News

ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦਾ ਹੋਇਆ ਸ਼ਾਨਦਾਰ ਆਗਾਜ਼

March 26, 2019 08:06 PM

ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦਾ ਹੋਇਆ ਸ਼ਾਨਦਾਰ ਆਗਾਜ਼

-ਕੁੜੀਆਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਮੌਕੇ ਦੇ ਕੇ ਅੱਗੇ ਲਿਆਉਣਾ ਚਾਹੀਦਾ ਹੈ:   ਵਧੀਕ ਚੀਫ਼ ਸਕੱਤਰ ਖੇਡਾਂ

-ਵਧੀਕ ਚੀਫ਼ ਸਕੱਤਰ ਖੇਡਾਂ, ਪੰਜਾਬ ਨੇ ਲਹਿਰਾਇਆ ਝੰਡਾ

-2400 ਖਿਡਾਰਨਾਂ ਦੇ ਹੋਣਗੇ ਜੋਸ਼ੋ ਖਰੋਸ਼ ਨਾਲ ਮੁਕਾਬਲੇ

-ਉਦਘਾਟਨੀ ਸਮਾਰੋਹ  ਮੌਕੇ ਗਾਇਕ ਕੁਲਵਿੰਦਰ ਬਿੱਲਾ,ਨੇ ਕੀਲੇ ਦਰਸ਼ਕ

ਮਾਨਸਾ, 26ਮਾਰਚ (ਬਿਕਰਮ ਸਿੰਘ ਵਿੱਕੀ  )- ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦਾ ਸ਼ਾਨਦਾਰ ਆਗਾਜ਼ ਅੱਜ ਸਥਾਨਕ ਨਹਿਰੂ ਮੈਮੋਰੀਅਲ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕੀਤਾ ਗਿਆ।24 ਤੋਂ 27 ਮਾਰਚ ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਵਧੀਕ ਚੀਫ਼ ਸਕੱਤਰ ਖੇਡਾਂ ਪੰਜਾਬ ਸ੍ਰੀ ਸੰਜੇ ਕੁਮਾਰ ਨੇ ਸੰਚਾਲਕ ਖੇਡਾਂ ਪੰਜਾਬ ਸ੍ਰੀਮਤੀ ਅਮ੍ਰਿਤ ਕੌਰ ਗਿੱਲ, ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ, ਜ਼ਿਲ੍ਹਾ ਪੁਲਿਸ ਮੁਖੀ ਮਾਨਸਾ ਸ੍ਰੀ ਗੁਲਨੀਤ ਸਿੰਘ ਖੁਰਾਣਾ ਆਦਿ ਦੀ ਮੌਜੂਦਗੀ ਵਿਚ ਕੀਤਾ।  ਇਸ ਮੌਕੇ ਬੋਲਦਿਆਂ ਉਨ੍ਹਾਂ ਜ਼ਿਲ੍ਹਾ ਮਾਨਸਾ ਦੇ ਪ੍ਰਸ਼ਾਸ਼ਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਦੇ ਪ੍ਰਬੰਧ ਰਾਸ਼ਟਰਪੱਧਰੀ ਖੇਡਾਂ ਵਾਂਗ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਵੱਧ ਤੋਂ ਵੱਧ ਮੌਕੇ ਦੇ ਕੇ ਅੱਗੇ ਲਿਆਉਣਾ ਚਾਹੀਦਾ ਹੈ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ। ਉਨ੍ਹਾਂ ਖਿਡਾਰਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਹ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਜੀਵਨ ਨੂੰ ਚੰਗੀ ਦਿਸ਼ਾ ਵੱਲ ਲਿਜਾਣ।  ਸੰਚਾਲਕ ਖੇਡਾਂ ਪੰਜਾਬ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਇਸ ਸਮਾਗਮ ਵਿਚ ਵੱਡੇ ਪੱਧਰ ਤੇ ਖਿਡਾਰਨਾ ਭਾਗ ਲੈ ਰਹੀਆਂ ਹਨ ਜਿਹੜਾ ਕਿ ਬਦਲਦੇ ਸਮਾਜ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਖੇਡ ਇਕ ਇਸਤਰਾਂ ਦਾ ਖੇਤਰ ਹੈ ਜਿੱਥੇ ਚੰਗਾ ਪ੍ਰਦਰਸ਼ਨ ਕਰਨ ਵਾਲਾ ਇਨਸਾਨ ਚੰਗਾ ਮਨੁੱਖ ਵੀ ਬਣਦਾ ਹੈ         ਮੁੱਖ ਮਹਿਮਾਨਾਂ ਅਤੇ ਖਿਡਾਰਨਾਂ ਨੂੰ ਜੀ ਆਇਆਂ ਆਖਦਿਆਂ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਸਮਾਗਮ ਵਿਚ 2400 ਖਿਡਾਰਨਾਂ ਅਤੇ 400 ਕੋਚ 22 ਜ਼ਿਲ੍ਹਿਆਂ ਤੋਂ ਭਾਗ ਲੈ ਰਹੇ ਹਨ, ਇਹ ਖਿਡਾਰਨਾਂ 12 ਖੇਡਾਂ ਜਿੰਨ੍ਹਾਂ ਵਿਚ ਬਾਕਸਿੰਗ, ਬੈਡਮਿੰਟਨ, ਕਬੱਡੀ (ਨੈਸ਼ਨਲ ਸਟਾਇਲ), ਖੋਹ-ਖੋਹ, ਜੂਡੋ, ਕੁਸ਼ਤੀ, ਬਾਸਕਿਟਬਾਲ, ਫੁਟਬਾਲ, ਵਾਲੀਬਾਲ, ਹੈਂਡਬਾਲ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਦੇ ਮੁਕਾਬਲਿਆਂ ਵਿਚ ਭਾਗ ਲੈਣਗੀਆਂ। ਸਮਾਗਮ ਦੀ ਸ਼ੁਰੂਆਤ 22 ਜ਼ਿਲ੍ਹਿਆਂ ਦੇ 2400 ਖਿਡਾਰੀਆਂ ਵੱਲੋਂ ਮਾਰਚ ਪਾਸਟ 'ਚ ਭਾਗ ਲੈ ਕੇ ਕੀਤੀ ਗਈ। ਇਸ ਮਾਰਚ ਪਾਸਟ ਦੀ ਪ੍ਰਧਾਨਗੀ ਪੰਜਾਬ ਪੁਲਿਸ ਦੀ ਘੁੜਸਵਾਰ ਟੁਕੜੀ ਨੇ ਕੀਤੀ ਅਤੇ ਨਾਲ ਹੀ ਪੁਲਿਸ ਦੇ ਬੈਂਡ ਨੇ ਭਾਗ ਲਿਆ।ਵਧੀਕ ਮੁੱਖ ਸਕੱਤਰ ਸ੍ਰੀ ਸੰਜੇ ਕੁਮਾਰ ਵੱਲੋਂ ਖੇਡਾਂ ਦਾ ਰਸਮੀ ਝੰਡਾ ਲਹਿਰਾ ਕੇ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਸਾਰੇ ਖਿਡਾਰੀਆਂ ਵੱਲੋਂ ਖੇਡਾਂ ਨੂੰ ਸੁਚੱਜੇ ਤਰੀਕੇ ਨਾਲ ਖੇਡਣ ਅਤੇ ਨੇਪਰੇ ਚਾੜ੍ਹਨ ਸਬੰਧੀ ਸਹੁੰ ਚੁੱਕੀ ਗਈ।ਮਾਨਸਾ ਦੇ ਪਿੰਡ ਢੈਪਈ ਦੇ ਜੰਮਪਲ ਗਾਇਕ ਕੁਲਵਿੰਦਰ ਬਿੱਲਾ ਨੂੰ ਸੁਣਨ ਲਈ ਬੇਤਾਬ ਸਰੋਤਿਆਂ ਵੱਲੋਂ ਉਨ੍ਹਾਂ ਦੀਆਂ ਵੰਨਗੀਆਂ ਬਹੁਤ ਹੀ ਪਸੰਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਦਿੱਲੀ ਤੋਂ ਆਏ ਪ੍ਰੋਜੈਕਟ ਰਾਗ ਨੇ ਵੱਖ-ਵੱਖ ਕਲਾਕਾਰਾਂ ਦੇ ਗਾਣੇ ਪੇਸ਼ ਕਰਕੇ ਸਮਾਂ ਬੰਨ੍ਹਿਆਇਸ ਮੌਕੇ ਪ੍ਰੋਫੈਸ਼ਨਲ ਬਾਕਸਿੰਗ ਰਿੰਗ ਲਗਾ ਕੇ ਕੁੜੀਆਂ ਦੀ ਬਾਕਸਿੰਗ ਵੀ ਕਰਵਾਈ ਗਈ।ਇਨ੍ਹਾਂ ਮੁਕਾਬਲਿਆਂ 'ਚ ਜ਼ਿਲ੍ਹਾ ਮਾਨਸਾ ਦੀ ਰੀਆ ਪਹਿਲੇ ਸਥਾਨ ਤੇ ਰਹੀ ਅਤੇ ਪਟਿਆਲਾ ਦੀ ਨੀਤੂ ਦੂਜੇ ਸਥਾਨ ਤੇ ਰਹੀ ਅਤੇ ਇਹ ਮੈਚ ਕੋਚ ਦੀਦਾਰ ਸਿੰਘ ਵੱਲੋਂ ਕਰਵਾਏ ਗਏ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਹਰਪਿੰਦਰ ਸਿੰਘ, ਐਸ.ਡੀ.ਐਮ ਅਭੀਜੀਤ ਕਪਲਿਸ਼, ਐਸ.ਡੀ.ਐਮ. ਆਦਿੱਤਯ ਢਚਵਾਲ, ਐਸ.ਡੀ.ਐਮ. ਲਤੀਫ਼ ਅਹਿਮਦ ਮੌਜੂਦ ਸਨ।

Have something to say? Post your comment

More News News

ਨਵਾਂ ਜੋਸ਼ ਤੇ ਉਤਸ਼ਾਹ ਭਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਤੀ ਮੁਹਿੰਮ ਦਾ ਆਗਾਜ਼ - ਕਲੇਰ 'ਰਬਾਬ ਤੋਂ ਨਗਾਰਾ' ਪ੍ਰਦਰਸ਼ਨੀ ਦਾ ਵਿਰਾਸਤ-ਏ-ਖਾਲਸਾ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੀਤਾ ਉਦਘਾਟਨ। Capt Amarinder protests UP government’s arbitrary & undemocratic detention of Priyanka ਪਾਵਰਕਾਮ ਵੱਲੋਂ ਕਿਸਾਨਾਂ ਦੀਆਂ ਟਿਊਬਵੈਲ ਮੋਟਰਾਂ ਦਾ ਜਬਰੀ ਵਾਧੂ ਲੋਡ ਭਰਵਾਉਣ ਦਾ ਪੰਜਾਬ ਕਿਸਾਨ ਯੂਨੀਅਨ ਨੇ ਕੀਤਾ ਵਿਰੋਧ। Won’t tolerate indiscipline, says Capt Amarinder on reports of resentment against Sidhu’s re-appointment as STF chief ਮਾਨਸਾ ਜਿਲ੍ਹੇ ’ਚ ਲਾਏ ਜਾ ਰਹੇ ਹਨ ਡੇਢ ਲੱਖ ਪੌਦੇ - ਡੀਐਫਓ Mission Plant a Tree to Save Environment ਸਿਨੇਮਾ ਰੋਡ ਮਾਨਸਾ ਉੱਪਰ ਸੀਵਰੇਜ਼ ਅਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਵਿਰੋਧ ਵਿੱਚ ਰੋਸ ਧਰਨਾਂ 22 ਨੂੰ ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਦੀ ਨਵੀਂ ਕਮੇਟੀ। ਸਾਡਾ ਪਾਣੀ ਸਾਡਾ ਹਂਕ ਪੰਜਾਬ ਦੇ ਹਰ ਘਰ ਨੂੰ ਜਾਣੂ ਕਰਾਵਾਗੇ. ਬੈਸ
-
-
-