Friday, April 26, 2019
FOLLOW US ON

News

ਯੂਨੀਵਰਸਲ ਪਬਲਿਕ ਸਕੂਲ ਦਾ ਸਾਲਾਨਾ ਮੈਗਜ਼ੀਨ ਰੀਲੀਜ਼

March 24, 2019 10:27 PM
ਯੂਨੀਵਰਸਲ ਪਬਲਿਕ ਸਕੂਲ ਦਾ ਸਾਲਾਨਾ ਮੈਗਜ਼ੀਨ         ਰੀਲੀਜ਼ 
                
    
ਤਲਵੰਡੀ ਸਾਬੋ : ਸਥਾਨਕ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਸੀ ਬੀ ਐੱਸ ਈ ਨਾਲ ਸਬੰਧਿਤ) ਦਾ ਸਾਲਾਨਾ ਸਕੂਲ ਮੈਗਜ਼ੀਨ 'ਸਨਰਾਈਜ਼' ਇੱਥੇ ਸਕੂਲ- ਕੈਂਪਸ ਵਿੱਚ ਅਕਾਲ ਯੂਨੀਵਰਸਿਟੀ ਦੇ ਪ੍ਰੋਫੈਸਰ ਨਵ ਸੰਗੀਤ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ। ਸਕੂਲ ਮੈਗਜ਼ੀਨ ਦੀ ਬਾਰ੍ਹਵੀਂ ਜਿਲਦ ਰਿਲੀਜ਼ ਕਰਦਿਆਂ ਪ੍ਰੋਫੈਸਰ ਸਿੰਘ ਨੇ ਸਕੂਲ ਮੈਨੇਜਮੈਂਟ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ- ਨਾਲ ਸਹਿ-ਵਿੱਦਿਅਕ, ਖਾਸ ਤੌਰ ਤੇ ਸਿਰਜਣਾਤਮਕ/ ਸਾਹਿਤਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਗਲੇਜ਼ਡ ਪੇਪਰ ਉਤੇ ਰੰਗਦਾਰ ਤਸਵੀਰਾਂ ਨਾਲ ਸੁਸੱਜਿਤ ਇਸ ਮੈਗਜ਼ੀਨ ਵਿੱਚ ਪੰਜਾਬੀ, ਹਿੰਦੀ, ਅਤੇ ਅੰਗਰੇਜ਼ੀ ਦੇ ਸੈਕਸ਼ਨਾਂ ਤੋਂ ਬਿਨਾਂ ਸਕੂਲ ਵਿੱਚ ਮਨਾਏ ਗਏ ਵੱਖ- ਵੱਖ ਸਮਾਗਮਾਂ ਨੂੰ ਤਸਵੀਰਾਂ ਦੀ ਜ਼ੁਬਾਨੀ ਬੜੇ ਸੋਹਣੇ ਢੰਗ ਨਾਲ ਪ੍ਰਸਤੁਤ ਕੀਤਾ ਗਿਆ ਹੈ। ਮੈਗਜ਼ੀਨ ਰਿਲੀਜ਼ ਰਸਮ ਸਮੇਂ ਸਕੂਲ ਦੇ ਚੇਅਰਮੈਨ ਸ.ਸੁਖਚੈਨ ਸਿੰਘ ਸਿੱਧੂ, ਪਿ੍ੰਸੀਪਲ ਸ਼੍ਰੀਮਤੀ ਮਨਜੀਤ ਕੌਰ ਸਿੱਧੂ ਅਤੇ ਵਾਈਸ ਪ੍ਰਿੰਸੀਪਲ ਡਾ. ਲਖਵਿੰਦਰ ਕੌਰ ਸਿੱਧੂ ਦੇ ਨਾਲ- ਨਾਲ ਸਕੂਲ ਦਾ ਹੋਰ ਸਟਾਫ ਵੀ ਮੌਜੂਦ ਸੀ। 
Have something to say? Post your comment

More News News

ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਬਾਜਵਾ ਅਤੇ ਢਿੱਲੋਂ ਦਾ ਕੀਤਾ ਵਿਸ਼ੇਸ਼ ਸਨਮਾਨ । ਬੇਮੌਸਮੀ ਬਰਸਾਂਤ ਤੋਂ ਫਸਲਾਂ ਨੂੰ ਢੱਕਣ ਲਈ ਆੜਤੀਆਂ ਯੋਗ ਪ੍ਰਬੰਧ ਨਹੀ -ਅਕਲੀਆ ਘੁੰਮਣ ਨਹਿਰੀ ਬੰਦੀ ਅਤੇ ਬਿਜਲੀ ਦੇ ਕੱਟਾਂ ਨੇ ਪਿੰਡਾਂ ਦੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ ਲਾਇਨਜ ਕਲੱਬ ਮੁਕਤਸਰ ਅਨਮੋਲ ਵਲੋ ਬੇਟੀ ਰਮਨੀਤ ਬਰਾੜ ਨੂੰ ਕੀਤਾ ਸਨਮਾਨਿਤ ਜ਼ੀ ਖ਼ਾਨ ਤੇ ਅਫ਼ਸਾਨਾ ਖ਼ਾਨ ਦਾ ਨਵੇਂ ਗੀਤ " ਚੰਡੀਗੵੜ ਸ਼ਹਿਰ " ਰਿਲੀਜ਼ ,ਗੀਤ ਦੀਆਂ ਧੁੰਮਾ ਚਾਰੇ ਪਾਸੇ ਮਨਿੰਦਰ ਬੁੱਟਰ ਦੇ ਗੀਤ " ਯਮਲਾ" ਨੂੰ ਦਰਸ਼ਕਾ ਦਾ ਮਿਲ ਰਿਹਾ ਭਰਪੂਰ ਹੁੰਗਾਰਾ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਸਾਫ ਮੁੱਕਰ ਗਈ ਹੈ -- ਰੰਗਾ ਬੀਬੀ ਖਾਲੜਾ ਦੇ ਹੱਕ ‘ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਚਾਈਲਡ ਹੈਲਪ ਲਾਈਨ ਵੱਲੋਂ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਬੀਬਾ ਹਰਸਿਮਰਤ ਕੌਰ ਮੈੰਬਰ ਪਾਰਲੀਮੈਂਟ ਬਾਦਲ ਨੂੰ ਬਠਿੰਡਾ ਸੀਟ ਤੋ ਉਮੀਦਵਾਰ ਐਲਾਣਨ ਤੋ ਬਆਦ ਪਾਰਟੀ ਦੇ ਵਰਕਰਾ ਚ੍ ਖੁਸੀ ਦੀ ਲਹਿਰ ਦੇਖਣ ਨੂੰ ਮਿਲੀ
-
-
-