News

ਖਾਲਿਸਤਾਨ ਲਿਬਰੇਸ਼ਨ ਫੌਰਸ ਦੇ ਮੁਖੀ ਜਥੇਦਾਰ ਹਰਮਿੰਦਰ ਸਿੰਘ ਮਿੰਟੂ ਦੀ ਬਰਸੀ ਤੇ ਬ੍ਰਮਿੰਘਮ ਵਿਖੇ ਹੋਇਆ ਵਿਸ਼ਾਲ ਸਮਾਗਮ

April 22, 2019 10:22 PM

ਖਾਲਿਸਤਾਨ ਲਿਬਰੇਸ਼ਨ ਫੌਰਸ ਦੇ ਮੁਖੀ ਜਥੇਦਾਰ ਹਰਮਿੰਦਰ ਸਿੰਘ ਮਿੰਟੂ ਦੀ ਬਰਸੀ ਤੇ ਬ੍ਰਮਿੰਘਮ ਵਿਖੇ ਹੋਇਆ ਵਿਸ਼ਾਲ ਸਮਾਗਮ 
"ਜੇਹਲਾਂ ਵਿੱਚ ਬੰਦ ਸਿੰਘਾਂ ਦੀ ਹਿਫਾਜ਼ਤ ਲਈ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਸੰਸਥਾਵਾਂ ਨੂੰ ਯਤਨ ਕਰਨ ਦੀ ਅਪੀਲ"
ਲੰਡਨ- ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਪੰਜਵੇਂ ਮੁਖੀ ਅਤੇ  ਿਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਖਾਲਿਸਤਾਨ ਦੀ ਜੰਗੇ ਆਜਾਦੀ ਦੇ ਜੁਝਾਰੂ ਜਥੇਦਾਰ ਹਰਮਿੰਦਰ ਸਿੰਘ ਨਿਹੰਗ ਉਰਫ ਮਿੰਟੂ ਦੀ ਯਾਦ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਵੱਡੀ ਪੱਧਰ ਤੇ ਸਮਾਗਮ ਕੀਤੇ ਗਏ । ਸਿੱਖ ਸੰਘਰਸ਼ ਵਿੱਚ ਆਈ ਵਕਤੀ ਖੜੋਤ ਨੂੰ ਤੋੜਨ  ਅਤੇ  ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕਰਨ ਵਾਲੇ ਐਕਸ਼ਨਾਂ ਨੂੰ ਅੰਜਾਮ ਦੇਣ ਵਾਲੇ ਯੋਧੇ  ਭਾਈ ਹਰਮਿੰਦਰ ਸਿੰਘ ਦੀ ਕੁਰਬਾਨੀ  ਬੇਮਿਸਾਲ ਹੈ । ਬਰਤਾਨੀਆਂ ਵਿੱਚ  ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿਖੇ  ਪ੍ਰਬੰਧਕ ਕਮੇਟੀ ਦੇ ਸਹਿਜੋਗ ਨਾਲ ਸਿੱਖ ਯੂਥ ,ਯੂ,ਕੇ ਅਤੇ ਸਮੂਹ ਸਿੱਖ ਨੌਜਵਾਨਾਂ ਵਲੋਂ 20 ਐੱਪਰੈਲ ਸ਼ਨੀਨਚਵਾਰ ਨੂੰ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਥੇਦਾਰ ਹਰਮਿੰਦਰ ਸਿੰਘ ਦੀ ਯਾਦ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਇਆ ਗਿਆ ,ਜਿਸ ਵਿੱਚ ਭਾਈ ਸੁਖਵਿੰਦਰ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਅਤੇ ਪੰਥ ਪ੍ਰਸਿੱਧ ਜਾਗੋ ਵਾਲੇ ਸਿੰਘਾਂ ਦੇ  ਕਵੀਸ਼ਰ ਜਥੇ ਨੇ ਸ਼ਹੀਦ ਸਿੰਘਾਂ ਦੀ ਵਾਰਾਂ ਦਾ ਗਾਇਨ ਕਰਦਿਆਂ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ।  ਬੱਚਿਆਂ ਦੇ ਜਥੇ ਨੇ ਜਥੇਦਾਰ ਹਰਮਿੰਦਰ ਸਿੰਘ ਨੂੰ ਕੁਰਬਾਨੀ ਨੂੰ ਸਮਰਪਤ ਬਹੁਤ ਹੀ ਭਾਵਪੂਰਵਕ ਕਵਿਤਾ ਪੇਸ਼ ਕੀਤੀ ।  ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ  ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋ  ਜਥੇਦਾਰ ਜਥੇਦਾਰ ਹਰਮਿੰਦਰ ਸਿੰਘ  ਨਿਹੰਗ ਉਰਫ ਮਿੰਟੂ ਨਾਲ ਗੁਜਾਰੇ ਵਕਤ ਦੀ ਸਾਂਝ ਪਾਉਂਦਿਆਂ ਉਹਨਾਂ ਦੇ ਜੀਵਨ ਅਤੇ ਸੁਭਾਅ ਤੋਂ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ । ਜਥੇਦਾਰ ਦੀ ਸ਼ਹਾਦਤ ਨੂੰ ਸਰਕਾਰੀ ਕਤਲ ਕਰਾਰ ਦਿੱਤਾ ਜਿਸ ਵਾਸਤੇ ਜੇਲ੍ਹ ਸੁਪਰਡੇਂਟ ਰਾਜਨ ਕਪੂਰ, ਪੰਜਬ ਦਾ ਮੁੱਖ ਮੰਤਰੀ ਕੈਪਟਨ ਅਮਰਇੰਦਰ, ਭਾਰਤੀ ਗ੍ਰਹਿ ਮੰਤਰਾਲਾ ਅਤੇ ਖੂਫੀਆਂ ੇਏਜੰਸੀਆਂ ਸਿੱਧੇ ਤੌਰ ਤੇ ਜਿੰਮੇਵਾਰ ਹਨ । ਭਾਈ ਡੱਲੇਵਾਲ ਨੇ ਜਥੇਦਾਰ ਹਰਮਿਮੰਦਰ ਸਿੰਘ  ਦੀਆਂ ਸਿੱਖ ਕੌਮ  ਪ੍ਰਤੀ ਕੀਤੀਆਂ ਮਹਾਨ ਸੇਵਾਵਾਂ ਨੂੰ ਕੇਸਰੀ ਪ੍ਰਣਾਮ ਕਰਦਿਆਂ ਅਹਿਦ ਦਾ ਪ੍ਰਗਟਾਵਾ ਕੀਤਾ ਗਿਆ ਕਿ ਖਾਲਿਸਤਾਨ ਦਾ ਸੰਘਰਸ਼ ਫਤਿਹ ਤੱਕ ਜਾਰੀ ਰਹੇਗਾ ।  ਭਾਰਤ ਸਰਕਾਰ ਅਤੇ ਉਸਦੇ ਏਜੰਟਾਂ ਦੀ ਕੋਝੀਆਂ ਹਰਕਤਾਂ ਅਤੇ ਜਬਰ ਜੁਲਮ ਖਾਲਿਸਤਾਨ ਦੇ ਸੰਘਰਸ਼ ਦਾ ਰਾਹ ਨਹੀਂ ਰੋਕ ਸਕਦੇ । ਸਿੱਖ ਚਿੰਤਕ ਅਤੇ ਔਕਸਫੋਰਡ ਤੋਂ ਪੀ,ਐੱਚ,ਡੀ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਭਾਈ ਪ੍ਰਭਸ਼ਰਨਦੀਪ ਸਿੰਘ , ਸਿੱਖ ਫੈਡਰੇਸ਼ਨ ਯੂ,ਕੇ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ,ਧਰਮਯੁੱਧ ਜਥਾ ਦਮਦਮੀ ਟਕਸਾਲ ਦੇ ਮੁਖੀ ਭਾਈ ਚਰਨ ਸਿੰਘ ,ਇੰਟਰਨੈਸ਼ਨਲ ਪੰਥਕ ਦਲ ਦੇ ਆਗੂ ਭਾਈ ਪਰਮਜੀਤ ਸਿੰਘ ਢਾਡੀ  , ਨੌਜਵਾਨ ਕਥਾਕਾਰ ਭਾਈ  ਗੁਰਕੀਰਤ ਵਿਚਾਰ ਪ੍ਰਗਟ ਕਰਦਿਆਂ ਜਥੇਦਾਰ ਹਰਮਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਕੀਤੇ । ਸਿੱਖ ਕੌਮ ਨਾਲ ਭਾਂਰਤ ਸਰਕਾਰ ਵਲੋਂ ਪੈਰ ਪੈਰ ਤੇ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ,ਧੱਕੇਸ਼ਾਹੀਆਂ  ਦਾ ਵਿਸਥਾਰ ਸਹਿਤ ਵਰਨਣ ਕਰਦਿਆਂ ਸਮੂਹ ਸਿੱਖ ਜਗਤ ਨੂੰ ਖਾਲਿਸਤਾਨ ਦੇ ਸੰਘਰਸ਼ ਵਿੱਚ ਹਰ ਸੰਭਵ ਤਰੀਕੇ ਨਾਲ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਗਿਆ । ਪਿਛਲੇ ਹਫਤੇ  ਅਕਾਲ ਚਲਾਣਾ ਕਰ ਗਈਆਂ  ਤਿੰਨ ਮਾਤਾਵਾਂ ( ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਦੀ ਮਾਤਾ ਸੁਰਜੀਤ ਕੌਰ, ਖਾਲਿਸਤਾਨ ਕਮਾਂਡੋ ਫੌਰਸ ਦੇ ਲੈਫਟੀਨੈਟ ਜਨਰਲ ਸ਼ਹੀਦ ਭਾਈ ਹਰਵਿੰਦਰ ਸਿੰਘ ਉਰਫ ਭਾਈ ਮਥਰਾ ਸਿੰਘ ਦੀ ਮਾਤਾ ਗੁਰਮੇਜ ਕੌਰ ਅਤੇ ਭਿੰਡਰਾਂਵਾਲਾ ਟਾਈਗਰਜ਼ ਫੋਰਸ ਦੇ ਜੁਝਾਰੂ ਸ਼ਹੀਦ ਭਾਈ ਦਇਆ ਸਿੰਘ ਦੀ ਮਾਤਾ ਨਿਰੰਜਣ ਕੌਰ ) ਨੂੰ ਸ਼ਰਧਾਂਜਲੀ ਭੇਂਟ ਕਰਦਿਆਂ Aਹਨਾਂ ਵਲੋਂ ਸਿੱਖ ਸੰਘਰਸ਼ ਵਿੱਚ  ਪਾਏ ਵੱਡਮੁੱਲੇ ਯੋਗਦਾਨ ਨੂੰ ਸਿਜਦਾ ਕੀਤਾ ਗਿਆ ।  ਸ਼ਹੀਦੀ ਸਮਾਗਮ ਵਿੱਚ ਯੂ,ਕੇ ਭਰ ਦੀਆਂ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਨੂੰ  ਪਰਵਾਰਾਂ ਸਮੇਤ ਸ਼ਮੂਲੀਅਤ ਕੀਤੀ  ਹੈ । ਯੂ,ਕੇ ਭਰ ਦੇ ਵੱਖ ਵੱਖ ਸ਼ਹਿਰਾਂ ਤੋਂ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰਦਿਆਂ ਕੌਮੀ ਯਧੇ ਜਥੇਦਾਰ ਹਰਮਿੰਦਰ ਸਿੰਘ  ਮਿੰਟੂ ਨੂੰ ਸਖਰਧਾ ਦੇ ਫੁੱਲ ਅਰਪਤ ਕੀਤੇ ।  ਜ਼ਿਕਰਯੋਗ ਹੈ ਕਿ ਪਿਛਲੇ ਸਾਲ  18 ਐੱਪਰੈਲ ਵਾਲੇ ਦਿਨ ਜਥੇਦਾਰ  ਹਰਮਿੰਦਰ ਸਿੰਘ ਨਿਹੰਗ ਉਰਫ ਮਿੰਟੂ ਦੀ ਪਟਿਆਲਾ ਜੇਲ੍ਹ ਵਿੱਚ ਹੋਈ ਸ਼ਹਾਦਤ ਨਾਲ ਸਿੱਖ ਸੰਘਰਸ਼ ਨੂੰ ਵੱਡਾ ਘਾਟਾ ਪਿਆ ਹੈ । ੋ ਜੇਹਲ ਪ੍ਰਸਾਸ਼ਨ,ਕੇਂਦਰ ਅਤੇ ਪੰਜਾਬ ਸਰਕਾਰ ਅਤੇ ਭਾਰਤ ਦੀਆਂ ਖੂਫੀਆਂ ਏਜੰਸੀਆਂ ਨੇ ਬੜੇ ਹੀ ਸਾਜਿਸ਼ੀ ਢੰਗ ਨਾਲ ਜਥੇਦਾਰ ਭਾਈ ਹਰਮਿੰਦਰ ਸਿੰਘ ਨੂੰ ਜੇਹਲ ਅੰਦਰ ਸ਼ਹੀਦ ਕਰ ਦਿੱਤਾ ਸੀ । ਅੱਜ ਸਮੁੱਚੀ ਸਿੱਖ ਕੌਮ ਜੇਲ੍ਹਾਂ ਵਿੱਚ ਬੰਦਾਂ ਸਿੰਘਾਂ ਦੀ ਹਿਫਾਜ਼ਤ ਲਈ  ਚਿੰਤਤ ਹੈ । ਜਥੇਦਾਰ ਹਰਮਿੰਦਰ ਸਿੰਘ ਮਿੰਟੂ ਦੀ ਸ਼ਹਾਦਤ ਜੇਹਲ ਪ੍ਰਸਾਸ਼ਨ ਅਤੇ ਸਰਕਾਰੀ ਏਜੰਸੀਆਂ ਦੀ ਮਿਲੀ ਭੁਗਤ ਨਾਲ ਹੋਈ ਹੈ ,ਕਿਉਂ ਕਿ ਉਸਦਾ ਇਲਾਜ ਨਹੀਂ ਕਰਵਾਇਆ । ਇਸੇ ਤਰਾਂ  22 ਸਾਲ ਦੇ ਲੰਬੇ ਸਮੇਂ ਤੋਂ ਵੱਖ ਵੱਖ ਜੇਹਲਾਂ ਵਿੱਚ ਬੰਦ ਭਾਈ ਦਇਆ ਸਿੰਘ ਲਾਹੌਰੀਆ ਵੀ ਸਿਹਤ ਪੱਖੋਂ ਠੀਕ ਨਹੀ ਹਨ ,ਉਹਨਾਂ ਨੂੰ ਵੱਖ ਵੱਖ ਬੀਮਾਰੀਆਂ ਨੇ ਘੇਰ ਰੱਖਿਆ ਹੈ ।  ਜੇਹਲ ਅਧਿਕਾਰੀ ਉਹਨਾਂ ਦਾ ਢੁੱਕਵਾਂ ਇਲਾਜ ਨਹੀਂ ਕਰਵਾ ਰਹੇ ਬਲਕਿ ਅਦਾਲਤੀ ਹੁਕਮਾਂ ਤੇ ਵੀ ਅਮਲ ਨਹੀਂ ਜਾ ਰਿਹਾ । ਇਸ ਕਰਕੇ ਖਾਲਿਸਤਾਨ ਦੀ ਜੰਗੇ ਅਜਾਦੀ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸਮੂਹ ਬੰਦੀ ਸਿੰਘਾਂ ਦੀ ਹਿਫਾਜ਼ਤ ਲਈ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਇੱਕਜੁਟ ਹੋ ਕੇ ਸਾਰਥਕ ਉਪਰਾਲਾ ਕਰਨ ਦੀ ਜਰੂਰਤ ਹੈ ।

Have something to say? Post your comment
 

More News News

ਵਰਲਡ ਸਿੱਖ ਪਾਰਲੀਮੈਂਟ ਨੇ ਰੋਜਾਨਾ ਪਹਿਰੇਦਾਰ ਦੇ ਪੱਤਰਕਾਰ ਮੇਜਰ ਸਿੰਘ ਦੀ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਕੁੱਟ ਮਾਰ ਦੀ ਸਖਤ,ਨਿਖੇਧੀ ਕੀਤੀ ਵਰਲਡ ਸਿੱਖ ਪਾਰਲੀਮੈਂਟ ਨੇ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਉਪਰ ਹੋਏ ਹਮਲੇ ਦੀ ਸਖਤ ਨਿਖੇਧੀ ਕੀਤੀ ਡਿਪਟੀ ਕਮਿਸ਼ਨਰ ਸੋਨਿਲੀ ਗਿਰੀ ਨੇ ਪਿੰਡ ਫਤਿਹਪੁਰ ਵਿਖੇ ਇੱਕ ਗਰੀਬ ਪ੍ਰੀਵਾਰ ਨੂੰ ਕਮਰੇ ਦੀਆ ਚਾਬੀਆ ਸੋਪੀਆ। ਕੋਰੋਨਾ ਵਾਇਰਸ ਇਨਸਾਨ ਦੀ ਜਿੰਦਗੀ ਅੰਦਰ ਦੁੱਖ ਦੇ ਭੇਸ ' ਚ ਸੁਖ: ਡਾ.ਐਸ ਐਸ ਮਿਨਹਾਸ ਪੰਜਾਬੀ ਮੀਡੀਆ ਯੂ.ਐਸ.ਏ ਅਤੇ ਪੰਜਾਬ ਪ੍ਰੋਡਕਸ਼ਨਜ਼ ਵੱਲੋਂ ਇੰਟਰਨੈਸ਼ਨਲ ਦਸਤਾਰ ਮੁਕਾਬਲਾ ਵਰਕ ਵੀਜ਼ਾ ਹੋਲਡਰ ਨਿਊਜ਼ੀਲੈਂਡ ਵਾਪਿਸ ਪਰਤਣ ਦੇ ਯੋਗ ਰਹਿਣਗੇ, ਸੁਰੱਖਿਅਤ ਰਸਤੇ ਦੀ ਭਾਲ ਜਾਰੀ -ਪ੍ਰਧਾਨ ਮੰਤਰੀ ਸਰਕਾਰੀ ਸਕੂਲਾਂ ਵਿਚ ਵਧਿਆ ਦਾਖਲਿਆਂ ਦਾ ਰੁਝਾਨ, ਨਿਊਜ਼ੀਲੈਂਡ 'ਚ ਕਰੋਨਾ ਰੋਗ ਗ੍ਰਸਤ ਹੁਣ ਹਸਪਤਾਲ ਜ਼ੀਰੋ- ਸੈਲਫ ਆਈਸੋਲੇਸ਼ਨ ਵਾਲੇ ਰਹਿ ਗਏ ੨੧ ਮੈਰੀਲੈਂਡ ਸੂਬੇ ਦੇ ਰਾਜਪਾਲ ਲੈਰੀ ਹੋਗਨ ਨੇ ਮਈ -2020 ਮਹੀਨੇ ਨੂੰ ਏਸ਼ੀਅਨ ਪੈਸੀਫਿਕ ਅਮਰੀਕੀ ਵਿਰਾਸਤ ਮਹੀਨੇ ਵਜੋਂ ਐਲਾਨਿਆ। ਮੈਰੀਲੈਂਡ ਦੇ ਰਾਜਪਾਲ ਲੈਰੀ ਹੋਗਨ ਨੇ ਨਵਾਂ ਚੀਫ਼ ਆਫ਼ ਸਟਾਫ ਨਿਯੁੱਕਤ ਕੀਤਾ
-
-
-