Article

ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲੇ ਬੋਲ ਗਾਉਣ ਨਾਲੋਂ ਨਾ ਗਾਉਣਾ ਹੀ ਚੰਗਾ- ਗਾਇਕ ਜਸਟਿਨ ਸਿੱਧੂ/ਮਿੰਟੂ ਖੁਰਮੀ ਹਿੰਮਤਪੁਰਾ

May 18, 2019 09:44 PM

ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲੇ ਬੋਲ ਗਾਉਣ ਨਾਲੋਂ ਨਾ ਗਾਉਣਾ ਹੀ ਚੰਗਾ- ਗਾਇਕ ਜਸਟਿਨ ਸਿੱਧੂ
 
ਸਮਾਜਿਕ ਰਿਸ਼ਤਿਆਂ ਨੂੰ ਤਾਰ ਤਾਰ ਕਰਦੀ ਗਾਇਕੀ ਨਾਲ ਮਿਲੀ ਪ੍ਰਸਿੱਧੀ ਥੋੜੇ ਸਮੇਂ ਵਾਸਤੇ ਹੀ ਹੁੰਦੀ ਹੈ। ਪਰ ਮਿਆਰੀ ਗੀਤ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ। ਨੰਗ ਮਲੰਗੇ ਗੀਤ ਕਦੋਂ ਆਏ ਕਦੋਂ ਚਲੇ ਗਏ ਪਤਾ ਨਹੀਂ ਚਲਦਾ, ਪਰ ਪਰਿਵਾਰਿਕ ਗੀਤ ਹਮੇਸ਼ਾ ਕਿਸੇ ਵਿਸ਼ੇਸ਼ ਖਿੱਤੇ ਦੀ ਧਰੋਹਰ ਬਣੇ ਰਹਿੰਦੇ ਹਨ। ਅਜਿਹੇ ਹੀ ਗੀਤਾਂ ਦੇ ਬੋਲਾਂ ਨੂੰ ਆਪਣੇ ਮੁਖਾਰਬਿੰਦ ‘ਚੋਂ ਗਾਉਣਾ ਲੋਚਦੈ ਮੋਗਾ ਜਿਲੇ ਦੇ ਨਿੱਕੇ ਜਿਹੇ ਪਿੰਡ ਭਾਗੀਕੇ ਦਾ ਜੰਮਪਲ ਪਰ ਵੱਡੀ ਉਡਾਰੀ ਦੀ ਤਾਂਘ ਪਾਲੀ ਬੈਠਾ ਗਾਇਕ ਜਸਟਿਨ ਸਿੱਧੂ। ਰਿਸ਼ਤਿਆਂ ਦੀ ਪਾਕੀਜ਼ਗੀ, ਲੱਜ ਪਾਲਣ ਦੇ ਸੁਪਨੇ ਉਸਦੇ ਗਾਇਕੀ ਖੇਤਰ ‘ਚ ਕਦੇ ਵੀ ਰੁਕਾਵਟ ਨਹੀਂ ਬਣੇ। ਇਹੀ ਵਜਾ ਹੈ ਕਿ ਥੋੜਾ ਪਰ ਮਿਆਰੀ ਗਾਉਣ ਕਰਕੇ ਅੱਜ ਕੱਲ ਖੂਬ ਵਾਹ ਵਾਹ ਬਟੋਰ ਰਿਹਾ ਹੈ। ਮਰਹੂਮ ਗਾਇਕ ਧਰਮਪ੍ਰੀਤ ਨਾਲ ਛੋਟੇ ਭਰਾ ਵਾਂਗ ਵਿਚਰਦਿਆਂ ਉਸਨੇ ਸਟੇਜ਼ ਦੀਆਂ ਬਰੀਕੀਆਂ ਸਿੱਖੀਆਂ। ਬਚਪਨ ਤੋਂ ਹੀ ਮਰਹੂਮ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਗੀਤਾਂ ਨਾਲ ਕੀਲੇ ਜਾਣ ਵਾਲੇ ਮਾਪਿਆਂ ਦੇ ਕੁਲਦੀਪ ਪੁੱਤ ਨੇ ਸਕੂਲੀ ਸਮਾਗਮਾਂ ਦੇ ਨਾਲ ਨਾਲ ਸ਼ਾਇਦ ਹੀ ਕੋਈ ਅਜਿਹਾ ਮੰਚ ਹੋਵੇਗਾ, ਜਿੱਥੇ ਜਨਾਬ ਮਾਣਕ ਦੇ ਗੀਤਾਂ ਦੀ ਸਾਂਝ ਆਪਣੀ ਤੋਤਲੀ ਆਵਾਜ਼ ਜਰੀਏ ਨਾ ਪੁਆਈ ਹੋਵੇ। ਕੁਲਦੀਪ ਨੂੰ ਖੁਦ ਵੀ ਪਤਾ ਨਾ ਲੱਗਾ ਕਿ ਲੋਕਾਂ ਨੇ ਉਸਦਾ ਨਾਮਕਰਨ  “ਕੁਲਦੀਪ ਮਾਣਕ“ ਕਦੋ ਕਰ ਦਿੱਤਾ? ਧਰਮਪ੍ਰੀਤ ਦੀ ਮੌਤ ਨੇ ਕੁਲਦੀਪ ਦੇ ਅਸਮਾਨ ‘ਚ ਐਸਾ ਹਨੇਰ ਦਾ ਗੁਬਾਰ ਸਿਰਜ ਦਿੱਤਾ ਕਿ ਉਹ ਗਾਇਕੀ ਦੇ ਖੇਤਰ ‘ਚੋਂ ਲੱਗਭੱਗ ਅਲੋਪ ਹੋ ਗਿਆ। ਕਹਿੰਦੇ ਹਨ ਕਿ ਵਕਤ ਦਾ ਪਹੀਆ ਸਦਾ ਇੱਕ ਸਾਰ ਨਹੀ ਘੁੰਮਦਾ। ਉਹ ਵੀ ਕਦੇ ਹੌਲੀ ਤੇ ਕਦੇ ਤੇਜ਼ ਹੁੰਦਾ ਹੀ ਰਹਿੰਦਾ ਹੈ। ਬਿਲਕੁਲ ਉਸੇ ਤਰਾਂ ਕੁਲਦੀਪ ਨਾਲ ਹੋਇਆ ਤੇ ਸਮੇਂ ਦੇ ਚੱਕਰ ਕਰਕੇ ਢੇਰੀ ਢਾਹ ਚੁੱਕੇ ਕੁਲਦੀਪ ਦੀ ਮੁਲਾਕਾਤ ਇੱਕ ਦਿਨ ਪੰਜਾਬੀ ਮਾਂ ਬੋਲੀ ਦੇ ਪਿਆਰੇ ਸਪੂਤ ਟੋਰੰਟੋ ਵਸਦੇ ਗੈਰੀ ਹਠੂਰ ਨਾਲ ਹੋਈ। ਗੈਰੀ ਹਠੂਰ ਨੇ ਕੁਲਦੀਪ ਨੂੰ ਨਾ ਸਿਰਫ ਹਿੱਕ ਨਾਲ ਲਾਇਆ ਸਗੋਂ ਹੋਰ ਤਰਾਸ਼ਣ ਉਪਰੰਤ ਜਸਟਿਨ ਸਿੱਧੂ ਨਾਮ ਹੇਠ ਪਰਿਵਾਰਿਕ ਗੀਤਾਂ ਨਾਲ ਲੋਕਾਂ ਦੀ ਕਚਿਹਰੀ ‘ਚ ਉਤਾਰਿਆ। ਜਸਟਿਨ ਸਿੱਧੂ ਦੀ ਆਵਾਜ਼ ਤੇ ਗੈਰੀ ਹਠੂਰ ਦੀ ਕਲਮ ਦੇ ਜਾਦੂ ਨੇ ਜਸਟਿਨ ਤੇ ਗੈਰੀ ਦੀ ਜੋੜੀ ਦੀਆਂ ਗੱਲਾਂ ਸੰਗੀਤ ਜਗਤ ਦੇ ਅੰਬਰਾਂ ਵਿੱਚ ਹੋਣ ਲਾ ਦਿੱਤੀਆਂ। ਹੁਣ ਤੱਕ ਜਸਟਿਨ ਸਿੱਧੂ ਤੇ ਗੈਰੀ ਹਠੂਰ ਦੀ ਜੋੜੀ ਨੇ ਸੰਗੀਤਕ ਖੇਤਰ ਚ ਜੱਟੀ, ਦੁਨੀਆਦਾਰੀ ਤੇ ਬਹੁਚਰਚਿਤ ਗੀਤ ਸੋਫ਼ੀ ਰਾਹੀਂ ਆਪਣੀ ਸਫ਼ਲ ਹਾਜ਼ਰੀ ਲਗਵਾਈ ਹੈ। ਨੇੜ ਭਵਿੱਖ ਵਿੱਚ ਜਸਟਿਨ ਦੀ ਆਵਾਜ਼ ਵਿੱਚ ਤਿੰਨ ਗੀਤ ਹੋਰ ਆ ਰਹੇ ਹਨ, ਜਿੰਨਾ ਨੂੰ ਗੈਰੀ ਹਠੂਰ ਵੱਲੋਂ ਸ਼ਬਦਾਂ ਦੇ ਮੋਤੀਆਂ ਨਾਲ ਸ਼ਿਗਾਰਿਆ ਹੈ। ਕਾਮਨਾ ਕਰਦੇ ਹਾਂ ਇਹ ਰਾਮ ਲਛਮਣ ਦੀ ਜੋੜੀ ਆਪਣੇ ਸਮਾਜਿਕ ਫ਼ਰਜ਼ਾਂ ਨੂੰ ਯਾਦ ਰੱਖਦਿਆਂ ਸੰਗੀਤ ਜਗਤ ਦੇ ਅੰਬਰਾਂ ‘ਤੇ ਚੰਨ ਵਾਂਗ ਚਮਕਦੀ ਰਹੇ।

Have something to say? Post your comment

More Article News

ਪੰਜਾਬ ਸਰਕਾਰ ਦੀ ਪੰਜਾਬੀ ਪ੍ਰਵਾਸੀਆਂ ਦੇ ਮਸਲਿਆਂ ਨੂੰ ਨਿਜੱਠਣ 'ਚ ਅਸਫ਼ਲਤਾ-ਗੁਰਮੀਤ ਸਿੰਘ ਪਲਾਹੀ- ਰੁੱਖ ਲਗਾਓ ,ਪਾਣੀ ਬਚਾਓ/ ਜਸਪ੍ਰੀਤ ਕੌਰ ਸੰਘਾ ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ਮਨੋਰੰਜਨ ਭਰਪੂਰ ਫ਼ਿਲਮ 'ਜੁਗਨੀ ਯਾਰਾਂ ਦੀ '/ਸੁਰਜੀਤ ਜੱਸਲ ਅਧਿਆਪਕ ਸਾਡੇ ਮਾਰਗ ਦਰਸ਼ਕ ਇਹਨਾਂ ਦੀ ਇਜ਼ਤ ਕਰੋ/ਸੁਖਰਾਜ ਸਿੱਧੂ ਪੰਜਾਬੀ ਨਾਵਲ ਦੇ ਪਿਤਾਮਾ: ਨਾਨਕ ਸਿੰਘ ~ ਪ੍ਰੋ. ਨਵ ਸੰਗੀਤ ਸਿੰਘ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਤੇ ਸਰਦਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਵਿਸ਼ੇਸ਼ ਅੰਕ/ਅਰਵਿੰਦਰ ਸੰਧੂ ਫ਼ਿਲਮ 'ਮਿੰਦੋ ਤਸੀਲਦਾਰਨੀ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ/ਹਰਜਿੰਦਰ ਸਿੰਘ ਜਵੰਦਾ ਪੰਜਾਬੀ ਸਿਨੇਮਾ ਦੀ ਜਿੰਦ ਜਾਨ ਵਰਿੰਦਰ ਨੂੰ ਯਾਦ ਕਰਦਿਆਂ- ਮੰਗਤ ਗਰਗ ਸਿੱਖੀ ਨਹੀਂ ਸੂਰਮੇ ਹਾਰੀ... ~ ਪ੍ਰੋ. ਨਵ ਸੰਗੀਤ ਸਿੰਘ ਜ਼ਿੰਦਗੀਆਂ ਹੋਈਆਂ ਸਸਤੀਆਂ/ਪ੍ਰਭਜੋਤ ਕੌਰ ਢਿੱਲੋਂ
-
-
-