Friday, April 26, 2019
FOLLOW US ON

Article

ਗਾਇਕ ਗੋਗੀ ਧਾਲੀਵਾਲ ਜੀ ਕਨੇਡਾ ਦੀ ਧਰਤੀ 'ਤੇ ਪੁੱਜੇ

March 23, 2019 08:47 PM

ਗਾਇਕ ਗੋਗੀ ਧਾਲੀਵਾਲ ਜੀ ਕਨੇਡਾ ਦੀ ਧਰਤੀ 'ਤੇ ਪੁੱਜੇ
ਬਠਿੰਡਾ (ਗੁਰਬਾਜ ਗਿੱਲ) –ਪਿਛਲੇ ਕਾਫੀ ਸਮੇ ਤੋ ਪੰਜਾਬੀ ਗਾਇਕੀ ਖੇਤਰ 'ਚ ਸਰਗਰਮ ਅਤੇ ਸਾਲ ੨੦੧੫ ਤੋ ਮੁੜ ਆਪਣੀ ਗਾਇਕੀ ਦਾ ਸਫਰ ਸੁਰੂ ਕਰਨ ਵਾਲੇ ਗਾਇਕ ਗੋਗੀ ਧਾਲੀਵਾਲ ਦਾ ਪਹਿਲਾ ਗੀਤ “ਛੱਲੇ ਦੀਆ ਯਾਰੀਆ“ ਗੀਤਕਾਰ ਦਵਿੰਦਰ ਗੁੰਮਟੀ ਦਾ ਲਿਖਿਆ ਮਾਰਕੀਟ ਚ ਆਇਆ ਸੀ! ਉਸ ਤੋ ਬਆਦ “ਬਾਬਾ ਤੇਰਾ ਲਾਲੋ“, “ਕਾਮਯਾਬੀਆ“, “ਚੰਗੀਆ ਧੀਆ“, “ਵੀਹ ਕਿੱਲੇ“, “ਪੁੱਤ ਲਾਡਲਾ“ ਅਤੇ “ਬੰਦਾ ਡੋਲ ਜਾਦਾ ਏ“ ਆਦਿ ਗੀਤਾਂ ਨਾਲ ਸਮੇਂ-ਸਮੇਂ ਆਪਣੀ ਹਾਜ਼ਰੀ ਲਗਵਾਉਣ ਵਾਲਾ ਗਾਇਕ ਗੋਗੀ ਧਾਲੀਵਾਲ ਸੰਗੀਤਕ ਖੇਤਰ ਚ ਆਪਣੀ ਗੂੜੀ ਪਹਿਚਾਣ ਬਣਾਕੇ, ਆਪਣੇ ਚਹੇਤਿਆਂ ਤੋਂ ਖੂਬ ਵਾਹ-ਵਾਹ ਖੱਟ ਰਿਹਾ ਹੈ। ਜਲਦੀ ਹੀ ਰਾਜੂ ਢਿੱਲੋਂ ਦੇ ਸਹਿਯੋਗ ਨਾਲ ਉਹ ਆਪਣਾ ਨਵਾਂ ਟਰੈਕ ਲੈ ਕੇ ਹਾਜ਼ਰ ਹੋਵੇਗਾ, ਜਿਸ ਨੂੰ ਗੀਤਕਾਰ ਕੁਲਦੀਪ ਨੇ ਲਿਖਿਆ ਅਤੇ ਸੰਗੀਤਕਾਰ ਹਾਰਟ ਹੈਕਰ (ਕਰਨ) ਨੇ ਸੰਗੀਤਬੱਧ ਕੀਤਾ ਹੈ। ਗਾਇਕ ਗੋਗੀ ਧਾਲੀਵਾਲ ਜੀ ਕੱਲ ਹੀ ਕਨੇਡਾ ਪੁੱਜੇ ਹਨ, ਜਿੱਥੇ ਉਹ ਵੱਖ-ਵੱਖ ਸ਼ਹਿਰਾ 'ਚ ਆਪਣੇ ਸ਼ੋਅ ਕਰਕੇ, ਉੱਥੋ ਦੇ ਆਪਣੇ ਚਹੇਤਿਆਂ ਦਾ ਮੰਨੋਰੰਜਨ ਕਰਨਗੇ।

Have something to say? Post your comment