ, ਅਜਿਹਾ ਹੀ ਹੈ, ਜੋ ਆਪਣਾ ਨਵਾਂ ਧਾਰਮਿਕ ਟਰੈਕ “ਸਿਦਕ“ ਲੈ ਕੇ ਹਾਜ਼ਿਰ ਐ – ਸਿੱਧੂ ਜਗਤਾਰ ਤਿੰਨਕੌਣੀ
ਸਿੱਧੂ ਜਗਤਾਰ ਤਿੰਨਕੌਣੀ ਮਾਲਵੇ ਦੇ ਉਹਨਾਂ ਗਾਇਕਾ ਚੋ' ਇੱਕ ਅਜਿਹਾ ਗਾਇਕ ਹੈ, ਜਿੰਨਾਂ ਨੇ ਮਸ਼ਹੂਰ ਹੋਣ ਲਈ ਭੱਦੀ ਸ਼ਬਦਾਂਵਲੀ ਦਾ ਸਹਾਰਾ ਨਹੀ ਲਿਆ ਅਤੇ ਪੰਜਾਬੀ ਸਭਿਆਚਾਰ ਪ੍ਰਤੀ ਬੜਾ ਹੀ ਸੰਵੇਦਨਸ਼ੀਲ ਹੈ ਅਤੇ ਪੰਜਾਬੀ ਸਰੋਤਿਆਂ ਨਾਲ ਵਾਅਦਾ ਕਰਦਾ ਹੈ ਕਿ ਪੰਜਾਬੀ ਮਾਂ ਬੋਲੀ ਨਾਲ ਕਦੇ ਵੀ ਖਿਲਵਾੜ ਨਹੀ ਕਰਾਗਾ। ਉਸਦੇ ਸਤਿਕਾਰਯੋਗ ਗੁਰੂ ਰੈਵਤੀ ਪ੍ਰਸਾਦ ਜੀ ਦੀ ਸਿੱਖਿਆ ਹੈ ਕਿ ਪੰਜਾਬੀ ਮਾ ਬੋਲੀ ਦਾ ਮੂੰਹ ਮੁਹਾਦਰਾਂ ਸੰਵਾਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਵੇ। ਉਸ ਦਾ ਇੱਕ ਗੀਤ ਜੋ ਕਿ ਅਕਸਰ ਹੀ ਉਹ ਸਟੇਜਾਂ ਉੱਪਰ ਗਾਉਦਾ ਏ “ਕੁਝ ਕਰੋ ਵਾਰਸੋ ਵੇ ਸਭਿਆਚਾਰ ਵਿਗੜਦਾ ਜਾਵੇ“, ਸੁਣ ਕੇ ਪਤਾ ਚੱਲਦਾ ਹੈ ਕਿ ਉਹ ਪੰਜਾਬੀ ਮਾਂ-ਬੋਲੀ ਪ੍ਰਤੀ ਕਿੰਨੀ ਚਿੰਤਾ ਕਰਦਾ ਹੈ। ਸਿੱਧੂ ਜਗਤਾਰ ਤਿੰਨਕੌਣੀ ਦਾ ਜਨਮ ੧੫-੦੫-੧੯੭੬ ਪਿੰਡ ਮੱਲਣ, ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਉਸ ਦੀ ਮਾਸੀ ਦੇ ਘਰ ਹੋਇਆ ਸੀ, ਪਰ ਉਸ ਦਾ ਜੱਦੀ ਪਿੰਡ ਹਰਰਾਏਪੁਰ (ਤਿੰਨਕੋਣੀ) ਤਹਿਸੀਲ ਤੇ ਜਿਲਾ ਬਠਿੰਡਾ ਹੈ। ਪੁੱਛਣ ਤੇ ਦੱਸਦਾ ਗਾਉਣ ਦਾ ਸ਼ੌਂਕ ਬਚਪਨ ਤੋ ਹੈ ਜੋ ਕਿ ਉਸ ਨੂੰ ਚੰਗੀ ਤਰਾਂ ਯਾਦ ਨਹੀ, ਸ਼ਾਇਦ ਪੰਜਵੀ ਕਲਾਸ ਵਿੱਚ ਪਹਿਲੀ ਵਾਰ ਜਨਾਬ ਕੁਲਦੀਪ ਮਾਣਕ ਜੀ ਦਾ ਮਸ਼ਹੂਰ ਗੀਤ “ਮਾਂ ਹੁੰਦੀ ਮਾਂ ਦੁਨੀਆ ਵਾਲਿਉ…“ ਗਾਇਆ ਸੀ ਤੇ ਮੈਡਮ ਗੁਰਦੇਵ ਕੌਰ ਨੇ ਭਾਵੁਕ ਹੋ ਕੇ ਉਸ ਨੂੰ ਕਲਾਵੇ ਵਿੱਚ ਲੈ ਲਿਆ ਸੀ ਅਤੇ ਅੱਗੇ ਤੋ ਹਮੇਸਾ ਗਾਉਦੇ ਰਹਿਣ ਦੀ ਸਲਾਹ ਦਿੱਤੀ ਅਤੇ ਉਸ ਤੋ ਬਾਅਦ ਛੇਵੀ ਤੋ ਲੈ ਕੇ ਦੱਸਵੀਂ ਕਲਾਸ ਤੱਕ ਸਕੂਲ ਦਾ ਕੋਈ ਵੀ ਅਜਿਹਾ ਫੰਕਸ਼ਨ ਨਹੀ ਸੀ, ਜਿਸ ਚ ਉਸ ਨੇ ਨਾ ਗਾਇਆ ਹੋਵੇ। ਨੋਵੀ ਕਲਾਸ ਵਿੱਚ ਉਸ ਦੇ ਗੁਰੂ ਸਮਾਨ ਮਾਸਟਰ ਜੀ ਰਵਿੰਦਰ ਕੁਮਾਰ ਉਰਫ ਰਵੀ ਸ਼ਰਮਾ ਗੋਨਿਆਣਾ ਮੰਡੀ ਵਾਲੇ ਜੋ ਕਿ ਜੀਦਾ ਸਕੂਲ ਵਿਖੇ ਪੜਾਉਦੇ ਸੀ, ਉਸ ਦੀ ਸੁਰੂਆਤ ਕਰਵਾਈ ਅਤੇ ਸੀਨੀਅਰ ਸੰਕੈਡਰੀ ਕਲਾਸ +੧ ਤੇ +੨ ਸਰਕਾਰੀ ਹਾਈ ਸਕੂਲ ਬਾਜਾਖਾਨਾ ਤੋ ਪਾਸ ਕੀਤੀ ਜਿੱਥੇ ਲੈਕਚਰਾਰ ਜਗਦੀਪ ਸਿੰਘ ਦੀ ਅਗਵਾਈ ਵਿੱਚ ਬਹੁਤ ਸਾਰੇ ਨਾਟਕ, ਗੀਤ ਮੁਕਾਬਲੇ ਅਤੇ ਕੰਪੀਟੀਸ਼ਨਾਂ ਵਿੱਚ ਭਾਗ ਲਿਆ, ਜਿੰਨ•ਾ ਵਿੱਚ ਮਿਰਜਾ, ਛੱਲਾ, ਜੁਗਨੀ ਗੀਤਾਂ ਵਿੱਚ ਕੰਪੀਟੀਸ਼ਨ ਜਿੱਤੇ ਤੇ ਬੀ. ਏ. ਭਾਗ ਪਹਿਲਾ ਵਿੱਚ ਸ਼ਹੀਦ ਭਗਤ ਸਿੰਘ ਕਾਲਜ ਕੋਟਕਪੂਰਾ ਵਿਖੇ ਦਾਖਲਾ ਲਿਆ ਜਿੱਥੇ ਮੈਡਮ ਰਣਦੇਵ ਪਾਸ ਸੰਗੀਤ ਵਿਸਾ ਰੱਖ ਕੇ ਸੰਗੀਤਕ ਬਰੀਕੀਆਂ ਬਾਰੇ ਸਿੱਖਿਆ। ਸਾਲ ੨੦੦੫ ਵਿੱਚ ਹਿੱਟ ਮਿਊਜ਼ਿਕ ਕੰਪਨੀ ਨੇ ਪਹਿਲੀ ਕੈਸਟ “ਅੱਖੀਆ“ ਰਿਲੀਜ਼ ਕੀਤੀ, ਜਿਸ ਵਿੱਚ ਗੀਤਕਾਰ ਵੀਰੂ ਰੋਮਾਣਾ, ਬੂਟਾ ਪੈਰਿਸ, ਪੱਪੀ ਕੰਮੇਆਣਾ, ਰਾਜ ਮਹਿਰਾਜ, ਮੋਹਨ ਸਿੱਧੂ, ਬਲਵਿੰਦਰ ਤਿੰਨਕੋਨੀ ਅਤੇ ਖੁਦ ਦੇ ਲਿਖੇ ਗੀਤ ਸ਼ਾਮਿਲ ਸਨ। ਫੇਰ ਹਿੰਮਤ ਸਿੰਘ ਪਟਵਾਰੀ ਨੇ ਗੀਤਕਾਰ ਗੁਰਤੇਜ ਉਗੋਕੇ ਦੀ ਪੇਸ਼ਕਸ਼ ਵਿੱਚ “ਝੰਡੀ ਵਾਲੀ ਕਾਰ“ ਰਿਲੀਜ਼ ਹੋਈ, ਇਹਨਾਂ ਦੋਵੇ ਕੈਸਟਾ ਕਰਕੇ ਮਾਰਕਿਟ ਚ ਜਾਣ ਪਛਾਣ ਬਣੀ ਅਤੇ ਉਸ ਨੂੰ ਕਈ ਸਭਿਆਚਾਰਕ ਕਲੱਬਾਂ ਅਤੇ ਮੇਲਿਆ ਜਿਵੇ ਕਿ ਵਿੰਝੂਕਾ ਸੱਭਿਆਚਾਰਕ ਮੇਲਾ ਜੰਡਵਾਲਾ, ਬੋਲ ਪੰਜਾਬ ਦੇ ਸੱਭਿਆਚਾਰਕ ਮੰਚ ਗੋਨਿਆਣਾ ਮੰਡੀ, ਓਪਨ ਏਅਰ ਥੇਟਰ ਬਠਿੰਡਾ, ਸ਼ਹੀਦ ਭਗਤ ਸਿੰਘ ਲਾਇਬਰੇਰੀ ਪਿੰਡ ਜੀਦਾ, ਲੋਕ ਸੱਭਿਆਚਾਰਕ ਮੰਚ ਛਾਜਲੀ ਜਿਲਾ ਸੰਗਰੂਰ ਆਦਿ ਸੰਸਥਾਵਾਂ ਨੇ ਸਨਮਾਨਿਤ ਵੀ ਕੀਤਾ ਹੈ। ਸਾਲ ੨੦੧੪ ਵਿੱਚ ਸੱਭਿਆਚਾਰਕ ਮੰਚ ਛਾਜਲੀ ਵੱਲੋ ਕਵੀਸ਼ਰੀ ਤੇ ਗਾਇਕੀ ਮੁਕਾਬਲੇ ਕਰਵਾਏ ਗਏ ਜਿੰਨਾਂ ਵਿੱਚੋ ਉਸ ਨੁੰ ਸਰਵੋਤਮ ਗਾਇਕ ਤੇ ਵਧੀਆ ਕਵੀਸ਼ਰ ਹੋਣ ਸਬੰਧੀ ਸਰਟੀਫਿਕੇਟ ਦਿੱਤਾ ਗਿਆ। ਕੁਝ ਸਮੇਂ ਬਾਅਦ ਗੋਇਲ ਮਿaਜ਼ਿਕ ਕੰਪਨੀ ਦੇ ਮਾਲਕ ਹੈਪੀ ਗੋਇਲ ਵਲੋ ਉਸ ਦੇ ਦੋ ਡਿਊਟ ਗੀਤ “ਟਰੈਕਟਰ“ ਅਤੇ “ਰੀਪੀਅਰ“ ਗਾਇਕਾ ਮਨਜੀਤ ਸ਼ਰਮਾ ਨਾਲ ਰਿਕਾਰਡ ਕਰਕੇ ਸੰਗੀਤਕਾਰ ਰਵੀ ਸ਼ੰਕਰ ਦੀ ਪੇਸ਼ਕਸ਼ ਹੈ ਰਿਲੀਜ਼ ਕੀਤੇ ਗਏ, ਜਿਹਨਾਂ ਚੋ' ਵਿੱਚ “ਟਰੈਕਟਰ“ ਗੀਤ ਨੂੰ ਸਰੋਤਿਆ ਨੇ ਰੱਜ ਕੇ ਸਲਾਹਿਆ ਹੈ। ਫੇਰ “ਸੋਹਣੀ ਪੱਗ“ (ਕੇ ਬੀ ਰਿਕਾਰਡਜ਼), “ਬੋਤਲ“ (ਅਰਸ ਰਿਕਾਰਡਜ਼) ਅਤੇ “ਆਪਣਾ ਭਲਾ“ (ਜਵੰਦਾ ਰਿਕਾਰਡਜ਼) ਨੂੰ ਵੀ ਉਸ ਦੇ ਚਾਹੁੰਣ ਵਾਲਿਆ ਨੇ ਭਰਵਾਂ ਹੁੰਗਾਰਾ ਦਿੱਤਾ। ਜਲਦੀ ਹੀ ਉਸ ਦਾ ਨਵਾਂ ਟਰੈਕ “ਬੰਦਾ ਦੋਗਲਾ“ ਵੀ ਰਿਲੀਜ਼ ਹੋਵੇਗਾ ਅਤੇ ਨਾਟੀ ਗੋਨਿਆਣਾ ਜੀ ਦੀਆ ਲਿਖੀਆ ਮਾਤਾ ਦੀਆ ਭੇਟਾਂ ਵੀ ਤਿਆਰ ਹਨ। ਹੁਣ ਪ੍ਰੋਡਿਊਸਰ ਦਰਸੀ ਭੱਟੀਵਾਲ ਦੀ ਦੇਖ-ਰੇਖ ਹੇਠ ਜਵੰਦਾ ਰਿਕਾਰਡਜ਼ ਕੰਪਨੀ ਰਾਂਹੀ ਆਪਣੇ ਚਹੇਤਿਆਂ ਦੀ ਕਚਹਿਰੀ ਨਵਾਂ ਧਾਰਮਿਕ ਟਰੈਕ “ਸਿਦਕ“ ਲੈ ਕੇ ਹਾਜ਼ਿਰ ਹੋਇਆ ਹੈ। ਗੀਤਕਾਰ ਬਲਵਿਮਦਰ ਸਿੰਘ ਤਿੰਨਕੌਣੀ ਦੇ ਕਲਮ-ਬੱਧ ਕੀਤੇ ਇਸ ਧਾਰਮਿਕ ਗੀਤ ਦਾ ਸੰਗੀਤ ਬਿੱਕਾ ਮਨਹਾਰ ਨੇ ਬੜੀ ਹੀ ਰੂਹ ਨਾਲ ਤਿਆਰ ਕੀਤਾ। ਜਿਸ ਦੇ ਵੀਡੀਓ ਡਾਇਰੈਕਟਰ ਗੁਰਬਾਜ ਗਿੱਲ ਨੇ ਆਪਣੀ ਗਿੱਲ ਫਿਲਮਜ਼ ਦੀ ਟੀਮ ਨੂੰ ਨਾਲ ਲੈ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਫ਼ਿਲਮਾਂਕਣ ਕੀਤਾ। ਜੋ ਵੱਖ-ਵੱਖ ਚੈਨਲਾਂ ਦੀ ਸ਼ਾਨ ਬਣਿਆ ਹੋਇਆ ਹੈ, ਜਿਸ ਨੂੰ ਉਹਨਾਂ ਦੇ ਚਾਹੁੰਣ ਵਾਲਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ।  
ਪ੍ਰਸਿੱਧ ਕਵੀਸ਼ਰ ਉਸਤਾਦ ਸ੍ਰੀ ਰੇਵਤੀ ਪ੍ਰਸ਼ਾਦ ਤਲਵੰਡੀ ਸਾਬੋ ਵਾਲੇ ਜੋ ਕਿ ਉਸ ਦੇ ਵੀ ਕਵੀਸ਼ਰੀ ਵਿੱਚ ਗੁਰੂ ਜੀ ਹਨ। ਇਹਨਾਂ ਤੋ ਇਲਾਵਾ ਪੱਤਰਕਾਰ ਬਲਵਿੰਦਰ ਸਿੰਘ ਭੁੱਲਰ (ਦੇਸ਼ ਸੇਵਕ), ਸੁਖਵਿੰਦਰ ਸੁੱਖਾ (ਅਜੀਤ), ਬਲਕਰਨ ਕੋਟ ਸ਼ਮੀਰ, ਬੂਟਾ ਸੋਨੀ, ਪੱਪੀ ਕੰਮੇਆਣਾ, ਵੀਰੂ ਰੋਮਾਣਾ, ਪ੍ਰੀਤ ਗਰੁੱਪ ਢੱਡੇ ਅਤੇ ਉਸਤਾਦ ਸਰਦਾਰ ਜਗਸੀਰ ਪ੍ਰਦੇਸੀ, ਸਿਕੰਦਰ ਖਾਨ, ਸੁਖਵੀਰ ਜੋਗਾ, ਸੋਨੀ ਗੁੱਜਰਵਾਲ, ਗੀਤਕਾਰ ਦੀਸ਼ਾ ਮੱਤਾ ਅਤੇ ਉਹਦੇ ਸਮੂਹ ਪਿੰਡ ਵਾਸੀ ਬਹੁਤ ਸਹਿਯੋਗ ਤੇ ਪਿਆਰ ਦੇ ਰਹੇ ਹਨ। ਜਿੰਨਾਂ ਦਾ ਦਿਲੋਂ ਧੰਨਵਾਦ ਕਰਨ ਵਾਲੇ ਗਾਇਕ ਸਿੱਧੂ ਜਗਤਾਟ ਤਿੰਨਕੌਣੀ ਦੀ ਐਸ ਵੇਲੇ ਸੰਗੀਤ ਪ੍ਰਤੀ ਲਗਨ ਤੇ ਸਖਤ ਮਿਹਨਤ ਨੂੰ ਦੇਖਦਿਆਂ, ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ' ਉਹਦਾ ਸੰਗੀਤਕ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹੋਵੇਗਾ। ਪੰਜਾਬੀ ਗਾਇਕੀ ਜਗਤ ਤੇ ਉਸਦੇ ਸਰੋਤਿਆਂ ਨੂੰ ਵੀ ਸਿੱਧੂ ਜਗਤਾਟ ਤਿੰਨਕੌਣੀ ਤੋਂ ਬਹੁਤ ਆਸ਼ਾਂ/ ਉਮੀਦਾ ਹਨ। ਸ਼ਾਲਾ! ਇਹ ਮਾਣਮੱਤਾ ਗਾਇਕ ਹਰ ਦਿਨ ਨਵੀਆਂ ਬੁਲੰਦੀਆਂ ਛੂਹੇ।
ਗੁਰਬਾਜ ਗਿੱਲ  

Have something to say? Post your comment

More Article News

ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ ਸਿਆਸਤਦਾਨਾ ਦਾ ਖੋਖਲਾਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਵੀ ਸਿਆਸਤ/ਉਜਾਗਰ ਸਿੰਘ ਖੂਬ ਧਮਾਲਾਂ ਪਾ ਰਿਹੈ ਅਮਰਿੰਦਰ ਗਿੱਲ ਦੀ ਫ਼ਿਲਮ 'ਚੱਲ ਮੇਰਾ ਪੁੱਤ' ਦਾ ਟ੍ਰੇਲਰ, 26 ਜੁਲਾਈ ਨੂੰ ਹੋਵੇਗੀ ਫ਼ਿਲਮ ਰਿਲੀਜ਼/ਹਰਜਿੰਦਰ ਸਿੰਘ ਜਵੰਦਾ ਜੁਗਨੀ ਯਾਰਾਂ ਦੀ ' ਰਾਹੀਂ ਪੰਜਾਬੀ ਪਰਦੇ 'ਤੇ ਨਜ਼ਰ ਆਵੇਗੀ 'ਮਹਿਮਾ ਹੋਰਾ'.....ਲੇਖਕ- ਹਰਜਿੰਦਰ ਸਿੰਘ ਮਿੰਨੀ ਕਹਾਣੀ ਹੌਸਲਾ/ਜਸਕਰਨ ਲੰਡੇ ਕਲ਼ਮ ਤੇ ਆਵਾਜ਼ ਦਾ ਸੁਮੇਲ- ਵਾਲੂ ਜਗਦੇਵ/ਗੁਰਦਿੱਤ ਸਿੰਘ ਸੇਖੋਂ ਧੀਏ ਲਾਡਲੀਏ /ਬਲਜਿੰਦਰ ਕੌਰ ਕਲਸੀ
-
-
-