Thursday, September 19, 2019
FOLLOW US ON

News

'ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ' ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ

May 19, 2019 11:07 PM

'ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ' ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ
'ਪਿੰਕ ਨੋਟ' ਗੀਤ ਨੂੰ ਮਿਲ ਰਿਹੈ ਭਰਪੂਰ ਹੁੰਗਾਰਾ : ਡਾਕਟਰ ਬਲਜੀਤ
ਡਾਕਟਰ ਬਲਜੀਤ ਸਿੰਘ ਜਿੱਥੇ ਪੇਸ਼ੇ ਵਜੋਂ ਮੋਗਾ ਸ਼ਹਿਰ ਦਾ ਨਾਮੀ ਡਾਕਟਰ ਹੈ, ਉੱਥੇ ਸੰਗੀਤਕ ਖੇਤਰ ਵਿਚ ਵੀ ਉਨ੍ਹਾਂ ਦਾ ਨਾਮ ਵਧੀਆ ਗਾਇਕਾਂ ਵਿਚ ਗਿਣਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਸਿਆਣੀ ਤੇ ਸੁਚੱਜੀ ਸੋਚ ਸਦਕਾ ਕਾਫੀ ਗੀਤ ਅਜਿਹੇ ਗਾਏ, ਜਿੱਥੇ ਦੱਬੇ-ਕੁਚਲੇ ਲੋਕਾਂ ਦੇ ਹੱਕ ਦੀ ਗੱਲ, ਹੱਥਾਂ ਵਿਚ ਫੜ੍ਹੀਆਂ ਡਿਗਰੀਆਂ ਤੇ ਦਰ ਦਰ ਨੌਕਰੀਆਂ ਦੀ ਤਲਾਸ਼ ਵਿਚ ਭੜਕੇ ਨੌਜਵਾਨਾਂ ਦੀ ਗੱਲ, ਧੀਆਂ ਧਿਆਣੀਆਂ ਦੇ ਹੱਕਾਂ ਦੀ ਗੱਲ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਆਪਣੇ ਫਰਜ਼ ਨਿਭਾਉਣ ਲਈ ਹਲੂਣਦੇ ਗੀਤ ਆਪਣੇ ਚਾਹੁਣ ਵਾਲਿਆਂ ਦੀ ਝੋਲੀ ਪਾਏ। ਥੋੜ੍ਹਾ ਟਾਈਮ ਪਹਿਲਾਂ ਉਨ੍ਹਾਂ ਦਾ ਗੀਤ 'ਰਾਜੇ ਮੇਰੇ ਦੇਸ਼ ਦੇ ਕਹਾਉਣ ਵਾਲਿਓ ਗੱਲ ਲੋਕਾਂ ਦੀ ਸੁਣੋ' ਰਿਲੀਜ਼ ਹੋਇਆ। ਇਸ ਗੀਤ ਨੇ ਉਨ੍ਹਾਂ ਨੂੰ ਸੁਲਝੇ ਹੋਏ ਗਾਇਕਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ। ਇਸ ਦਾ ਇਕ ਅੰਤਰਾ ਦੇਖੋ।
 ਤੁਸੀਂ ਜੋ ਸਿਆਸਤਾਂ ਦੀ ਪਾਉਂਦੇ ਬਾਤ ਨੂੰ
 ਅੱਧਾ ਦੇਸ਼ ਭੁੱਖਾ ਨਿੱਤ ਸੌਂਦਾ ਰਾਤ ਨੂੰ
 ਗੱਲਾਂ 'ਚ ਗਰੀਬੀ ਨੂੰ ਮਟਾਉਣ ਵਾਲਿਓ, ਗੱਲ ਲੋਕਾਂ ਦੀ ਕਰੋ
ਦੇਸ਼ ਦੇ ਉਲਝੇ ਤਾਣੇ-ਬਾਣੇ ਤੇ ਇਕ ਕਰਾਰੀ ਚੋਟ ਹੈ ਇਹ ਗੀਤ ਤੇ ਅੱਜ ਕੱਲ੍ਹ ਡਾਕਟਰ ਬਲਜੀਤ ਆਪਣੇ ਰੋਮਾਂਟਿਕ ਤੇ ਵਿਆਹ ਦੇ ਖੁਸ਼ੀ ਦੇ ਮਾਹੌਲ ਨੂੰ ਬਿਆਨ ਕਰਦਾ ਗੀਤ 'ਪਿੰਕ ਨੋਟ' ਲੈ ਕੇ ਚੁਫੇਰੇ ਚਰਚਾ ਵਿਚ ਹੈ। ਇਸ ਗੀਤ ਨੂੰ ਪ੍ਰਸਿੱਧ ਮਿਊਜ਼ਿਕ ਕੰਪਨੀ 'ਗੋਇਲ ਮਿਊਜ਼ਿਕ ਨੇ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਹੈ। ਗੀਤਕਾਰ ਪਰਦੀਪ ਯਾਰ ਦੀ ਕਲਮ 'ਚੋਂ ਜਨਮੇ ਇਸ ਗੀਤ ਦਾ ਸੰਗੀਤ ਆਰ ਮਨੀ ਨੇ ਤਿਆਰ ਕੀਤਾ ਹੈ ਤੇ ਦਿਲ ਦਿਲਜੀਤ ਵੱਲੋਂ ਇਸ ਦਾ ਵੀਡੀਓ ਸ਼ੂਟ ਕੀਤਾ ਗਿਆ। ਖੁਸ਼ੀ ਦੇ ਮਾਹੌਲ ਨੂੰ ਹੋਰ ਵੀ ਚਾਰ ਚੰਨ ਲਾਉਂਦਾ ਗੀਤ ਦਾ ਪਹਿਲਾਂ ਅੰਤਰਾ ਵੇਖੋ..ਤੇਰੇ ਤੋਂ ਹੀ ਵਾਰਣੀਆਂ ਜੋ ਜੇਬਾਂ ਦੇ ਵਿਚ ਗੁੱਟੀਆਂ ਨੇ, ਸਮਝੀ ਨਾਂ ਤੂੰ ਅਸੀਂ ਸ਼ਰਾਬੀ ਭਾਵੇਂ ਬੋਤਲਾਂ ਚੁੱਕੀਆਂ ਨੇ..ਵਿਆਹ ਯਾਰ ਦਾ ਜੱਟ ਬਰਾਤੀ ਜਿਗਰੇ ਅੱਜ ਦਿਖਾ ਦਿਆਂਗੇ, ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ। ਵੱਖ-ਵੱਖ ਸੰਗੀਤਕ ਚੈਨਲਾਂ ਤੇ ਚੱਲ ਰਹੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਲਈ ਸਾਰੀ ਟੀਮ ਹੀ ਵਧਾਈ ਦੀ ਹੱਕਦਾਰ ਹੈ।

Have something to say? Post your comment

More News News

ਰੂਹਾਨੀਅਤ ਦਾ ਸੁਨੇਹਾ ਦਿੰਦੀ ਹੈ ' ਫ਼ਿਲਮ ਅਰਦਾਸ ਕਰਾਂ ' ਦੀ ਸੰਖੇਪ ਝਲਕ ਅਮਿਤ ਸ਼ਾਹ ਵਲੋਂ 'ਇਕ ਰਾਸ਼ਟਰ ਇਕ ਭਾਸ਼ਾ' ਦੇ ਵਿਵਾਦਿਤ ਪ੍ਰਸਤਾਵ 'ਤੇ ਦਮਦਮੀ ਟਕਸਾਲ ਦਾ ਸਖਤ ਪ੍ਰਤੀਕਰਮ। ਪੰਜਾਬ ਸਰਕਾਰ ਵੱਲੋਂ ਪੀ ਏ ਸੀ ਐੱਲ 'ਚ ਆਪਣੀ ਹਿੱਸੇਦਾਰੀ ਖਤਮ ਕਰਨ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਚ ਨਿਖੇਧੀ। ਨੋਜਵਾਨਾਂ ਨੂੰ ਮਾਤ ਭਾਸ਼ਾ ਦੇ ਨਾਲ ਰਾਸ਼ਟਰੀ ਭਾਸ਼ਾ ਹਿੰਦੀ ਦਾ ਵੀ ਗਿਆਨ ਹੋਣਾ ਚਾਹੀਦਾ ਹੈ –ਸੰਦੀਪ ਘੰਡ ਰਿਟਾਇਰਡ ਜੂਨੀਅਰ ਸਹਾਇਕ ਖਜਾਨਾਂ ਅਫਸਰ ਨੂੰ ਕਰਨਾਂ ਪੈ ਰਿਹਾ ਖੱਜਲ਼ ਖੁਆਰੀਆਂ ਦਾ ਸਾਹਮਣਾ ਸਿੱਖਿਆ ਵਿਭਾਗ ਪੰਜਾਬ ਵੱਲੋਂ ‘ਮਸ਼ਾਲ' ਪ੍ਰਾਜੈਕਟ ਅਧੀਨ ਅਧਿਆਪਕਾਂ ਦੀ ਗਾਈਡੈਂਸ ਅਤੇ ਕਾਊਂਸਲਿੰਗ ਸਿਖਲਾਈ ਵਰਕਸ਼ਾਪ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਜਵਾਹਰ ਨਵੋਦਿਆ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਲਈ ਮੁਫਤ ਕੋਚਿੰਗ ਕੇਂਦਰ ਸਥਾਪਤ Jobandeep was appointed Punjab President of the Rahul Gandhi Brigade. The drug trafficker of Jandiala Guru along with his 2 companions, 50 grams of heroin, 1000 drugs, ਡਾ ਹਰਜਿੰਦਰ ਸਿੰਘ ਦਿਲਗੀਰ ਨੂੰ ਇੰਡੀਆ ਨੇ 'ਬੈਨ' ਕਰ ਦਿੱਤਾ ?
-
-
-