Friday, April 26, 2019
FOLLOW US ON

News

ਅਕਾਲੀ ਦੱਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਤਖਤ ਸ਼੍ਰੀ ਕੇਸਗੜ ਸਾਹਿਬ ਹੋਏ ਨਤਮਸਤਕ।

March 26, 2019 08:48 PM

 ਅਕਾਲੀ ਦੱਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਤਖਤ ਸ਼੍ਰੀ ਕੇਸਗੜ  ਸਾਹਿਬ ਹੋਏ ਨਤਮਸਤਕ।
 ਕੈਪਟਨ ਨੇ ਕਸਮਾਂ ਖਾ ਕੇ ਪੰਜਾਬੀਆਂ ਨੂੰ ਜਜਬਾਤਾਂ ਵਿਚ ਉਲਝਾ ਕੇ ਲੁਟਿਆ ਤੇ ਕੁਟਿਆ-: ਬੀਰਦਵਿੰਦਰ ਸਿੰਘ।
 ਜਨਤਾ ਉਡੀਕ ਰਹੀ ਹੈ ਕੈਪਟਨ ਦੇ ਮੋਬਾਇਲ ਤੇ ਨੌਕਰੀਆਂ ਦੀ-: ਬੀਰਦਵਿੰਦਰ ਸਿੰਘ।

ਸ੍ਰੀ ਅਨੰਦਪੁਰ ਸਾਹਿਬ, 26 ਮਾਰਚ(ਦਵਿੰਦਰਪਾਲ ਸਿੰਘ/ਅੰਕੁਸ਼): ਪੰਥਕ ਕਹਾਉਂਦੀ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਸ਼ਰਮਨਾਕ ਵਰਤਾਰਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦੱਲ ਟਕਸਾਲੀ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰ ਦਵਿੰਦਰ ਸਿੰਘ ਨੇ ਕੀਤਾ। ਅੱਜ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰ ਸੰਮੇਲਨ ਦੌਰਾਨ ਉਨਾਂ ਕਿਹਾ ਕਿ ਪੰਜਾਬ ਸਿਰ 1.60 ਹਜ਼ਾਰ ਕਰੋੜ ਦਾ ਕਰਜਾ ਹੋ ਚੁੱਕਾ ਹੈ ਜਿਸ ਲਈ ਇਹ ਦੋਵੇਂ ਜਿੰਮੇਵਾਰੀ ਤੋਂ ਭੱਜ ਨਹੀ ਸਕਦੇ। ਉੁਨਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸੀਟ ਦਾ ਸਮੁੱਚੇ ਪੰਜਾਬ ਵਿਚ ਖਾਸ ਮਹੱਤਵ ਹੈ ਤੇ ਇਥੋਂ ਸਾਡੀ ਜਿੱਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਚੌਣ ਵਿਚ ਗੁਰੂ ਘਰਾਂ ਦਾ ਪ੍ਰਬੰਧ ਵੀ ਬਾਦਲ ਪਰਿਵਾਰ ਦੀ ਜਗਾ ਸੰਗਤਾਂ ਕੋਲ ਆ ਜਾਵੇਗਾ। ਬੇਅਬਦੀ ਦੀ ਜਾਂਚ ਲਈ ਬਣੀ ਐਸਆਈਟੀ ਬਾਰੇ ਪੁੱਛਣ ਤੇ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਸਦੀ ਚਾਲ ਅਜੇ ਸੁਸਤ ਹੈ। ਜਦੋਂ ਇਸਦੇ ਦੋਸ਼ੀਆਂ ਨੂੰ ਹੱਥਕੜੀਆਂ ਲੱਗਣਗੀਆਂ ਉਦੋਂ ਹੀ ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲੇਗਾ। ਮੁੱਖ ਮੰਤਰੀ ਵਲੋਂ ਪੰਜਾਬ ਚੌਂ ਨਸ਼ਿਆਂ ਦੇ ਖਾਤਮੇ ਲਈ ਗੁਟਕਾ ਸਾਹਿਬ ਦੀ ਕਸਮ ਬਾਰੇ ਉਨਾਂ ਕਿਹਾ ਕਿ ਕੈਪਟਨ ਨੇ ਕਸਮਾਂ ਖਾ ਕੇ ਪੰਜਾਬੀਆਂ ਨੂੰ ਜਜਬਾਤਾਂ ਵਿਚ ਉਲਝਾ ਕੇ ਲੁਟਿਆ ਤੇ ਕੁਟਿਆ ਅਤੇ ਪੰਜਾਬ ਨੂੰ ਕੰਗਾਲ ਕਰਕੇ ਰਖ ਦਿਤਾ। ਪੰਜਾਬ ਦੀ ਜਨਤਾ ਅੱਜ ਵੀ ਕੈਪਟਨ ਦੇ ਮੋਬਾਇਲ ਤੇ ਨੋਕਰੀਆਂ ਨੂੰ ਉਡੀਕ ਰਹੀ ਹੈ ਜਦੋਂ ਕਿ ਪੰਜਾਬ ਦੀ ਜਵਾਨੀ ਬਾਹਰਲੇ ਦੇਸ਼ਾਂ ਵਿਚ ਜਾਣ ਲਈ ਮਜਬੂਰ ਹੈ। ਇਸ ਮੌਕੇ ਇਲਾਕੇ ਦੇ ਸਿੱਖ ਵਿਦਵਾਨ ਭਾਈ ਹਰਸਿਮਰਨ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ, ਤੇਜਿੰਦਰ ਸਿੰਘ, ਸੁਰਜੀਤ ਸਿੰਘ ਸੰਧੂ, ਸਾਹਿਬ ਸਿੰਘ ਬਡਾਲੀ, ਬਲਵਿੰਦਰ ਸਿੰਘ, ਮੇਜਰ ਸਿੰਘ, ਬਲਵੰਤ ਸਿੰਘ, ਹਰਜੀਤ ਸਿੰਘ, ਗੁਰਚਰਨ ਸਿੰਘ ਸਮੇਤ ਵਰਕਰ ਹਾਜ਼ਰ ਸਨ।

Have something to say? Post your comment

More News News

ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਬਾਜਵਾ ਅਤੇ ਢਿੱਲੋਂ ਦਾ ਕੀਤਾ ਵਿਸ਼ੇਸ਼ ਸਨਮਾਨ । ਬੇਮੌਸਮੀ ਬਰਸਾਂਤ ਤੋਂ ਫਸਲਾਂ ਨੂੰ ਢੱਕਣ ਲਈ ਆੜਤੀਆਂ ਯੋਗ ਪ੍ਰਬੰਧ ਨਹੀ -ਅਕਲੀਆ ਘੁੰਮਣ ਨਹਿਰੀ ਬੰਦੀ ਅਤੇ ਬਿਜਲੀ ਦੇ ਕੱਟਾਂ ਨੇ ਪਿੰਡਾਂ ਦੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ ਲਾਇਨਜ ਕਲੱਬ ਮੁਕਤਸਰ ਅਨਮੋਲ ਵਲੋ ਬੇਟੀ ਰਮਨੀਤ ਬਰਾੜ ਨੂੰ ਕੀਤਾ ਸਨਮਾਨਿਤ ਜ਼ੀ ਖ਼ਾਨ ਤੇ ਅਫ਼ਸਾਨਾ ਖ਼ਾਨ ਦਾ ਨਵੇਂ ਗੀਤ " ਚੰਡੀਗੵੜ ਸ਼ਹਿਰ " ਰਿਲੀਜ਼ ,ਗੀਤ ਦੀਆਂ ਧੁੰਮਾ ਚਾਰੇ ਪਾਸੇ ਮਨਿੰਦਰ ਬੁੱਟਰ ਦੇ ਗੀਤ " ਯਮਲਾ" ਨੂੰ ਦਰਸ਼ਕਾ ਦਾ ਮਿਲ ਰਿਹਾ ਭਰਪੂਰ ਹੁੰਗਾਰਾ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਸਾਫ ਮੁੱਕਰ ਗਈ ਹੈ -- ਰੰਗਾ ਬੀਬੀ ਖਾਲੜਾ ਦੇ ਹੱਕ ‘ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਚਾਈਲਡ ਹੈਲਪ ਲਾਈਨ ਵੱਲੋਂ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਬੀਬਾ ਹਰਸਿਮਰਤ ਕੌਰ ਮੈੰਬਰ ਪਾਰਲੀਮੈਂਟ ਬਾਦਲ ਨੂੰ ਬਠਿੰਡਾ ਸੀਟ ਤੋ ਉਮੀਦਵਾਰ ਐਲਾਣਨ ਤੋ ਬਆਦ ਪਾਰਟੀ ਦੇ ਵਰਕਰਾ ਚ੍ ਖੁਸੀ ਦੀ ਲਹਿਰ ਦੇਖਣ ਨੂੰ ਮਿਲੀ
-
-
-