Article

ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਅਕਾਲੀ ਦਲ ਨੇ ਸਿਆਸੀ ਤਾਕਤਦੀ ਭੁੱਖ ਕਰਕੇ ਰੋਲ ਦਿੱਤਾ // ਉਜਾਗਰ ਸਿੰਘ

March 26, 2019 09:12 PM

ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਅਕਾਲੀ ਦਲ ਨੇ ਸਿਆਸੀ ਤਾਕਤਦੀ   ਭੁੱਖ   ਕਰਕੇ   ਰੋਲ   ਦਿੱਤਾ 

   ਸਿੱਖ   ਸਟੂਡੈਂਟਸ   ਫੈਡਰੇਸ਼ਨ   ਸ਼ਰੋਮਣੀ   ਅਕਾਲੀ   ਦਲ   ਦਾਹਰਿਆਵਲ   ਦਸਤਾ   ਗਿਣਿਆਂ   ਜਾਂਦਾ   ਸੀ।   ਜੇਕਰ   ਇਹ   ਕਹਿਲਈਏ   ਕਿ   ਸਿੱਖ   ਅਤੇ   ਅਕਾਲੀ   ਸਿਆਸਤ   ਦਾ   ਟ੍ਰੇਨਿੰਗਸੈਂਟਰ   ਹੁੰਦਾ   ਸੀ   ਤਾਂ   ਇਸ   ਵਿਚ   ਕੋਈ   ਅਤਕਥਨੀ   ਨਹੀਂਹੋਵੇਗੀ। ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਸਰਗਰਮੀ ਨਾਲ ਕੰਮਕਰਨ ਤੋਂ ਬਾਅਦ ਨੌਜਵਾਨ ਸਿਆਸਤ ਵਿਚ ਪੈਰ ਧਰਦੇ ਸਨ। ਇਕ ਹੋਰਵੀ ਖ਼ੁਸ਼ੀ ਦੀ ਗੱਲ ਹੈ ਕਿ ਜਦੋਂ ਸਿੱਖ ਸਟੂਡੈਟਸ ਫੈਡਰੇਸ਼ਨਹੋਂਦ ਵਿਚ ਆਈ ਸੀ ਤਾਂ ਇਸਦੇ ਮੈਂਬਰ ਪੜ੍ਹ ਲਿਖਕੇ ਸੰਸਾਰਪੱਧਰ ਦੇ ਆਪੋ ਆਪਣੇ ਕਿਤਿਆਂ ਵਿਚ ਮਾਹਿਰ ਅਤੇ ਮਹੱਤਵਪੂਰਨਵਿਅਕਤੀ ਹੁੰਦੇ ਸਨ ਕਿਉਂਕਿ ਉਹ ਫੈਡਰੇਸ਼ਨ ਦੇ ਕੈਂਪਾਂ ਵਿਚਸਿੱਖੀ ਦੀ ਗੁੜ੍ਹਤੀ ਲੈਣ ਦੇ ਨਾਲ ਆਪਣੀ ਪੜ੍ਹਾਈ ਵਲ ਵੀਧਿਆਨ ਦਿੰਦੇ ਸਨ। ਉਨ੍ਹਾਂ ਦੇ ਦਿਮਾਗ ਵਿਚ ਕੋਈ ਲਾਲਸਾ ਨਹੀਂਹੁੰਦੀ ਸੀ। ਉਹ ਸਿੱਖ ਸਿਧਾਂਤ ਨੂੰ ਪਹਿਲ ਦਿੰਦੇ ਸਨ।

 

ਜਿਨ੍ਹਾਂਵਿਚ ਫੈਡਰੇਸ਼ਨ ਦੇ ਪਹਿਲੇ ਪ੍ਰਧਾਨ ਡਾ ਸ਼ਮਸ਼ੇਰ ਸਿੰਘ ਵਰਲਡ ਬੈਂਕਦੇ ਡਾਇਰੈਕਟਰ ਰਹੇ। ਡਾ ਸ਼ਮਸ਼ੇਰ ਸਿੰਘ ਸਿੱਖ ਨੈਸ਼ਨਲ ਕਾਲਜਲਾਹੌਰ ਦੇ ਪਹਿਲੇ ਵਿਦਿਆਰਥੀ ਸਨ। ਮਾਸਟਰ ਤਾਰਾ ਸਿੰਘ ਦੇਛੋਟੇ ਭਰਾ ਨਿਰੰਜਣ ਸਿੰਘ ਇਸ ਕਾਲਜ ਦੇ ਪਹਿਲੇ ਪ੍ਰਿੰਸੀਪਲਸਨ। ਬਲਦੇਵ ਸਿੰਘ ਅਮੀਰ ਵਿਅਕਤੀ ਸੀ ਉਨ੍ਹਾਂ ਨੇ ਇਹ ਕਾਲਜਇੱਕ ਲੱਖ ਰੁਪਏ ਦਾ ਦਾਨ ਦੇ ਕੇ ਸ਼ੁਰੁ ਕੀਤਾ ਸੀ। ਇਹਕਾਲਜ ਬਣਾਉਣ ਤੋਂ ਬਾਅਦ ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਨੂੰਸਿਆਸਤ   ਵਿਚ   ਲਿਆਏ   ਸਨ।   ਸਰਦਾਰ   ਸਰੂਪ   ਸਿੰਘ   ਜਾਣੇਪਹਿਚਾਣੇ   ਸਿੱਖ   ਵਿਦਵਾਨ   ਅਤੇ   ਸਿਆਸਤਦਾਨ   ਰਹੇ   ਹਨ।   ਡਾਜਸਵੰਤ ਸਿੰਘ ਨੇਕੀ ਪੀ ਜੀ ਆਈ ਦੇ ਡਾਇਰੈਕਟਰ ਰਹੇ ਹਨ।ਅਮਰ ਸਿੰਘ ਅੰਬਾਲਵੀ ਅਤੇ ਗੰਗਾ ਸਿੰਘ ਢਿਲੋਂ ਦੇ ਯੋਗਦਾਨ ਨੂੰਭੁਲਾਇਆ   ਨਹੀਂ   ਜਾ   ਸਕਦਾ।   ਪਾਕਿਸਤਾਨ   ਵਿਚ   ਜੇਕਰਗੁਰਦੁਆਰਾ   ਸਾਹਿਬਾਨ   ਬਰਕਰਾਰ   ਹਨ   ਤਾਂ   ਇਸ   ਵਿਚ   ਸਭ   ਤੋਂਜ਼ਿਆਦਾ ਯੋਗਦਾਨ ਗੰਗਾ ਸਿੰਘ ਢਿਲੋਂ ਦਾ ਹੈ। ਭਾਵੇਂ ਉਸ ਉਪਰਵੱਖਵਾਦੀ ਹੋਣ ਦਾ ਇਲਜ਼ਾਮ ਲੱਗਣ ਕਰਕੇ ਅਖੀਰੀ ਸਮੇਂ ਤੱਕਉਹ ਭਾਰਤ ਨਹੀਂ ਆ ਸਕਿਆ। ਡਾ ਸੰਤੋਖ ਸਿੰਘ ਵੀ ਵਰਲਡ ਬੈਂਕ੧
ਦਾ ਡਾਇਰੈਕਟਰ ਰਿਹਾ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਨਵੰਬਰ   1920,   ਸ਼ਰੋਮਣੀ   ਅਕਾਲੀ   ਦਲ   ਦਸੰਬਰ   1920   ਅਤੇ   ਆਲਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਸੰਬਰ1944ਵਿਚ ਹੋਂਦਵਿਚ ਆਏ। ਇਨ੍ਹਾਂ ਤਿੰਨਾਂ ਦਾ ਮੰਤਵ ਸਿੱਖ ਧਰਮ ਦੀ ਰੱਖਿਆ,ਪ੍ਰਚਾਰ, ਪ੍ਰਸਾਰ ਅਤੇ ਫੈਲਾਓ ਕਰਨਾ ਸੀ। ਉਦੋਂ ਅਕਾਲੀ ਦਲਸਿਆਸੀ ਪਾਰਟੀ ਨਹੀਂ ਹੁੰਦੀ ਸੀ। ਆਲ ਇੰਡੀਆ ਸਿੱਖਸਟੂਡੈਂਟਸ   ਫੈਡਰੇਸ਼ਨ   ਦਾ   ਪਹਿਲਾ   ਇਜਲਾਸ   ਮਾਰਚ1946   ਵਿਚਲਾਹੌਰ ਵਿਚ ਹੋਇਆ। ਇਸ ਇਜਲਾਸ ਦੀ ਪ੍ਰਧਾਨਗੀ ਮਾਸਟਰਤਾਰਾ ਸਿੰਘ ਨੇ ਕੀਤੀ ਅਤੇ ਝੰਡਾ ਲਹਿਰਾਉਣ ਦੀ ਰਸਮ ਉਜਲਸਿੰਘ ਨੇ ਅਦਾ ਕੀਤੀ ਸੀ। ਅਮਰ ਸਿੰਘ ਅੰਬਾਲਵੀ ਨੇ ਇਕ ਮਤਾਪੇਸ਼   ਕੀਤਾ,   ਜਿਸ   ਦਾ   ਭਾਵ   ਇਹ   ਸੀ   ਕਿ   ਸਿੱਖ   ਸਟੂਡੈਂਟਸਫੈਡਰੇਸ਼ਨ ਦਾ  ਮੰਤਵ ਨੌਜਵਾਨਾ   ਵਿਚ   ਸਿੱਖੀ   ਜ਼ਜਬਾ  ਪ੍ਰਫੁਲਤਕਰਨਾ ਹੋਵੇਗਾ। ਇਸ ਮਤੇ ਦੀ ਤਾਈਦ ਸਵਰਨ ਸਿੰਘ ਨੇ ਕੀਤੀਜੋ ਬਾਅਦ ਵਿਚ ਦੇਸ਼ ਦੇ ਵਿਦੇਸ਼ ਮੰਤਰੀ ਬਣੇ ਸੀ।

 

ਡਾ ਮਨਮੋਹਨ ਸਿੰਘਸਾਬਕਾ   ਪ੍ਰਧਾਨ   ਮੰਤਰੀ   ਵੀਫੈਡਰੇਸ਼ਨ   ਦੀਆਂ   ਮੀਟਿੰਗਾਂ   ਵਿਚਸ਼ਾਮਲ ਹੁੰਦੇ ਰਹੇ ਹਨ। ਕਹਿਣ ਤੋਂ ਭਾਵ ਹੈ ਕਿ ਅਕਾਲੀ ਦਲ ਅਤੇਕਾਂਗਰਸ   ਦੇ   ਵੱਡੇ   ਨੇਤਾ   ਹਮੇਸ਼ਾ   ਫੈਡਰੇਸ਼ਨ   ਦੀਆਂ   ਮੀਟਿੰਗਾਂਵਿਚ ਸ਼ਾਮਲ ਹੋ ਕੇ ਸਰਪਰਸਤੀ ਦਿੰਦੇ ਸਨ। ਜਦੋਂ ਅਕਾਲੀ ਦਲ ਵਿਚਸਿਆਸੀ ਤਾਕਤ ਪ੍ਰਾਪਤ ਕਰਨ ਦੀ ਇੱਛਾ ਪ੍ਰਬਲ ਹੋ ਗਈ ਤਾਂ1950 ਵਿਚ ਅਕਾਲੀ ਦਲ ਅਤੇ ਕਾਂਗਰਸ ਦਾ ਰਲੇਵਾਂ ਹੋ ਗਿਆ ਸੀ।ਇਸ ਲਈ ਅਕਾਲੀ ਦਲ ਦੇ ਨੁਮਾਇੰਦੇ 1957 ਵਿਚ ਪੰਜਾਬ ਵਿਧਾਨਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਦੀਆਂ ਟਿਕਟਾਂ ਤੇ ਲੜੇ ਸਨ।ਪਰਕਾਸ਼ ਸਿੰਘ ਬਾਦਲ ਵੀ ਪਹਿਲੀ ਵਿਧਾਨ ਸਭਾ ਦੀ ਚੋਣ ਕਾਂਗਰਸਦੇ   ਟਿਕਟ   ਤੇ   ਲੜਿਆ   ਸੀ।   ਫੈਡਰੇਸ਼ਨ   ਦੇ   ਆਗੂ   ਭਵਿਖ   ਦੀਲੀਡਰਸ਼ਿਪ ਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਫੈਡਰੇਸ਼ਨ ਦੇ ਕੈਂਪਾਂਸਮੇਂ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਦਿਆਂ ਸਿੱਖੀ ਸਿਧਾਂਤਾਂ ਤੇਪਹਿਰਾ   ਦੇਣ   ਦਾ   ਪਾਠ   ਪੜ੍ਹਾਇਆ   ਜਾਂਦਾ   ਸੀ।   ਅਲ੍ਹੜ   ਉਮਰ   ਦੀਸਿਖਿਆ   ਸਥਾਈ   ਬਣ   ਜਾਂਦੀ   ਸੀ,   ਇਕ   ਕਿਸਮ   ਨਾਲ   ਆਲਇੰਡੀਆ   ਸਿੱਖ   ਸਟੂਡੈਂਟਸ   ਫੈਡਰੇਸ਼ਨ   ਅਤੇ   ਅਕਾਲੀ   ਦਲਰਾਹੀਂ ਕਾਂਗਰਸ ਦੇ ਨੇਤਾ ਉਭਰਦੇ ਸਨ। ਅਕਾਲੀ ਦਲ ਦੇ ਨੇਤਾ ਤਾਂਆਉਂਦੇ ਹੀ ਫੈਡਰੇਸ਼ਨ ਰਾਹੀਂ ਸਨ। ਫੈਡਰੇਸ਼ਨ ਨੇ ਭਾਈ ਹਰਬੰਸਲਾਲ, ਭਾਨ Îਸਿੰਘ, ਉਮਰਾਓ ਸਿੰਘ, ਪ੍ਰੇਮ ਸਿੰਘ ਲਾਲਪੁਰਾ, ਯੋਗੀ੨
ਭਜਨ   ਸਿੰਘ,   ਜਸਦੇਵ   ਸਿੰਘ   ਸੰਧੂ,   ਪ੍ਰਿੰਸੀਪਲ   ਭਰਪੂਰ   ਸਿੰਘ,ਪ੍ਰਿੰਸੀਪਲ ਸਤਿਬੀਰ ਸਿੰਘ, ਗੁਰਮੀਤ ਸਿੰਘ, ਸੁਰਜੀਤ ਸਿੰਘਮਿਨਹਾਸ,   ਅਮਰਜੀਤ   ਸਿੰਘ   ਆਹਲੂਵਾਲੀਆ,   ਤਰਲੋਚਨ   ਸਿੰਘ,ਪ੍ਰਿੰਸੀਪਲ ਗੁਰਸੇਵਕ  ਸਿੰਘ  ਅਤੇ   ਬੀਰਦਵਿੰਦਰ   ਸਿੰਘ   ਵਰਗੇਸਿੱਖ   ਜੁਝਾਰੂ   ਸਿਆਸਤਦਾਨ   ਅਤੇ   ਵਿਦਵਾਨ   ਪੈਦਾ   ਕੀਤੇਪ੍ਰੰਤੂ ਦੁੱਖ   ਦੀ ਗੱਲ  ਹੈ   ਕਿ ਹੁਣ  ਅਕਾਲੀ   ਦਲ ਨੇ  ਸਿੱਖਸਟੂਡੈਂਟਸ ਫੈਡਰੇਸ਼ਨ ਨੂੰ ਦਰ ਕਿਨਾਰ ਕਰਕੇ ਵਿਦਿਆਰਥੀਆਂ ਦੀਜਥੇਬੰਦੀ   ਸਟੂਡੈਂਟਸ   ਆਰਗੇਨਾਈਜੇਸ਼ਨ   ਆਫ   ਇੰਡੀਆਸਥਾਪਤ   ਕਰ   ਲਈ   ਹੈ।   ਸਕੂਲਾਂ   ਅਤੇ   ਕਾਲਜਾਂ   ਵਿਚੋਂ   ਫੈਡਰੇਸ਼ਨਦੀਆਂ ਸਰਗਰਮੀਆਂ ਗਾਇਬ ਹੋ ਗਈਆਂ ਹਨ। ਵੈਸੇ ਤਾਂ ਅਕਾਲੀਦਲ ਹੀ ਕਈ ਬਣ ਗਏ ਹਨ, ਉਨ੍ਹਾਂ ਵਿਚੋਂ ਕਿਸੇ ਇੱਕ ਨੇ ਵੀਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਮਾਣਤਾ ਨਹੀਂ ਦਿੱਤੀ। ਸ਼ਰੋਮਣੀਅਕਾਲੀ   ਦਲ   ਬਾਦਲ,   ਜਿਹੜਾ   ਪੰਜਾਬ   ਵਿਚ   10   ਸਾਲ   ਲਗਾਤਾਰਰਾਜਭਾਗ   ਵੀ   ਚਲਾਉਂਦਾ   ਰਿਹਾ   ਹੈ,   ਉਸਨੇ   ਤਾਂ   ਕਾਲਜਾਂ   ਅਤੇਯੂਨੀਵਰਸਿਟੀਆਂ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਥਾਂ ਤੇਇਕ   ਨਵੀਂ   ਸੰਸਥਾ   ਸਟੂਡੈਂਟਸ   ਆਰਗੇਨਾਈਜੇਸ਼ਨ   ਆਫਇੰਡੀਆ ਦੀਆਂ ਇਕਾਈਆਂ ਬਣਾ ਲਈਆਂ ਹਨ। ਅਕਾਲੀ ਦਲਆਪਣੇ   ਮੁਢਲੇ   ਅਸੂਲ   ਤੋਂ   ਹੀ   ਮੁਨਕਰ   ਹੋ   ਗਿਆ   ਕਿਉਂਕਿਅਕਾਲੀ   ਦਲ   ਗੁਰਦੁਆਰਾ   ਸਾਹਿਬਾਨ  ਦੀ   ਵੇਖ   ਭਾਲ   ਕਰਨ   ਲਈਬਣਿਆਂ ਸੀ। ਅਕਾਲੀ ਦਲ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰਦੇ ਨਿਸ਼ਾਨੇ ਨੂੰ ਤਿਲਾਂਜਲੀ ਦੇ ਕੇ ਸਿਰਫ ਰਾਜ ਭਾਗ ਪ੍ਰਾਪਤ ਕਰਨਦੀ ਲਾਲਸਾ ਨੂੰ ਮੁੱਖ ਰੱਖਦਿਆਂ ਮੋਗਾ ਵਿਖੇ 1997 ਵਿਚ ਸਿਆਸੀਕਾਨਫਰੰਸ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਲਿਆ। ਇਸ ਵਿਚ ਗ਼ੈਰ ਸਿੱਖਾਂ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ।ਇਥੋਂ ਤੱਕ ਕਿ ਅਕਾਲੀ ਦਲ ਦੇ ਪ੍ਰਮੁੱਖ ਅਹੁਦੇ ਗ਼ੈਰ ਸਿੱਖਾਂਨੂੰ ਦਿੱਤੇ ਗਏ ਹਨ। ਵਿਧਾਨਕਾਰ ਅਤੇ ਸੰਸਦ ਦੇ ਮੈਂਬਰ ਗ਼ੈਰ ਸਿੱਖਬਣਾ ਦਿੱਤੇ ਗਏ ਹਨ। ਗ਼ੈਰ ਸਿੱਖਾਂ ਨੂੰ ਮੈਂਬਰ ਬਣਾਉਣਾ ਕੋਈਮਾੜੀ ਗੱਲ ਨਹੀਂ ਪ੍ਰੰਤੂ ਉਨ੍ਹਾਂ ਨੂੰ ਸਿੱਖ ਧਰਮ ਦੇ ਅਸੂਲਾਂ ਤੇਚਲਣਾ ਚਾਹੀਦਾ ਹੈ। ਅਕਾਲੀ ਦਲ ਵਿਚਲੇ ਗ਼ੈਰ ਸਿੱਖ ਨੇਤਾ ਤਾਂਕਿਸੇ ਹੋਰ ਸਿਆਸੀ ਪਾਰਟਂ ਦੇ ਵਿੰਗ ਦੇ ਨੁਮਾਇੰਦਿਆਂ ਦੇਤੌਰ ਤੇ ਵਿਚਰਕੇ ਅਕਾਲੀ ਦਲ ਦਾ ਸਤਿਆਨਾਸ ਕਰ ਰਹੇ ਹਨ।ਟਕਸਾਲੀ ਅਕਾਲੀਆਂ ਨੂੰ ਤਾਂ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ੩
ਦਿੱਤਾ ਗਿਆ ਹੈ। ਮੁੱਢਲੇ ਤੌਰ ਤੇ ਅਕਾਲੀ ਦਲ ਇਕ ਸਿੱਖਧਾਰਮਿਕ ਅਕੀਦੇ ਵਾਲੀ ਪਾਰਟੀ ਹੈ। ਹੁਣ ਤਾਂ ਇਸਦਾ ਸਰੂਪ ਹੀਬਦਲ   ਦਿੱਤਾ   ਗਿਆ   ਹੈ।   ਤੁਸੀਂ   ਉਨ੍ਹਾਂ   ਕੋਲੋਂ   ਸਿੱਖੀ   ਦੇਪ੍ਰਚਾਰ ਤੇ ਪ੍ਰਸਾਰ ਦੀ ਕੀ ਉਮੀਦ ਕਰ ਸਕਦੇ ਹੋ? ਜਦੋਂ ਧਰਮਉਪਰ ਸਿਆਸਤ ਭਾਰੂ ਹੋ ਜਾਵੇ ਫਿਰ ਤਾਂ ਧਰਮ ਦਾ ਵਾਹਿਗੁਰੂ ਹੀਰਾਖਾ ਹੈ। ਮੀਰੀ ਤੇ ਪੀਰੀ ਦੇ ਸੰਕਲਪ ਦਾ ਮੰਤਵ ਛੇਵੇਂ ਗੁਰੂਸਾਹਿਬ ਨੇ ਇਸ ਕਰਕੇ ਦਿੱਤਾ ਸੀ ਕਿ ਸਿਆਸੀ ਤਾਕਤ ਸਿੱਖਧਰਮ ਨੂੰ ਆਂਚ ਨਹੀਂ ਆਉਣ ਦੇਵੇਗੀ ਅਤੇ ਸਿਧਾਂਤਾਂ ਤੇ ਪਹਿਰਾਦੇਵੇਗੀ। ਵਰਤਮਾਨ ਸਥਿਤੀ ਵਿਚ ਸਾਰਾ ਕੁਝ ਹੀ ਉਲਟਾ ਪੁਲਟਾਹੋ ਗਿਆ ਹੈ। ਧਰਮ ਨੂੰ ਸਿਆਸੀ ਤਾਕਤ ਹਾਸਲ ਕਰਨ ਲਈ ਵਰਤਿਆਜਾ ਰਿਹਾ ਹੈ। ਅਕਾਲੀ ਦਲ ਧਰਮ ਨੂੰ ਸਿਰਫ ਸਿਆਸੀ ਤਾਕਤ ਲਈਵਰਤਦਾ ਹੈ। ਧਰਮ ਦੀ ਵਿਚਾਰਧਾਰਾ ਤੇ ਪਹਿਰਾ ਨਹੀਂ ਦੇ ਰਿਹਾ।ਇਸ ਨੁਕਤੇ ਨੂੰ ਗੰਭੀਰਤਾ ਨਾਲ ਵਿਚਾਰਨਾ ਪਵੇਗਾ। ਕੋਈ ਸਮਾਂਹੁੰਦਾ ਸੀ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇਅਹੁਦੇਦਾਰ ਅਤੇ ਕਾਰਕੁਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਅਤੇ   ਅਕਾਲੀ   ਦਲ   ਦੇ   ਧਾਰਮਿਕ   ਪ੍ਰੋਗਰਾਮਾ   ਦੀ   ਰੂਪ   ਰੇਖਾਫੈਡਰੇਸ਼ਨ   ਦੇ   ਮੋਹਤਵਰ   ਲੋਕ   ਉਲੀਕਦੇ   ਅਤੇ   ਉਨ੍ਹਾਂ   ਨੂੰ   ਨੇਪਰੇਚਾੜ੍ਹਦੇ   ਸਨ।   ਦੁੱਖ   ਦੀ   ਗੱਲ   ਹੈ   ਕਿ   ਅਕਾਲੀ   ਦਲ   ਸਿੱਖਸਟੂਡੈਂਟਸ   ਫੈਡਰਸ਼ਨ   ਨੂੰ   ਆਪਣੀ   ਸ਼ਰੀਕ   ਸਮਝਣ   ਲੱਗ   ਪਿਆ   ਹੈਕਿਉਂਕਿ   ਅੱਸੀਵਿਆਂ   ਵਿਚ   ਸਿੱਖ   ਸਟੂਡੈਂਟਸ   ਫੈਡਰੇਸ਼ਨਭਾਈ ਅਮਰੀਕ ਸਿੰਘ ਦੀ ਪ੍ਰਧਾਨਗੀ ਸਮੇਂ ਅਕਾਲੀ ਦਲ ਉਪਰਭਾਰੂ   ਪੈਣ   ਲੱਗ   ਪਈ   ਸੀ।   ਫੈਡਰੇਸ਼ਨ   ਸੰਤ   ਜਰਨੈਲ   ਸਿੰਘਭਿੰਡਰਾਂਵਾਲਾ ਦੇ ਵੀ ਕਾਫੀ ਨੇੜੇ ਸੀ। ਇਹ ਵੀ ਕਿਹਾ ਜਾਂਦਾਹੈ ਕਿ ਉਸੇ ਡਰ ਕਰਕੇ ਅਕਾਲੀ ਦਲ ਨੇ ਫੈਡਰੇਸ਼ਨ ਤੋਂ ਕਿਨਾਰਾਕਰ ਲਿਆ ਹੈ। ਬਲਿਊ ਸਟਾਰ ਅਪ੍ਰੇਸ਼ਨ ਕਰਵਾਉਣ ਬਾਰੇ ਅਕਾਲੀ ਦਲਦੇ ਨੇਤਾਵਾਂ ਵਲ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾ ਰਿਹਾ ਹੈ।ਜਥੇਦਾਰ ਗੁਰਚਰਨ ਸਿੰਘ ਟੌਹੜਾ ਲੰਮਾ ਸਮਾਂ ਸ਼ਰੋਮਣੀ ਗੁਰਦੁਆਰਾਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ। ਉਨ੍ਹਾਂ ਦੇ ਸਮੇਂ ਜਿਤਨੀਆਂਵੀ   ਸ਼ਤਾਬਦੀਆਂ   ਆਈਆਂ   ਸਾਰੀਆਂ   ਦੇ ਪ੍ਰੋਗਰਾਮਾ   ਦੀ   ਰੂਪਰੇਖਾ   ਪ੍ਰਿੰਸੀਪਲ   ਭਰਪੂਰ   ਸਿੰਘ   ਅਤੇ   ਪ੍ਰਿੰਸੀਪਲ   ਸਤਿਬੀਰਸਿੰਘ   ਬਣਾਉਂਦੇ   ਰਹੇ।   ਆਲ   ਇੰਡੀਆ   ਸਿੱਖ   ਸਟੂਡੈਂਟਸਫੈਡਰੇਸ਼ਨ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਦੇ ਕਾਰਕੁਨ ਇਤਨੇ ਵਿਦਵਾਨ੪
ਹੋਏ ਹਨ। ਇਹੋ ਅਹੁਦੇਦਾਰ ਸ਼ਰੋਮਣੀ ਅਕਾਲੀ ਦਲ ਦੇ ਨੇਤਾ ਬਣਦੇਰਹੇ। ਬਲਿਊਸਟਾਰ ਅਪ੍ਰੇਸ਼ਨ ਜੂਨ1984 ਤੱਕ ਆਲ ਇੰਡੀਆਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਬੋਲਬਾਲਾ ਰਿਹਾ। ਭਾਈ ਅਮਰੀਕਸਿੰਘ   ਸਿੱਖ   ਸਟੂਡੈਂਟਸ   ਫ਼ੈਡਰੇਸ਼ਨ   ਦਾ   ਤਾਕਤਵਰ   ਆਖਰੀਪ੍ਰਧਾਨ ਰਿਹਾ ਹੈ, ਜਿਹੜੇ ਬਲਿਊਸਟਾਰ ਅਪ੍ਰੇਸ਼ਨ ਸਮੇਂ  ਸ੍ਰੀਹਰਿਮੰਦਰ ਸਾਹਿਬ  ਵਿਚ ਸ਼ਹੀਦ ਹੋ ਗਏ  ਸਨ। ਭਾਵੇਂ ਉਨ੍ਹਾਂ  ਤੋਂਬਾਅਦ   ਵੀ   ਫੈਡਰੇਸ਼ਨ   ਥੋੜ੍ਹੀ   ਬਹੁਤੀ   ਸਰਗਰਮ   ਰਹੀ   ਪ੍ਰੰਤੂਅਕਾਲੀ   ਦਲ   ਨੇ   ਫੈਡਰੇਸ਼ਨ   ਨੂੰ   ਆਪਣਾਉਣ   ਤੋਂ   ਹੀ   ਕੰਨੀਕਤਰਾਉਣਾ ਸ਼ੁਰੂ ਕਰ ਦਿੱਤਾ। ਸਿੱਖ ਸਟੂਡੈਂਟਸ ਫ਼ੈਡਰੇਸ਼ਨ ਤੋਂਡਰਦਿਆਂ ਅਕਾਲੀ ਦਲ ਨੇ ਫੈਡਰੇਸ਼ਨ ਦੀ ਥਾਂ ਨਵੀਂ ਜਥੇਬੰਦੀਬਣਾਕੇ ਫੈਡਰੇਸ਼ਨ ਨੂੰ ਅਣਡਿਠ ਕੀਤਾ ਹੈ। ਸਿੱਖ ਨੌਜਵਾਨਾ ਦੀਪਨੀਰੀ ਵਿਚ ਪਤਿਤਪੁਣਾ ਆਉਣ ਦੀ ਮੁੱਖ ਤੌਰ ਤੇ ਜ਼ਿੰਮੇਵਾਰਸ਼ਰੋਮਣੀ   ਗੁਰਦੁਆਰਾ   ਪ੍ਰਬੰਧਕ   ਕਮੇਟੀ   ਅਤੇ   ਅਕਾਲੀ   ਦਲ   ਦੇਨੇਤਾ ਹਨ, ਜਿਨ੍ਹਾਂ ਆਪਣੀ ਮੁੱਖ ਜ਼ਿੰਮੇਵਾਰੀ ਤੋਂ ਪਾਸਾ ਵੱਟਲਿਆ ਹੈ। ਇਥੋਂ ਤੱਕ ਕਿ ਇਨ੍ਹਾਂ ਨੇਤਾਵਾਂ ਦੇ ਪਰਿਵਾਰਾਂ ਦੇਮੈਂਬਰ ਵੀ ਪਤਿਤ ਹਨ। ਸਤੰਬਰ2018 ਨੂੰ ਕਿਸਾਨ ਭਵਨ ਚੰਡੀਗੜ੍ਹ ਵਿਚਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੁਰਾਣੇ ਅਹੁਦੇਦਾਰਾਂ ਅਤੇ ਕੁਝਸਿੱਖ ਵਿਦਵਾਨਾਂ ਨੇ ਇਕੱਠੇ ਹੋ ਕੇ ਫੈਡਰੇਸ਼ਨ ਦੇ ਭਵਿਖ ਬਾਰੇਪਰੀਚਰਚਾ ਕੀਤੀ ਸੀ। ਸ਼ੁਰੂਆਤ ਚੰਗੀ ਹੈ ਇਸ ਲਈ ਜੇਕਰਸਿੱਖ ਵਿਦਵਾਨ ਅਤੇ ਸਿੱਖ ਬੁੱਧੀਜੀਵੀ ਸਿੱਖੀ ਦਾ ਭਲਾਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭਵਿਖਬਾਰੇ  ਗੰਭੀਰਤਾ  ਨਾਲ  ਵਿਚਾਰ  ਵਟਾਂਦਰਾ ਕਰਨ  ਲਈ ਹੋਰ   ਸੰਬਾਦਕਰਨਾ   ਹੋਵੇਗਾ   ।   ਅਜੇ   ਵੀ   ਡੁਲ੍ਹੇ   ਬੇਰਾਂ   ਦਾ   ਕੁਝ   ਨਹੀਂਵਿਗੜਿਆ   ਜੇਕਰ   ਸਿੱਖ   ਨਾ   ਸੰਭਲੇ   ਤਾਂ   ਪਤਿਤਪੁਣੇ   ਅਤੇਗਿਰਾਵਟ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਅਕਾਲੀ ਦਲ ਨੇਤਾਂ ਸਿਆਸੀ  ਤਾਕਤ   ਦੇ   ਲਾਲਚ   ਵਿਚ   ਆਪਣੇ ਆਪ ਨੂੰ  ਪੰਜਾਬੀਪਾਰਟੀ ਬਣਾ ਲਿਆ ਹੈ। ਹੁਣ ਅਕਾਲੀ ਦਲ ਤਾਂ ਨਾਮ ਦਾ ਹੀ ਹੈ, ਇਸਦੇ ਪਿਛੇ ਹੋਰ ਸਿਆਸੀ ਤਾਕਤਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂਦੀ   ਭਾਈਵਾਲੀ   ਨਾਲ   ਅਕਾਲੀ   ਦਲ   ਸਰਕਾਰਾਂ   ਬਣਾ   ਰਿਹਾ   ਹੈ।     

Have something to say? Post your comment

More Article News

ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ ਸਿਆਸਤਦਾਨਾ ਦਾ ਖੋਖਲਾਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਵੀ ਸਿਆਸਤ/ਉਜਾਗਰ ਸਿੰਘ ਖੂਬ ਧਮਾਲਾਂ ਪਾ ਰਿਹੈ ਅਮਰਿੰਦਰ ਗਿੱਲ ਦੀ ਫ਼ਿਲਮ 'ਚੱਲ ਮੇਰਾ ਪੁੱਤ' ਦਾ ਟ੍ਰੇਲਰ, 26 ਜੁਲਾਈ ਨੂੰ ਹੋਵੇਗੀ ਫ਼ਿਲਮ ਰਿਲੀਜ਼/ਹਰਜਿੰਦਰ ਸਿੰਘ ਜਵੰਦਾ ਜੁਗਨੀ ਯਾਰਾਂ ਦੀ ' ਰਾਹੀਂ ਪੰਜਾਬੀ ਪਰਦੇ 'ਤੇ ਨਜ਼ਰ ਆਵੇਗੀ 'ਮਹਿਮਾ ਹੋਰਾ'.....ਲੇਖਕ- ਹਰਜਿੰਦਰ ਸਿੰਘ ਮਿੰਨੀ ਕਹਾਣੀ ਹੌਸਲਾ/ਜਸਕਰਨ ਲੰਡੇ ਕਲ਼ਮ ਤੇ ਆਵਾਜ਼ ਦਾ ਸੁਮੇਲ- ਵਾਲੂ ਜਗਦੇਵ/ਗੁਰਦਿੱਤ ਸਿੰਘ ਸੇਖੋਂ ਧੀਏ ਲਾਡਲੀਏ /ਬਲਜਿੰਦਰ ਕੌਰ ਕਲਸੀ
-
-
-