News

ਮਾਲਵੇ ਦੀਆਂ ਤਿੰਨ ਸੀਟਾਂ ਤੇ ਮੁਕਾਬਲਾ ਸਖਤ, ਅਕਾਲੀ ਦਲ ਵੱਕਾਰ ਦਾਅ ਤੇ ਲੱਗਾ

May 19, 2019 10:33 PM
ਮਾਲਵੇ ਦੀਆਂ ਤਿੰਨ ਸੀਟਾਂ ਤੇ ਮੁਕਾਬਲਾ ਸਖਤ, ਅਕਾਲੀ ਦਲ ਵੱਕਾਰ ਦਾਅ ਤੇ ਲੱਗਾ
 
 
ਛਾਜਲੀ. ਕੁਲਵੰਤ ਛਾਜਲੀ 
ਜੇਕਰ ਗੱਲ ਸੂਬਾ ਪੰਜਾਬ ਦੀ ਕਰੀਏ ਤਾਂ ਇਹ ਇੱਕੋ ਹੀ ਹੈ ਪਰ ਇਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਜਿਵੇਂ ਕਿ ਮਾਝਾ, ਦੁਆਬਾ, ਮਾਲਵਾ ਖੇਤਰ, ਤਿੰਨੋ ਹਿੱਸਿਆਂ ਦੇ ਲੋਕਾਂ ਦੀ ਵੱਖਰੀ ਵੱਖਰੀ ਸਮਝ ਹੈ। ਜਿਵੇਂ ਕਿ ਦੇਸ਼ ਦੀਆਂ ਸਭ ਤੋਂ ਵੱਡੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਵਿਚ ਸੰਸਦ ਮੈਂਬਰ ਜਿੱਤ ਕੇ ਹਿੰਦੋਸਤਾਨ ਦੀ ਮਹਾਂਪੰਚਾਇਤ (ਲੋਕ ਸਭਾ) ਜਾਣਗੇ ਤੇ ਦੇਸ਼ ਦੇ ਹਿੱਤਾਂ ਲਈ ਸਰਕਾਰ ਚੁਣੀ ਜਾਵੇਗੀ। ਮਾਝਾ ਤੇ ਦੁਆਬਾ ਦੀ ਛੱਡ ਕੇ ਗੱਲ ਮਾਲਵਾ ਬੈਲਟ ਦੀ ਕੀਤੀ ਜਾਵੇ ਤਾਂ ਮਾਲਵੇ ਦੀਆਂ ਤਿੰਨ ਸੀਟਾਂ ਤੇ ਸਿਰਧੜ ਦੀ ਬਾਜੀ ਲੱਗੀ ਹੋਈ ਹੈ। ਕਿਹੜੀਆਂ ਨੇ ਉਹ ਮਾਲਵੇ ਦੀਆਂ ਸੀਟਾਂ ਜਿਨ੍ਹਾਂ ਤੇ ਮੁਕਾਬਲਾ ਸਖਤ ਹੈ ਤੇ ਅੱਜ ਵੋਟਾਂ ਪਾਈਆਂ ਜਾ ਰਹੀਆਂ ਹਨ, ਜਿਵੇਂ ਬਠਿੰਡਾ, ਫਿਰੋਜ਼ਪੁਰ, ਸੰਗਰੂਰ, ਜਿਨ੍ਹਾਂ ਤੇ ਲੋਕਾਂ ਦੀ ਬਾਜ ਵਾਂਗ ਅੱਖ ਟਿੱਕੀ ਹੋਈ ਹੈ। ਲੋਕਾਂ ਵੱਲੋਂ ਆਪਣੇ ਆਪਣੇ ਮੁਤਾਬਿਕ ਅੰਦਾਜ਼ੇ ਲਗਾਏ ਜਾ ਰਹੇ ਹਨ ਇੱਥੋਂ ਆ ਉਮੀਦਵਾਰ ਜਿੱਤੇਗਾ ਤੇ ਇੱਥੋਂ ਆ ਉਮੀਦਵਾਰ ਜਿੱਤੇਗਾ। ਜੇ ਗੱਲ ਬਠਿੰਡਾ, ਫਿਰੋਜ਼ਪੁਰ ਦੀ ਕੀਤੀ ਜਾਵੇ ਤਾਂ ਇੱਥੇ ਸ੍ਰੋਮਣੀ ਅਕਾਲੀ ਦਲ ਬਾਦਲ ਆਪਣੀ ਹੌਂਦ ਨੂੰ ਬਚਾਉਣ ਲਈ ਤੇ ਲੱਗੇ ਹੋਏ ਹਨ। ਕਿਉਂਕਿ ਬਠਿੰਡਾ ਸੀਟ ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਗਜ ਨੇਤਾ ਬੀਬੀ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ 'ਚ ਨੇ ਤੇ ਕਾਂਗਰਸ ਪਾਰਟੀ ਦੇ ਯੂਥ ਆਗੂ ਰਾਜਾ ਬੜਿੰਗ ਚੋਣ ਲੜ ਰਹੇ ਹਨ, ਆਮ ਆਦਮੀ ਪਾਰਟੀ ਤੋਂ ਪ੍ਰੋਫੈਸਰ ਬਲਜਿੰਦਰ ਕੌਰ, ਪੀ.ਡੀ.ਏ ਸੁਖਪਾਲ ਸਿੰਘ ਖਹਿਰਾ ਹਨ। ਅਸਲ ਮੁਕਾਬਲਾ ਇੱਥੇ ਅਕਾਲੀ, ਕਾਂਗਰਸੀਆਂ ਵਿਚਕਾਰ ਹੈ ਜਿਸ ਕਰਕੇ ਟੱਕਰ ਫਸਵੀਂ ਬਣੀ ਹੋਈ ਹੈ। ਬੀਬੀ ਹਰਸਿਮਰਤ ਕੌਰ ਬਾਦਲ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਹੁਣ ਫਿਰ ਪਾਰਟੀ ਨੇ ਭਰੋਸਾ ਜਤਾ ਕੇ ਟਿਕਟ ਦਿੱਤੀ ਹੈ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਯੂਥ ਆਗੂ ਰਾਜਾ ਬੜਿੰਗ ਬੀਬੀ ਦੇ ਮੁਕਾਬਲੇ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਹਨ ਹੁਣ ਦੇਖਣਾ ਹੋਵੇਗਾ ਕਿ ਕੋਣ ਕਿਸ ਨੂੰ ਟੱਕਰ ਦਿੰਦਾਂਗਾ ਤੇ ਕਿਸ ਦੀ ਬੇੜੀ ਡੁੱਬ ਦੀ ਆ ਕਿਸ ਦੀ ਕਿਨਾਰੇ ਲੱਗੇਗੀ।ਫਿਰੋਜ਼ਪੁਰ ਸੀਟ ਤੋਂ ਅਕਾਲੀ ਦਲ ਬਾਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਮੈਦਾਨ 'ਚ ਨੇ ਤੇ ਕਾਂਗਰਸ ਪਾਰਟੀ ਨੇ ਸੁਖਬੀਰ ਬਾਦਲ ਨੂੰ ਟੱਕਰ ਦੇਣ ਲਈ ਸ਼ੇਰ ਸਿੰਘ ਘੁਬਾਇਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਿਸ ਕਰਕੇ ਇਸ ਸੀਟ ਤੇ ਮੁਕਾਬਲਾ ਨਹੀਂ ਕਹਿ ਸਕਦੇ ਸਗੋਂ ਪੂਰੀ ਅਕਾਲੀ ਦਲ ਦੀ ਸਿਰਧੜ ਦੀ ਬਾਜੀ ਲੱਗੀ ਹੋਈ ਹੈ। ਕਿਉਂਕਿ ਸ਼ੇਰ ਸਿੰਘ ਘੁਬਾਇਆ ਇੱਥੋਂ ਪਹਿਲਾਂ ਵੀ ਸੰਸਦ ਮੈਂਬਰ ਰਹਿ ਚੁੱਕੇ ਹਨ।ਪਰ ਪਾਰਟੀ ਦੀ ਹੌਂਦ ਨੂੰ ਬਰਕਰਾਰ ਰੱਖਣ ਲਈ ਬਠਿੰਡਾ,ਫਿਰੋਜ਼ਪੁਰ ਸੀਟ ਤੇ ਅਕਾਲੀ ਦਲ ਬਾਦਲ ਜਿੱਤਦਾ ਹੈ ਤਾਂ ਪਾਰਟੀ ਲਈ ਬਹੁਤ ਵੱਡੀ ਗੱਲ ਹੋਵੇਗੀ ਜੇਕਰ ਹਾਰ ਦੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਕਾਲੀ ਦਲ ਬਾਦਲ ਪਾਰਟੀ ਦੀ ਹੌਂਦ ਖਤਮ ਹੋ ਜਾਵੇਗੀ ਜਿਸ ਤੋਂ ਭਗਵੰਤ ਮਾਨ ਵਾਲੀ ਗੱਲ ਸਪੱਸ਼ਟ ਹੋ ਜਾਵੇਗੀ ਕਿ 1920 ਵਿੱਚ ਬਣਿਆ ਅਕਾਲੀ ਦਲ 2020 ਟੁੱਟ ਜਾਵੇਗਾ ਹੁਣ ਦੇਖਣਾ ਇਹ ਹੈ ਕਿ ਬਠਿੰਡਾ, ਫਿਰੋਜ਼ਪੁਰ ਦੀ ਸੀਟ ਕਿਸ ਪਾਰਟੀ ਦੀ ਝੋਲੀ ਪਵੇਗੀ।ਇਸੇ ਤਰ੍ਹਾਂ ਸੰਗਰੂਰ ਸੀਟ ਤੇ ਜਿੱਥੇ ਮੁਕਾਬਲਾ ਤਿਕੌਣਾ ਬਣਿਆ ਹੋਇਆ ਹੈ ਉੱਥੇ ਹੀ ਇਹ ਸੀਟ ਵੀ ਬਹੁਤ ਗਰਮ ਹੈ ਕਿਉਂਕਿ ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਮੁੜ ਤੋਂ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ ਜੋ ਪਹਿਲਾਂ ਸੰਸਦ ਮੈਂਬਰ ਬਣੇ ਸੀ। ਜਿਨ੍ਹਾਂ ਨੂੰ ਟੱਕਰ ਦੇਣ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪਰਮਿੰਦਰ ਸਿੰਘ ਢੀਂਡਸਾ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਮੈਦਾਨ ਵਿੱਚ ਹਨ। ਭਾਂਵੇ ਕਿ ਇਸ ਸੀਟ ਤੇ ਮੁਕਾਬਲਾ ਤਿਕੌਣਾ ਬਣ ਗਿਆ ਹੈ ਪਰ ਇਸ ਤਿਕੌਣੇ ਮੁਕਾਬਲੇ 'ਚ ਸ੍ਰੋਮਣੀ ਅਕਾਲੀ ਦਲ ਮਾਨ ਦੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਪੀ.ਡੀ.ਏ ਉਮੀਦਵਾਰ ਜੱਸੀ ਜਸਰਾਜ ਚੋਣ ਲੜ ਰਹੇ ਹਨ ਇਹਨਾਂ ਉਮੀਦਵਾਰਾਂ ਦਾ ਫੈਕਟਰ  ਕਿਸ ਪਾਰਟੀ ਦੇ ਉਮੀਦਵਾਰ ਤੇ ਕਿੰਨਾ ਪਵੇਗਾ ਇਹ ਤਾਂ ਸਮਾਂ ਹੀ ਦੱਸੇਗਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਸੰਗਰੂਰ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਸੰਸਦ ਮੈਂਬਰ ਬਣਾਇਆ ਸੀ। ਭਗਵੰਤ ਮਾਨ ਦੇ ਚੋਣ ਮੈਦਾਨ ਵਿੱਚ ਮੁੜ ਤੋਂ ਆਉਣ ਨਾਲ ਮੁਕਾਬਲਾ ਗੁੰਝਲਦਾਰ ਬਣਿਆ ਹੋਇਆ ਹੈ। ਤਿੰਨੋ ਉਮੀਦਵਾਰਾਂ ਦਾਅ ਇਸ ਸੀਟ ਲੱਗਾ ਤੇ ਹੈ।ਹਲਕੇ ਦੇ ਲੋਕਾਂ ਦੀਆਂ ਵੱਖ ਵੱਖ ਅਵਾਜਾ ਆ ਰਹੀਆਂ ਨੇ ਪਰ ਇਸ ਸੀਟ ਨੂੰ ਜਿੱਤਣਾ ਕਿਸੇ ਵੀ ਉਮੀਦਵਾਰ ਲਈ ਏਨਾ ਸੌਖਾ ਨਹੀਂ ਜਾਂ ਫਿਰ "ਸੱਪ ਦੀ ਸਿਰੀ' ਤੋਂ ਨੋਟ ਚੁੱਕਣ ਵਾਲਾ ਕੰਮ ਕਹਿ ਸਕਦੇ ਹਾਂ। ਲੋਕਾਂ ਮੁਤਾਬਕ ਜਿੱਤ ਤਿੰਨੋਂ ਉਮੀਦਵਾਰਾਂ ਚੋਂ ਇੱਕ ਦੀ ਜਿੱਤ ਦੀ ਗੱਲ ਕਹੀ ਜਾ ਰਹੀ ਹੈ। ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੌਣ ਕਿੰਨੇ ਕੁ ਪਾਣੀ 'ਚ ਹੈ ਕੌਣ ਕਿਸ ਨੂੰ ਚਿੱਤ ਕਰਦਾ ਹੈ ਜੋ 23 ਮਈ ਨੂੰ ਫੈਸਲਾ ਤੁਹਾਡੇ ਨਜ਼ਰੀਂ ਹੋਵੇਗਾ। 
Have something to say? Post your comment
 

More News News

ਵਰਲਡ ਸਿੱਖ ਪਾਰਲੀਮੈਂਟ ਨੇ ਰੋਜਾਨਾ ਪਹਿਰੇਦਾਰ ਦੇ ਪੱਤਰਕਾਰ ਮੇਜਰ ਸਿੰਘ ਦੀ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਕੁੱਟ ਮਾਰ ਦੀ ਸਖਤ,ਨਿਖੇਧੀ ਕੀਤੀ ਵਰਲਡ ਸਿੱਖ ਪਾਰਲੀਮੈਂਟ ਨੇ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਉਪਰ ਹੋਏ ਹਮਲੇ ਦੀ ਸਖਤ ਨਿਖੇਧੀ ਕੀਤੀ ਡਿਪਟੀ ਕਮਿਸ਼ਨਰ ਸੋਨਿਲੀ ਗਿਰੀ ਨੇ ਪਿੰਡ ਫਤਿਹਪੁਰ ਵਿਖੇ ਇੱਕ ਗਰੀਬ ਪ੍ਰੀਵਾਰ ਨੂੰ ਕਮਰੇ ਦੀਆ ਚਾਬੀਆ ਸੋਪੀਆ। ਕੋਰੋਨਾ ਵਾਇਰਸ ਇਨਸਾਨ ਦੀ ਜਿੰਦਗੀ ਅੰਦਰ ਦੁੱਖ ਦੇ ਭੇਸ ' ਚ ਸੁਖ: ਡਾ.ਐਸ ਐਸ ਮਿਨਹਾਸ ਪੰਜਾਬੀ ਮੀਡੀਆ ਯੂ.ਐਸ.ਏ ਅਤੇ ਪੰਜਾਬ ਪ੍ਰੋਡਕਸ਼ਨਜ਼ ਵੱਲੋਂ ਇੰਟਰਨੈਸ਼ਨਲ ਦਸਤਾਰ ਮੁਕਾਬਲਾ ਵਰਕ ਵੀਜ਼ਾ ਹੋਲਡਰ ਨਿਊਜ਼ੀਲੈਂਡ ਵਾਪਿਸ ਪਰਤਣ ਦੇ ਯੋਗ ਰਹਿਣਗੇ, ਸੁਰੱਖਿਅਤ ਰਸਤੇ ਦੀ ਭਾਲ ਜਾਰੀ -ਪ੍ਰਧਾਨ ਮੰਤਰੀ ਸਰਕਾਰੀ ਸਕੂਲਾਂ ਵਿਚ ਵਧਿਆ ਦਾਖਲਿਆਂ ਦਾ ਰੁਝਾਨ, ਨਿਊਜ਼ੀਲੈਂਡ 'ਚ ਕਰੋਨਾ ਰੋਗ ਗ੍ਰਸਤ ਹੁਣ ਹਸਪਤਾਲ ਜ਼ੀਰੋ- ਸੈਲਫ ਆਈਸੋਲੇਸ਼ਨ ਵਾਲੇ ਰਹਿ ਗਏ ੨੧ ਮੈਰੀਲੈਂਡ ਸੂਬੇ ਦੇ ਰਾਜਪਾਲ ਲੈਰੀ ਹੋਗਨ ਨੇ ਮਈ -2020 ਮਹੀਨੇ ਨੂੰ ਏਸ਼ੀਅਨ ਪੈਸੀਫਿਕ ਅਮਰੀਕੀ ਵਿਰਾਸਤ ਮਹੀਨੇ ਵਜੋਂ ਐਲਾਨਿਆ। ਮੈਰੀਲੈਂਡ ਦੇ ਰਾਜਪਾਲ ਲੈਰੀ ਹੋਗਨ ਨੇ ਨਵਾਂ ਚੀਫ਼ ਆਫ਼ ਸਟਾਫ ਨਿਯੁੱਕਤ ਕੀਤਾ
-
-
-