News

ਮਨੁੱਖੀ ਹੱਕਾਂ ਲਈ ਲੜਨ ਵਾਲੀ ਉੱਘੀ ਵਕੀਲ ਦੀਪਿਕਾ ਸਿੰਘ ਰਾਜਾਵਤ ਦਾ ਐਬਟਸਫੋਰਡ 'ਚ ਭਾਸ਼ਣ 19 ਮਈ ਐਤਵਾਰ ਨੂੰ

May 20, 2019 12:26 AM

ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ) ਐਬਟਸਫੋਰਡ ਵੱਲੋਂ ਵਿਸ਼ੇਸ਼ ਸਮਾਗਮ ਅਤੇ ਸਨਮਾਨ

ਮਨੁੱਖੀ ਹੱਕਾਂ ਲਈ ਲੜਨ ਵਾਲੀ ਉੱਘੀ ਵਕੀਲ ਦੀਪਿਕਾ ਸਿੰਘ ਰਾਜਾਵਤ ਦਾ ਐਬਟਸਫੋਰਡ 'ਚ ਭਾਸ਼ਣ 19 ਮਈ ਐਤਵਾਰ ਨੂੰ

ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਪ੍ਰਸਿੱਧ ਵਕੀਲ ਅਤੇ ਕਠੂਆ (ਭਾਰਤ) ਵਿੱਚ ਗੈਂਗਰੇਪ ਦਾ ਸ਼ਿਕਾਰ ਹੋਈ ਮਾਸੂਮ ਬੱਚੀ ਆਸਿਫਾ ਬਾਨੋ ਲਈ ਕਾਨੂੰਨੀ ਲੜਾਈ ਲੜਨ ਵਾਲੀ ਸ਼ਖ਼ਸੀਅਤ ਦੀਪਿਕਾ ਸਿੰਘ ਰਾਜਾਵਤ ਇੰਡੀਅਨ ਅਬਰੋਡ ਪਲਿਊਰੈਸਟ ਫਾਰ ਇੰਡੀਆ ਸੁਸਾਇਟੀ ਦੇ ਸੱਦੇ 'ਤੇ ਕੈਨੇਡਾ ਪਹੁੰਚੇ ਹਨ। ਦੀਪਿਕਾ ਸਿੰਘ ਵੱਲੋਂ ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਬਾਰੇ ਵਿਸ਼ੇਸ਼ ਭਾਸ਼ਣ 19 ਮਈ ਦਿਨ ਐਤਵਾਰ ਨੂੰ ਐਬਟਸਰਫੋਰਡ ਸਥਿਤ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ, ਸਾਊਥ ਫਰੇਜ਼ਰ ਵੇਅ ( Heritage Site ) ਵਿਖੇ ਦੁਪਹਿਰ 12.30 ਵਜੇ ਦਿੱਤਾ ਜਾਵੇਗਾ। ਇਹ ਸਮਾਗਮ ਵਿਸ਼ੇਸ਼ ਰੂਪ ਵਿੱਚ ਪੰਜਾਬੀ ਸਾਹਿਤ ਸਭਾ ਮੁੱਢਲੀ ਵੱਲੋਂ ਉਲੀਕਿਆ ਗਿਆ ਹੈ। ਸੰਸਥਾ ਵੱਲੋਂ ਦੀਪਕ ਸਿੰਘ ਰਾਜਾਵਤ ਨੂੰ ਆਸਿਫਾ ਬਾਨੋ ਕੇਸ ਵਿੱਚ ਵਿਖਾਈ ਦਲੇਰੀ ਅਤੇ ਨਿਡਰਤਾ ਲਈ ਸਨਮਾਨਿਤ ਵੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਅੱਠ ਸਾਲਾਂ ਮਾਸੂਮ ਬੱਚੀ ਆਸਿਫਾ ਦਾ ਸਮੂਹਿਕ ਬਲਾਤਕਾਰ ਕਰਕੇ ਬੇਰਹਿਮੀ ਨਾਲ ਹੱਤਿਆ ਕਰਨ ਵਾਲਿਆਂ ਖਿਲਾਫ, ਦੀਪਿਕਾ ਸਿੰਘ ਵੱਲੋਂ ਕੇਸ ਲੜੇ ਜਾਣ 'ਤੇ ਉਸ ਨੂੰ ਜਾਨੋਂ ਮਾਰਨ ਅਤੇ ਜਬਰ -ਜਿਨਾਹ ਕਰਨ ਦੀਆਂ ਧਮਕੀਆਂ ਕੱਟੜਵਾਦੀਆਂ ਵੱਲੋਂ ਲਗਾਤਾਰ ਦਿੱਤੀਆਂ ਜਾਦੀਆਂ ਰਹੀਆਂ ਸਨ।

Have something to say? Post your comment