News

ਪੰਜਾਬ ਰਾਜ ਖੇਡਾਂ ਔਰਤਾਂ ਅੰਡਰ-25 ਦੇ ਵੇਟ ਲਿਫਟਿੰਗ 34 ਕਿਲੋ ਵਰਗ 'ਚ ਮੁਕਤਸਰ ਦੀ ਧੀ ਨੇ ਮਾਰੀ ਬਾਜ਼ੀ

March 26, 2019 08:54 PM

ਪੰਜਾਬ ਰਾਜ ਖੇਡਾਂ ਔਰਤਾਂ ਅੰਡਰ-25 ਦੇ ਵੇਟ ਲਿਫਟਿੰਗ 34 ਕਿਲੋ ਵਰਗ 'ਚ ਮੁਕਤਸਰ ਦੀ ਧੀ ਨੇ ਮਾਰੀ ਬਾਜ਼ੀ

-ਬੈਡਮਿੰਟਨ ਦੇ ਫਾਈਨਲ ਮੁਕਾਬਲੇ ਵਿੱਚ ਸੰਗਰੂਰ ਨੇ ਫਾਜਿਲਕਾ ਨੂੰ 2-0 ਨਾਲ ਹਰਾਇਆ

- ਜੂਡੋ ਚ ਲੁਧਿਆਣਾ ਨੇ 27 ਅੰਕ ਪ੍ਰਾਪਤ ਕਰ ਕੇ ੳਵਰਆਲਚੈਂਪੀਅਨਸਿਪ ਤੇ ਕਬਜਾ ਕੀਤਾ

ਮਾਨਸਾ, 26 ਮਾਰਚ ( ਤਰਸੇਮ ਸਿੰਘ ਫਰੰਡ ) ਅੱਜ ਇੱਥੇ ਬਹੁਮੰਤਵੀ ਸਪੋਰਟਸ ਸਟੇਡੀਅਮ ਮਾਨਸਾ ਵਿਖੇ ਚੱਲ ਰਹੀਆਂ ਪੰਜਾਬ ਰਾਜ ਖੇਡਾਂ ਵੂਮੈਨ (25 ਸਾਲ ਉਮਰ ਵਰਗ ਤੋਂ ਘੱਟ) ਦੇ ਮੈਚ ਬਹੁਤ ਹੀ ਸਾਨਦਾਰ ਰਹੇ।
ਇਨ੍ਹਾ ਦਿਨਾਂ ਦੇ ਦੂਜੇ ਦਿਨ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:- ਵੇਟ-ਲਿਫਟਿੰਗ ਦੇ 45 ਕਿਲੋ ਭਾਰ ਵਰਗ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਜਸਪ੍ਰੀਤ ਕੌਰ ਨੇ (26 ਕਿਲੋ ਸਨੈਂਚ+32 ਕਿਲੋ ਜੈਕ=58 ਕਿਲੋ) ਭਾਰ ਚੁੱਕ ਕੇ ਸੋਨੇ ਦਾ ਤਮਗਾ, ਸ੍ਰੀ ਮੁਕਤਸਰ ਸਾਹਿਬ ਦੀ ਹੀ ਪ੍ਰਵੀਨ ਕੌਰ ਨੇ (23 ਕਿਲੋ ਸਨੈਂਚ+30 ਕਿਲੋ ਜੈਕ=53 ਕਿਲੋ) ਨਾਲ ਚਾਂਦੀ ਦਾ ਤਮਗਾ ਜਿੱਤਿਆ। 49 ਕਿਲੋ ਭਾਰ ਵਰਗ ਵਿੱਚ ਗੁਰਦਾਸਪੁਰ ਦੀ ਮੀਨਾਕਸੀ ਨੇ (60 ਕਿਲੋ ਸਨੈਂਚ+70 ਕਿਲੋ ਜੈਕ=130 ਕਿਲੋ) ਭਾਰ ਨਾਲ ਸੋਨੇ ਦਾ ਤਮਗਾ, ਲੁਧਿਆਣਾ ਦੀ ਸੁਮਨ ਨੇ (47 ਕਿਲੋ ਸਨੈਂਚ+53 ਕਿਲੋ ਜੈਕ=100 ਕਿਲੋ) ਨਾਲ ਚਾਂਦੀ ਦਾ, ਜਦੋਂਕਿ ਜਲੰਧਰ ਦੀ ਸਿੰਦਰ ਕੌਰ ਨੇ (34 ਕਿਲੋ ਸਨੈਂਚ+45 ਕਿਲੋ ਜੈਕ=79 ਕਿਲੋ) ਨਾਲ ਕਾਂਸੇ ਦਾ ਤਮਗਾਜਿੱਤਿਆ 55 ਕਿਲੋ ਭਾਰ ਵਰਗ ਵਿੱਚ ਪਟਿਆਲਾ ਦੀ ਮੀਨੂ ਕੁਮਾਰੀ ਨੇ (65 ਕਿਲੋ ਸਨੈਂਚ+81 ਕਿਲੋ ਜੈਕ=146 ਕਿਲੋ) ਨਾਲ ਸੋਨੇ ਦਾ, ਜਲੰਧਰ ਦੀ ਜੈਸਮੀਨ ਨੇ (50 ਕਿਲੋ ਸਨੈਂਚ+70 ਕਿਲੋ ਜੈਕ=120 ਕਿਲੋ) ਨਾਲ ਚਾਂਦੀ ਦਾ, ਜਦੋਂਕਿ ਲੁਧਿਆਣਾ ਜਪਲੀਨ ਕੌਰ ਨੇ (50 ਕਿਲੋ ਸਨੈਂਚ+62 ਕਿਲੋ ਜੈਕ=112 ਕਿਲੋ) ਨਾਲ ਕਾਂਸੇ ਦਾ ਤਮਗਾ ਹਾਸਲ ਕੀਤਾ। 59 ਕਿਲੋ ਭਾਰ ਵਰਗ ਵਿੱਚ ਪਟਿਆਲਾ ਦੀ ਖੁਸਪ੍ਰੀਤ ਕੌਰ ਨੇ (63 ਕਿਲੋ ਸਨੈਂਚ+79 ਕਿਲੋ ਜੈਕ=142 ਕਿਲੋ) ਨਾਲ ਸੋਨੇ ਦਾ, ਲੁਧਿਆਣਾ ਦੀ ਪ੍ਰਵੀਨ ਕੌਰ ਨੇ (58 ਕਿਲੋ ਸਨੈਂਚ+79 ਕਿਲੋ ਜੈਕ=137 ਕਿਲੋ) ਨਾਲ ਚਾਂਦੀ ਦਾ ਜਦੋਕਿ ਪਟਿਆਲਾ ਦੀ ਆਰਜੂ ਨੇ (61 ਕਿਲੋ ਸਨੈਂਚ+75 ਕਿਲੋ ਜੈਕ=136 ਕਿਲੋ) ਨਾਲ ਕਾਂਸੇ ਦਾ ਤਮਗਾ ਹਾਸਲ ਕੀਤਾ। 64 ਕਿਲੋ ਭਾਰ ਵਰਗ ਵਿੱਚ ਗੁਰਦਾਸਪੁਰ ਦੀ ਨਵਦੀਪ ਕੌਰ ਨੇ (70 ਕਿਲੋ ਸਨੈਂਚ+90 ਕਿਲੋ ਜੈਕ=160 ਕਿਲੋ) ਨਾਲ ਸੋਨੇ ਦਾ, ਲੁਧਿਆਣਾ ਦੀ ਲਕਸਮੀ ਕੁਮਾਰੀ ਨੇ (50 ਕਿਲੋ ਸਨੈਂਚ+65 ਕਿਲੋ ਜੈਕ=115 ਕਿਲੋ) ਨਾਲ ਚਾਂਦੀ ਦਾ ਜਦੋਕਿ ਫਤਿਹਗੜ੍ਹ ਸਾਹਿਬ ਦੀ ਕਿਰਨਜੀਤ ਕੌਰ ਨੇ (45 ਕਿਲੋ ਸਨੈਂਚ+53 ਕਿਲੋ ਜੈਕ=93 ਕਿਲੋ) ਨਾਲ ਕਾਂਸੇ ਦਾ ਤਮਗਾ ਹਾਸਲ ਕੀਤਾ। 71 ਕਿਲੋ ਭਾਰ ਵਰਗ ਵਿੱਚ ਪਟਿਆਲਾ ਦੀ ਹਰਜਿੰਦਰ ਕੌਰ ਨੇ (80 ਕਿਲੋ ਸਨੈਂਚ+109 ਕਿਲੋ ਜੈਕ=189 ਕਿਲੋ) ਨਾਲ ਸੋਨੇ ਦਾ, ਗੁਰਦਾਸਪੁਰ ਦੀ ਹਰਮਨਪ੍ਰੀਤ ਕੌਰ ਨੇ (68 ਕਿਲੋ ਸਨੈਂਚ+85 ਕਿਲੋ ਜੈਕ=153 ਕਿਲੋ) ਨਾਲ ਚਾਂਦੀ ਦਾ ਜਦੋਂਕਿ ਲੁਧਿਆਣਾ ਦੀ ਲਵਲੀਨ ਕੌਰ ਨੇ (64 ਕਿਲੋ ਸਨੈਂਚ+85 ਕਿਲੋ ਜੈਕ=149 ਕਿਲੋ) ਨਾਲ ਕਾਂਸੇ ਦਾ ਤਮਗਾ ਜਿੱਤਿਆ। 76 ਕਿਲੋ ਭਾਰ ਵਰਗ ਵਿੱਚ ਜਲੰਧਰ ਦੀ ਅੰਜਲੀ ਜੌਸੀ ਨੇ (75 ਕਿਲੋ ਸਨੈਂਚ+100 ਕਿਲੋ ਜੈਕ=175 ਕਿਲੋ) ਨਾਲ ਸੋਨੇ ਦਾ, ਲੁਧਿਆਣਾ ਦੀ ਮਨਪ੍ਰੀਤ ਕੌਰ ਨੇ (75 ਕਿਲੋ ਸਨੈਂਚ+93 ਕਿਲੋ ਜੈਕ=168 ਕਿਲੋ) ਨਾਲ ਚਾਂਦੀ ਦਾ ਤਮਗਾ ਜਿੱਤਿਆ, 81 ਕਿਲੋ ਭਾਰ ਵਰਗ ਵਿੱਚ ਪਟਿਆਲਾ ਦੀ ਕੱਕੀ ਕੌਰ ਨੇ (54 ਕਿਲੋ ਸਨੈਂਚ+65 ਕਿਲੋ ਜੈਕ=119 ਕਿਲੋ) ਨਾਲ ਸੋਨੇ ਦਾ ਜਦੋਕਿ ਜਲੰਧਰ ਦੀ ਰਮਨਦੀਪ ਕੌਰ ਨੇ (35 ਕਿਲੋ ਸਨੈਂਚ+50 ਕਿਲੋ ਜੈਕ=85 ਕਿਲੋ)ਨਾਲ ਚਾਂਦੀ ਦਾ ਤਮਗਾ ਜਿੱਤਿਆ 87 ਕਿਲੋ ਭਾਰ ਵਰਗ ਵਿੱਚ ਗੁਰਦਾਸਪੁਰ ਦੀ ਜੋਤੀ ਬਾਲਾ ਨੇ (60 ਕਿਲੋ ਸਨੈਂਚ+90 ਕਿਲੋ ਜੈਕ=150 ਕਿਲੋ) ਨਾਲ ਸੋਨੇ ਦਾ ਅਤੇ ਲੁਧਿਆਣਾ ਦੀ ਨਰਿੰਦਰ ਕੌਰ ਨੇ (55 ਕਿਲੋ ਸਨੈਂਚ+72 ਕਿਲੋ ਜੈਕ=127 ਕਿਲੋ) ਨਾਲ ਚਾਂਦੀ ਦਾ ਜਦੋਕਿ ਪਟਿਆਲਾ ਦੀ ਮਨਪ੍ਰੀਤ ਕੌਰ ਨੇ (54 ਕਿਲੋ ਸਨੈਂਚ+68 ਕਿਲੋ ਜੈਕ=122 ਕਿਲੋ) ਨਾਲ ਕਾਂਸੇ ਦਾ ਤਮਗਾ ਜਿੱਤਿਆ। ਬੈਡਮਿੰਟਨ ਦੇ ਫਾਈਨਲ ਮੁਕਾਬਲੇ ਵਿੱਚ ਸੰਗਰੂਰ ਨੇ ਫਾਜਿਲਕਾ ਨੂੰ 2-0 ਨਾਲ ਮਾਤ ઠਦੇ ਕੇ ਸੋਨੇ ਦਾ, ਜਦੋਕਿ ਬਠਿੰਡਾ ਅਤੇ ਲੁਧਿਆਣਾ ਨੇ ਸਾਂਝੇ ਤੌਰ ਤੇ ਕਾਂਸੇ ਦਾ ਤਮਗਾ ਜਿੱਤਿਆ। ਜੂਡੋ ਵਿੱਚ ਲੁਧਿਆਣਾ ਨੇ 27 ਅੰਕ ਪ੍ਰਾਪਤ ਕਰ ਕੇ ੳਵਰਆਲ ਚੈਂਪੀਅਨਸਿਪ ਤੇ ਕਬਜਾ ਕੀਤਾ, ਮੌਹਾਲੀ ਨੇ 11 ਅੰਕਾਂ ਨਾਲ ਦੂਸਰਾ ਸਥਾਨ ਜਦੋਂਕਿ ਜਲੰਧਰ 11 ਅੰਕ ਲੈ ਕੇ ਤੀਸਰੇ ਸਥਾਨ ਤੇ ਬਰਕਰਾਰ ਰਿਹਾ। 48 ਕਿਲੋ ਭਾਰ ਵਰਗ ਵਿੱਚ ਹੁਸਿਆਰਪੁਰ ਦੀ ਪ੍ਰਿਅੰਕਾ ਨੇ ਸੋਨੇ ਦਾ, ਲੁਧਿਆਣਾ ਦੀ ਅਮਨ ਨੇ ਚਾਂਦੀ ਦਾ ਜਦੋਕਿ ਜਲੰਧਰ ਦੀ ਨੈਨਸੀ ਅਤੇ ਮੌਹਾਲੀ ਦੀ ਅਮਨਦੀਪ ਕੌਰ ਨੇ ਸਾਂਝੇ ਤੌਰ ਤੇ ਕਾਸੇ ਦਾ ਤਮਗਾ ਜਿੱਤਿਆ। 52 ਕਿਲੋ ਭਾਰ ਵਰਗ ਵਿੱਚ ਲੁਧਿਆਣਾ ਦੀ ਕੌਸੱਲਿਆ ਨੇ ਸੋਨੇ ਦਾ, ਅੰਮ੍ਰਿਤਸਰ ਨੇ ਜਸਕਰਨਪ੍ਰੀਤ ਕੌਰ ਨੇ ਚਾਂਦੀ ਦਾ ਜਦੋਕਿ ਹੁਸਿਆਰਪੁਰ ਦੀ ਅਕਸਿਤਾ ਅਤੇ ਜਲੰਧਰ ਦੀ ਕਾਜਲ ਨੇ ਸਾਂਝੇ ਤੌਰ ਤੇ ਕਾਂਸੇ ਦਾ ਤਮਗਾ ਹਾਸਲ ਕੀਤਾ। 57 ਕਿਲੋ ਭਾਰ ਵਰਗ ਵਿੱਚ ਲੁਧਿਆਦਾ ਦੀ ਦੀਪਸਿਖਾ ਨੇ ਸੋਨੇ ਦਾ, ਅੰਮ੍ਰਿਤਸਰ ਦੀ ਸਿਮਰਨ ਕੌਰ ਨੇ ਚਾਂਦੀ ਦਾ ਜਦੋਂਕਿ ਮਾਨਸਾ ਦੀ ਮਨਪ੍ਰੀਤ ਕੌਰ ਅਤੇ ਜਲੰਧਰ ਦੀ ਕਮਲਜੀਤ ਕੌਰ ਨੇ ਕਾਂਸੇ ਦਾ ਤਮਗਾ ਜਿੱਤਿਆ। 63 ਕਿਲੋ ਭਾਰ ਵਰਗ ਵਿੱਚ ਲੁਧਿਆਣਾ ਦੀ ਪ੍ਰੀਆ ਨੇ ਸੋਨੇ ਦਾ, ਜਲੰਧਰ ਦੀ ਤੰਨੂ ਨੇ ਚਾਂਦੀ ਦਾ ਜਦੋਂਕਿ ਤਰਨਤਾਰਨ ਦੀ ਨਿਰਮਲ ਅਤੇ ਫਾਜਿਲਕਾ ਦੀ ਪ੍ਰਿੰਸ ਕੁਮਾਰੀ ਨੇ ਸਾਂਝੇ ਤੌਰ ਤੇ ਕਾਂਸੇ ਦਾ ਤਮਗਾ ਜਿੱਤਿਆ। 70 ਕਿਲੋ ਭਾਰ ਵਰਗ ਵਿੱਚ ਮੌਹਾਲੀ ਦੀ ਪ੍ਰੀਆ ਸਾਹ ਨੇ ਸੋਨੇ ਦਾ, ਲੁਧਿਆਣਾ ਦੀ ਸਿਮਰਨਜੀਤ ਕੌਰ ਨੇ ਚਾਂਦੀ ਦਾ ਜਦੋਕਿ ਅੰਮ੍ਰਿਤਸਰ ਦੀ ਸਤਿੰਦਰ ਕੋਰ ਅਤੇ ਤਰਨਤਾਰਨ ਦੀ ਰਘੁਨੀਤ ਕੌਰ ਨੇ ਸਾਂਝੇ ਤੌਰ ਤੇ ਕਾਂਸੇ ਦਾ ઠਤਮਗਾ ਜਿੱਤਿਆ। 78 ਕਿਲੋ ਭਾਰ ਵਰਗ ਵਿੱਚ ਮੋਹਾਲੀ ਦੀ ਮਨਪ੍ਰੀਤ ਕੌਰ ਨੇ ਸੋਨੇ ਦਾ, ਲੁਧਿਆਣਾ ਦੀ ਪਦਮਾ ਨੇ ਚਾਂਦੀ ਦਾ ਜਦਕਿ ਤਰਨਤਾਰਨ ਦੀ ਮਨਪ੍ਰੀਤ ਕੌਰ ਅਤੇ ਅੰਮ੍ਰਿਤਸਰ ਦੀ ਅਨਮੋਲ ਨੇ ਸਾਂਝੇ ਤੌਰ ਤੇ ਕਾਂਸੇ ਦਾ ਤਮਗਾ ਜਿੱਤਿਆ। ਕੁਸਤੀ ਦੇ ਮੁਕਾਬਲਿਆਂ ਵਿੱਚ ਜਲੰਧਰ ਨੇ ਪਹਿਲਾ, ਮੌਗਾ ਨੇ ਦੂਸਰਾ, ਅੰਮ੍ਰਿਤਸਰ ਨੇ ਤੀਜਾ ਜਦਕਿ ਫਰੀਦਕੋਟ ਚੌਥੇ ਸਥਾਨ ਤੇ ਰਿਹਾ। 50 ਕਿਲੋ ਭਾਰ ਵਰਗ ਵਿੱਚ ਮੌਗਾ ਦੀ ਰੁਪਿੰਦਰ ਕੌਰ ਨੇ ਸੋਨੇ ਦਾ, ਜਲੰਧਰ ਦੀ ਪੂਜਾ ਨੇ ਚਾਂਦੀ ਦਾ ਜਦੋਕਿ ਫਰੀਦਕੋਟ ਦੀ ਮਨਪ੍ਰੀਤ ਕੌਰ ਅਤੇ ਗੁਰਦਾਸਪੁਰ ਦੀ ਰਜਨੀ ਸਾਂਝੇ ਤੌਰ ਤੇ ਤੀਜੇ ਸਥਾਨ ਤੇ ਰਹੇ। 53 ਕਿਲੋ ਭਾਰ ਵਰਗ ਵਿੱਚ ਜਲੰਧਰ ਦੀ ਸਰਨਜੀਤ ਕੌਰ ਨੇ ਸੋਨੇ ਦਾ, ਤਰਨਤਾਰਨ ਦੀ ਅਰਪਨਪ੍ਰੀਤ ਕੌਰ ਨੇ ਚਾਂਦੀ ਦਾ ਜਦੋਂਕਿ ਮੌਗਾ ਦੀ ਪਰਦੀਪ ਕੌਰ ਅਤੇ ਪਟਿਆਲਾ ਦੀ ਪਵਨਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਕਾਂਸੇ ਦਾ ਤਮਗਾ ਜਿੱਤਿਆ। 55 ਕਿਲੋ ਭਾਰ ਵਰਗ ਵਿੱਚ ਫਰੀਦਕੋਟ ਦੀ ਗੁਰਸਰਨ ਕੌਰ ਨੇ ਸੋਨੇ ਦਾ, ਜਲੰਧਰ ਦੀ ਨਵਜੀਤ ਕੌਰ ਨੇ ਚਾਂਦੀ ਦਾ, ਜਦੋਕਿ ਜਲੰਧਰ ਦੀ ਰਮਨਦੀਪ ਕੌਰ ਅਤੇ ਅੰਮ੍ਰਿਤਸਰ ਦੀ ਮਨਪ੍ਰੀਤ ਕੌਰ ਨੇ ਸਾਂਝੇ ਤੋਰ ਤੇ ਕਾਂਸੇ ਦਾ ਤਮਗਾ ਜਿੱਤਿਆ। 57 ਕਿਲੋ ਭਾਰ ਵਰਗ ਵਿੱਚ ਮੌਗਾ ਦੀ ਹਰਪ੍ਰੀਤ ਕੌਰ ਨੇ ਸੋਨੇ ਦਾ, ਜਲੰਧਰ ਦੀ ਸਨੇਹਾ ਨੇ ਚਾਂਦੀ ਦਾ ਜਦੋਕਿ ਗੁਰਦਾਸਪੁਰ ਦੀ ਤੰਨੂ ਅਤੇ ਤਰਨਤਾਰਨ ਦੀ ਜਸਵੀਨ ਕੌਰ ਨੇ ਸਾਂਝੇ ਤੌਰ ਤੇ ਕਾਂਸੇ ਦਾ ਤਮਗਾ ਜਿੱਤਿਆ। 59 ਕਿਲੋ ਭਾਰ ਵਰਗ ਵਿੱਚ ਅੰਮ੍ਰਿਤਸਰ ਦੀ ਰਾਜਵੀਰ ਕੌਰ ਨੇ ਸੋਨੇ ਦਾ, ਮੋਗਾ ਦੀ ਸਿਮਰਨਜੀਤ ਕੌਰ ਨੇ ਚਾਂਦੀ ਦਾ ਜਦੋਂਕਿ ਜਲੰਧਰ ਦੀ ਮਨਪ੍ਰੀਤ ਕੌਰ ਅਤੇ ਫਿਰੋਜਪੁਰ ਦੀ ਕਮਲਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਕਾਂਸੇ ਦਾ ਤਮਗਾ ਜਿੱਤਿਆ। 62 ਕਿਲੋ ਭਾਰ ਵਰਗ ਵਿੱਚ ਜਲੰਧਰ ਦੀ ਜਸਪ੍ਰੀਤ ਕੌਰ ਨੇ ਸੋਨੇ ਦਾ, ਫਰੀਦਕੋਟ ਦੀ ਕਮਲਜੀਤ ਕੌਰ ਨੇ ਚਾਂਦੀ ਦਾ ਜਦੋਕਿ ਤਰਨਤਾਰਨ ਦੀ ਲਵਲੀਨ ਕੌਰ ਅਤੇ ਫਤਿਹਗੜ੍ਹ ਸਾਹਿਬ ਦੀ ਸੋਨੀਆ ਨੇ ਸਾਂਝੇ ਤੌਰ ਤੇ ਕਾਂਸੇ ਦਾ ਤਮਗਾ ਜਿੱਤਿਆ 68 ਕਿਲੋ ਭਾਰ ਵਰਗ ਵਿੱਚ ਅੰਮ੍ਰਿਤਸਰ ਦੀ ਜਸਨਵੀਰ ਕੌਰ ਨੇ ਸੋਨੇ ਦਾ, ਫਾਜਿਲਕਾ ਦੀ ਜਸਮੀਨ ਕੌਰ ਨੇ ਚਾਂਦੀ ਦਾ ਜਦੋਕਿ ਜਲੰਧਰ ਦੀ ਕਿਰਨਦੀਪ ਕੌਰ ਅਤੇ ਤਰਨਤਾਰਨ ਦੀ ਨੀਸਾ ਨੇ ਸਾਂਝੇ ਤੌਰ ਤੇ ਕਾਂਸੇ ਦਾ ਤਮਗਾ ਜਿੱਤਿਆ। 76 ਕਿਲੋ ਭਾਰ ਵਰਗ ਵਿੱਚ ਮੌਗਾ ਦੀ ਸਿਮਰਨ ਕੌਰ ਨੇ ਸੋਨੇ ਦਾ, ਫਾਜਿਲਕਾ ਦੀ ਦਮਨਪ੍ਰੀਤ ਕੌਰ ਨੇ ਚਾਂਦੀ ਦਾ ਜਦੋਕਿ ਤਰਨਤਾਰਨ ਦੀ ਜਸਪ੍ਰੀਤ ਕੌਰ ਅਤੇ ਤਰਨਤਾਰਨ ਦੀ ਅਲੀਸਾ ਨੇ ਸਾਂਝੇ ਤੌਰ ਤੇ ਕਾਂਸੇ ਦਾ ਤਮਗਾ ਜਿੱਤਿਆ।ઠ ਬਾਕਸਿੰਗ ਦੇ ਸੈਮੀ ਫਾਈਨਲ ਮੁਕਾਬਲਿਆਂ ਵਿੱਚ 45 ਤੋਂ 48 ਕਿਲੋ ਭਾਰ ਵਰਗ ਵਿੱਚ ਲੁਧਿਆਣਾ ਦੀ ਕਮਲਜੋਤ ਕੌਰ ਨੇ ਸੰਗਰੂਰ ਦੀ ਕੋਮਲ ਨੂੰ, ਮਾਨਸਾ ਦੀ ਖੁਸਦੀਪ ਕੋਰ ਨੇ ਬਠਿੰਡਾ ਦੀ ਜਸਦੀਪ ਕੌਰ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ ਕੀਤਾ। 48 ਕਿਲੋ ਭਾਰ ਵਰਗ ਵਿੱਚ ਪਟਿਆਲਾ ਦੀ ਕਾਜਲ ਨੇ ਬਠਿੰਡਾ ਦੀ ਨਵਜੋਤ ਨੂੰ ਅਤੇ ਅੰਮ੍ਰਿਤਸਰ ਦੀ ਨਿਰਮਲ ਨੇ ਸੰਗਰੂਰ ਦੀ ਹਰਪ੍ਰੀਤ ਕੌਰ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ 51-54 ਕਿਲੋ ਭਾਰ ਵਰਗ ਵਿੱਚ ਸੰਗਰੂਰ ਦੀ ਕਮਲਜੀਤ ਕੌਰ ਨੇ ਲੁਧਿਆਣਾ ਦੀ ਨਵਦੀਪ ઠਨੂੰ ਅਤੇ ਅੰਮ੍ਰਿਤਸਰ ਦੀ ਅਰਸਦੀਪ ਨੇ ਸ੍ਰੀ ਮੁਕਤਸਰ ਸਾਹਿਬ ਦੀ ਲਵਪ੍ਰੀਤ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ ਕੀਤਾ? 54 ਤੋਂ 57 ਕਿਲੋ ਭਾਰ ਵਰਗ ਵਿੱਚ ਲੁਧਿਆਦਾ ਦੀ ਮਨਦੀਪ ਨੇ ਬਠਿੰਡਾ ਦੀ ਸਿਮਰਨ ਨੂੰ ਅਤੇ ਮਾਨਸਾ ਦੀ ਮੁਸਕਾਨ ਨੇ ਸੰਗਰੂਰ ਦੀ ਤਮਨ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। 57 ਤੋਂ 60 ਕਿਲੋ ਭਾਰ ਵਰਗ ਵਿੱਚ ਅੰਮ੍ਰਿਤਸਰ ਦੀ ਪੂਜਾ ਨੇ ਪਟਿਆਲਾ ਦੀ ਜਸਪ੍ਰੀਤ ਨੂੰ ਅਤੇ ਸੰਗਰੂਰ ਦੀ ਰਜੀਆ ਨੇ ਮਾਨਸਾ ਦੀ ਨਵਦੀਪ ਨੂੰ ਹਰਾ ਕੇ ਫਾਈਨਲ ਵਿੱਚ ਆਪਦੀ ਜਗ੍ਹਾ ਬਣਾਈ 64 ਤੋਂ 69 ਭਾਰ ਵਰਗ ਵਿੱਚ ਪਟਿਆਲਾ ਦੀ ਪ੍ਰਿਅੰਕਾ ਨੇ ਬਠਿੰਡਾ ਦੀ ਰਾਜਵਿੰਦਰ ਨੂੰ ਅਤੇ ਮਾਨਸਾ ਦੀ ਗਗਨਦੀਪ ਕੌਰ ਨੇ ਸ੍ਰੀ ਮੁਕਤਸਰ ਸਾਹਿਬ ਦੀ ਗੁਰਵਿੰਦਰ ਕੌਰ ਨੂੰ ਹਰਾ ਕੇ ਫਾਈਨਲ ਵਿੱਚ ਆਪਦੀ ਜਗ੍ਹਾ ਬਣਾਈ। 81 ਕਿਲੋ ਭਾਰ ਵਰਗ ਵਿੱਚ ਸੰਗਰੂਰ ਦੀ ਪ੍ਰਵੀਨ ਨੇ ਹੁਸਿਆਰਪੁਰ ਦੀ ਖੁਸਬੂ ਨੂੰ ਜਦੋਕਿ ਬਠਿੰਡਾ ਦੀ ਪਵਨਪ੍ਰੀਤ ਕੌਰ ਨੇ ਪਟਿਆਲਾ ਦੀ ਨਵਦੀਪ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਵਾਲੀਬਾਲ ਦੇ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ ਬਠਿੰਡਾ ਨੇ ਗੁਰਦਾਸਪੁਰ ਨੂੰ 2-0 ਨਾਲ, ਪਟਿਆਲਾ ਨੇ ਮਾਨਸਾ ਨੂੰ 3-0 ਅਤੇ ਜਲੰਧਰ ਨੇ ਸੰਗਰੂਰ ਨੂੰ 3-2 ਜਦੋਕਿ ਲੁਧਿਆਣਾ ਨੇ ਫਰੀਦਕੋਟ ਨੂੰ 3-0 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ ਕੀਤਾ। ਖੋਹ-ਖੋਹ ਦੇ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਸੰਗਰੂਰ ਨੇ ਲੁਧਿਆਣਾ ਨੂੰ 7 ਅੰਕਾਂ ਨਾਲ ਹਰਾ ਕੇ ਜਦੋਕਿ ਮੌਹਾਲੀ ਨੇ ਫਿਰੋਜਪੁਰ ਨੂੰ 5 ਅੰਕਾਂ ਨਾਲ ਮਾਤ ઠਦੇ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਟੇਬਲ-ਟੈਨਿਸ ਦੀ ਫਾਈਨਲ ਮੁਕਾਬਲੇ ਵਿੱਚ ਪਟਿਆਲਾ ਨੇ ਜਲੰਧਰ ਨੂੰ 3-2 ਨਾਲ ਹਰਾ ਕੇ ਸੋਨੇ ਦਾ ਜਦੋਕਿ ਅੰਮ੍ਰਿਤਸਰ ਅਤੇ ਮੌਹਾਲੀ ਸਾਂਝੇ ਤੌਰ ਤੇ ਤੀਸਰੇ ਸਥਾਨ ਤੇ ਰਹੇ। ਹੈਂਡਬਾਲ ਦੇ ਫਾਈਨਲ ਮੁਕਾਬਲਿਆਂ ਵਿੱਚ ਰੋਪੜ ਨੇ ਫਿਰੋਜਪੁਰ ਨੂੰ 25-21 ਨਾਲ ਹਰਾ ਕੇ ਸੋਨੇ ਦਾ ਤਮਗਾ ਹਾਸਲ ਕੀਤਾ ਜਦੋਕਿ ਪਟਿਆਲਾ ਨੇ ਤਰਨਤਾਰਨ ਨੂੰ 21-13 ਨਾਲ ਹਰਾ ਕੇ ਕਾਂਸੇ ਦਾ ਤਮਗਾ ਹਾਸਲ ਕੀਤਾ। 

Have something to say? Post your comment

More News News

ਨਵਾਂ ਜੋਸ਼ ਤੇ ਉਤਸ਼ਾਹ ਭਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਤੀ ਮੁਹਿੰਮ ਦਾ ਆਗਾਜ਼ - ਕਲੇਰ 'ਰਬਾਬ ਤੋਂ ਨਗਾਰਾ' ਪ੍ਰਦਰਸ਼ਨੀ ਦਾ ਵਿਰਾਸਤ-ਏ-ਖਾਲਸਾ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੀਤਾ ਉਦਘਾਟਨ। Capt Amarinder protests UP government’s arbitrary & undemocratic detention of Priyanka ਪਾਵਰਕਾਮ ਵੱਲੋਂ ਕਿਸਾਨਾਂ ਦੀਆਂ ਟਿਊਬਵੈਲ ਮੋਟਰਾਂ ਦਾ ਜਬਰੀ ਵਾਧੂ ਲੋਡ ਭਰਵਾਉਣ ਦਾ ਪੰਜਾਬ ਕਿਸਾਨ ਯੂਨੀਅਨ ਨੇ ਕੀਤਾ ਵਿਰੋਧ। Won’t tolerate indiscipline, says Capt Amarinder on reports of resentment against Sidhu’s re-appointment as STF chief ਮਾਨਸਾ ਜਿਲ੍ਹੇ ’ਚ ਲਾਏ ਜਾ ਰਹੇ ਹਨ ਡੇਢ ਲੱਖ ਪੌਦੇ - ਡੀਐਫਓ Mission Plant a Tree to Save Environment ਸਿਨੇਮਾ ਰੋਡ ਮਾਨਸਾ ਉੱਪਰ ਸੀਵਰੇਜ਼ ਅਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਵਿਰੋਧ ਵਿੱਚ ਰੋਸ ਧਰਨਾਂ 22 ਨੂੰ ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਦੀ ਨਵੀਂ ਕਮੇਟੀ। ਸਾਡਾ ਪਾਣੀ ਸਾਡਾ ਹਂਕ ਪੰਜਾਬ ਦੇ ਹਰ ਘਰ ਨੂੰ ਜਾਣੂ ਕਰਾਵਾਗੇ. ਬੈਸ
-
-
-