Article

ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ

May 19, 2019 10:19 PM

ਪੁਸਤਕ ਦਾ ਨਾਂ : ਮਜਾਜੀ ਰੂਹਾਂ
ਲੇਖਕ : ਐਡਵੋਕੇਟ ਅਮਨਦੀਪ ਸਿੰਘ
ਪੰਨੇ : 72
ਕੀਮਤ : 160/- ਰੁ:
ਪ੍ਰਕਾਸ਼ਕ : ਸਾਂਝੀ ਸੁਰ ਪਬਲੀਕੇਸ਼ਨਜ਼, ਰਾਜਪੁਰਾ
ਮੋ : 84377-36240

ਜਿਵੇਂ ਕਿ ਪੁਸਤਕ ਦੇ ਨਾਂ ਦੇ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿ ਇਸ ਪੁਸਤਕ ਵਿੱਚ ਜ਼ਰੂਰ ਕਿਸੇ ਅਦਭੁਤ ਰੂਹ ਦੀ ਗੱਲ ਹੋ ਰਹੀ ਹੈ। ਰੂਹਾਂ ਉਂਝ ਤਾਂ ਕਈ ਤਰਾਂ ਦੀਆਂ ਹੁੰਦੀਆਂ ਹਨ ਪਰ ਕਈ ਰੂਹਾਂ ਨਾਲ ਜ਼ਿੰਦਗੀ ਦੀ ਸਾਂਝ ਹੀ ਇਹੋ ਜਿਹੀ ਪੈ ਜਾਂਦੀ ਹੈ ਕਿ ਜਿਨਾਂ ਤੋਂ ਵਿਛੜਨਾ ਜਾਂ ਜਿਨਾਂ ਨੂੰ ਵਿਛੋੜਾ ਦੇਣਾ ਮਨੁੱਖ ਦੀ ਰੂਹ ਵਿਚ ਕੰਬਣੀ ਛੇੜ ਦਿੰਦਾ ਹੈ। ਇਸੇ ਤਰਾਂ ਸਾਡੇ ਇਸ ਲੇਖਕ ਐਡਵੋਕੇਟ ਅਮਨਦੀਪ ਸਿੰਘ ਨੇ ਵੀ ਆਪਣੀ ਕਹਾਣੀਆਂ ਦੀ ਪੁਸਤਕ 'ਮਜਾਜੀ ਰੂਹਾਂ' ਵਿੱਚ ਵੱਖ-ਵੱਖ ਅਨੁਭਵਾਂ ਵਿਚੋਂ ਗੁਜ਼ਰਦਿਆਂ ਉਸ ਨੇ ਆਪਣੇ ਵੱਖ-ਵੱਖ ਤਜ਼ਰਬੇ ਕੀਤੇ ਹਨ। ਲੇਖਕ ਹਰ ਗੱਲ ਬਹੁਤ ਬਾਰੀਕੀ ਨਾਲ ਮਹਿਸੂਸ ਕਰਦਾ ਹੈ ਉਹ ਸ਼ਿਵ ਕੁਮਾਰ ਬਟਾਲਵੀ ਦੇ ਦਰਦ ਵਿਚੋਂ ਵੀ ਲੰਘਿਆ ਹੈ, ਉਸ ਨੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟ ਵੀ ਮਹਿਸੂਸ ਕੀਤੇ ਹਨ। ਜਿਵੇਂ ਕਹਿੰਦੇ ਹਨ ਕਿ ਬੀਤਿਆ ਹੋਇਆ ਸਮਾਂ ਕਲਮ ਦੀ ਸਿਆਹੀ ਹੁੰਦਾ ਹੈ, ਪਰ ਜਦੋਂ ਕਲਮ ਚੱਲਣ ਲੱਗਦੀ ਹੈ ਤਾਂ ਉਸ ਦੇ ਛੁਪੇ ਹੋਏ ਜਖ਼ਮ ਵੀ ਲੱਭ-ਲੱਭ ਕੇ ਭਰ ਦਿੰਦੀ ਹੈ। ਇਸ਼ਕ ਇਕ ਅਜਿਹੀ ਤੀਬਰ ਜਿਹੀ ਅਛੋਹ ਤਾਂਘ ਹੁੰਦੀ ਹੈ ਜਿਸ ਵਿਚ ਸਮਰਪਣ, ਬੰਧਨ ਵਿਚ, ਚੇਤਨਾ ਵਿਚ, ਕੁਰਬਾਨੀ, ਤਿਆਗ, ਨਿਛਾਵਰ ਮਿਟ ਜਾਣਾ, ਖੁਦ ਦੀਆਂ ਭਾਵਨਾਵਾਂ ਵਿਚ ਵਹਿ ਕੇ ਉਸ ਕੁਦਰਤ ਦਾ ਆਨੰਦ ਮਹਿਸੂਸ ਕਰਨਾ ਹੁੰਦਾ ਹੈ।
ਕਲਮ ਆਪਣਾ ਰਸਤਾ ਹਮੇਸ਼ਾ ਤਹਿ ਕਰਦੀ ਰਹਿੰਦੀ ਹੈ, ਉਹ ਕਦੇ ਇਕ ਜਗਾ ਤੇ ਨਹੀਂ ਖਲੋ ਸਕਦੀ। ਜਦੋਂ ਮਨ ਵਿੱਚ ਵਲਵਲੇ ਪੈਦਾ ਹੋਣ ਲੱਗਦੇ ਹਨ ਤਾਂ ਹੱਥ ਮੱਲੋ ਮੱਲੋ ਲਿਖਣ ਨੂੰ ਚੱਲਣ ਲੱਗ ਜਾਂਦਾ ਹੈ। ਇਸ ਪੁਸਤਕ ਵਿਚ ਲੇਖਕ ਨੇ ਇਕ ਔਰਤ ਦੇ ਹਰ ਤਰਾਂ ਦੇ ਦਰਦ ਨੂੰ ਬਹੁਤ ਹੀ ਭਾਵੁਕਮਈ ਤਰੀਕੇ ਨਾਲ ਬਿਆਨ ਕੀਤਾ ਹੈ। ਉਸ ਨੂੰ ਪਤਾ ਹੈ ਕਿ ਇਕ ਔਰਤ ਕਿਹੜੀ ਕਿਹੜੀ ਪੀੜਾ ਵਿਚੋਂ ਗੁਜ਼ਰਦੀ ਹੈ, ਕਿਸ ਤਰਾਂ ਉਸ ਨੂੰ ਦੁਨੀਆਂ ਦੇ ਤਾਹਨੇ ਮਿਹਣੇ ਸਹਿਣੇ ਪੈਂਦੇ ਹਨ। ਇੰਨਾ ਕੁਝ ਸਹਿਣ ਕਰਨ ਦੇ ਬਾਵਜੂਦ ਵੀ ਇਕ ਔਰਤ ਆਪਣਾ ਵਜੂਦ ਕਾਇਮ ਰੱਖਦੀ ਹੈ। ਲੇਖਕ ਆਪਣੀਆਂ ਕਹਾਣੀਆਂ ਰਾਹੀਂ ਬਿਆਨ ਕਰਦਾ ਹੈ ਕਿ ਔਰਤ ਸਿਰਫ ਇਕ ਮੁੱਲ ਦੀ ਵਸਤੂ ਨਹੀਂ ਹੁੰਦੀ ਉਸ ਨਾਲ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ, ਔਰਤ ਜੋ ਕਿ ਕਦੇ ਮਾਂ, ਭੈਣ, ਤੇ ਕਦੇ ਪਤਨੀ ਦਾ ਕਿਰਦਾਰ ਇਸ ਜੱਗ ਵਿਚ ਬਾਖੁਬੀ ਨਿਭਾਉਂਦੀ ਹੈ। ਪਰ ਸਮਾਜ ਦੀਆਂ ਤਿੱਖੀਆਂ ਤੇ ਕੋਝੀਆਂ ਨਜ਼ਰਾਂ ਉਸ ਨੂੰ ਹਰ ਵੇਲੇ ਟੁੰਬਦੀਆਂ ਰਹਿੰਦੀਆਂ ਹਨ। ਹਰ ਵੇਲੇ ਸਮਾਜ ਉਸ ਨੂੰ ਬੁਰੀਆਂ ਨਜ਼ਰਾਂ ਨਾਲ ਤੱਕਦਾ ਰਹਿੰਦਾ ਹੈ। ਔਰਤ ਨੂੰ ਜੇਕਰ ਘਰੋਂ ਗਈ ਨੂੰ ਥੋੜਾ ਜਿਹਾ ਬਾਹਰ ਸਮਾਂ ਲੱਗ ਜਾਵੇ ਤਾਂ ਉਸ ਤੇ ਸਵਾਲਾਂ ਦਾ ਮੀਂਹ ਵਰਨਾ ਸ਼ੁਰੂ ਹੋ ਜਾਂਦਾ ਹੈ। ਪਰ ਕੋਈ ਇਹ ਨਹੀਂ ਸਮਝਦਾ ਕਿ ਉਹ ਕਿੰਨੀ ਮਜ਼ਬੂਰੀ 'ਚ ਬਾਹਰ ਰਹੀ ਹੋਵੇਗੀ। ਸਾਡਾ ਸਮਾਜ ਕਿੰਨਾ ਨਿੱਘਰ ਚੁੱਕਿਆ ਹੈ ਕਿ ਉਹ ਇਕ ਔਰਤ ਤੇ ਦੋਸ਼ ਲਾਉਣ ਵੇਲੇ ਬਿਲਕੁਲ ਨਹੀਂ ਸੋਚਦਾ ਕਿ ਆਖਰ ਉਹ ਵੀ ਤਾਂ ਇਕ ਇਨਸਾਨ ਹੀ ਹੈ। ਸੋ ਇਹੋ ਜਿਹੇ ਖਿਆਲਾਂ ਨਾਲ ਭਰਪੂਰ ਕੀਤੀ ਲੇਖਕ ਐਡਵੋਕੇਟ ਅਮਨਦੀਪ ਸਿੰਘ ਦੀ ਇਹ ਪੁਸਤਕ ਆਪਣੇ ਆਪ ਵਿੱਚ ਪੂਰੀ ਆਖੀ ਜਾ ਸਕਦੀ ਹੈ। ਰਿਸ਼ਤਿਆਂ ਦੀ ਤਰਜਮਾਨੀ ਕਰਦੀ ਲੇਖਕ ਦੀ ਇਹ ਪੁਸਤਕ ਰਿਸ਼ਤਿਆਂ ਦੀ ਕਸੌਟੀ ਤੇ ਖਰੀ ਉਤਰਦੀ ਹੈ।

ਜਗਤਾਰ ਸਿੰਘ ਰਾਏਪੁਰੀਆ
ਮੋ: 84377-36240

 

Have something to say? Post your comment

More Article News

ਪੰਜਾਬ ਸਰਕਾਰ ਦੀ ਪੰਜਾਬੀ ਪ੍ਰਵਾਸੀਆਂ ਦੇ ਮਸਲਿਆਂ ਨੂੰ ਨਿਜੱਠਣ 'ਚ ਅਸਫ਼ਲਤਾ-ਗੁਰਮੀਤ ਸਿੰਘ ਪਲਾਹੀ- ਰੁੱਖ ਲਗਾਓ ,ਪਾਣੀ ਬਚਾਓ/ ਜਸਪ੍ਰੀਤ ਕੌਰ ਸੰਘਾ ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ਮਨੋਰੰਜਨ ਭਰਪੂਰ ਫ਼ਿਲਮ 'ਜੁਗਨੀ ਯਾਰਾਂ ਦੀ '/ਸੁਰਜੀਤ ਜੱਸਲ ਅਧਿਆਪਕ ਸਾਡੇ ਮਾਰਗ ਦਰਸ਼ਕ ਇਹਨਾਂ ਦੀ ਇਜ਼ਤ ਕਰੋ/ਸੁਖਰਾਜ ਸਿੱਧੂ ਪੰਜਾਬੀ ਨਾਵਲ ਦੇ ਪਿਤਾਮਾ: ਨਾਨਕ ਸਿੰਘ ~ ਪ੍ਰੋ. ਨਵ ਸੰਗੀਤ ਸਿੰਘ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਤੇ ਸਰਦਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਵਿਸ਼ੇਸ਼ ਅੰਕ/ਅਰਵਿੰਦਰ ਸੰਧੂ ਫ਼ਿਲਮ 'ਮਿੰਦੋ ਤਸੀਲਦਾਰਨੀ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ/ਹਰਜਿੰਦਰ ਸਿੰਘ ਜਵੰਦਾ ਪੰਜਾਬੀ ਸਿਨੇਮਾ ਦੀ ਜਿੰਦ ਜਾਨ ਵਰਿੰਦਰ ਨੂੰ ਯਾਦ ਕਰਦਿਆਂ- ਮੰਗਤ ਗਰਗ ਸਿੱਖੀ ਨਹੀਂ ਸੂਰਮੇ ਹਾਰੀ... ~ ਪ੍ਰੋ. ਨਵ ਸੰਗੀਤ ਸਿੰਘ ਜ਼ਿੰਦਗੀਆਂ ਹੋਈਆਂ ਸਸਤੀਆਂ/ਪ੍ਰਭਜੋਤ ਕੌਰ ਢਿੱਲੋਂ
-
-
-