Friday, April 26, 2019
FOLLOW US ON

News

ਤਲਵੰਡੀ ਸਲੇਮ ਵਿਖੇ ਕਾਨਫਰੰਸ ਦੌਰਾਨ ਸਹੀਦਾਂ ਨੂੰ ਸਰਧਾਂਜਲੀ ਕੀਤੀ ਭੇਟ

March 24, 2019 10:44 PM

ਤਲਵੰਡੀ ਸਲੇਮ ਵਿਖੇ ਕਾਨਫਰੰਸ ਦੌਰਾਨ ਸਹੀਦਾਂ ਨੂੰ ਸਰਧਾਂਜਲੀ ਕੀਤੀ ਭੇਟ
————————
ਸਾਹਕੋਟ (ਲਖਵੀਰ ਸਾਬੀ) :— ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ(ਰਜਿ:ਨੰ.31)ਜਿਲ੍ਹਾ ਜਲੰਧਰ ਦੀ ਬਰਾਚ ਸਾਹਕੋਟ ਵੱਲੋਂ ਜਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਮਾਣਕ, ਜਿਲ੍ਹਾ ਜਨਰਲ ਸਕੱਤਰ ਸਿੰਦਰਪਾਲ ਸੰਧੂ ਦੀ ਅਗਵਾਈ ਹੇਠ ਸਹੀਦੇ-ਏ-ਆਜ਼ਮ ਸ.ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਦਾ ਸਹੀਦੀ ਦਿਹਾੜਾ ਮਨਾਇਆ ਗਿਆ।ਇਸ ਮੌਕੇ ਜਲ ਸਪਲਾਈ ਵਿਭਾਗ ਦੇ ਠੇਕਾ ਮੁਲਾਜਮਾਂ ਨੇ ਵੱਡੀ ਗਿਣਤੀ ਵਿੱਚ ਪੁਰਾਣੀ ਤਹਿਸੀਲ ਸਾਹਕੋਟ ਵਿਖੇ ਇਕੱਠੇ ਹੋ ਕੇ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਮੋਟਰਸਾਈਕਲਾਂ ਉਪਰ ਰੋਡ ਮਾਰਚ ਕੀਤਾ ਗਿਆ।ਮਾਰਚ ਕਰਨ ਉਪਰੰਤ ਇਨਕਲਾਬ ਦੇ ਨਾਹਰਿਆਂ ਨਾਲ ਸਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਆਗੇ ਠੋਕ ਕੇ ਨਾਹਰੇ ਮਾਰਦਿਆਂ ਕਾਫਲਾ ਸਾਹਕੋਟ ਤੋ ਹੁੰਦਾ ਹੋਇਆ ਪਿੰਡ ਤਲਵੰਡੀ ਸਲੇਮ ਸਹੀਦ ਪਾਸ-ਹੰਸਰਾਜ ਯਾਦਗਾਰੀ ਹਾਲ ਸਲਾਨਾ ਸਹੀਦੀ ਕਾਨਫਰੰਸ ਵਿਚ ਸਾਮਲ ਹੋ ਕੇ ਸਹੀਦਾਂ ਨੂੰ ਹਾਰ ਪਹਿਨਾਕੇ ਸਰਧਾਂਜਲੀਆ ਭੇਟ ਕੀਤੀਆ ਗਈਆ।
ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸੀਰਾ, ਜਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਮਾਣਕ, ਜਿਲ੍ਹਾ ਜਨਰਲ ਸਕੱਤਰ ਸਿੰਦਰਪਾਲ ਸੰਧੂ ਨੇ ਦੱਸਿਆ ਕਿ ਸਾਡੇ ਦੇਸ਼ ਨੂੰ ਅੰਗਰੇਜ਼ਾ ਤੋ ਆਜਾਦ ਕਰਵਾਉਣ ਲਈ ਅਨੇਕਾਂ ਸਹੀਦਾਂ ਨੇ ਜਾਨਾਂ ਵਾਰੀਆਂ, ਫਾਸੀ ਦੇ ਰੱਸੇ ਚੁੱਮੇ,ਜਿਸ ਦੇ ਬਾਅਦ ਹੀ ਦੇਸ਼ ਦੇ ਕਰੋੜਾਂ ਲੋਕਾਂ ਨੇ ਆਜਾਦੀ ਦਾ ਨਿੱਘ ਮਾਣ ਰਹੇ ਹਨ।ਆਜਾਦੀ ਦੇ 71 ਸਾਲ  ਬੀਤਣ ਉਪਰੰਤ ਦੇਸ਼ ਦੇ ਕਰੋੜਾਂ ਕੀਰਤੀ ਲੋਕ ਬਦ ਤੋਂ ਬਦਤਰ ਜਿੰਦਗੀ ਹੰਡਾ ਰਹੇ ਹਨ।ਸਾਡੇ ਦੇਸ਼ ਦੇ ਹਾਕਮ ਆਰਥਿਕ ਸੁਧਾਰਾਂ ਦੇ ਨਾ ਹੇਠ ਉਨ੍ਹਾਂ ਵਿਦੇਸ਼ੀਆਂ ਲਈ ਭਾਰਤੀ ਲੋਕਾਂ ਦਾ ਖੂਨ ਚੂਸਣ ਵਾਲਿਆਂ ਨਵੀਆਂ ਆਰਥਿਕ ਨੀਤੀਆਂ ਰਾਹੀਂ ਰਾਹ ਪੱਧਰਾ ਕਰ ਰਹੇ ਹਨ।ਆਮ ਲੋਕਾਂ ਦੀਆਂ ਮੁਸਕਲਾਂ ਹੱਲ ਕਰਨ ਅਤੇ ਜਰੂਰੀ ਸੇਵਾਵਾਂ ਜਿਵੇਂ ਕਿ ਸਿਖਿਆ, ਸਿਹਤ, ਬਿਜਲੀ, ਪਾਣੀ, ਟਰਾਂਸਪੋਰਟ ਆਦਿ ਦੇਣ ਦੀ ਵਜਾਏ ਨਿੱਜੀਕਰਨ, ਪੰਚਾਇਤੀ ਕਰਨ ਕਰਕੇ ਲੋਕਾਂ ਦੀ ਪਹੁੰਚ ਤੋਂ ਦੂਰ ਕਰਕੇ ਲੋਕਾਂ ਨਾਲ ਧ੍ਰੋਹ ਕਮਾ ਕੇ ਸਿਰਫ ਵੋਟਾਂ ਦੀ ਰਾਜਨੀਤੀ ਨਾਲ ਆਪਣੇ ਰਾਜ ਭਾਗ ਦੀ ਉਮਰ ਵਧਾਉਣ ਦੀ ਚਾਲ ਖੇਡ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਲਾਹਕਾਰ ਮੰਗਤ ਰਾਮ,ਇਕਾਈ ਪ੍ਰਧਾਨ ਫਿਲੋਰ ਜਗਦੀਪ ਸਿੰਘ ਦੰਦੀਵਾਲ, ਵਿੱਤ ਸਕੱਤਰ ਰੇਸਮ ਸਿੰਘ ਭੋਇਪੁਰ, ਸੁਖਜਿੰਦਰ ਸਿੰਘ, ਗੁਰਵਿੰਦਰ ਸਿੰਘ, ਕਰਮ ਚੰਦ ਆਦਿ ਸਾਮਲ ਹੋਏ।

Have something to say? Post your comment

More News News

ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਬਾਜਵਾ ਅਤੇ ਢਿੱਲੋਂ ਦਾ ਕੀਤਾ ਵਿਸ਼ੇਸ਼ ਸਨਮਾਨ । ਬੇਮੌਸਮੀ ਬਰਸਾਂਤ ਤੋਂ ਫਸਲਾਂ ਨੂੰ ਢੱਕਣ ਲਈ ਆੜਤੀਆਂ ਯੋਗ ਪ੍ਰਬੰਧ ਨਹੀ -ਅਕਲੀਆ ਘੁੰਮਣ ਨਹਿਰੀ ਬੰਦੀ ਅਤੇ ਬਿਜਲੀ ਦੇ ਕੱਟਾਂ ਨੇ ਪਿੰਡਾਂ ਦੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ ਲਾਇਨਜ ਕਲੱਬ ਮੁਕਤਸਰ ਅਨਮੋਲ ਵਲੋ ਬੇਟੀ ਰਮਨੀਤ ਬਰਾੜ ਨੂੰ ਕੀਤਾ ਸਨਮਾਨਿਤ ਜ਼ੀ ਖ਼ਾਨ ਤੇ ਅਫ਼ਸਾਨਾ ਖ਼ਾਨ ਦਾ ਨਵੇਂ ਗੀਤ " ਚੰਡੀਗੵੜ ਸ਼ਹਿਰ " ਰਿਲੀਜ਼ ,ਗੀਤ ਦੀਆਂ ਧੁੰਮਾ ਚਾਰੇ ਪਾਸੇ ਮਨਿੰਦਰ ਬੁੱਟਰ ਦੇ ਗੀਤ " ਯਮਲਾ" ਨੂੰ ਦਰਸ਼ਕਾ ਦਾ ਮਿਲ ਰਿਹਾ ਭਰਪੂਰ ਹੁੰਗਾਰਾ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਸਾਫ ਮੁੱਕਰ ਗਈ ਹੈ -- ਰੰਗਾ ਬੀਬੀ ਖਾਲੜਾ ਦੇ ਹੱਕ ‘ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਚਾਈਲਡ ਹੈਲਪ ਲਾਈਨ ਵੱਲੋਂ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਬੀਬਾ ਹਰਸਿਮਰਤ ਕੌਰ ਮੈੰਬਰ ਪਾਰਲੀਮੈਂਟ ਬਾਦਲ ਨੂੰ ਬਠਿੰਡਾ ਸੀਟ ਤੋ ਉਮੀਦਵਾਰ ਐਲਾਣਨ ਤੋ ਬਆਦ ਪਾਰਟੀ ਦੇ ਵਰਕਰਾ ਚ੍ ਖੁਸੀ ਦੀ ਲਹਿਰ ਦੇਖਣ ਨੂੰ ਮਿਲੀ
-
-
-