News

ਹਲਕਾ ਸੰਗਰੂਰ ਤੋਂ 25 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ ਚ ਬੰਦ

May 19, 2019 11:12 PM
ਹਲਕਾ ਸੰਗਰੂਰ ਤੋਂ 25 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ ਚ ਬੰਦ

- ਕੀ ਰਹੀਆਂ ਚੁਣੌਤੀਆਂ - ਕੀ ਕੀਤੇ ਵਾਅਦੇ - ਕਿਸ ਲਈ ਮੰਗੀਆਂ ਵੋਟਾਂ

- 930 ਪੋਲਿੰਗ ਲੋਕੇਸ਼ਨਾਂ ਵਿੱਚ 1627 ਪੋਲਿੰਗ ਸਟੇਸ਼ਨਾਂ ਤੇ ਪਈਆਂ ਵੋਟਾਂ

ਸ਼ੇਰਪੁਰ, 19 ਮਈ (ਹਰਜੀਤ ਕਾਤਿਲ ) - ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ’ ਚ ਪੰਜਾਬ ਦੀਆਂ 13 ਸੀਟਾਂ ਤੇ ਅਜ ਸਵੇਰੇ 7 ਵਜੇ ਤੋਂ ਹੀ ਵੋਟਿੰਗ ਸ਼ੁਰੂ ਹੋ ਗਈ । ਇਸ ਵਾਰ ਵੀ ਸੂਬੇ ਦੀਆਂ 13 ਸੀਟਾਂ ਵਿੱਚੋ ਸਭ ਤੋਂ ਵੱਧ ਚਰਚਾ ' ਚ ਰਹੀ ਸੰਸਦੀ ਹਲਕਾ ਸੰਗਰੂਰ ਦੀ ਵਕਾਰੀ ਸੀਟ ਲਈ ਕਸਬਾ ਸ਼ੇਰਪੁਰ ਅਤੇ ਵੱਖ ਵੱਖ ਪਿੰਡਾਂ ' ਚ ਸ਼ੁਰੂ ਹੋਈ ਵੋਟਿੰਗ ਦੌਰਾਨ ਲੋਕਤੰਤਰ ਦੇ ਇਸ ਕਾਰਜ ’ਚ ਹਿੱਸਾ ਲੈਣ ਲਈ ਲੋਕ ਸਵੇਰ ਤੋਂ ਹੀ ਕਤਾਰਾਂ ’ਚ ਲਗ ਗਏ ਸਨ। ਲੋਕਾਂ ’ਚ ਵੋਟ ਕਰਨ ਅਤੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਜਿਤਾਉਣ ਦਾ ਉਤਸ਼ਾਹ ਦੇਖਣ ਨੂੰ ਮਿਲਿਆ। ਸੰਸਦੀ ਹਲਕਾ ਸੰਗਰੂਰ ਸੀਟ ' ਲਈ 25 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਸਰਦਾਰ ਕੇਵਲ ਸਿੰਘ ਢਿੱਲੋਂ , ਅਕਾਲੀ ਭਾਜਪਾ ਗਠਜੋੜ ਵੱਲੋਂ ਪਰਮਿੰਦਰ ਸਿੰਘ ਢੀਂਡਸਾ , ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ, ਪੀਡੀਏ/ ਲਿੱਪ ਵੱਲੋਂ ਜੱਸੀ ਜਸਰਾਜ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ ਲਈ ਸੰਗਰੂਰ ਸੀਟ ਸਿਆਸੀ ਵੱਕਾਰ ਦਾ ਸਵਾਲ ਬਣੀ ਹੋਈ ਹੈ ਇਨ੍ਹਾਂ ਤੋਂ ਇਲਾਵਾ 20 ਹੋਰ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਡਟੇ ਹੋਏ ਹਨ । 

ਗੱਲ ਕਰੀਏ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਤਾਂ ਉਨ੍ਹਾਂ ਲਈ ਮੁੱਖ ਚੁਣੌਤੀਆਂ - 

ਟਿਕਟ ਮਿਲਣ ਵਿੱਚ ਦੇਰੀ ਹੋਣਾ, ਹਲਕੇ ਚ ਕਾਂਗਰਸ ਦੀ ਧੜੇਬੰਦੀ, ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵਾਅਦਿਆਂ ਚ ਹੋਈ ਦੇਰੀ।

ਸੰਸਦ ਬਣਨ ਤੇ ਵਾਅਦੇ - 
ਹਲਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਉਸ ਲਈ ਇੱਕ ਵੱਡੀ ਇੰਡਸਟਰੀ ਲਿਆਉਣ ਦੀ ਕੋਸ਼ਿਸ਼ ਕਰਾਂਗਾ। 

ਮੈਂ ਵੋਟ ਕਿਉਂ ਮੰਗੀ -
ਹਲਕੇ ਦੇ ਸਰਬਪੱਖੀ ਵਿਕਾਸ ਲਈ ਅਤੇ ਦੇਸ਼ ਚ ਚੰਗੀ ਸਰਕਾਰ ਚੁਣਨ ਲਈ ।

ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਉਨ੍ਹਾਂ ਲਈ ਮੁੱਖ ਚੁਣੌਤੀਆਂ -

ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਬੇਅਦਬੀ ਕਾਂਡ । 

ਸੰਸਦ ਬਣਨ ਤੇ ਵਾਅਦੇ -
ਹਲਕੇ ਚ ਪੇਂਡੂ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਦਾ ਨਿਰਮਾਣ ਨੌਕਰੀ ਲਈ ਵੱਡੇ ਕਾਰਖਾਨੇ ਅਤੇ ਕਾਰੋਬਾਰ ਦੇ ਸਾਧਨ ਉਪਲਬਧ ਕਰਵਾਉਣਾ ।

ਮੈਂ ਵੋਟ ਕਿਉਂ ਮੰਗੀ -
ਦੇਸ਼ ਵਿੱਚ ਮਜਬੂਰ ਨਹੀਂ ਮਜ਼ਬੂਤ ਸਰਕਾਰ ਦੀ ਲੋੜ ਹੈ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਲਈ
ਮੁੱਖ ਚੁਣੌਤੀਆਂ -

ਆਮ ਆਦਮੀ ਪਾਰਟੀ ਚ ਵੱਡੇ ਪੱਧਰ ਤੇ ਹੋਈ ਬਗਾਵਤ ਅਤੇ ਇੱਕ ਇੱਕ ਕਰਕੇ ਕਿਰੇ ਮਣਕੇ। 

ਸੰਸਦ ਬਣਨ ਤੇ ਵਾਅਦੇ -
ਐਮ ਪੀ ਬਣਨ ਤੇ ਸੰਗਰੂਰ ਤੇ ਬਰਨਾਲਾ ਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ ਮੇਰਾ ਮੁੱਖ ਏਜੰਡਾ ਹੋਵੇਗਾ ਅਤੇ ਬਤੌਰ ਐੱਮ ਪੀ ਹਲਕੇ ਲਈ ਕੰਮ ਕਰਾਂਗਾ ।

ਮੈਂ ਵੋਟ ਕਿਉਂ ਮੰਗੀ -
ਮੈਂ ਕਿਸੇ ਦੀ ਪੰਜ ਸਾਲਾਂ ਚ ਝੂਠਾ ਪਰਚਾ ਦਰਜ ਨਹੀਂ ਕਰਵਾਇਆ ਕਿਸੇ ਨੂੰ ਨਸ਼ੇ ਤੇ ਨਹੀਂ ਲਗਾਇਆ ਅਤੇ ਬਤੌਰ ਸੰਸਦ ਮੈਂਬਰ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ।

ਪੀ ਡੀ ਏ / ਲਿੱਪ ਦੇ ਉਮੀਦਵਾਰ ਜੱਸੀ ਜਸਰਾਜ ਲਈ ਮੁੱਖ ਚੁਣੌਤੀਆਂ -

ਹਲਕਾ ਸੰਗਰੂਰ ਵਿੱਚ ਨਵਾਂ ਚਿਹਰਾ ਅਤੇ ਪਾਰਟੀ ਵਰਕਰਾਂ ਦੀ ਕਮੀ ।

ਸੰਸਦ ਬਣਨ ਤੇ ਵਾਅਦੇ -
ਹਲਕੇ ਚ ਵੱਡੇ ਪ੍ਰਾਜੈਕਟ ਲਿਆਉਣ ਦੀ ਕੋਸ਼ਿਸ਼ ਕਰਾਂਗਾ ਅਤੇ ਯੂਨੀਵਰਸਿਟੀ ਲਿਆਂਦੀ ਜਾਵੇਗੀ ।

ਮੈਂ ਵੋਟ ਕਿਉਂ ਮੰਗੀ -
ਹਲਕੇ ਵਿੱਚ ਇੱਕ ਇਮਾਨਦਾਰ ਅਤੇ ਪੰਜਾਬ ਦੇ ਹਿੱਤਾਂ ਲਈ ਗੱਲ ਕਰਨ ਲਈ ਤੁਸੀਂ ਮੈਨੂੰ ਵੋਟ ਦਿਓ ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਲਈ ਮੁੱਖ ਚੁਣੌਤੀਆਂ - 

ਸਿੱਖ ਪੰਥ ਵਿੱਚ ਗਰਮ ਦਲੀਆਂ ਅਤੇ 21ਵੀਂ ਸਦੀ ਦੀ ਸੋਚ ਮੁਤਾਬਿਕ ਲੋਕ ਮਾਨਸਿਕਤਾ ਦਾ ਹਾਣੀ ਨਾ ਹੋਣਾ ।

ਸੰਸਦ ਬਣਨ ਤੇ ਵਾਅਦੇ -
ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਉੱਚ ਤਾਲੀਮ ਦਿਵਾਉਣ ਅਤੇ ਉਨ੍ਹਾਂ ਨੂੰ ਯੋਗਤਾ ਅਨੁਸਾਰ ਰੁਜ਼ਗਾਰ ਦਿਵਾਉਣ ਦੀ ਜ਼ਿੰਮੇਵਾਰੀ ਨਿਭਾਵਾਂਗਾ , ਨਸ਼ਾ ਮੁਕਤੀ ਲਈ ਆਵਾਜ਼ ਬੁਲੰਦ ਕਰਾਂਗਾ ।

ਮੈਂ ਵੋਟ ਕਿਉਂ ਮੰਗੀ -
ਨਿਮਾਣੇ ਅਤੇ ਨਿਤਾਣੇ ਲੋਕਾਂ ਤੇ ਹੁੰਦੇ ਜਬਰ ਅਤੇ ਜ਼ੁਲਮ ਲਈ ਹਮੇਸ਼ਾ ਡਟ ਕੇ ਖੜ੍ਹਿਆ ਹਾਂ , ਕੌਮ ਦੀ ਚੜ੍ਹਦੀ ਕਲਾ ਲਈ ਤਖਤੋ ਤਾਜ ਨੂੰ ਠੋਕਰ ਮਾਰੀ ਹੈ ।

ਜ਼ਿਕਰਯੋਗ ਹੈ ਕਿ ਇਸ ਵਾਰ ਚੋਣਾਂ 7 ਪੜਾਵਾਂ ’ਚ ਪੂਰੀਆਂ ਹੋ ਰਹੀਆਂ ਹਨ। ਆਖਰੀ ਗੇੜ ਤਹਿਤ 19 ਮਈ ਨੂੰ ਵੋਟਿੰਗ ਮੁਕੰਮਲ ਹੋਈ ਹੈ ,ਅਤੇ ਜਿਸਦੇ ਨਾਲ ਹੀ 25 ਉਮੀਦਵਾਰਾਂ ਦੀ ਕਿਸਮਤ ਵੀ. ਵੀ. ਪੈਟ ਵਿੱਚ ਬੰਦ ਹੋ ਚੁੱਕੀ ਹੈ । ਇਹਨਾਂ ਦੀ ਕਿਸਮਤ ਦਾ ਫ਼ੈਸਲਾ 23 ਮਈ ਨੂੰ ਐਲਾਨ ਦਿੱਤਾ ਜਾਵੇਗਾ।ਪਿਛਲੀ ਲੋਕ ਸਭਾ ਚੋਣਾਂ ’ਚ 72.12 ਫ਼ੀਸਦੀ ਵੋਟਿੰਗ ਹੋਈ ਸੀ।
ਅਤੇ ਇਸ ਵਾਰ ਵੀ 2019 ਵਿੱਚ 70 - 72 ਫ਼ੀਸਦੀ ਵੋਟਿੰਗ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ । ਹਲਕਾ ਸੰਗਰੂਰ ਦੀ ਸੰਸਦੀ ਚੋਣ ਦੌਰਾਨ ਕੁੱਲ
15 ,21,748 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਸ ਵਿੱਚ 8,07,292 ਪੁਰਸ਼ ਵੋਟਰ ਅਤੇ 7,14, 431 ਮਹਿਲਾ ਵੋਟਰਾ ਤੋਂ ਇਲਾਵਾ 25 ਥਰਡ ਜੈਂਡਰ ਵੋਟਰ ਵੀ ਸ਼ਾਮਿਲ ਹਨ । 
ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਘਣਸ਼ਿਆਮ ਥੋਰੀ ਕਮ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਸਦੀ ਹਲਕੇ ਵਿੱਚ ਕੁੱਲ 930 ਪੋਲਿੰਗ ਲੋਕੇਸ਼ਨਾਂ ਵਿੱਚ 1627 ਪੋਲਿੰਗ ਸਟੇਸ਼ਨ ਬਣਵਾਏ ਗਏ ਸਨ ਅਤੇ ਸੌ ਫੀਸਦੀ ਪੋਲਿੰਗ ਸਟੇਸ਼ਨਾਂ ਤੇ ਵੀ. ਵੀ. ਪੈਟ ਰਾਹੀਂ ਵੋਟਾਂ ਪਾਈਆਂ ਗਈਆਂ ਅਤੇ ਵੋਟਿੰਗ ਸਵੇਰੇ ਸੱਤ ਵਜੇ ਤੋਂ ਲੈ ਕੇ ਸ਼ਾਮ ਛੇ ਵਜੇ ਤੱਕ ਪੁਰ ਅਮਨ ਹੋਈ ।

ਫੋਟੋ - ਕੇਵਲ ਸਿੰਘ ਢਿੱਲੋਂ , ਪਰਮਿੰਦਰ ਸਿੰਘ ਢੀਂਡਸਾ , ਭਗਵੰਤ ਮਾਨ , ਜੱਸੀ ਜਸਰਾਜ , ਸਿਮਰਨਜੀਤ ਸਿੰਘ ਮਾਨ
 
Have something to say? Post your comment