Article

ਫਿਲਮ 'ਮੰਜੇ ਬਿਸਤਰੇ' ਵਾਲਾ 'ਸਾਧੂ ਹਲਵਾਈ' ਬਨਾਮ ਕਰਮਜੀਤ ਅਨਮੋਲ

March 21, 2019 10:00 PM

ਫਿਲਮ 'ਮੰਜੇ ਬਿਸਤਰੇ'  ਵਾਲਾ 'ਸਾਧੂ ਹਲਵਾਈ' ਬਨਾਮ ਕਰਮਜੀਤ ਅਨਮੋਲ
ਕਰਮਜੀਤ ਅਨਮੋਲ ਅੱਜ ਪੰਜਾਬੀ ਫਿਲਮਾਂ ਦਾਂ ਨੰਬਰ ਵੰਨ ਕਾਮੇਡੀਅਨ ਹੈ। ਇੱਕ ਦੌਰ ਸੀ ਜਦ ਮੇਹਰ ਮਿੱਤਲ ਬਿਨਾਂ ਫ਼ਿਲਮ ਬਣਾਉਣਾ ਘਾਟੇ ਦਾ ਸੌਦਾ ਹੁੰਦੀ ਸੀ। ਬਿਲਕੁੱਲ ਇਹੋਂ ਗੱਲ ਅੱਜ ਕਰਮਜੀਤ ਅਨਮੋਲ 'ਤੇ ਢੁੱਕਦੀ ਹੈ। ਅੱਜ ਜਿਆਦਾਤਰ ਪੰਜਾਬੀ ਫ਼ਿਲਮਾਂ ਵਿੱਚ ਕਰਮਜੀਤ ਦੀ ਅਦਾਕਾਰੀ ਵਿਸ਼ੇਸ ਅਹਿਮੀਅਤ ਰੱਖਦੀ ਹੈ। ਦਰਸ਼ਕ ਉਸਦੀ ਅਦਾਕਾਰੀ ਦਾ ਹਰੇਕ ਰੰਗ ਮਾਣ ਚੁੱਕੇ ਹਨ ਭਾਵੇਂ ਉਹ ਮੰਜੇ ਬਿਸਤਰੇ ਵਾਲਾ ਸਾਧੂ ਹਲਵਾਈ, ਅਰਦਾਸ ਵਾਲਾ ਲਾਲਾ ਸੰਭੂ ਨਾਥ ਜਾਂ ਫਿਰ ਫਿਰ ਮਿਸਟਰ ਮਿਸਜ ੪੨੦ ਔਰਤ ਪਾਤਰ ਵਾਲਾ ਹਰੇਕ ਕਿਰਦਾਰ ਨੂੰ ਉਸਨੇ ਰੂਹ ਨਾਲ ਖੇਡਿਆ ਹੈ ਤੇ ਦਰਸ਼ਕਾਂ ਉਸਨੂੰ ਦਿਲੋਂ ਪਿਆਰ ਦਿੱਤਾ ਹੈ। ਉਸਦਾ ਕਹਿਣਾ ਹੈ ਕਿ ਮੈਂ ਸਮਾਜ ਦੇ ਹਰੇਕ ਪਾਤਰ ਨੂੰ ਫ਼ਿਲਮੀ ਪਰਦੇ 'ਤੇ ਨਿਭਾਇਆ ਹੈ। ਇਹ ਪਾਤਰ ਉਸਦੇ ਆਲੇ ਦੁਆਲੇ ਹੀ ਹੁੰਦੇ ਹਨ। ਜਿੰਨਾਂ ਤੋਂ ਪ੍ਰਭਾਵਤ ਹੋ ਕੇ ਉਹ ਕਲਾ ਦੀ ਰੰਗਤ ਦਿੰਦਾ ਹੈ। ਸਾਧੂ ਹਲਵਾਈ ਤਾਂ ਐਨਾਂ ਹਰਮਨ ਪਿਆਰਾ ਹੋਇਆ ਕਿ ਹੁਣ ਮੰਜੇ ਬਿਸਤਰੇ 2 ਵਿੱਚ ਵੀ ਦਰਸ਼ਕ ਉਸਦੇ ਕਾਰਨਾਮੇ ਵੇਖ ਕੇ ਹੱਸ ਹੱਸ ਦੂਹਰੇ ਹੋਣਗੇ। ਗਿੱਪੀ ਗਰੇਵਾਲ ਵੀ ਸਾਧੂ ਬਾਬੇ ਦੇ ਕਿਰਦਾਰ ਵਾਲੀ ਕਾਮੇਡੀ ਤੋਂ ਬਹੁਤ ਪ੍ਰਭਾਵਤ ਰਿਹਾ ਹੈ
ਕਰਮਜੀਤ ਅਨਮੋਲ  ਗਾਇਕੀ ਅਤੇ ਫ਼ਿਲਮੀ ਪਰਦੇ ਦਾ ਇੱਕ ਸਰਗਰਮ ਕਲਾਕਾਰ ਹੈ। ਭਾਵੇਂਕਿ ਗਾਇਕੀ ਉਸਦਾ ਮੁੱਢਲਾ ਸੌਂਕ ਹੈ ਪਰ ਫ਼ਿਲਮੀ ਪਰਦੇ 'ਤੇ ਬਤੌਰ ਕਾਮੇਡੀਅਨ, ਅਦਾਕਾਰ  ਉਸਦੀ ਪਛਾਣ ਵਧੇਰੇ ਬਣੀ ਹੈ। ਕੈਰੀ ਆਨ ਜੱਟਾ,ਜੱਟ ਐਂਡ ਜੂਲੀਅਟ, ਜੀਂਹਨੇ ਮੇਰਾ ਦਿਲ ਲੁੱਟਿਆ,ਡੈਲੀ ਕੂਲ ਮੁੰਡੇ ਫੂਲ, ਲੱਕੀ ਦੀ ਅਨਲੱਕੀ ਸਟੋਰੀ, ਡਿਸਕੋ ਸਿੰਘ, ਗੋਰਿਆਂ ਨੂੰ ਦਫਾ ਕਰੋ, ਅਰਦਾਸ, ਅੰਬਰਸਰੀਆ ,ਪ੍ਰਾਹੁਣਾ, ਅਫ਼ਸਰ, ਸੂਬੇਦਾਰ ਜੋਗਿਦਰ ਸਿੰਘ,ਦੋ ਦੂਣੀ ਪੰਜ, ਆਦਿ 70 ਦੇ ਕਰੀਬ ਪੰਜਾਬੀ –ਹਿੰਦੀ ਫ਼ਿਲਮਾਂ ਵਿੱਚ ਕੰਮ ਚੁੱਕਿਆ ਕਰਮਜੀਤ ਅਨਮੋਲ ਅੱਜ ਪੰਜਾਬੀ ਸਿਨਮੇ ਦਾ ਸਿਰਮੌਰ ਕਾਮੇਡੀਅਨ ਹੈ। ਵਿਸਾਖੀ ਮੌਕੇ ਰਿਲੀਜ ਹੋ ਰਹੀ ਪੰਜਾਬੀ ਫ਼ਿਲਮ 'ਮੰਜੇ ਬਿਸਤਰੇ 2' ਬਾਰੇ ਉਸਨੇ ਦੱਸਿਆ ਕਿ ਪਹਿਲੀ ਫ਼ਿਲਮ ਪੰਜਾਬ ਦੇ ਪਹਿਲੇ ਸਮਿਆਂ ਵਿੱਚ ਵਿਆਹ ਸਮਾਗਮਾਂ ਮੌਕੇ ਮੇਲ-ਗੇਲ ਦੇ ਪੈਣ-ਬੈਠਣ  ਲਈ ਪਿੰਡ 'ਚੋਂ ਮੰਜੇ-ਬਿਸਤਰੇ ਇਕੱਠੇ ਕਰਨ ਦੇ ਨਾਂ 'ਤੇ ਸੀ। ਜਿਸ ਨੂੰ ਦਰਸ਼ਕਾਂ ਪਸੰਦ ਹੀ ਬਹੁਤ ਕੀਤਾ ਕਿ ਹੁਣ ਇਸ ਦਾ ਸੀਕੁਅਲ 'ਮੰਜੇ ਬਿਸਤਰੇ 2' ਲੈ ਕੇ ਆ ਰਹੇ ਹਾਂ 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਟਰੇਲਰ ਅੱਜ ਦਰਸ਼ਕਾ ਦੀ ਪਸੰਦ ਬਣਿਆ ਹੋਇਆ ਹੈ। ਇਸ ਫ਼ਿਲਮ ਵਿੱਚ ਦਰਸ਼ਕ ਉਸਨੂੰ ਪਹਿਲੇ 'ਮੰਜੇ ਬਿਸਤਰੇ ' ਵਾਲੇ ਅੰਦਾਜ਼ ਵਿੱਚ ਹੀ ਵੇਖਣਗੇ। ਜਿਵੇ ਕਿ ਦਰਸ਼ਕ ਵੇਖ ਚੁੱਕੇ ਹਨ ਕਿ ਬਜੁਰਗ ਸਾਧੂ ਹਲਵਾਈ ਬਹੁਤ ਸਰਾਰਤੀ ਤੇ ਰੌਣਕੀ ਹੈ। ਇਸ 85 ਸਾਲ ਦੇ ਬਜੁਰਗ ਪਾਤਰ ਬਣਨ ਲਈ ਮੇਰੇ ਮੇਅਕੱਪ 'ਤੇ  ਢਾਈ ਘੰਟੇ ਲੱਗਦੇ ਸੀ, ਫ਼ਿਲਮ 'ਚ ਮੇਰੇ ਚਿਹਰੇ 'ਤੇ ਝੁਰੜੀਆਂ ਵਿਖਾਈ ਦੇਣ ਲਈ ਇਹ ਮੇਅਕੱਪ 15 ਘੰਟੇ ਮੇਰੇ ਚਿਹਰੇ 'ਤੇ ਰਹਿੰਦਾ ਸੀ। 
   ਸੰਗਰੂਰ ਜਿਲੇ 'ਚ ਪੈਂਦੇ ਗੰਢੂਆਂ ਪਿੰਡ ਦਾ ਗੋਲਮੋਲ ਜਿਹਾ, ਮਧਰੇ ਕੱਦ ਦਾ ਕਰਮਜੀਤ ਅਨਮੋਲ ਨਿੱਕਾ ਹੁੰਦਾ ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ ਦੀਆਂ ਲੋਕ ਗਥਾਵਾਂ ਸੁਣਦਾ ਹੁੰਦਾ ਸੀ। ਪਿਤਾ ਸਾਧੂ ਸਿੰਘ ਤੇ ਮਾਤਾ ਮੂਰਤੀ ਕੌਰ ਦੇ ਘਰ ਜਨਮਿਆਂ ਕਰਮਜੀਤ ਸਕੂਲ-ਕਾਲਜ਼ ਦਿਨਾਂ 'ਚ ਉਹ ਵਧੀਆ ਗਾਉਣ ਲੱਗ ਪਿਆ। ਲੰਮੇ ਸੰਘਰਸ਼ ਤੋਂ ਬਾਅਦ ਭਗਵੰਤ ਮਾਨ ਅਤੇ ਜਰਨੈਲ ਘੁਮਾਣ ਦੇ ਸਹਿਯੋਗ ਨਾਲ  ਬਤੌਰ ਗਾਇਕ  ਆਪਣੀ ਪਲੇਠੀ ਕੈਸਟ 'ਆਸ਼ਿਕ ਭਾਜੀ' ਲੇ ਕੇ ਆਇਆ। ਗਾਇਕੀ ਦੇ ਸੰਘਰਸ਼ ਦੌਰਾਨ ਹੀ ਉਸਨੇ ਭਗਵੰਤ ਮਾਨ ਨਾਲ ਕਾਮੇਡੀ ਸੋਅ ਕਰਨੇ ਸੁਰੂ ਕੀਤੇ। ਐ ੱਮ ਐੱਚ ਵੰਨ 'ਤੇ ਚੱਲਦੇ ਲੜੀਵਾਰ 'ਜੁਗਨੂੰ ਹਾਜ਼ਿਰ ਹੈ' ਵਿੱਚ ਕਰਮਜੀਤ ਨੇ ਅਨੇਕਾਂ ਕਾਮੇਡੀ ਕਿਰਦਾਰ ਨਿਭਾਏ। ਭਗਵੰਤ ਮਾਨ ਨਾਲ ਦੇਸ ਵਿਦੇਸ਼ਾਂ ਵਿੱਚ ਅਨੇਕਾਂ ਸ਼ੋਅ ਕੀਤੇ, ਜਿੰਨਾਂ ਨਾਲ ਉਸਨੂੰ ਇੱਕ ਵੱਖਰੀ ਪਹਿਚਾਣ ਮਿਲੀ। ਇਸੇ ਪਹਿਚਾਣ ਕਰਕੇ ਉਸ ਨੂੰ ਫ਼ਿਲਮਾਂ ਵਿਚ ਕੰਮ ਕਰਨ ਦੇ ਮੌਕੇ ਮਿਲਣ ਲੱਗੇ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਕਰਮਜੀਤ ਫ਼ਿਲਮਾਂ ਤੇ ਗਾਇਕੀ ਖੇਤਰ ਦਾ ਇੱਕ ਸਰਗਰਮ ਕਲਾਕਾਰ ਹੈ। ਫ਼ਿਲਮਾਂ ਵੱਲ ਵਧਦਿਆਂ ਉਹ  ਗਾਇਕੀ ਨਾਲ ਵੀ  ਜੁੜਿਆ ਰਿਹਾ। ਉਸਨੇ ਸੱਭਿਆਚਾਰਕ ਤੇ ਮਿਆਰੀ ਗਾਇਕੀ ਨਾਲ ਆਪਣਾ ਵੱਖਰਾ ਮੁਕਾਮ ਹਾਸਿਲ ਕੀਤਾ। ਉਸਦੇ ਅਨੇਕਾਂ ਗੀਤ ਆਏ, ਐਲਬਮਾਂ ਆਈਆ ਜਿੰਨਾ ਨੇ ਉਸਦੀ ਸੋਹਰਤ ਨੂੰ  ਚਾਰ ਚੰਨ ਲਾਏ। ਆਮ ਗੀਤਾਂ ਤੋਂ ਹਟ ਕੇ ਉਸ ਨੇ ਜਾਗਦੀਆਂ ਜਮੀਰਾਂ ਵਾਲੇ ਗੀਤ 'ਪਿੰਡ ਵਿਕਾਊ ਹੈ' ਅਤੇ 'ਕੁਰਸੀ'  ਵੀ ਗਾਏ। ਚਰਚਿਤ ਗੀਤ 'ਰੋ ਰੋ ਨੈਣਾਂ ਨੇ' ਤੋਂ ਬਾਅਦ  ਪੰਜਾਬੀ ਫ਼ਿਲਮ ' ਜੱਟ ਬੁਆਏਜ਼-ਪੁੱਤ ਜੱਟਾ ਦੇ' ਦੇ ਬੈਕ-ਗਰਾਉਂਡ ਗੀਤ 'ਯਾਰਾ ਓਏ...'  ਨਾਲ ਕਰਮਜੀਤ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ । 
ਕਰਮਜੀਤ ਫ਼ਿਲਮਾਂ ਦੇ ਨਾਲ ਨਾਲ ਗਾਇਕੀ ਨੂੰ ਵੀ ਬਰਾਬਰ ਸਮਾਂ ਦੇ ਰਿਹਾ ਹੈ। ਫ਼ਿਲਮਾਂ ਤੋਂ ਵਿਹਲਾ ਹੋ ਉਹ ਗਾਇਕੀ  ਖੇਤਰ ਵਿੱਚ ਬਿਜ਼ੀ ਹੋ ਜਾਂਦਾ ਹੈ । ਉਸਦਾ ਇੱਕ ਵੱਖਰਾ ਸਰੋਤਾ ਵਰਗ ਹੈ। ਦਰਜਨਾਂ ਕੈਸਟਾਂ ਅਤੇ ਅਨੇਕਾਂ ਸੁਪਰਹਿੱਟ ਗਾਣੇ ਦੇਣ ਵਾਲੇ ਕਰਮਜੀਤ ਅਨਮੋਲ  ਨਾਲ ਨਿਸ਼ਾ ਬਾਨੋ  ਬਤੌਰ ਸਹਿ ਗਾਇਕਾ ਪਿਛਲੇ ਕਈ ਸਾਲਾਂ ਤੋਂ ਉਸ ਨਾਲ ਸਟੇਜਾਂ ਕਰ ਰਹੀ ਹੈ। ਨਿਸ਼ਾ ਨੂੰ ਫ਼ਿਲਮਾਂ ਵੱਲ ਵੀ ਕਰਮਜੀਤ ਨੇ ਹੀ ਪ੍ਰੇਰਿਤ ਕੀਤਾ। ਫ਼ਿਲਮਾਂ ਅਤੇ ਗਾਇਕੀ ਖੇਤਰ ਵਿੱਚ ਅਨੇਕਾਂ ਵੱਡੇ ਮਾਣ ਸਨਮਾਣ ਉਸਦੀ ਸੱਚੀ ਸੁੱਚੀ ਕਲਾ ਦੇ ਗਵਾਹ ਹਨ। 
ਪੰਜਾਬੀ  ਫ਼ਿਲਮਾਂ ਵਿਚ ਉਸ ਵਲੋਂ ਨਿਭਾਏ  ਬਹੁਤੇ ਕਿਰਦਾਰ ਉਸਦੀ ਜ਼ਿੰਦਗੀ ਦੇ ਨੇੜੇ-ਤੇੜੇ ਹੀ ਹੁੰਦੇ ਹਨ।  ਉਸਦੀ ਇਹ ਸਿਫ਼ਤ ਹੈ ਕਿ ਕਰਮਜੀਤ ਆਪਣਾ ਕਿਰਦਾਰ ਖੁਦ ਹੀ ਤਿਆਰ ਕਰਦਾ ਹੈ। ਕਰਮਜੀਤ ਦਾ ਪਿਛੋਕੜ ਪਿੰਡਾਂ ਦੇ ਕਲਚਰ ਨਾਲ ਜੁੜਿਆ ਰਿਹਾ ਹੈ। ਬਹੁਤੇ ਪਾਤਰ ਉਸਦੀ ਜਿੰਦਗੀ ਦਾ ਹਿੱਸਾ ਰਹੇ ਹਨ। ਅਜਿਹੇ ਪਾਤਰਾਂ ਨੂੰ ਫ਼ਿਲਮੀ ਪਰਦੇ 'ਤੇ ਨਿਭਾਉਦਿਆਂ ਉਸ ਨੂੰ ਚੰਗਾ ਲੱਗਦਾ ਹੈ।  'ਅਰਦਾਸ' ਫ਼ਿਲਮ ਵਿਚਲਾ ਲਾਲੇ ਸੰਭੂ ਨਾਂਥ ਦਾ ਕਿਰਦਾਰ ਉਸਦੀ ਜਿੰਦਗੀ ਦੇ ਬਹੁਤ ਨੇੜੇ ਹੈ। ਕਰਮਜੀਤ ਅਦਕਾਰੀ ਦੇ ਇਲਾਵਾ ਫ਼ਿਲਮ  'ਲਾਵਾਂ ਫੇਰੇ' ਨਾਲ ਬਤੌਰ ਨਿਰਮਾਤਾ ਵੀ ਅੱਗੇ ਆਇਆ। ਉਸਦਾ ਕਹਿਣਾ ਹੈ ਕਿ ਪੁਰਾਣੇ ਕਲਚਰ ਬਾਰੇ ਲਗਾਤਾਰ ਫ਼ਿਲਮਾਂ ਬਣਨੀਆਂ ਚੰਗੀ ਗੱਲ ਹੈ ਕਿਊਂਕ ਇਹ ਸਾਡੀ ਅੱਜ ਦੀ ਪੀੜੀ ਨੂੰ ਬੀਤੇ ਕੱਲ ਨਾਲ ਜੋੜਦੀਆਂ ਹਨ। ਬਤੋਰ ਨਿਰਮਾਤਾ ਉਸਨੇ  ਸਾਲ 2018 ਦੀ ਸੁਪਰਹਿੱਅ ਫ਼ਿਲਮ 'ਲਾਵਾਂ ਫੇਰੇ' ਪੰਜਾਬੀ ਦਰਸ਼ਕਾਂ ਨੂੰ ਦਿੱਤੀ ਜਦਕਿ ਅੱਜ ਕੱਲ ਆਪਣੀ ਨਵੀਂ ਫ਼ਿਲਮ 'ਮਿੰਦੋ ਤਸੀਲਦਾਰਨੀ' ਦੀ ਸੂਟਿਗ  ਵਿਚ ਲੱਗਿਆ ਹੋਇਆ ਹੈ। ਜਲਦ ਹੀ ਉਹ ਪਹਿਲੀ ਫ਼ਿਲਮ ਦਾ ਸੀਕੁਅਲ  'ਲਾਵਾਂ-ਫੇਰੇ 2' ਵੀ ਕਰੇਗਾ।  
    -0-  -ਸੁਰਜੀਤ ਜੱਸਲ 9814607737

Have something to say? Post your comment

More Article News

ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ ਸਿਆਸਤਦਾਨਾ ਦਾ ਖੋਖਲਾਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਵੀ ਸਿਆਸਤ/ਉਜਾਗਰ ਸਿੰਘ ਖੂਬ ਧਮਾਲਾਂ ਪਾ ਰਿਹੈ ਅਮਰਿੰਦਰ ਗਿੱਲ ਦੀ ਫ਼ਿਲਮ 'ਚੱਲ ਮੇਰਾ ਪੁੱਤ' ਦਾ ਟ੍ਰੇਲਰ, 26 ਜੁਲਾਈ ਨੂੰ ਹੋਵੇਗੀ ਫ਼ਿਲਮ ਰਿਲੀਜ਼/ਹਰਜਿੰਦਰ ਸਿੰਘ ਜਵੰਦਾ ਜੁਗਨੀ ਯਾਰਾਂ ਦੀ ' ਰਾਹੀਂ ਪੰਜਾਬੀ ਪਰਦੇ 'ਤੇ ਨਜ਼ਰ ਆਵੇਗੀ 'ਮਹਿਮਾ ਹੋਰਾ'.....ਲੇਖਕ- ਹਰਜਿੰਦਰ ਸਿੰਘ ਮਿੰਨੀ ਕਹਾਣੀ ਹੌਸਲਾ/ਜਸਕਰਨ ਲੰਡੇ ਕਲ਼ਮ ਤੇ ਆਵਾਜ਼ ਦਾ ਸੁਮੇਲ- ਵਾਲੂ ਜਗਦੇਵ/ਗੁਰਦਿੱਤ ਸਿੰਘ ਸੇਖੋਂ ਧੀਏ ਲਾਡਲੀਏ /ਬਲਜਿੰਦਰ ਕੌਰ ਕਲਸੀ
-
-
-