News

ਨਜਾਇਜ ਤੌਰ ਤੇ ਵੋਟਾਂ ਕੱਟੀਆਂ, ਵੋਟ ਪਾਉਣ ਤੋਂ ਵਾਂਝਾ ਰਿਹਾ ਮਾਨਸਾ ਦਾ ਉੱਘਾ ਖੂਨ ਦਾਨੀ

May 19, 2019 10:37 PM

ਨਜਾਇਜ ਤੌਰ ਤੇ ਵੋਟਾਂ ਕੱਟੀਆਂ, ਵੋਟ ਪਾਉਣ ਤੋਂ ਵਾਂਝਾ ਰਿਹਾ ਮਾਨਸਾ ਦਾ ਉੱਘਾ ਖੂਨ ਦਾਨੀ

ਮਾਨਸਾ 19 ਮਈ ( ਤਰਸੇਮ ਸਿੰਘ ਫਰੰਡ ) 100 ਤੋਂ ਵੱਧ ਵਾਰ ਖੂਨਦਾਨ ਕਰਕੇ ਮਰੀਜਾਂ ਦਾ ਜੀਵਨ ਬਚਾਉਣ ਵਾਲਾ ਉੱਘਾ ਖੂਨਦਾਨੀ ਅਤੇ ਸਮਾਜ ਸੇਵੀ ਪਰਮਜੀਤ ਸਿੰਘ ਬਚੀ, ਚੋਣ ਕਮਿਸ਼ਨ ਦੇ ਸਟਾਫ ਹੱਥੋਂ ਆਪਣੀ ਅਤੇ ਆਪਣੀ ਪਤਨੀ ਦੀ ਵੋਟ ਬਚਾਉਣ ਵਿੱਚ ਨਾਕਾਮ ਸਾਬਤ ਹੋਇਆ। ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਸਥਾਨਕ ਆਗੂ ਕਾਮਰੇਡ ਸੁਖਚਰਨ ਸਿੰਘ ਦਾਨੇਵਾਲੀਆਂ ਨੇ ਦੱਸਿਆ ਕਿ ਬਚੀ ਦਾ ਪਰਿਵਾਰ ਮਾਨਸਾ ਸਹਿਰ ਦੇ ਪੁਰਾਣੇ ਵਾਰਡ ਨੰਬਰ: 06 ਦਾ ਜੱਦੀ ਵਸਨੀਕ ਹੈ। ਅਤੇ ਉਹਨਾਂ ਦੇ ਘਰ ਤੇ ਪਤੇ ਵਿੱਚ ਕੋਈ ਤਬਦੀਲੀ ਨਹੀ ਹੋਈ ਹੈ ਅਤੇ ਉਹ ਹਰ ਚੋਣ ਵਿੱਚ ਵੋਟ ਪਾਉਂਦੇ ਰਹੇ ਹਨ। ਪਰ ਇਸ ਵਾਰ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਮਾਨਸਾ ਦੇ ਬੂਥ ਨੰਬਰ: 93 ਲਈ ਨਿਯੁਕਤ ਬੀ.ਐਲ.ਓ. ਵੱਲੋਂ ਉਸ ਦੇ ਦੋ ਬੇਟਿਆ ਦੀਆਂ ਵੋਟ ਪਰਚੀਆ ਤਾਂ ਘਰ ਪਹੁੰਚਾਈਆਂ ਗਈਆ, ਪਰ ਪਰਮਜੀਤ ਸਿੰਘ ਤੇ ਉਸ ਦੀ ਪਤਨੀ ਮਨਜੀਤ ਕੌਰ ਦੀਆ ਵੋਟਾਂ ਗਾਇਬ ਹਨ। ਵੋਟਰ ਸੂਚੀ ਵਿੱਚੋਂ ਉਹਨਾਂ ਦਾ ਮਕਾਨ ਨੰਬਰ ਹੀ ਗਾਇਬ ਕਰ ਦਿੱਤਾ ਗਿਆ ਹੈ। 533 ਤੋਂ ਬਾਅਦ ਸਿੱਧਾ ਮਕਾਨ ਨੰਬਰ: 535 ਸੁਰੂ ਹੋ ਜਾਂਦਾ ਹੈ। ਪਰਮਜੀਤ ਸਿੰਘ ਅੱਜ ਸਵੇਰੇ ਬੂਥ ਤੋਂ ਮੌਜੂਦ ਸਬੰਧਤ ਬੀ.ਐਲ.ਓ. ਨੂੰ ਵੀ ਮਿਲਿਆ, ਪਰ ਉਨ੍ਹਾਂ ਦੀਆਂ ਗਾਇਬ ਕੀਤੀਆ ਵੋਟਾਂ ਦੀ ਕੋਈ ਉਘ ਸੁਘ ਨਹੀ ਨਿਕਲੀ। ਲਿਬਰੇਸ਼ਨ ਆਗੂ ਨੇ ਇਸ ਨੂੰ ਚੋਣ ਕਮਿਸ਼ਨ ਦੇ ਅਮਲੇ ਦੀ ਘੋਰ ਅਣਗਹਿਲੀ ਕਰਾਰ ਦਿੱਤਾ ਹੈ। ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਗੰਭੀਰ ਕਤਾਹੀ ਨੂੰ ਸੂਬਾਈ ਚੋਣ ਕਮਿਸ਼ਨ ਦੇ ਨੋਟਿਸ ਵਿੱਚ ਲਿਆਵੇਗਾ। 

Have something to say? Post your comment