Article

'ਮੁਕਲਾਵੇ' ਦੀ ਉਡੀਕ 'ਚ ਸੋਨਮ ਬਾਜਵਾ

April 23, 2019 09:42 PM

'ਮੁਕਲਾਵੇ' ਦੀ ਉਡੀਕ 'ਚ ਸੋਨਮ ਬਾਜਵਾ


ਪੰਜਾਬੀ ਫਿਲਮਾਂ ਦੀ ਇਸ ਨਾਮਵਰ ਅਦਾਕਾਰਾ ਨੂੰ 'ਮੁਕਲਾਵੇ' ਦਾ ਚਾਅ ਚੜਿਆ ਹੋਇਆ ਹੈ। ਉਹ ਮੁਕਲਾਵੇ ਦਾ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਅਸਲ ਜ਼ਿੰਦਗੀ ਵਿੱਚ ਭਾਵੇਂ ਸੋਨਮ ਦਾ ਵਿਆਹ ਦਾ ਅਜੇ ਕੋਈ ਇਰਾਦਾ ਨਹੀ ਹੈ ਪਰ ਫਿਲਮੀ ਵਿਆਹ ਤੋਂ ਬਾਅਦ ਉਹ ਮੁਕਲਾਵੇ ਦਾ ਇਤਜ਼ਾਰ ਕਰ ਰਹੀ ਹੈ। ਦਰਅਸਲ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ ਦਾ ਨਾਂ 'ਮੁਕਲਾਵਾ' ਹੈ, ਜੋ 24 ਮਈ ਨੂੰ ਦੁਨੀਆਂ ਭਰ 'ਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦਾ ਉਸ ਨੂੰ ਬੇਸਬਰੀ ਨਾਲ ਇਤਜ਼ਾਰ ਹੈ। ਇਸ ਫਿਲਮ ਵਿੱਚ ਉਹ ਤੀਜੀ ਵਾਰ ਐਮੀ ਵਿਰਕ ਦੀ ਹੀਰੋਇਨ ਬਣੀ ਹੈ। ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹਰ ਪਾਸੇ ਸੋਨਮ ਬਾਜਵਾ ਦੀ ਅਦਾਕਾਰੀ ਅਤੇ ਫਿਲਮ ਵਿਚਲੇ ਉਸਦੇ ਅਵਤਾਰ ਦੀ ਖੂਬ ਚਰਚਾ ਹੋ ਰਹੀ ਹੈ। 'ਵਾਈਟ ਹਿੱਲ ਸਟੂਡੀਓ' ਦੇ ਬੈਨਰ ਹੇਠ ਬਣੀ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਦੀ ਇਸ ਫਿਲਮ ਵਿੱਚ ਉਹ 1980 ਦੇ ਦਹਾਕੇ ਦੀ ਇਕ ਖੂਬਸੂਰਤ ਮੁਟਿਆਰ ਦਾ ਕਿਰਦਾਰ ਨਿਭਾ ਰਹੀ ਹੈ। 


ਸੋਨਮਪ੍ਰੀਤ ਕੌਰ ਬਾਜਵਾ ਤੋਂ ਸੋਨਮ ਬਾਜਵਾ ਬਣੀ ਇਹ ਪੰਜਾਬੀ ਮੁਟਿਆਰ ਉਤਰਾਖੰਡ ਦੇ ਛੋਟੇ ਜਿਹੇ ਸ਼ਹਿਰ ਨਾਨਕਮੱਤਾ ਦੀ ਜੰਪਮਲ ਹੈ।  29 ਸਾਲਾ ਦੀ ਸੋਨਮ ਬਾਜਵਾ ਇਸ ਪਾਸੇ ਆਉਣ ਤੋਂ ਪਹਿਲਾਂ  ਏਅਰ ਹੋਸਟਿਸ ਵੀ ਰਹਿ ਚੁੱਕੀ ਹੈ। ਉਹ ਫ਼ੈਮਿਨਾ ਮਿਸ ਇੰਡੀਆ 2012 ਦਾ ਵੀ ਹਿੱਸਾ ਰਹਿ ਚੁੱਕੀ ਹੈ। ਸੋਨਮ ਦੀ ਪਹਿਲੀ ਪੰਜਾਬੀ ਫ਼ਿਲਮ ਸਾਲ 2013 'ਚ 'ਬੈਸਟ ਆਫ਼ ਲੱਕ' ਆਈ ਸੀ। ਗਿੱਪੀ ਗਰੇਵਾਲ ਤੇ ਜੈਜ਼ੀ ਬੀ ਦੀ ਇਸ ਫ਼ਿਲਮ ਨੂੰ ਕੋਈ ਬਹੁਤਾ ਹੰਗਾਰਾ ਨਹੀਂ ਮਿਲਿਆ ਸੀ।  ਸੋਨਮ ਦੀ ਅਸਲ ਪਹਿਚਾਣ ਸਾਲ 2013 'ਚ ਆਈ ਨਿਰਦੇਸ਼ਕ ਅਨੁਰਾਗ ਸਿੰਘ ਦੀ ਫ਼ਿਲਮ 'ਪੰਜਾਬ 1984' ਨਾਲ ਬਣੀ।  ਇਸ ਫ਼ਿਲਮ 'ਚ ਸੋਨਮ ਨੇ ਦਿਲਜੀਤ ਦੁਸਾਂਝ ਨਾਲ ਜੀਤੀ ਨਾਂ ਦੀ ਸਧਾਰਨ ਜਿਹੀ ਕੁੜੀ ਦਾ ਕਿਰਦਾਰ ਨਿਭਾਇਆ। ਨੈਸ਼ਨਲ ਐਵਾਰਡ ਜੇਤੂ ਇਸ ਫ਼ਿਲਮ ਨੇ ਸੋਨਮ ਨੂੰ ਮੂਹਰਲੀ ਕਤਾਰ ਦੀਆਂ ਹੀਰੋਇਨਾਂ 'ਚ ਸ਼ਾਮਲ ਕੀਤਾ। ਇਸ ਮਗਰੋਂ ਸੋਨਮ ਨੇ 'ਸਰਦਾਰ ਜੀ 2' 'ਸੁਪਰ ਸਿੰਘ' ਅਤੇ 'ਨਿੱਕਾ ਜੈਲਦਾਰ', 'ਨਿੱਕਾ ਜੈਲਦਾਰ 2'  ਨਾਲ ਪੰਜਾਬ ਦੀਆਂ ਚੋਟੀ ਦੀਆਂ ਹੀਰੋਇਨਾਂ 'ਚ ਥਾਂ ਬਣਾਈ।  ਗਿੱਪੀ ਗਰੇਵਾਲ ਦੀ ਫਿਲਮ 'ਮੰਜੇ ਬਿਸਤਰੇ' ਦੀ ਵੀ ਉਹ ਹੀਰੋਇਨ ਸੀ। ਆਪਣੀ ਹਰ ਫਿਲਮ ਨਾਲ ਆਪਣੇ ਦਰਸ਼ਕਾਂ ਦੇ ਵਿੱਚ ਵਾਧਾ ਕਰ ਰਹੀ ਸੋਨਮ ਦੀ ਇਸ ਫਿਲਮ ਨੂੰ ਸਿਮਰਜੀਤ ਸਿੰਘ ਨੇ ਨਿਰਦੇਸ਼ਤ ਕੀਤਾ ਹੈ।

ਸਿਮਰਜੀਤ ਸਿੰਘ ਨਾਲ ਵੀ ਉਹ ਤੀਜੀ ਵਾਰ ਕੰਮ ਕਰ ਰਹੀ ਹੈ।  'ਵਾਈਟ ਹਿੱਲ ਸਟੂਡੀਓ' ਦੇ ਬੈਨਰ ਹੇਠ ਬਣੀ ਉਸਦੀ ਇਹ ਫਿਲਮ 24 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਤੋਂ ਬਾਅਦ ਇਸੇ ਸਾਲ ਉਸਦੀਆਂ ਦੋ ਹੋਰ ਪੰਜਾਬੀ ਫਿਲਮਾਂ ਰਿਲੀਜ਼ ਹੋਣਗੀਆਂ। ਸੋਨਮ ਮੁਤਾਬਕ ਉਸ ਨੂੰ ਪੀਰੀਅਡ ਡਰਾਮਾ ਫਿਲਮਾਂ ਵਿੱਚ ਕੰਮ ਕਰਕੇ ਜ਼ਿਆਦਾ ਮਜ਼ਾ ਆਉਂਦਾ ਹੈ। ਇਨਾਂ ਫਿਲਮਾਂ ਦੇ ਬਹਾਨੇ ਉਸ ਨੂੰ ਆਪਣੇ ਵਿੱਸਰ ਚੁੱਕੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਉਸਦੀ ਇਹ ਫਿਲਮ ਵੀ 1980 ਦੇ ਦਹਾਕੇ ਦੀ ਖੂਬਸੂਰਤ ਪ੍ਰੇਮ ਕਹਾਣੀ ਹੈ। ਉਸਦੇ ਹਿੱਸੇ ਜ਼ਿਆਦਾਤਰ ਇਸ ਤਰਾ ਦੀਆਂ ਫਿਲਮਾਂ ਹੀ ਆਈਆਂ ਹਨ। ਉਹ ਅਜਿਹੀਆਂ ਫਿਲਮਾਂ ਕਰਕੇ ਹੀ ਖੁਸ਼ ਹੈ। ਹਾਲਾਕਿ  ਉਹ ਵੈਸਟਨ ਲੁੱਕ ਵਿੱਚ ਵੀ ਦਿਖਣਾ ਚਾਹੁੰਦੀ ਹੈ। 'ਗੁੱਡੀਆਂ ਪਟੋਲੇ' ਵਿੱਚ ਉਸ ਦੀ ਵੈਸਟਨ ਲੁੱਕ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਹੈ। ਸੋਨਮ ਮੁਤਾਬਕ ਹੁਣ ਪੰਜਾਬੀ ਸਿਨੇਮਾ ਵਿੱਚ ਵੀ ਹੀਰੋਇਨਾਂ ਨੂੰ ਹੀਰੋ ਦੇ ਬਰਾਬਰ ਦੀ ਅਹਿਮੀਅਤ ਮਿਲਣ ਲੱਗੀ  ਹੈ। ਛੇਤੀ ਹੀ ਉਹ ਸਮਾਂ ਵੀ ਆ ਰਿਹਾ ਹੈ ਜਦੋਂ ਹੀਰੋਇਨ ਪ੍ਰਧਾਨ ਫਿਲਮਾਂ ਦੀ ਗਿਣਤੀ ਨਾ ਸਿਰਫ ਵਧੇਗੀ ਬਲਕਿ ਇਨਾਂ ਫਿਲਮਾਂ ਲਈ ਵੱਡਾ ਦਰਸ਼ਕ ਵਰਗ ਵੀ ਪੈਦਾ ਹੋਵੇਗਾ। 
ਮਨਦੀਪ ਕੌਰ
ਸੈਕਟਰ, 51, ਚੰਡੀਗੜ

Have something to say? Post your comment
 

More Article News

ਨਾਮਵਰ ਗਾਇਕਾ ਕੰਚਨ ਬਾਵਾ ਦੇ ਬੇਟੇ ਰੋਹਿਤ ਬਾਵਾ ਦਾ ਸਿੰਗਲ ਟਰੈਕ,''ਸਾਦਗੀਆਂ '' ਸਮਾਜਿਕ ਸਰੋਕਾਰਾਂ ਅਤੇ ਰੂਹ ਦੇ ਰਿਸ਼ਤਿਆਂ ਦੇ ਨਾਲ਼ ਲਬਰੇਜ਼ ਹੈ ਜਸਪ੍ਰੀਤ ਮਾਂਗਟ ਦੀ ਦੂਸਰੀ ਕਾਵਿ ਕਿਰਤ "ਗੀਤ ਰੂਹਾਂ ਦੇ" ਲਾਲਚ – ਅਰਸ਼ਪ੍ਰੀਤ ਸਿੱਧੂ ਲਘੂ ਕਥਾ ਸੱਚਾਈ ' ਚੁਲ੍ਹੇ ਦੀ ਸੁਆਹ '/ਗੁਰਮੀਤ ਸਿੱਧੂ ਕਾਨੂੰਗੋ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ:ਡਾ. ਭਾਈ ਜੋਧ ਸਿੰਘ ਲਾਜਵਾਬ ਗੀਤਕਾਰੀ ਅਤੇ ਸੁਰੀਲੀ ਗਾਇਕੀ ਦਾ ਖ਼ੂਬਸੂਰਤ ਸੁਮੇਲ - ਗੁਰਮੀਤ ਚੀਮਾ । ਖਿਡਾਰੀ ਤੋਂ ਸਿਆਸਤਦਾਨ ਬਣੇ ਨੇਤਾ ਕਿਉਂ ਚੁੱਪ ਹਨ ਕਬੱਡੀ ਖਿਡਾਰੀ ਅਰਵਿੰਦਰ ਪੱਡਾ ਦੀ ਅਨਿਆਈ ਮੌਤ ਤੇ ਹਾਕੀ ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਮੋਹ - ਅਰਸ਼ਪ੍ਰੀਤ ਸਿੱਧੂ "ਇਸਲਾਮ ਧਰਮ ਚ ਈਦ-ਉਲ-ਫਿਤਰ ਦਾ ਮਹੱਤਵ " ਲੇਖਕ :ਮੁਹੰਮਦ ਅੱਬਾਸ ਧਾਲੀਵਾਲ
-
-
-