Article

ਆਮ ਫ਼ਿਲਮਾਂ ਤੋਂ ਹਟਕੇ ਹੋਣਗੀਆਂ 'ਦਿਲ ਦੀਆਂ ਗੱਲਾਂ'=ਪਰਮੀਸ਼ ਵਰਮਾ

April 22, 2019 10:17 PM

ਆਮ ਫ਼ਿਲਮਾਂ ਤੋਂ ਹਟਕੇ ਹੋਣਗੀਆਂ 'ਦਿਲ ਦੀਆਂ ਗੱਲਾਂ'=ਪਰਮੀਸ਼ ਵਰਮਾ
ਸੰਗੀਤ ਮਾਡਲਿਗ ਖੇਤਰ ਵਿੱਚ ਪ੍ਰਸਿੱਧੀ ਖੱਟਣ ਵਾਲਾ ਪਰਮੀਸ਼ ਵਰਮਾ ਹੁਣ ਫ਼ਿਲਮੀ ਖੇਤਰ ਵਿੱਚ ਵੀ ਸਰਗਰਮ ਹੋਇਆ ਹੈ। 'ਰੌਕੀ ਮੈਟਲ' ਤੋਂ ਬਾਅਦ ਪਰਮੀਸ਼ 'ਸਿੰਘਮ' ਅਤੇ 'ਦਿਲ ਦੀਆਂ ਗੱਲਾਂ' ਫ਼ਿਲਮਾਂ ਲੈ ਕੇ ਆ ਰਿਹਾ ਹੈ। 3 ਮਈ ਨੂੰ ਰਿਲੀਜ਼ ਹੋ ਰਹੀ 'ਦਿਲ ਦੀਆਂ ਗੱਲਾਂ' ਦੋ ਜਵਾਨ ਦਿਲਾਂ ਦੀ ਇਸ਼ਕ ਕਹਾਣੀ ਪਾਉਂਦੀ ਫਿਲਮ ਹੈ। ਫ਼ਿਲਮ ਦੇ ਨਾਇਕ ਪਰਮੀਸ਼ ਵਰਮਾ ਨੇ ਗੱਲ ਕਰਦਿਆਂ ਕਿਹਾ ਕਿ ਸਪੀਡ ਰਿਕਾਰਡਜ਼, ਪਿਟਾਰਾ ਟਾਕੀਜ਼ ਅਤੇ ਓਮ ਜੀ ਗਰੱਪ  ਵਲੋਂ ਬਣਾਈ ਇਹ ਫ਼ਿਲਮ ਪਿਆਰ ਮੁਹੱਬਤ ਦੇ ਵਿਸ਼ਿਆਂ ਦੀ ਇੱਕ ਨਿਰੋਲ ਲਵ ਸਟੋਰੀ ਫ਼ਿਲਮ ਹੋਵੇਗੀ ਜੋ ਵਿਦੇਸ਼ ਪੜਾਈ ਕਰਨ ਗਏ ਪੰਜਾਬੀ ਮੁੰਡੇ ਦੀ ਕਹਾਣੀ ਅਧਾਰਤ ਹੈ। 'ਹਾਈਐਂਡ ਯਾਰੀਆਂ' ਦੀ ਅਪਾਰ ਸਫ਼ਲਤਾ ਤੋਂ ਬਾਅਦ ਇਸ ਨਿਰਮਾਤਾ ਤਿੱਕੜੀ ਦਿਨੇਸ਼ ਔਲਖ, ਸੰਦੀਪ ਬਾਂਸਲ ਅਤੇ ਆਸੂ ਮੁਨੀਸ਼ ਸਾਹਨੀ ਦੀ ਇਹ ਦੂਸਰੀ ਫ਼ਿਲਮ ਹੈ 
ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਖੁਦ ਪਰਮੀਸ ਵਰਮਾ ਤੇ ਉਦੇ ਪ੍ਰਤਾਪ ਸਿੰਘ ਨੇ ਲਿਖਿਆ ਹੈ। ਫ਼ਿਲਮ ਦਾ ਨਿਰਦੇਸ਼ਨ ਵੀ ਇੰਨਾਂ ਨੇ ਸਾਂਝੇ ਤੌਰ 'ਤੇ ਦਿੱਤਾ ਹੈ। ਫ਼ਿਲਮ ਬਾਰੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਦਿਲ ਦੀਆਂ ਗੱਲਾਂ ਦਾ ਟਰੇਲਰ ਬੀਤੇ ਦਿਲਂੀ ਰਿਲੀਜ਼ ਹੋਇਆ ਹੈ ਜਿਸਨੂੰ ਦੇਸ ਵਿਦੇਸਾਂ ਵਿੱਚ ਵੱਡੀ ਪੱਧਰ 'ਤੇ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦੀ ਸੂਟਿੰਗ ਚੰਡੀਗੜ  ਤੇ ਲੰਡਨ ਵਿਖੇ ਕੀਤੀ ਗਈ ਹੈ। ਪਰਮੀਸ਼ ਵਰਮਾ, ਵਾਮਿਕਾ ਗੱਬੀ, ਗੌਰਵ ਕੱਕੜ, ਬਨਿੰਦਰ ਬਨੀ ਆਦਿ ਕਲਾਕਾਰਾਂ ਨੇ ਇਸ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ।
ਪਰਮੀਸ਼ ਵਰਮਾ ਦਾ ਪ੍ਰਸ਼ੰਸ਼ਕ ਘੇਰਾ ਬਹੁਤ ਵਿਸ਼ਾਲ ਹੈ। ਮਾਡਲਿਗ ਵਾਂਗ ਫ਼ਿਲਮਾਂ ਵਿੱਚ ਵੀ ਉਸਦਾ ਆਪਣਾ ਹੀ ਅੰਦਾਜ਼ ਹੈ। ਉੁਸਦੀ ਇਹ ਨਵੀਂ ਫ਼ਿਲਮ 'ਦਿਲ ਦੀਆਂ ਗੱਲਾਂ' ਮੌਜੂਦਾ ਦੌਰ ਦੀਆਂ ਫਿਲਮਾਂ ਤੋਂ ਹਟਵੇਂ ਵਿਸ਼ੇ ਦੀ ਹੈ। ਯਕੀਨਣ Îਇਹ ਫ਼ਿਲਮ ਉਸਨੂੰ ਇੱਕ ਖ਼ਾਸ ਮੁਕਾਮ 'ਤੇ ਲੈ ਜਾ ਸਕਦੀ ਹੈ। 
                       ਹਰਜਿੰਦਰ ਸਿੰਘ 

Have something to say? Post your comment

More Article News

ਸਿਆਸਤਦਾਨਾ ਦਾ ਖੋਖਲਾਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਵੀ ਸਿਆਸਤ/ਉਜਾਗਰ ਸਿੰਘ ਖੂਬ ਧਮਾਲਾਂ ਪਾ ਰਿਹੈ ਅਮਰਿੰਦਰ ਗਿੱਲ ਦੀ ਫ਼ਿਲਮ 'ਚੱਲ ਮੇਰਾ ਪੁੱਤ' ਦਾ ਟ੍ਰੇਲਰ, 26 ਜੁਲਾਈ ਨੂੰ ਹੋਵੇਗੀ ਫ਼ਿਲਮ ਰਿਲੀਜ਼/ਹਰਜਿੰਦਰ ਸਿੰਘ ਜਵੰਦਾ ਜੁਗਨੀ ਯਾਰਾਂ ਦੀ ' ਰਾਹੀਂ ਪੰਜਾਬੀ ਪਰਦੇ 'ਤੇ ਨਜ਼ਰ ਆਵੇਗੀ 'ਮਹਿਮਾ ਹੋਰਾ'.....ਲੇਖਕ- ਹਰਜਿੰਦਰ ਸਿੰਘ ਮਿੰਨੀ ਕਹਾਣੀ ਹੌਸਲਾ/ਜਸਕਰਨ ਲੰਡੇ ਕਲ਼ਮ ਤੇ ਆਵਾਜ਼ ਦਾ ਸੁਮੇਲ- ਵਾਲੂ ਜਗਦੇਵ/ਗੁਰਦਿੱਤ ਸਿੰਘ ਸੇਖੋਂ ਧੀਏ ਲਾਡਲੀਏ /ਬਲਜਿੰਦਰ ਕੌਰ ਕਲਸੀ ਬਹੁਪੱਖੀ ਕਲਾਵਾਂ ਦਾ ਸੁਮੇਲ-ਮਨਹੋਰ ਸ਼ਰਮਾ /ਹਰਸ਼ਦਾ ਸ਼ਾਹ ਗਿੱਪੀ ਗਰੇਵਾਲ ਦਾ ਬੇਟਾ ਛਿੰਦਾ ਗਰੇਵਾਲ ਵੀ 'ਅਰਦਾਸ ਕਰਾਂ ' ਦਾ ਬਣਿਆ ਹਿੱਸਾ-- ਪੁਸਤਕ ਰੀਵਿਊ : ਮਹਿਕ ਸ਼ਬਦਾਂ ਦੀ (ਕਾਵਿ ਸੰਗ੍ਰਹਿ) /ਜਸਵੀਰ ਸ਼ਰਮਾ ਦੱਦਾਹੂਰ ਆਓ ਸਰਬੱਤ ਦੇ ਭਲੇ ਲਈ ' ਅਰਦਾਸ ਕਰਾਂ' ਲਈ ਬਿਰਤੀ ਲਾਈਏ /ਹਰਜਿੰਦਰ ਿਸੰਘ ਜਵੰਦਾ
-
-
-