Friday, April 26, 2019
FOLLOW US ON

News

ਸ਼ਾਹਕੋਟ-ਮਲਸੀਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀਆਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ

March 23, 2019 09:07 PM
ਸ਼ਾਹਕੋਟ-ਮਲਸੀਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀਆਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ
ਮੁਲਜ਼ਮ ਵੱਲੋਂ ਆਪਣੇ ਤਿੰਨ ਸਾਥੀਆਂ ਸਮੇਤ ਬੀਤੇ ਦਿਨੀਂ ਮਲਸੀਆਂ ਵਿਖੇ ਮੋਬਾਇਲਾਂ ਦੀ ਦੁਕਾਨ ’ਤੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਚੋਰੀ ਦਾ ਸਮਾਨ ਕੀਤਾ ਬ੍ਰਾਮਦ
 
ਸ਼ਾਹਕੋਟ/ਮਲਸੀਆਂ, 23 ਮਾਰਚ (ਏ.ਐੱਸ. ਸਚਦੇਵਾ) ਸ੍ਰੀ ਨਵਜੋਤ ਸਿੰਘ ਮਾਹਲ ਐੱਸ.ਐੱਸ.ਪੀ. ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀ ਰਾਜਵੀਰ ਸਿੰਘ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਲਖਵੀਰ ਸਿੰਘ ਡੀ.ਐੱਸ.ਪੀ. ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਸ਼ਾਹਕੋਟ ਤੇ ਮਲਸੀਆਂ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਪਵਿੱਤਰ ਸਿੰਘ ਐੱਸ.ਐੱਚ.ਓ. ਮਾਡਲ ਥਾਣਾ ਸ਼ਾਹਕੋਟ ਅਤੇ ਏ.ਐੱਸ.ਆਈ. ਸੰਜੀਵਨ ਸਿੰਘ ਚੌਂਕੀ ਇੰਚਾਰਜ਼ ਮਲਸੀਆਂ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਪਿੰਡ ਰੂਪੇਵਾਲ (ਸ਼ਾਹਕੋਟ) ਵਿਖੇ ਨਾਕਾਬੰਦੀ ਦੌਰਾਨ ਮਲਸੀਆਂ-ਲੋਹੀਆ ਲਿੰਕ ਰੋਡ ਤੋਂ ਚੋਰੀਆਂ ਦੇ ਮਾਮਲੇ ਵਿੱਚ ਸ਼ਾਮਲ ਇੱਕ ਨੌਜਵਾਨ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਿਸ ਪਾਸੋਂ ਪੁਲਿਸ ਨੇ 2 ਐਲ.ਈ.ਡੀਜ਼, ਇੱਕ ਜੂਸਰ, 6 ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਫੋਨ ਵੀ ਬ੍ਰਾਮਦ ਕੀਤੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਲਖਵੀਰ ਸਿੰਘ ਡੀ.ਐੱਸ.ਪੀ. ਸ਼ਾਹਕੋਟ ਨੇ ਦੱਸਿਆ ਕਿ ਪੁਲਿਸ ਵੱਲੋਂ ਨਜਦੀਕ ਅੱਡਾ ਰੂਪੇਵਾਲ ਵਿਖੇ ਨਾਕਾਬੰਦੀ ਦੌਰਾਨ ਮੁਲਜ਼ਮ ਬੂਟਾ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਬੁਰਜ ਹਸਨ ਥਾਣਾ ਬਿਲਗਾ ਜਿਲਾ ਜਲੰਧਰ ਨੂੰ ਕਾਬੂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਮੁਲਜ਼ਮ ਬੂਟਾ ਸਿੰਘ ਨੇ ਦੱਸਿਆ ਹੈ ਕਿ ਉਸ ਨੇ ਆਪਣੇ ਸਾਥੀ ਗੁਰਜੰਟ ਸਿੰਘ ਉਰਫ ਜੰਡੂ ਪੁੱਤਰ ਹਰਬੰਸ ਸਿੰਘ, ਤਰਲੋਕ ਸਿੰਘ ਉਰਫ ਤੋਤਾ ਪੁੱਤਰ ਜੋਗਿੰਦਰ ਸਿੰਘ ਦੋਵੇਂ ਵਾਸੀ ਬੁਰਜ ਹਸਨ ਥਾਣਾ ਬਿਲਗਾ, ਲਖਵਿੰਦਰ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਰਜਾਪੁਰ ਥਾਣਾ ਲਾਡੂਵਾਲ ਜਿਲਾ ਲੁਧਿਆਣਾ ਨਾਲ ਮਿਲ ਕੇ ਬੀਤੀ 12 ਅਤੇ 13 ਮਾਰਚ ਦੀ ਦਰਮਿਆਨੀ ਰਾਤ ਨੂੰ ਬੱਸ ਅੱਡਾ ਮਲਸੀਆ ਵਿਖੇ ਮੋਬਾਇਲ ਦੀ ਦੁਕਾਨ ਤੋਂ ਵੱਖ-ਵੱਖ ਕੰਪਨੀਆ ਦੇ ਮੋਬਾਇਲ ਅਤੇ ਹੋਰ ਸਮਾਨ ਚੋਰੀ ਕੀਤਾ ਸੀ, ਜਿਸ ਸਬੰਧੀ ਪਹਿਲਾ ਹੀ ਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕਾਗਣਾ ਥਾਣਾ ਸ਼ਾਹਕੋਟ ਦੇ ਬਿਆਨ ’ਤੇ ਸ਼ਾਹਕੋਟ ਪੁਲਿਸ ਵੱਲੋਂ ਮੁਕੱਦਮਾ ਦਰਜ਼ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਉਨਾਂ ਬੀਤੀ 7 ਅਤੇ 8 ਮਾਰਚ ਦੀ ਰਾਤ ਨੂੰ ਫਿਲੌਰ ਏਰੀਆ ਵਿੱਚੋ ਦੋ ਐਲ.ਈ.ਡੀਜ਼ ਅਤੇ ਜੂਸਰ ਚੋਰੀ ਕੀਤੇ ਸਨ। ਉਨਾਂ ਦੱਸਿਆ ਕਿ ਮੁਲਜ਼ਮ ਬੂਟਾ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਬੁਰਜ ਹਸਨ ਥਾਣਾ ਬਿਲਗਾ ਜਿਲਾ ਜਲੰਧਰ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ 2 ਐਲ.ਈ.ਡੀਜ਼, ਇੱਕ ਜੂਸਰ, 6 ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਫੋਨ ਬ੍ਰਾਮਦ ਕੀਤੇ ਹਨ। ਉਨਾਂ ਦੱਸਿਆ ਕਿ ਇਸ ਦਾ ਇੱਕ ਸਾਥੀ ਗੁਰਜੰਟ ਸਿੰਘ ਉਰਫ ਜੰਡੂ ਪੁੱਤਰ ਹਰਬੰਸ ਸਿੰਘ ਵਾਸੀ ਬੁਰਜ ਹਸਨ ਥਾਣਾ ਬਿਲਗਾ ਨੂੰ ਬੀਤੇ ਦਿਨੀਂ ਸ਼ਾਹਕੋਟ ਅਤੇ ਮਲਸੀਆਂ ਪੁਲਿਸ ਨੇ ਪਹਿਲਾ ਹੀ ਗਿ੍ਰਫਤਾਰ ਕਰ ਲਿਆ ਹੈ, ਜਦਕਿ ਇਸ ਦੇ ਦੋ ਸਾਥੀ ਤਰਲੋਕ ਸਿੰਘ ਉਰਫ ਤੋਤਾ ਪੁੱਤਰ ਜੋਗਿੰਦਰ ਸਿੰਘ ਵਾਸੀ ਬੁਰਜ ਹਸਨ ਥਾਣਾ ਬਿਲਗਾ, ਲਖਵਿੰਦਰ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਰਜਾਪੁਰ ਥਾਣਾ ਲਾਡੂਵਾਲ ਜਿਲਾ ਲੁਧਿਆਣਾ ਨੂੰ ਫਿਲੌਰ ਪੁਲਿਸ ਨੇ ਮੁਕੱਦਮਾ ਨੰਬਰ 68 ਮਿਤੀ 08-03-2019 ਤਹਿਤ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਮੁਲਜ਼ਮ ਨੂੰ ਇਲਾਕਾ ਮੈਜਿਸਟਰੇਟ ਦੇ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮੁਲਜ਼ਮ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਇਸ ਪਾਸੋ ਚੋਰੀ ਦੀਆ ਕੀਤੀਆ ਵਾਰਦਾਤਾਂ ਬਾਰੇ ਹੋਰ ਵੀ ਅਹਿਮ ਸੁਰਾਗ ਲੱਗ ਸਕਣ।  
Have something to say? Post your comment

More News News

ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਬਾਜਵਾ ਅਤੇ ਢਿੱਲੋਂ ਦਾ ਕੀਤਾ ਵਿਸ਼ੇਸ਼ ਸਨਮਾਨ । ਬੇਮੌਸਮੀ ਬਰਸਾਂਤ ਤੋਂ ਫਸਲਾਂ ਨੂੰ ਢੱਕਣ ਲਈ ਆੜਤੀਆਂ ਯੋਗ ਪ੍ਰਬੰਧ ਨਹੀ -ਅਕਲੀਆ ਘੁੰਮਣ ਨਹਿਰੀ ਬੰਦੀ ਅਤੇ ਬਿਜਲੀ ਦੇ ਕੱਟਾਂ ਨੇ ਪਿੰਡਾਂ ਦੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ ਲਾਇਨਜ ਕਲੱਬ ਮੁਕਤਸਰ ਅਨਮੋਲ ਵਲੋ ਬੇਟੀ ਰਮਨੀਤ ਬਰਾੜ ਨੂੰ ਕੀਤਾ ਸਨਮਾਨਿਤ ਜ਼ੀ ਖ਼ਾਨ ਤੇ ਅਫ਼ਸਾਨਾ ਖ਼ਾਨ ਦਾ ਨਵੇਂ ਗੀਤ " ਚੰਡੀਗੵੜ ਸ਼ਹਿਰ " ਰਿਲੀਜ਼ ,ਗੀਤ ਦੀਆਂ ਧੁੰਮਾ ਚਾਰੇ ਪਾਸੇ ਮਨਿੰਦਰ ਬੁੱਟਰ ਦੇ ਗੀਤ " ਯਮਲਾ" ਨੂੰ ਦਰਸ਼ਕਾ ਦਾ ਮਿਲ ਰਿਹਾ ਭਰਪੂਰ ਹੁੰਗਾਰਾ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਸਾਫ ਮੁੱਕਰ ਗਈ ਹੈ -- ਰੰਗਾ ਬੀਬੀ ਖਾਲੜਾ ਦੇ ਹੱਕ ‘ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਚਾਈਲਡ ਹੈਲਪ ਲਾਈਨ ਵੱਲੋਂ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਬੀਬਾ ਹਰਸਿਮਰਤ ਕੌਰ ਮੈੰਬਰ ਪਾਰਲੀਮੈਂਟ ਬਾਦਲ ਨੂੰ ਬਠਿੰਡਾ ਸੀਟ ਤੋ ਉਮੀਦਵਾਰ ਐਲਾਣਨ ਤੋ ਬਆਦ ਪਾਰਟੀ ਦੇ ਵਰਕਰਾ ਚ੍ ਖੁਸੀ ਦੀ ਲਹਿਰ ਦੇਖਣ ਨੂੰ ਮਿਲੀ
-
-
-