Friday, April 26, 2019
FOLLOW US ON

News

ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਇਸ ਵਾਰ ਤਿੰਨ ਨਵੇਂ ਐਵਾਰਡ ਸ਼ੁਰੂ ਕਰਨ ਦਾ ਫੈਸਲਾ

March 23, 2019 09:02 PM

ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਇਸ ਵਾਰ ਤਿੰਨ ਨਵੇਂ ਐਵਾਰਡ ਸ਼ੁਰੂ ਕਰਨ ਦਾ ਫੈਸਲਾ 
ਮਾਨਸਾ  ( ਤਰਸੇਮ ਸਿੰਘ ਫਰੰਡ ) ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਹਰ ਸਾਲ ਵਿਸ਼ਵ ਥੀਏਟਰ ਦਿਵਸ ਦੇ ਮੌਕੇ ਤੇ ਜਿੱਥੇ ਬਹੁਤ ਸਾਰੇ ਨਾਟਕ ਕਰਵਾਏ ਜਾਂਦੇ ਹਨ, ਉਥੇ ਪਿਛਲੇ 22 ਸਾਲਾਂ ਤੋਂ ਵੱਖ ਵੱਖ ਖੇਤਰਾਂ ਵਿਚ ਕੰਮ ਕਰਨ ਵਾਲੀਆਂ ਉਹਨਾਂ ਸਤਿਕਾਰਤ ਹਸਤੀਆਂ ਦਾ ਸਨਮਾਨ ਕੀਤਾ ਜਾਂਦਾ ਹੈ ਜਿੰਨ੍ਹਾਂ ਨੇ ਸਮਾਜ ਨੂੰ ਸੁਹਣਾ ਬਣਾਉਣ ਲਈ ਕਿਸੇ ਵੀ ਖੇਤਰ ਵਿਚ ਆਪਣਾ ਯੋਗਦਾਨ ਪਾਇਆ ਹੋਵੇ। ਇਸ ਲੜੀ ਵਿਚ ਪੰਜਾਬ ਅਤੇ ਜ਼ਿਲ੍ਹਾ ਮਾਨਸਾ ਦੀਆਂ ਬਹੁਤ ਸਾਰੀਆਂ ਹਸਤੀਆਂ ਦਾ ਇਸ ਮੇਲੇ ਵੱਲੋਂ ਸਨਮਾਨ ਕੀਤਾ ਜਾ ਚੁੱਕਿਆ ਹੈ। ਇਸ ਮੇਲੇ ਦੇ ਸੂਤਰਧਾਰ ਅਤੇ ਉੱਘੇ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਮਰਹੂਮ ਅਜਮੇਰ ਸਿੰਘ ਔਲਖ ਪਿਛਲੇ ਲੰਮੇ ਸਮੇਂ ਤੋਂ ਇਸ ਸੰਸਥਾ ਦੇ ਸਰਪ੍ਰਸਤ ਸਨ। ਉਹਨਾਂ ਦੇ ਤੁਰ ਜਾਣ ਤੋਂ ਬਾਅਦ ਇਹ ਮੇਲਾ ਉਹਨਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਹੁਣ ਇਸ ਮੇਲੇ ਦਾ ਨਾਂ ਅਜਮੇਰ ਸਿੰਘ ਔਲਖ ਯਾਦਗਾਰੀ ਮੇਲਾ ਕਰ ਦਿੱਤਾ ਗਿਆ ਹੈ। ਇਸ ਮੇਲੇ ਵਿਚ ਨਾਟਕ ਅਤੇ ਰੰਗਮੰਚ ਨਾਲ ਸਬੰਧ ਤਿੰਨ ਨਵੇਂ ਐਵਾਰਡ ਸ਼ਾਮਿਲ ਕੀਤੇ ਗਏ ਹਨ। ਪਹਿਲਾ ਇਨਾਮ 'ਅਜਮੇਰ ਸਿੰਘ ਔਲਖ ਯਾਦਗਾਰੀ ਨਾਟ ਮੰਚ ਐਵਾਰਡ' ਹੈ ਜਿਸ ਵਿਚ 11 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ, ਸਨਮਾਨ ਪੱਤਰ ਅਤੇ ਦੁਸ਼ਾਲਾ ਸ਼ਾਮਿਲ ਹੈ। ਇਹ ਉਸ ਸ਼ਖਸੀਅਤ ਨੂੰ ਦਿੱਤਾ ਜਾਵੇਗਾ, ਜਿਸ ਨੇ ਨਾਟਕ ਅਤੇ ਰੰਗਮੰਚ ਲਈ ਵੱਡਾ ਕਾਰਜ ਕੀਤਾ ਹੋਵੇਗਾ। ਦੂਜਾ ਇਨਾਮ ਸਾਡੇ ਕੋਲੋਂ ਬੇਵਕਤ ਵਿੱਛੜ ਗਈ ਰੰਗਮੰਚ ਦੀ ਧੀ ਸੁਹਜਦੀਪ ਨੂੰ ਸਮਰਪਿਤ 'ਸੁਹਜਦੀਪ ਯਾਦਗਾਰੀ ਨਾਰੀ ਪ੍ਰਤਿਭਾ ਐਵਾਰਡ ਹੋਵੇਗਾ ਜੋ ਨਾਟਕ ਅਤੇ ਰੰਗਮੰਚ ਨਾਲ ਜੁੜੀ ਔਰਤ ਨੂੰ ਦਿੱਤਾ ਜਾਇਆ ਕਰੇਗਾ ਅਤੇ ਇਸ ਵਿਚ ਵੀ 11 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਸਨਮਾਨ ਪੱਤਰ ਅਤੇ ਦੁਸ਼ਾਲਾ ਸ਼ਾਮਿਲ ਹੋਵੇਗਾ। ਤੀਜਾ ਇਨਾਮ ਮਾਨਸਾ ਦੇ ਪ੍ਰਸਿੱਧ ਰੰਗਕਰਮੀ ਬਲਜੀਤ ਚਕੇਰਵੀ ਨੂੰ ਸਮਰਪਿਤ 'ਬਲਜੀਤ ਚਕੇਰਵੀ ਨਵ ਪ੍ਰਤਿਭਾ ਐਵਾਰਡ' ਹੋਵੇਗਾ ਜਿਸ ਵਿਚ ਇਕੱਤੀ ਸੌ ਰੁਪਏ ਅਤੇ ਸਨਮਾਨ ਪੱਤਰ ਦਿੱਤੇ ਜਾਣਗੇ ਅਤੇ ਇਹ ਐਵਾਰਡ ਨਾਟਕ ਅਤੇ ਰੰਗਮੰਚ ਨਾਲ ਜੁੜੀ ਕਿਸੇ ਨਵੀਂ ਪ੍ਰਤਿਭਾ ਲਈ ਉਤਸਾਹ ਵਧਾਊ ਐਵਾਰਡ ਹੋਵੇਗਾ। ਸੰਸਥਾ ਨੇ ਇਸ ਐਵਾਰਡ ਦੀ ਚੋਣ ਲਈ ਇਕ ਆਰਜੀ ਕਮੇਟੀ ਬਣਾਈ ਹੈ ਜਿਸ ਵਿਚ ਸੰਸਥਾ ਦੇ ਸਰਪ੍ਰਸਤ ਪ੍ਰਿੰਸੀਪਲ ਦਰਸ਼ਨ ਸਿੰਘ, ਮਨਜੀਤ ਕੌਰ ਔਲਖ, ਡਾ. ਕੁਲਦੀਪ ਸਿੰਘ ਦੀਪ, ਰਾਜ ਜੋਸ਼ੀ, ਕਹਾਣੀਕਾਰ ਦਰਸ਼ਨ ਜੋਗਾ, ਮੈਡਮ ਸੁਪਨਦੀਪ ਕੌਰ ਅਤੇ ਗੁਰਨੈਬ ਮੰਘਾਣੀਆਂ ਸ਼ਾਮਿਲ ਹਨ। ਇਸ ਕਮੇਟੀ ਨੇ ਆਪਣੀ ਪਲੇਠੀ ਮੀਟਿੰਗ ਵਿਚ ਇਸ ਵਾਰ ਉੱਘੇ ਨਾਟਕਕਾਰ ਦਵਿੰਦਰ ਦਮਨ ਨੂੰ 'ਅਜਮੇਰ ਸਿੰਘ ਔਲਖ ਯਾਦਗਾਰੀ ਨਾਟ ਮੰਚ ਐਵਾਰਡ', ਪ੍ਰਸਿੱਧ ਅਦਾਕਾਰਾ ਜਤਿੰਦਰ ਕੌਰ (ਹਰਭਜਨ ਜੱਬਲ ਦੀ ਸਾਥੀ) ਨੂੰ 'ਸੁਹਜਦੀਪ ਯਾਦਗਾਰੀ ਨਾਰੀ ਪ੍ਰਤਿਭਾ ਐਵਾਰਡ' ਅਤੇ ਉੱਭਰਦੇ ਨਿਰਦੇਸ਼ਕ ਸਾਗਰ ਸੁਰਿੰਦਰ ਨੂੰ  'ਬਲਜੀਤ ਚਕੇਰਵੀ ਨਵ ਪ੍ਰਤਿਭਾ ਐਵਾਰਡ' ਦੇਣ ਦਾ ਫੈਸਲਾ ਕੀਤਾ ਹੈ। ਇਹਨਾਂ ਤੋਂ ਇਲਾਵਾ 'ਜਗਦੇ ਚਿਰਾਗ' ਐਵਾਰਡ ਪ੍ਰਸਿੱਧ ਪਤਰਕਾਰ ਚਰਨਜੀਤ ਭੁੱਲਰ ਨੂੰ, ਪੰਡਤ ਪੂਰਨ ਚੰਦ ਯਾਦਗਾਰੀ ਐਵਾਰਡ ਕਵੀਸ਼ਰ ਸਾਧੂ ਸਿੰਘ ਕੋਟੜਾ ਨੂੰ, 'ਕਲਾ ਸਾਰਥੀ' ਐਵਾਰਡ ਭੰਗੜਾ ਕੋਚ ਤੇਜਿੰਦਰ ਤੇਜੀ ਨੂੰ, ਮਾਨਸਾ ਦਾ ਮਾਣ ਐਵਾਰਡ ਏਸੀਆਈ ਵਿਚ ਗੋਲਡ ਮੈਡਲਿਸ਼ਟ ਜੋੜੀ ਸਵਰਨ ਵਿਰਕ ਅਤੇ ਸੁਖਮੀਤ ਸਮਾਘ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਹਨਾਂ ਦੇ ਨਾਲ ਨਾਲ ਮਾਨਸਾ ਦੀਆਂ ਹੋਣਹਾਰ ਪ੍ਰਤਿਭਾਵਾਂ ਵਿੱਚੋਂ ਸੂਟਰ ਦਮਨਪ੍ਰੀਤ, ਮਨਦੀਪ ਅਤੇ ਨਵਦੀਪ ਕੌਰ, ਐਮ ਡੀ ਨੀਟ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਰਮਨਦੀਪ ਸਿੰਘ ਉੱਲਕ, ਲੰਮੀ ਹੇਕ ਦੇ ਗੀਤ ਵਿੱਚੋਂ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਚਰਨਜੀਤ ਕੌਰ, ਅਮਨਦੀਪ ਕੌਰ, ਸਿਮਰਨਜੀਤ ਕੌਰ ਅਤੇ ਅਮਨਦੀਪ ਕੌਰ, ਸ਼ਾਟ ਪੁੱਟ ਵਿੱਚੋਂ ਗੋਲਡ ਮੈਡਲਿਸਟ ਪ੍ਰਭ ਕਿਰਪਾਲ ਸਿੰਘ ਅਤੇ ਗਤਕੇ ਵਿੱਚੋਂ ਗੋਲਡ ਮੈਡਲਿਸਟ ਵਿਨੈਪਾਲ ਸਿੰਘ ਦਾ ਸਨਮਾਨ ਕਰਨ ਦਾ ਵੀ ਫੈਸਲਾ ਕੀਤਾ ਹੈ। ਇਹ ਸਾਰੇ ਇਨਾਮ 27, 28 ਅਤੇ 29 ਮਾਰਚ ਨੂੰ ਖਾਲਸਾ ਸਕੂਲ ਵਿਚ ਹੋ ਰਹੇ 22ਵੇਂ ਨਾਟਕ ਮੇਲੇ ਵਿਚ ਪ੍ਰਦਾਨ ਕੀਤੇ ਜਾਣਗੇ।

Have something to say? Post your comment

More News News

ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਬਾਜਵਾ ਅਤੇ ਢਿੱਲੋਂ ਦਾ ਕੀਤਾ ਵਿਸ਼ੇਸ਼ ਸਨਮਾਨ । ਬੇਮੌਸਮੀ ਬਰਸਾਂਤ ਤੋਂ ਫਸਲਾਂ ਨੂੰ ਢੱਕਣ ਲਈ ਆੜਤੀਆਂ ਯੋਗ ਪ੍ਰਬੰਧ ਨਹੀ -ਅਕਲੀਆ ਘੁੰਮਣ ਨਹਿਰੀ ਬੰਦੀ ਅਤੇ ਬਿਜਲੀ ਦੇ ਕੱਟਾਂ ਨੇ ਪਿੰਡਾਂ ਦੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ ਲਾਇਨਜ ਕਲੱਬ ਮੁਕਤਸਰ ਅਨਮੋਲ ਵਲੋ ਬੇਟੀ ਰਮਨੀਤ ਬਰਾੜ ਨੂੰ ਕੀਤਾ ਸਨਮਾਨਿਤ ਜ਼ੀ ਖ਼ਾਨ ਤੇ ਅਫ਼ਸਾਨਾ ਖ਼ਾਨ ਦਾ ਨਵੇਂ ਗੀਤ " ਚੰਡੀਗੵੜ ਸ਼ਹਿਰ " ਰਿਲੀਜ਼ ,ਗੀਤ ਦੀਆਂ ਧੁੰਮਾ ਚਾਰੇ ਪਾਸੇ ਮਨਿੰਦਰ ਬੁੱਟਰ ਦੇ ਗੀਤ " ਯਮਲਾ" ਨੂੰ ਦਰਸ਼ਕਾ ਦਾ ਮਿਲ ਰਿਹਾ ਭਰਪੂਰ ਹੁੰਗਾਰਾ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਸਾਫ ਮੁੱਕਰ ਗਈ ਹੈ -- ਰੰਗਾ ਬੀਬੀ ਖਾਲੜਾ ਦੇ ਹੱਕ ‘ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਚਾਈਲਡ ਹੈਲਪ ਲਾਈਨ ਵੱਲੋਂ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਬੀਬਾ ਹਰਸਿਮਰਤ ਕੌਰ ਮੈੰਬਰ ਪਾਰਲੀਮੈਂਟ ਬਾਦਲ ਨੂੰ ਬਠਿੰਡਾ ਸੀਟ ਤੋ ਉਮੀਦਵਾਰ ਐਲਾਣਨ ਤੋ ਬਆਦ ਪਾਰਟੀ ਦੇ ਵਰਕਰਾ ਚ੍ ਖੁਸੀ ਦੀ ਲਹਿਰ ਦੇਖਣ ਨੂੰ ਮਿਲੀ
-
-
-